ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਿਸਾਨ ਭਲਾਈ ਕਮੇਟੀ ਦਾ ਗਠਨ

07/06/2020 3:25:55 PM

ਜ਼ਿਲ੍ਹਾ ਪੱਧਰ ’ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਇਨ੍ਹਾਂ ਬਾਰੇ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਵਧੀਕ ਮੁੱਖ ਸਕੱਤਰ ਪੰਜਾਬ (ਵਿਕਾਸ) ਜੀ ਦੇ ਨਿਰਦੇਸ਼ਾ ਅਧੀਨ ਜ਼ਿਲ੍ਹਾ ਪੱਧਰ ’ਤੇ ਇੱਕ ਕਿਸਾਨਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਵੱਖ-ਵੱਖ ਬਲਾਕਾਂ ਵਿੱਚੋ ਕਿਸਾਨਾਂ ਨੂੰ ਸ਼ਾਮਲ ਕਰਦੇ ਹੋਏ ਕਿਸਾਨਾਂ ਦੀਆਂ ਸੱਮਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਇਸ ਕਮੇਟੀ ਦੀ ਪਲੇਠੀ ਮੀਟਿੰਗ ਅੱਜ ਮੁੱਖ ਖੇਤੀਬਾੜੀ ਅਫਸਰ ਜਲੰਧਰ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਇਸ ਵਿੱਚ ਸ਼ਾਮਲ ਵੱਖ-ਵੱਖ ਕਿਸਾਨਾਂ ਵੱਲੋਂ ਜਿਥੇ ਖੇਤੀ ਉਪਜ ਦੀ ਮੰਡੀਕਾਰੀ ਅਤੇ ਖਾਸ ਕਰਕੇ ਮੱਕੀ ਦੀ ਮੰਡੀਕਾਰੀ ਲਈ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨ ਬਾਰੇ ਕਿਹਾ ਗਿਆ, ਉਥੇ ਕਿਸਾਨਾਂ ਵੱਲੋਂ ਬਿਜਲੀ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਰੱਖੇ। ਸ.ਗੁਰਦੇਵ ਸਿੰਘ ਪਿੰਡ ਨਵਾਂ ਕਿੱਲਾ ਬਲਾਕ ਸ਼ਾਹਕੋਟ ਨੇ ਕਿਹਾ ਕਿ ਮੰਡੀ ਵਿੱਚ ਫਸਲ ਦੀ ਬੋਲੀ ਹੋਣ ਉਪਰੰਤ ਜੇਕਰ ਮੀਂਹ ਨਾਲ ਕੋਈ ਨੁਕਸਾਨ ਹੁੰਦਾ ਹੈ ਤਾਂ ਇਹ ਨੁਕਸਾਨ ਵੀ ਕਿਸਾਨ ’ਤੇ ਹੀ ਪਾ ਦਿੱਤਾ ਜਾਂਦਾ ਹੈ, ਜੋ ਗਲਤ ਹੈ।

ਖੇਡ ਰਤਨ ਪੰਜਾਬ ਦੇ : ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ‘ਮਨਜੀਤ ਕੌਰ’    

ਉਨ੍ਹਾਂ ਕਿਹਾ ਕਿ ਮੱਕੀ ਦਾ ਭਾਅ ਮਿੱਥਣ ਦੇ ਨਾਲ-ਨਾਲ ਸਰਕਾਰ ਨੂੰ ਵੀ ਇਸ ਦੀ ਖ੍ਰੀਦ ਕਰਨੀ ਚਾਹੀਦੀ ਹੈ। ਸ.ਸੁਖਵੰਤ ਸਿੰਘ ਪਿੰਡ ਸਰਨਾਣਾ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਨੂੰ ਹੱਲਾ ਸ਼ੇਰੀ ਦੇਣ ਵਾਸਤੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਸਕੀਮ ਦਾ ਲਾਭ ਸਿਰਫ ਜ਼ਮੀਨ ਮਾਲਕਾਂ ਤੱਕ ਹੀ ਸੀਮਤ ਨਾ ਰੱਖਿਆ ਜਾਵੇ, ਸਗੋਂ ਇਸ ਨੂੰ ਠੇਕੇ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਲਈ ਵੀ ਉਪਲਭਧ ਕਰਵਾਇਆ ਜਾਵੇ। ਇਸ ਮਕਸਦ ਲਈ ਪਿੰਡ ਦੇ ਸਰਪੰਚ ਕੋਲੋ ਤਸਦੀਕ ਕਰਵਾਉਣ ਉਪਰੰਤ ਸਬੰਧਤ ਖੇਤੀ ਕਰਨ ਵਾਲੇ ਕਾਸ਼ਤਕਾਰ ਨੂੰ ਅਜਿਹੀ ਸਹੂਲਤ ਮਿਲਣੀ ਚਾਹੀਦੀ ਹੈ।

ਗੰਭੀਰ ਚੁਣੌਤੀਆਂ ਦੇ ਬਾਵਜੂਦ ਸਫਲਤਾ ਦੇ ਝੰਡੇ ਬੁਲੰਦ ਕਰਨ ਵਾਲਾ ਮਹਾਯੋਧਾ ਹੈ 'ਗੁਰਬਿੰਦਰ ਸਿੰਘ ਬਾਜਵਾ' 

ਮੀਟਿੰਗ ਵਿੱਚ ਪਿੰਡ ਸ. ਹਰਜੀਤ ਸਿੰਘ ਪਿੰਡ ਦੂਹੜੇ ਦੇ ਕਿਸਾਨ ਨੇ ਕਿਹਾ ਕਿ ਬਿਸਤ ਦੁਆਬ ਕਨਾਲ ਰਾਹੀਂ ਸਿੰਚਾਈ ਸਹੂਲਤਾ ਨੂੰ ਸਰਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਕਨਾਲ ਦੇ ਲਾਗੇ ਰੀਚਾਰਜ ਬੋਰ ਕਰਨੇ ਚਾਹੀਦੇ ਹਨ। ਇਸ ਦੇ ਨਾਲ-ਨਾਲ ਪਿੰਡਾਂ ਵਿੱਚ ਵੱਡੀਆਂ ਬਿਲਡਿੰਗਾਂ, ਸਕੂਲਾਂ  ਆਦਿ ਤੋਂ ਵੀ ਵਾਧੂ ਪਾਣੀ ਦੀ ਰੀਚਾਰਜਿੰਗ ਹੋਣ ਨਾਲ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ ਹੈ। ਸ. ਭੇਰੋ ਸਿੰਘ ਪਿੰਡ ਸੋਹਲ ਖੁਰਦ ਬਲਾਕ ਨਕੋਦਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੋਲਰ ਪੰਪਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦਾ ਬੇਹੱਦ ਲਾਭ ਹੈ।

ਬੀਤੇ ਤੇ ਆਉਣ ਵਾਲੇ ਸਮੇਂ ਦਾ ਵਿਸ਼ਾਲ ਸ਼ੀਸ਼ਾ ਹੁੰਦੇ ਨੇ 'ਸਾਡੇ ਬਜ਼ੁਰਗ'

ਸ. ਬਲਵਿੰਦਰ ਸਿੰਘ ਪਿੰਡ ਬੰਡਾਲਾ ਬਲਾਕ ਰੁੜਕਾ ਕਲਾ ਅਤੇ ਸ.ਗੁਰਦਵੇ ਸਿੰਘ ਪਿੰਡ ਨਵਾ ਕਿੱਲਾ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਫੀਡਰ ਤੋਂ ਬਿਜਲੀ ਦੀ ਸਪਲਾਈ ਬਾਰੇ ਤਾਜਾ ਅਪਡੇਟ ਜਰੂਰ ਪਿੰਡਾਂ ਜਾਂ ਕਿਸਾਨਾਂ ਪਾਸ ਪੁੱਜਣੀ ਚਾਹੀਦੀ ਹੈ, ਕਿਉਂਕਿ ਕਈ ਵਾਰੀ ਜਾਣਕਾਰੀ ਨਾ ਹੋਣ ਕਾਰਨ ਪਾਣੀ ਅਤੇ ਬਿਜਲੀ ਦੀ ਬਰਬਾਦੀ ਹੁੰਦੀ ਹੈ। ਮੀਟਿੰਗ ਵਿੱਚ ਇਹ ਦੱਸਿਆ ਗਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਮੀਟਿੰਗ ਹਰੇਕ ਮਹੀਨੇ ਹੋਵੇਗੀ। ਸਮੂਹ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਲਾਕ ਨਾਲ ਸਬੰਧਤ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਅਤੇ ਕਿਸਾਨ ਭਲਾਈ ਲਈ ਕਰਨ ਵਾਲੇ ਕੰਮਾਂ ਬਾਰੇ ਜ਼ਰੂਰ ਸੂਚਨਾ ਨਾਲ ਲੈ ਕੇ ਆਉਣ ਤਾਂ ਜੋ ਜ਼ਿਲ੍ਹਾ ਜਲੰਧਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਨਿਵਾਰਣ ਹੋ ਸਕੇ।

ਕੋਰੋਨਾ ਤੋਂ ਬਚਣ ਲਈ FSSAI ਨੇ ਜਾਰੀ ਕੀਤੇ ਭੋਜਨ ਸੁਰੱਖਿਆ ਦਿਸ਼ਾ-ਨਿਰਦੇਸ਼, ਇੰਝ ਧੋਵੋ ਫ਼ਲ ਤੇ ਸਬਜ਼ੀਆਂ 

ਮੀਟਿੰਗ ਵਿਚ ਕਿਸਾਨ ਸ.ਬਲਵਿੰਦਰ ਸਿੰਘ ਪਿੰਡ ਬੰਡਾਲਾ, ਸ.ਮਲਕੀਤ ਸਿੰਘ ਪਿੰਡ ਯਕੋਪੁਰ ਖੁਰਦ ਬਲਾਕ ਲੋਹੀਆਂ ਨੇ ਵੀ ਆਪਣੇ ਵਿਚਾਰ ਰੱਖੇ। ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਅਗਲੇ ਮਹੀਨੇ ਕਿਸਾਨ ਭਲਾਈ ਲਈ ਇਸ ਕਮੇਟੀ ਦੀ ਮਿਟਿੰਗ ਵਿੱਚ ਪੈਸਟ ਸਰਵੇਂਲੇਂਸ ਲਈ ਬਣੀ ਕਮੇਟੀ ਨੂੰ ਵੀ ਨਾਲ ਬੁਲਾਇਆ ਜਾਵੇਗਾ ਤਾਂ ਜੋ ਫਸਲਾਂ ਦੀਆਂ ਸਮੱਸਿਆਵਾਂ ਬਾਰੇ ਮੌਕੇ ’ਤੇ ਵਿਚਾਰ ਕੀਤੀ ਜਾ ਸਕੇ।

ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਜਲੰਧਰ  

rajwinder kaur

This news is Content Editor rajwinder kaur