ਕਿਸਾਨ ਸੰਘਰਸ਼ ਕਮੇਟੀ ਦੀ ਮੋਹਕਮ ਵਾਲਾ ਇਕਾਈ ਦੀ ਚੋਣ ਹੋਈ

08/27/2016 5:00:15 PM

ਘੱਲ ਖੁਰਦ (ਦਲਜੀਤ)- ਕਿਸਾਨਾਂ ਨਾਲ ਹੋਣ ਵਾਲੀਆਂ ਕਥਿਤ ਧੱਕੇਸ਼ਾਹੀਆਂ ਖਿਲਾਫ ਸੰਘਰਸ਼ਸ਼ੀਲ ਜੱਥੇਬੰਦੀ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਪਿੰਡ ਮੋਹਕਮ ਵਾਲਾ ਵਿਖੇ ਹੋਈ, ਜਿਸ ''ਚ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲਾ ਪ੍ਰਧਾਨ ਸੁਖਦੇਵ ਸਿੰਘ, ਸਵਰਨ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਕਿਸਾਨ ਆਗੂ ਉਚੇਚੇ ਤੌਰ ''ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਜੱਥੇਬੰਦੀ ਦੀ ਪਿੰਡ ਮੋਹਕਮ ਵਾਲਾ ਇਕਾਈ ਦੀ ਚੋਣ ਕਰਦੇ ਹੋਏ ਕਿਸਾਨਾਂ ਦੀ ਸਹਿਮਤੀ ਨਾਲ ਬੋਹੜ ਸਿੰਘ ਨੂੰ ਇਕਾਈ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਸ਼ੇਰ ਸਿੰਘ, ਨਛੱਤਰ ਸਿੰਘ ਮੋਹਕਮ ਵਾਲਾ, ਗੁਰਜੀਤ ਸਿੰਘ, ਮਹਿਲ ਸਿੰਘ, ਰਛਪਾਲ ਸਿੰਘ, ਸਾਬ੍ਹ ਸਿੰਘ, ਕੁਲਦੀਪ ਸਿੰਘ, ਪ੍ਰਭਜੀਤ ਸਿੰਘ, ਲਾਲ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਰਾਕੇਸ਼ ਕੁਮਾਰ ਫਿਰੋਜ਼ਪੁਰ ਆਦਿ ਮੌਜੂਦ ਸਨ।