ਕਿਸਾਨਾਂ ਅਤੇ ਬੈਂਕ ਗਾਹਕਾਂ ਲਈ ਖੋਲ੍ਹੇ ਗਏ ਸਾਖਰਤਾ ਕੈਂਪ

12/12/2016 6:44:32 PM

ਫਰੀਦਕੋਟ (ਹਾਲੀ)-ਸੈਂਟਰਲ ਕੋਆਪ੍ਰੇਟਿਵ ਬੈਂਕ ਬਰਗਾੜੀ ਵਿਖੇ ਕਿਸਾਨਾਂ ਅਤੇ ਬੈਂਕ ਗਾਹਕਾਂ ਲਈ ਸਾਖਰਤਾ ਕੈਂਪ ਲਾਇਆ ਗਿਆ। ਕੈਂਪ ਦੌਰਾਨ ਬੈਂਕ ਦੇ ਡੀ. ਡੀ. ਐੱਮ. ਨਰਿੰਦਰ ਕੁਮਾਰ, ਅਮਨਦੀਪ ਸਿੰਘ ਬਰਾੜ ਮੈਨੇਜਿੰਗ ਡਾਇਰੈਕਟਰ, ਜ਼ਿਲਾ ਮੈਨੇਜਰ ਰਾਜੀਵ ਸ਼ਰਮਾ ਦੀ ਦੇਖ-ਰੇਖ ਹੇਠ ਸੀਨੀਅਰ ਮੈਨੇਜਰ ਪਰਮਜੀਤ ਸਿੰਘ ਸੰਧੂ, ਪਨਕੋਫੈੱਡ ਦੇ ਗੁਰਪ੍ਰਕਾਸ਼ ਸਿੰਘ, ਐੱਫ. ਐੱਲ. ਸੀ. ਕੁਲਦੀਪ ਸਿੰਘ, ਵਿਜੇ ਲਕਸ਼ਮੀ ਨੇ ਕਿਸਾਨਾਂ ਅਤੇ ਬੈਂਕ ਗਾਹਕਾਂ ਨੂੰ ਬੈਂਕ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਵਿਆਜ ਦਰਾਂ, ਕਰਜ਼ਾ ਸਕੀਮਾਂ, ਬੀਮਾ ਯੋਜਨਾਵਾਂ, ਅਟੱਲ ਸਕੀਮਾਂ, ਪ੍ਰਧਾਨ ਮੰਤਰੀ ਖਾਤਿਆਂ ਅਤੇ ਹੋਰ ਸਹੂਲਤਾਂ ਬਾਰੇ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਕੀਮਾਂ ਦਾ ਲਾਭ ਉਠਾਉਣ ਲਈ ਬੈਂਕ ਨਾਲ ਜੁੜਨ। ਬੈਂਕ ਬਰਗਾੜੀ ਦੀ ਮੈਨੇਜਰ ਸ਼ਮਿਲਾ ਰਾਣੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਦੱਸਿਆ। ਇਸ ਸਮੇਂ ਕਿਸਾਨਾਂ ਅਤੇ ਬੈਂਕ ਗਾਹਕਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। 

ਹਾਜ਼ਰੀਨ

ਇਸ ਸਮੇਂ ਕੋਆਪ੍ਰੇਟਿਵ ਬੈਂਕ ਜ਼ਿਲਾ ਫ਼ਰੀਦਕੋਟ ਦੇ ਪ੍ਰਧਾਨ ਗੁਰਚੇਤ ਸਿੰਘ ਢਿੱਲੋਂ, ਮੈਨੇਜਰ ਸ਼ਮਿਲਾ ਰਾਣੀ, ਜਗਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਧਾਨ ਰੇਸ਼ਮ ਢਿੱਲੋਂ, ਸੈਕਟਰੀ ਬੇਅੰਤ ਸਿੰਘ, ਨਾਇਬ ਸਿੰਘ, ਮਨਮੋਹਨ ਸਿੰਘ, ਬਲਕਾਰ ਸਿੰਘ, ਸਰਬਜੀਤ ਸਿੰਘ, ਤਾਰਾ ਸਿੰਘ, ਸੁਖਮੰਦਰ ਸਿੰਘ, ਨਿੰਮਾ ਸਿੰਘ, ਓਮ ਪ੍ਰਕਾਸ਼ ਸ਼ਰਮਾ ਹਾਜ਼ਰ ਸਨ।