ਪਰਿਵਾਰਿਕ ਪੋਸ਼ਣ ਲਈ ਘਰੇਲੂ ਬਗੀਚੀ ਹੈ ਸਿਹਤਮੰਦ ਵਿਕਲਪ: ਪੀ.ਏ.ਯੂ.

09/14/2020 11:22:49 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਸਿਹਤਮੰਦ ਮਨ ਨਿਰੋਗ ਸਰੀਰ ਵਿੱਚ ਰਹਿੰਦਾ ਹੈ। ਇੱਕ ਲਾਭਕਾਰੀ ਜਿੰਦਗੀ ਜਿਉਣ ਲਈ ਤੰਦਰੁਸਤ ਰਹਿਣਾ ਅਤਿ ਮਹੱਤਵਪੂਰਨ ਹੈ। ਪੌਸ਼ਟਿਕ ਭੋਜਨ ਅਤੇ ਨਿਯਮਤ ਕਸਰਤ ਸਿਹਤਮੰਦ ਰਹਿਣ ਲਈ ਦੋ ਮਹੱਤਵਪੂਰਨ ਨੁਕਤੇ ਹਨ ਅਤੇ ਘਰੇਲੂ ਬਗੀਚੀ ਇਨ੍ਹਾਂ ਦੋਨਾਂ ਉਦੇਸ਼ਾਂ ਦੀ ਪੂਰਤੀ ਕਰਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਨੇ ਰਾਸ਼ਟਰੀ ਪੋਸ਼ਣ ਹਫਤੇ ਅਧੀਨ ਗੋਦ ਲਏ ਗਏ ਪਿੰਡ ਪੱਬੀਆਂ ਵਿਖੇ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਜਾਣੋ ਕੋਰੋਨਾ ਕਾਲ ਦੌਰਾਨ ਵੀ ਖੇਤੀ ਉਤਪਾਦਨ ਕਿੰਨਾ ਕੁ ਹੈ ਵਧਿਆ (ਵੀਡੀਓ)

ਤਾਜ਼ੀਆਂ ਅਤੇ ਫਲ ਪ੍ਰਾਪਤ ਕਰਨ ਲਈ ਆਪਣੀ ਘਰੇਲੂ ਬਗੀਚੀ ਵਿੱਚ ਕੰਮ ਕਰਨਾ ਇੱਕ ਵਰਦਾਨ ਤੋਂ ਘੱਟ ਨਹੀਂ ਹੈ । ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਅਤੇ ਹੋਰ ਲੋੜੀਦੀਆਂ ਸਾਵਧਾਨੀਆਂ ਰੱਖੀਆਂ ਗਈਆਂ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਘਰੇਲੂ ਬਗੀਚੀ ਦੇ ਫਾਏਦਿਆਂ ਬਾਰੇ ਪਰਿਵਾਰਿਕ ਪੱਧਰ ਤੇ ਜਾਗਰੂਕਤਾ ਪੈਦਾ ਕਰਨਾ ਸੀ।

ਗਊ ਦੇ ਮਾਸ ’ਤੇ ਪਾਬੰਦੀ ਲਗਾਉਣ ਜਾ ਰਿਹਾ ਹੈ ਸ਼੍ਰੀਲੰਕਾ, ਜਾਣੋ ਕਿਉਂ (ਵੀਡੀਓ)

ਇਸ ਮੌਕੇ ਸੀਨੀਅਰ ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੇਲੂ ਬਗੀਚੀ ਨੂੰ ਅਪਣਾ ਕੇ ਨਾ ਕੇਵਲ ਤਾਜ਼ੀਆਂ ਸਬਜ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਬਲਕਿ ਪਰਿਵਾਰਿਕ ਵੀ ਖਰਚੇ ਘੱਟ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਘਰੇਲੂ ਬਗੀਚੀ ਵੱਲ ਪ੍ਰੇਰਿਤ ਕਰਨ ਲਈ ਕਿਹਾ ।  

ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਸਾਰ ਵਿਗਿਆਨੀ ਡਾ.ਲਖਵਿੰਦਰ ਕੌਰ ਨੇ ਤਾਜੇ ਖਾਦ ਪਦਾਰਥਾਂ ਦੀ ਪੋਸ਼ਿਕ ਮਹੱਤਤਾ ਅਤੇ ਯੂਨੀਵਰਸਿਟੀ ਦੁਆਰਾ ਦਿੱਤੀ ਜਾ ਰਹੀ ਡਾਇਟ ਕਾਉਂਸਲਿੰਗ  ਸੈੱਲ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਵਿਕਸਤ ਸਬਜ਼ੀਆਂ ਦੀ ਬੀਜ ਕਿੱਟ ਵੀ ਮੁਹੱਈਆ ਕਰਵਾਈ ਗਈ। ਸਰਦੀ ਮੌਸਮ ਦੀਆਂ ਸਬਜ਼ੀਆਂ ਦੇ ਬੀਜਾਂ ਵਾਲੀ ਇਹ ਕਿੱਟ ਯੂਨੀਵਰਸਿਟੀ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਥਿੱਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

''ਕਰੋਗੇ ਗੱਲ, ਮਿਲੇਗਾ ਹੱਲ'': ਪੀ.ਏ.ਯੂ. ਵੱਲੋਂ ਖੁਦਕੁਸ਼ੀਆਂ ਰੋਕਣ ਲਈ ਉਪਰਾਲਾ

rajwinder kaur

This news is Content Editor rajwinder kaur