ਖਾਂਦਾ ਅਤੇ ਕੀੜੇ ਮਾਰ ਜ਼ਹਿਰਾਂ ਦੀ ਕੁਆਲਿਟੀ ਲਈ ਸਮੁੱਚੇ ਜ਼ਿਲ੍ਹੇ ਵਿੱਚ ਰੱਖੀ ਜਾਵੇ ਚੌਕਸੀ

11/26/2020 5:18:23 PM

ਡਾ.ਸੁਰਿੰਦਰ ਸਿੰਘ

ਜ਼ਿਲ੍ਹਾ ਜਲੰਧਰ ਵਿੱਚ ਮਿਆਰੀ ਖਾਦਾਂ ਅਤੇ ਦਵਾਈਆਂ ਕਿਸਾਨਾਂ ਤੱਕ ਪਹੁੰਚਾਉਣ ਲਈ ਕੁਆਲਟੀ ਕੰਟਰੋਲ ਐਕਟ ਅਨੁਸਾਰ ਉਪਰਾਲੇ ਕਰਨੇ ਯਕੀਨੀ ਬਣਾਏ ਜਾਣ ਅਤੇ ਕਿਸੇ ਵੀ ਕਿਸਾਨ ਨੂੰ ਖਾਦ ਵਾਜਿਬ ਰੇਟ ’ਤੇ ਮੁੱਹਇਆ ਹੋਣ ਦੇ ਨਾਲ-ਨਾਲ ਕਿਸੇ ਹੋਰ ਜ਼ਬਰੀ ਹੋਰ ਕਿਸੇ ਸ਼ੈ ਦੀ ਵਿਕਰੀ ਨਾ ਹੋਣ ਦਿੱਤੀ ਜਾਵੇ। ਡਾ.ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਅਫਸਰ ਪਸਾਰ ਮਾਹਿਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਸ ਗੱਲ ’ਤੇ ਜੋਰ ਦਿੱਤਾ ਕਿ ਮੌਜੂਦਾ ਕਣਕ ਦੀ ਫ਼ਸਲ ’ਤੇ ਨਦੀਨਾਸ਼ਕਾਂ ਫੰਫੂਦੀਨਾਸ਼ਕਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕਿਸਾਨਾਂ ਵੱਲੋਂ ਕੀਤਾ ਜਾਣਾ ਹੈ। 

ਇਸ ਸੰਦਰਭ ਵਿੱਚ ਸਮੁੱਚੇ ਜ਼ਿਲ੍ਹੇ ਵਿੱਚ ਪੂਰੀ ਚੌਕਸੀ ਰੱਖਦੇ ਹੋਏ ਐਕਟ ਅਨੁਸਾਰ ਢੁੱਕਵੀਂ ਕਾਰਵਾਈ ਕੀਤੇ ਜਾਣ ’ਤੇ ਕਿਸਾਨਾਂ ਨੂੰ ਇਨ੍ਹਾਂ ਵਸਤਾਂ ਦੀ ਸ਼ਿਫਾਰਿਸ਼ ਅਨੁਸਾਰ ਵਰਤੋਂ ਕਰਨ ਦੇ ਨਾਲ ਇਨ੍ਹਾਂ ਦੀ ਖ਼ਰੀਦ ਬਕਾਇਦਾ ਬਿੱਲ ਸਦਕਾ ਕੀਤੀ ਜਾਵੇ। ਡਾ.ਸਿੰਘ ਨੇ ਕਰਾਪ ਡਾਇਵਰਸੀਫਿਕੇਸ਼ਨ ਪ੍ਰੋਗਰਾਮ ਅਤੇ ਕਰਾਪ ਰੈਜੀਡਿਊ ਮੈਨਜਮੈਂਟ ਸਕੀਮ ਦਾ ਜਾਇਜ਼ਾ ਲੈਂਦੇ ਹੋਏ ਹਦਾਇਤ ਕੀਤੀ ਕਿ ਇਨ੍ਹਾਂ ਸਕੀਮਾਂ ਅਧੀਨ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਕੈਂਪ ਸਮੂਹ ਜ਼ਿਲ੍ਹੇ ਵਿੱਚ ਲਗਾਏ ਜਾਣ ਅਤੇ ਕੈਪਾਂ ਦੌਰਾਨ ਕੋਵਿਡ-19 ਲਈ ਮਿਥੇ ਮਾਪਢੰਡਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਪ ਵਾਲੀ ਥਾਂ ’ਤੇ ਸੈਨੀਟਾਈਜਰ, ਸਮਾਜਿਕ ਦੂਰੀ ਆਦਿ ਦਾ ਪੂਰਾ ਪ੍ਰਬੰਧ ਕੀਤਾ ਜਾਵੇ। 

ਮੀਟਿੰਗ ਵਿੱਚ ਇਹ ਸਪੱਸ਼ਟ ਤੌਰ ’ਤੇ ਹਦਾਇਤ ਕੀਤੀ ਗਈ ਕਿ ਪਿਛਲੇ ਸਮੇਂ ਦੌਰਾਨ ਮਸ਼ੀਨਰੀ ਸਬਸਿਡੀ ਅਧੀਨ ਜਾਰੀ ਪ੍ਰਵਾਨਗੀਆਂ ਅਨੁਸਾਰ ਸਬੰਧਤ ਕਿਸਾਨਾਂ ਪਾਸੋਂ ਬਿੱਲ ਪ੍ਰਾਪਤ ਕਰਦੇ ਹੋਏ ਮਸ਼ੀਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਅਤੇ ਮਸ਼ੀਨ ਨਾ ਲੈਣ ਦੇ ਚਾਹਵਾਨ ਕਿਸਾਨਾਂ ਦੀ ਕਾਰਨ ਸਮੇਤ ਰਿਪੋਰਟ ਜਲਦੀ ਭੇਜੀ ਜਾਵੇ ਤਾਂ ਜੋ ਕੰਪਿਉਟਰ ਦੇ ਰਾਹੀਂ ਕੱਢੇ ਗਏ ਡਰਾਅ ਅਨੁਸਾਰ ਵੈਟਿੰਗ ਲਿਸਟ ਅਨੁਸਾਰ ਅਗਲੇ ਕਿਸਾਨ ਨੂੰ ਸਬੰਧਤ ਮਸ਼ੀਨ ਸਬਸਿਡੀ ’ਤੇ ਮੁਹੱਈਆ ਕਰਨ ਹਿੱਤ ਪ੍ਰਵਾਨਗੀ ਜਾਰੀ ਕੀਤੀ ਜਾ ਸਕੇ। 

ਮੀਟਿੰਗ ਵਿੱਚ ਕਣਕ ਦੇ ਬੀਜ ਦੀ ਵਿਕਰੀ ਰਿਪੋਰਟ ਦੀ ਪ੍ਰਗਤੀ ਵੀ ਪ੍ਰਾਪਤ ਕੀਤੀ ਗਈ। ਇਸ ਦੇ ਨਾਲ-ਨਾਲ ਡਾ.ਜਸਵੰਤ ਰਾਏ, ਡਾ.ਅਰੁਣ ਕੋਹਲੀ, ਡਾ.ਦਿਲਬਾਗ ਸਿੰਘ ਸੋਹਲ, ਡਾ.ਬਲਬੀਰ ਚੰਦ ਖੇਤੀਬਾੜੀ ਅਫਸਰ ਵੱਲੋਂ ਆਪਣੇ-ਆਪਣੇ ਬਲਾਕ ਦੀ ਪ੍ਰਗਤੀ ਪੇਸ਼ ਕੀਤੀ ਗਈ। ਡਾ.ਬਲਬੀਰ ਚਵੰਦ ਸਹਾਇਕ ਗੰਨਾ ਵਿਕਾਸ ਅਫਸਰ ਜਲੰਧਰ ਨੇ ਜਾਣਕਾਰੀ ਦਿੱਤੀ ਕਿ ਭੋਗਪੁਰ ਖੰਡ ਮਿੱਲ ਦਾ ਪਿੜਾਈ ਸੀਜਨ ਮਿਤੀ 25 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ, ਇਸ ਲਈ ਕਿਸਾਨਾਂ ਨੂੰ ਪਰਚੀ ਸਿਸਟਮ ਰਾਹੀਂ ਹੀ ਗੰਨਾ ਖੰਡ ਮਿੱਲ ਵਿੱਚ ਲਿਜਾਣ ਲਈ ਜਾਗਰੂਕ ਕੀਤਾ ਜਾਵੇ। 

ਇੰਜ:ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਜਲੰਧਰ, ਡਾ.ਮਿਨਾਕਸ਼ੀ ਕੌਸ਼ਲ, ਡਾ.ਮਨਦੀਪ ਸਿੰਘ, ਡਾ.ਗੁਰਚਰਨ ਸਿੰਘ, ਡਾ.ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਜਿੱਥੇ ਪ੍ਰਗਤੀ ਰਿਪੋਰਟ ਬਾਰੇ ਦੱਸਿਆ ਗਿਆ, ਉੱਥੇ ਪਰਾਲੀ ਲਈ ਡੀ-ਕੰਮਪੋਜਰ ਪ੍ਰਦਰਸ਼ਨੀ ਪਲਾਟ ਅਤੇ ਸੁਪਰਸੀਡਰ, ਹੈਪੀਸੀਡਰ ਰਾਹੀਂ ਕਣਕ ਦੀ ਬਿਜਾਈ ਦੀ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਅੰਕੜਾਂ ਸ਼ੈਕਸਨ ਤੋਂ ਮੈਡਮ ਅੰਜੂ ਬਾਲਾ ਅਤੇ ਆਤਮਾ ਸਕੀਮ ਦੇ ਡਿਪਟੀ.ਪੀ.ਡੀ (ਆਤਮਾ) ਸ਼੍ਰੀ ਵਿਪੁਲ ਛਾਬੜਾ ਨੇ ਕਰਾਪ ਕਟਿੰਗ ਤਜਰਬੇ ਅਤੇ ਆਤਮਾ ਸਕੀਮ ਦੀ ਪ੍ਰਗਤੀ ਰਿਪੋਰਟ ਮੀਟਿੰਗ ਵਿੱਚ ਪੇਸ਼ ਕੀਤੀ। ਵੱਖ-ਵੱਖ ਬਲਾਕਾਂ ਤੋਂ ਆਏ ਖੇਤੀ ਮਾਹਿਰ ਡਾ.ਅਮਰੀਕ ਸਿੰਘ, ਡਾ.ਜਸਬੀਰ ਸਿੰਘ, ਡਾ.ਕਰਮਜੀਤ ਸਿੰਘ, ਡਾ.ਰਮਨਦੀਪ, ਡਾ.ਬਲਕਾਰ ਚੰਦ, ਸ਼੍ਰੀ ਗੁਰਭਗਤ ਸਿੰਘ, ਸ਼੍ਰੀ ਸੁਖਜਿੰਦਰ ਸਿੰਘ ਅਤੇ ਸ਼੍ਰੀ ਸੁਖਪਾਲ ਸਿੰਘ ਪੱਡਾ ਵੀ ਮੀਟਿੰਗ ਵਿੱਚ ਹਾਜ਼ਰ ਸਨ।

ਡਾ.ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ।

rajwinder kaur

This news is Content Editor rajwinder kaur