ਸਮੇਂ ਤੋਂ ਪਹਿਲਾਂ ਕਣਕ ਸੁੱਕਣ ਕਾਰਨ ਝਾੜ ਘੱਟਣ ਦਾ ਖਦਸ਼ਾ

03/22/2017 3:31:11 PM

ਤਪਾ ਮੰਡੀ (ਸ਼ਾਮ,ਗਰਗ)—ਪੰਜਾਬ ਅੰਦਰ ਪਿਛਲੇ ਦਿਨਾਂ ''ਚ ਚੱਲੀ ਹਨੇਰੀ ਝੱਖੜ ਕਾਰਨ ਕਣਕ ਦੀ ਫਸਲ ਦੇ ਸੁੱਕਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਕਿਸਾਨ ਸ਼ਮਸੇਰ ਸਿੰਘ (ਕਲੀਫਾ),ਚੰਦ ਸਿੰਘ,ਪ੍ਰਤਾਪ ਸਿੰਘ,ਜੀਵਨ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਪੂਰਵ ਵਾਲੇ ਪਾਸਿਓਂ ਆਈ ਹਨੇਰੀ ਨੇ ਫਸਲ ਨੂੰ ਪੱਛਮ ਵਾਲੇ ਪਾਸੇ ਸੁੱਟ ਦਿੱਤਾ ਸੀ ਕਣਕ ਦੀ ਫਸਲ ਅਜੇ ਇਸ ਹਨ੍ਹੇਰੀ ਤੋਂ ਸੰਭਲ ਲਈ ਹੌਲੀ-ਹੌਲੀ ਕਰਕੇ ਜਮੀਨ ਤੋਂ ਉਪਰ ਨੂੰ ਉੱਠ ਹੀ ਰਹੀ ਸੀ ਕਿ ਤੇਜ਼ ਹਨੇਰੀ ਪੱਛਮ ਵੱਲੋਂ ਆ ਕੇ ਫਸਲ ਨੂੰ ਪੂਰਵ ਵੱਲ ਸੁੱਟ ਦਿੱਤਾ, ਜਿਸ ਕਾਰਨ ਕਣਕ ਦੇ ਬੂਟਿਆਂ ਦੀਆਂ ਜੜ੍ਹਾਂ ਹਿੱਲ ਗਈਆਂ ਹਨ ਅਤੇ ਫਸਲ ਸੁੱਕਣ ਲੱਗ ਪਈ ਹੈ ਜੋ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਦੱਸਿਆ ਕਿ ਸਮੇਂ ਤੋਂ ਪਹਿਲਾਂ ਸੁੱਕਣ ਕਾਰਨ ਕਣਕ ਦੇ ਝਾੜ ''ਚ ਵੱਡਾ ਘਾਟਾ ਪੈ ਰਿਹਾ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਕੁਦਰਤੀ ਆਫਤ ਆਉਣ ਕਾਰਨ ਕਿਸ਼ਾਨਾਂ ਦੇ ਹੋਏ ਨੁਕਸ਼ਾਨ ਦਾ ਮੁਆਵਜਾ ਦਿੱਤਾ ਜਾਵੇ। ਇਸ ਤੋਂ ਇਲਾਵਾ ਮੀਂਹ ਹਨੇਰੀ ਦੇ ਪ੍ਰਭਾਵ ਤੋਂ ਬਚੀ ਕਣਕ ਹੌਲੀ-ਹੌਲੀ ਪੱਕ ਰਹੀ ਹੈ ਅਤੇ ਉਸ ਵਿੱਚ ਸੁਨਿਹਰੀ ਰੰਗ ਪਕੜ ਲਿਆ ਹੈ ਕਿਸਾਨਾਂ ਨੇ ਦੱਸਿਆ ਕਿ ਜੇ ਮੌਸਮ ਸਾਰਗਾਜ- ਰਿਹਾ ਤਾਂ 15 ਦਿਨਾਂ ''ਚ ਕਣਕ ਦੀ ਕਟਾਈ ਸ਼ੁਰੂ ਹੋ ਜਾਵੇਗੀ ਅਤੇ ਕਣਕ ਮੰਡੀਆਂ ''ਚ ਆਉਣ ਲੱਗ ਪਵੇਗੀ। ਜਦੋਂ ਕਣਕ ਦੀ ਖਰੀਦ ਸੰਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਮੰਡੀਆਂ ''ਚ ਆਉਣ ਤੋਂ ਪਹਿਲਾਂ ਖਰੀਦ ਕੇਂਦਰਾਂ ''ਚ ਸਫਾਈ, ਛਾਂ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਬਿਜਲੀ ਦਾ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ ਤੇ ਕਿਸਾਨਾਂ ਨੂੰ ਖਰੀਦ ਸੰਬੰਧੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।