ਖੇਤੀਬਾੜੀ ਅਫਸਰ ਐਸੋਸੀਏਸ਼ਨ ਜਲੰਧਰ ਦੀ ਚੋਣ ਅਧੀਨ ਡਾ.ਜਸਵੰਤ ਰਾਏ ਬਣੇ ਪ੍ਰਧਾਨ

08/10/2020 6:08:48 PM

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਜਲੰਧਰ ਅਧੀਨ ਅੱਜ ਖੇਤੀਬਾੜੀ ਅਫਸਰ ਐਸੋਸੀਏਸ਼ਨ ਦੀ ਚੋਣ ਕੀਤੀ ਗਈ। ਇਸ ਮੌਕੇ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੇ ਖੇਤੀਬਾੜੀ ਵਿਕਾਸ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਖੇਤੀਬਾੜੀ ਅਫਸਰ ਕਾਡਰ ਦਾ ਇੱਕ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਜ਼ਿਲ੍ਹੇ ਵਿੱਚ ਖੇਤੀਬਾੜੀ ਐਸੋਸੀਏਸ਼ਨ ਵਿੱਚ ਕੰਮ ਕਰ ਰਹੇ ਦੋ ਅਧਿਕਾਰੀਆਂ ਦੀ ਬਦਲੀ ਅਤੇ ਤਰੱਕੀ ਹੋਣ ਕਰਕੇ ਅੱਜ ਖੇਤੀਬਾੜੀ ਅਫਸਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਕੀਤੀ ਗਈ ਹੈ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਇਸ ਚੋਣ ਪ੍ਰੀਕ੍ਰਿਆ ਵਿੱਚ ਡਾ .ਜਸਵੰਤ ਰਾਏ ਖੇਤੀਬਾੜੀ ਅਫਸਰ, ਜ਼ਿਲ੍ਹਾ ਖੇਤੀਬਾੜੀ ਅਫਸਰ ਐਸੋਸੀਏਸ਼ਨ ਦੇ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਗਏ ਅਤੇ ਜਨਰਲ ਸੈਕਟਰੀ ਦੇ ਅਹੁੱਦੇ ਲਈ ਡਾ.ਅਰੁਣ ਕੋਹਲੀ ਦੀ ਵੀ ਸਰਵਸਮੰਤੀ ਨਾਲ ਚੋਣ ਕੀਤੀ ਗਈ। ਡਾ.ਜਸਵੰਤ ਰਾਏ ਨਵ ਨਿਯੁਕਤ ਪ੍ਰਧਾਨ ਖੇਤੀਬਾੜੀ ਅਫਸਰ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਵਿੱਚ ਦਰਪੇਸ਼ ਕਿਸਾਨੀ ਦੇ ਮਸੱਲੇ ਅਤੇ ਖੇਤੀਬਾੜੀ ਅਫਸਰ ਕਾਡਰ ਦੀਆਂ ਜ਼ਿਲ੍ਹੇ ਅਤੇ ਸੂਬੇ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕਰਨ ਲਈ ਸਮੁੱਚੀ ਐਸੋਸੀਏਸ਼ਨ ਇੱਕਠੇ ਮਿਲ ਕੇ ਕੰਮ ਕਰੇਗੀ। ਪੰਜਾਬ ਵਿੱਚ ਖੇਤੀਬਾੜੀ ਵਿਸਥਾਰ ਸੇਵਾਵਾਂ ਨੂੰ ਹੋਰ ਮਜਬੂਤ ਕਰਨ ਲਈ ਹਰ ਉਪਰਾਲਾ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖਬਰ - ਫ਼ਾਇਦੇ ਦੀ ਜਗ੍ਹਾ ਨੁਕਸਾਨ ਵੀ ਪਹੁੰਚਾਅ ਸਕਦੇ ਹਨ ਕੋਰੋਨਾ ਤੋਂ ਬਚਾਅ ਲਈ ਪਾਏ 'ਦਸਤਾਨੇ'

ਇਸ ਮੌਕੇ ਡਾ.ਕੁਲਦੀਪ ਸਿੰਘ ਮੱਤੇਵਾਲ ਖੇਤਰੀ ਬੀਜ ਪ੍ਰਮਾਨਿਤ ਅਫਸਰ ਜਲੰਧਰ ਅਤੇ ਸਾਬਕਾ ਪ੍ਰਧਾਨ ਰਾਜ ਪਲਾਂਟ ਡਾਕਟਰਜ ਸਰਵਸਿਸ ਐਸੋਸੀਏਸ਼ਨ ਨੇ ਇਸ ਮੌਕੇ ਜਿਥੇ ਨਵੀ ਬਣੀ ਐਸੋਸੀਏਸ਼ਨ ਨੂੰ ਵਧਾਈ ਦਿੱਤੀ, ਉਥੇ ਉਨ੍ਹਾਂ ਯਕੀਨ ਦਵਾਇਆ ਕਿ ਖੇਤੀਬਾੜੀ ਅਫਸਰ ਐਸੋਸੀਏਸ਼ਨ ਦੀ ਰਾਜ ਆਕਾਈ ਦੀ ਚੋਣ ਮਿਤੀ 12/8/2020 ਨੂੰ ਲੁਧਿਆਣਾ ਵਿਖੇ ਹੋ ਰਹੀ ਹੈ। ਜ਼ਿਲ੍ਹਾ ਜਲੰਧਰ ਤੋਂ ਚੁਣੇ ਗਏ ਨੁਮਾਇੰਦੇ ਰਾਜ ਪੱਧਰ ’ਤੇ ਆਪਣਾ ਯੋਗਦਾਨ ਪ੍ਰਭਾਵਸ਼ਾਲੀ ਢੰਗ ਨਾਲ ਜ਼ਰੂਰ ਪਾਉਣਗੇ। ਚੋਣ ਪ੍ਰੀਕ੍ਰਿਆਂ ਵਿੱਚ ਸ਼ਾਮਲ ਡਾ.ਬਲਬੀਰ ਚੰਦ, ਡਾ.ਨਰੇਸ਼ ਕੁਮਾਰ ਗੁਲਾਟੀ, ਡਾ.ਦਿਲਬਾਗ ਸਿੰਘ ਸੋਹਲ ਨੇ ਯਕੀਨ ਦਵਾਇਆ ਕਿ ਖੇਤੀਬਾੜੀ ਐਸੋਸੀਏਸ਼ਨ ਜਲੰਧਰ ਦੀ ਇਸ ਜ਼ਿਲ੍ਹਾ ਆਕਾਈ ਨੂੰ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।  

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੀ ਰਾਤ ਕਰੋਂ ਇਹ ਉਪਾਅ, ਬੇਸ਼ੁਮਾਰ ਬਰਕਤ ਹੋਣ ਦੇ ਨਾਲ ਪੂਰੀਆਂ ਹੋਣਗੀਆਂ ਮਨੋਕਾਮਨਾਵਾਂ

ਡਾ .ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਵਿਭਾਗ ਪੰਜਾਬ
ਜ਼ਿਲ੍ਹਾ ਜਲੰਧਰ

ਰਾਤ ਨੂੰ ਜ਼ਰੂਰ ਪੀ ਕੇ ਸੋਵੋ 2 ਚੁਟਕੀ ਦਾਲਚੀਨੀ ਵਾਲਾ ਦੁੱਧ, ਹੋਣਗੇ ਹੈਰਾਨੀਜਨਕ ਫਾਇਦੇ

rajwinder kaur

This news is Content Editor rajwinder kaur