ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜਲੰਧਰ ਦੇ ਪਿੰਡਾਂ ਦਾ ਦੌਰਾ

08/03/2020 6:06:37 PM

ਸੂਬੇ ਵਿੱਚ ਸਾਉਣੀ ਦੀ ਮੱਕੀ ਹੇਠ ਤਕਰੀਬਨ 2.42 ਲੱਖ ਹੈਕਟੇਅਰ ਰਕਬਾ ਬੀਜਿਆ ਜਾ ਚੁੱਕਾ ਹੈ ਜਦਕਿ ਪਿਛਲੇ ਸਾਲ ਇਸ ਫਸਲ ਹੇਠ ਪੰਜਾਬ ਵਿੱਚ 1.60 ਲੱਖ ਹੈਕਟੇਅਰ ਰਕਬਾ ਬੀਜਿਆ ਗਿਆ ਸੀ। ਇਸ ਗੱਲ ਦਾ ਪ੍ਰਗਟਾਵਾ ਡਾ.ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਨੇ ਆਪਣੀ ਜਲੰਧਰ ਫੇਰੀ ਦੌਰਾਨ ਕੀਤਾ ਹੈ। ਪਿੰਡ ਫੋਲੜੀਵਾਲ, ਉਦੋਪੁਰ, ਕਾਦੀਆਂਵਾਲੀ ਆਦਿ ਪਿੰਡਾਂ ਦਾ ਦੌਰਾ ਕਰਦੇ ਹੋਏ ਡਾ.ਐਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੱਕੀ ਦੀ ਫਸਲ ਥੱਲੇ ਰਕਬਾ ਵਧਾਉਣ ਲਈ ਖੇਤੀਬਾੜੀ ਵਿਭਾਗ ਵਲੋ ਮੱਕੀ ਦੀਆ ਹਾਈਬ੍ਰਿਡ ਕਿਸਮਾਂ ਦਾ ਬੀਜ ਕਿਸਾਨਾਂ ਨੂੰ ਉਨ੍ਹਾਂ ਦੇ ਪਿੰਡਾਂ ਤੱਕ ਪੁੱਜਦਾ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖਬਰ- 29 ਸਾਲ ਬਾਅਦ ਆਏ ਇਸ ਸ਼ੁੱਭ ਮਹੂਰਤ ’ਚ ਬੰਨ੍ਹੋ ਰੱਖੜੀ, ਹੋਵੇਗਾ ਸ਼ੁੱਭ

ਉਨ੍ਹਾਂ ਕਿਹਾ ਕਿ ਕਪਾਹ ਨਰਮੇ ਦੀ ਫਸਲ ਹੇਠ ਵੀ ਰਿਕਾਰਡ ਤਕਰੀਬਨ 5.15 ਲੱਖ ਹੈਕਟੇਅਰ ਰਕਬਾ ਲਿਆਂਦਾ ਗਿਆ ਹੈ। ਡਾ.ਐਰੀ ਵੱਲੋਂ ਇਲਾਕੇ ਦੇ ਕਿਸਾਨ ਸ. ਤਰਲੋਚਨ ਸਿੰਘ, ਸ.ਸੁਖਵਿੰਦਰ ਸਿੰਘ, ਪਿੰਡ ਉਦੋਪੁਰ ਵੱਲੋਂ ਬੀਜੀ ਮੱਕੀ ਅਤੇ ਝੋਨੇ ਦੀ ਕੀਤੀ ਗਈ ਮਸ਼ੀਨ ਨਾਲ ਲਵਾਈ ਅਤੇ ਸ.ਹਰਮਿੰਦਰ ਸਿੰਘ ਚਾਵਲਾ ਵੱਲੋਂ ਕੀਤੀ ਗਈ ਝੋਨੇ ਦੀ ਸਿੱਧੀ ਬਿਜਾਈ ਦੀ ਪ੍ਰੰਸਸ਼ਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਕਾਮਯਾਬ ਕਿਸਾਨਾਂ ਦੀਆਂ ਸਫਲ ਕੋਸ਼ਿਸ਼ਾਂ ਤੋਂ ਦੂਜੇ ਕਿਸਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ। ਝੋਨੇ ਦੀ ਸਿੱਧੀ ਬਿਜਾਈ ਹੇਠ ਸਮੁੱਚੇ ਪੰਜਾਬ ਵਿੱਚ 5.25 ਲੱਖ ਹੈਕਟੇਅਰ ਰਕਬਾ ਬੀਜਿਆ ਗਿਆ ਹੈ।

ਪੜ੍ਹੋ ਇਹ ਵੀ ਖਬਰ- ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਡਾ.ਐਰੀ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਝੋਨੇ/ ਬਾਸਮਤੀ/ਮੱਕੀ ਅਤੇ ਹੋਰ ਫਸਲਾਂ ’ਤੇ ਵਧੇਰੇ ਖਾਦਾਂ ਅਤੇ ਦਵਾਈਆਂ ਆਦਿ ਨੂੰ ਨਾ ਪਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਆਮ ਹਾਲਤ ਵਿੱਚ ਝੋਨੇ ਦੀ ਫਸਲ ਤੇ ਪ੍ਰਤੀ ਏਕੜ 90 ਕਿੱਲੋ ਯੂਰੀਆ 3 ਕਿਸ਼ਤਾਂ ਵਿੱਚ ਪਾਉਣਾਂ ਚਾਹੀਦਾ ਹੈ। 6 ਹਫਤੇ ਤੋਂ ਬਾਅਦ ਝੋਨੇ ਨੂੰ ਨਾਈਟ੍ਰੋਜਨ ਵਾਲੀ ਖਾਦ ਨਹੀਂ ਪਾਉਣੀ ਚਾਹੀਦੀ। ਵਧੇਰੇ ਖਾਦਾਂ ਦੇ ਇਸਤੇਮਾਲ ਨਾਲ ਝੋਨੇ/ਬਾਸਮਤੀ ਵਿੱਚ ਬੂਟਿਆਂ ਦੇ ਟਿੱਡੇ, ਝੁਲਸ ਰੋਗ, ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਝੂਠੀ ਕਾਂਗਿਆਰੀ ਵਰਗੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਕਿਸਾਨਾਂ ਨੂੰ ਹਰ ਕੰਮ ਤਕਨੀਕ ਨੂੰ ਅਪਣਾਉਦੇ ਹੋਏ ਪੂਰਾ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ- ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

ਉਨ੍ਹਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਵੇਖੋ ਵੇਖੀ ਜਾਂ ਡੀਲਰਾਂ ਦੇ ਕਹਿਣ ’ਤੇ ਖਾਦ / ਦਵਾਈ ਦਾ ਇਸਤੇਮਾਲ ਨਾ ਕਰਨ ਸਗੋਂ ਇਸ ਲਈ ਖੇਤੀ ਮਾਹਿਰ ਦੀ ਸਲਾਹ ਜ਼ਰੂਰ ਲੈਣ। ਡਾ.ਐਰੀ ਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਝੋਨੇ ਤੇ ਦਾਣੇਦਾਰ ਦਵਾਈਆਂ/ਬਾਈਓਫਰਟੀਲਾਈਜਰ ਆਦਿ ਦੇ ਇਸਤੇਮਾਲ ਤੋਂ ਗੁਰੇਜ ਕਰਨ। ਉਨ੍ਹਾਂ ਇਸ ਮੌਕੇ ਡਾ.ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਅਤੇ ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਵਿਭਾਗ ਦੀਆਂ ਵੱਖ-ਵੱਖ ਸਕੀਮਾ ਦੀ ਪ੍ਰਗਤੀ ਦਾ ਵੀ ਜਾਇਜਾ ਲਿਆ। ਉਨ੍ਹਾਂ ਸਮੂਹ ਖੇਤੀ ਅਧਿਕਾਰੀਆਂ ਨੂੰ ਕਿਸਾਨ ਹਿੱਤ ਵਿੱਚ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਖਾਦਾ ਅਤੇ ਦਵਾਈਆਂ ਦੀ ਵਿਕਰੀ ਕਰਦੇ ਹੋਏ ਉਪਰਾਲੇ ਕਰਨ ਦੀ ਵੀ ਹਦਾਇਤ ਕੀਤੀ।  

ਪੜ੍ਹੋ ਇਹ ਵੀ ਖਬਰ- ਨੌਕਰੀ ਅਤੇ ਕਾਰੋਬਾਰ ’ਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ

ਇਸ ਮੌਕੇ ਉਨ੍ਹਾਂ ਨਾਲ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਵੀ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਸਮੁੱਚੇ ਕਰਮਚਾਰੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਮਿੱਥੇ ਮਾਪਦੰਡ ਅਪਣਾਉਦੇ ਹੋਏ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡਾ.ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਸਾਲ ਪਿਛਲੇ ਸਾਲ ਨਾਲੋ ਤਕਰੀਬਨ 3000 ਹੈਕਟੇਅਰ ਮੱਕੀ ਦਾ ਰਕਬਾ ਵਧੇਰੇ ਬੀਜਿਆ ਜਾ ਚੁੱਕਾ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਖੇਤੀ ਖਰਚੇ ਘਟਾਉਣ ਤੇ ਬੇਲੋੜੀਆਂ ਖਾਦਾਂ ਦਵਾਈਆਂ ਨਾ ਵਰਤਣ ਲਈ ਬੇਨਤੀ ਕੀਤੀ। ਇਸ ਮੌਕੇ ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਜਲੰਧਰ,  ਇੰਜ ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਜਲੰਧਰ ਤੋਂ ਇਲਾਵਾ ਬਲਾਕ ਖੇਤੀਬਾੜੀ ਕਰਮਚਾਰੀਆਂ ਨੇ ਵੀ ਪਿੰਡਾਂ ਦਾ ਦੌਰਾ ਕੀਤਾ।   

ਪੜ੍ਹੋ ਇਹ ਵੀ ਖਬਰ- ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ

ਡਾ.ਨਰੇਸ਼ ਕੁਮਾਰ ਗੁਲਾਟੀ 
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ 
ਜ਼ਿਲ੍ਹਾ ਜਲੰਧਰ।

rajwinder kaur

This news is Content Editor rajwinder kaur