ਡੀ.ਸੀ. ਦਫ਼ਤਰ ਮੂਹਰੇ ਲੱਗਿਆ ਕਿਸਾਨਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ

01/05/2017 2:59:28 PM

ਸੰਗਰੂਰ (ਬੇਦੀ, ਹਰਜਿੰਦਰ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਕਿਸਾਨੀ ਬਚਾਓ ਸੰਘਰਸ਼ ਕਮੇਟੀ ਜਲੂਰ ਵੱਲੋਂ ਡੀ.ਸੀ. ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ  ਚੌਥੇ  ਦਿਨ ''ਚ ਸ਼ਾਮਲ ਹੋ ਗਿਆ। ਆਗੂਆਂ ਨੇ ਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜਲੂਰ ਕਾਂਡ ''ਚ ਬੇਕਸੂਰ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਗੂਆਂ ਨੇ  ਮੰਗ ਕੀਤੀ ਕਿ ਪਿੰਡ ਜਲੂਰ ਵਿਖੇ ਹੋਏ ਹਮਲੇ ਅਤੇ ਮਾਤਾ ਗੁਰਦੇਵ ਕੌਰ ਦੀ ਮੌਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਨਿਰਦੋਸ਼ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।   ਬੋਘ ਸਿੰਘ ਮਾਨਸਾ ਜਨਰਲ ਸਕੱਤਰ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ 6 ਜਨਵਰੀ ਤੋਂ ਪੰਜਾਬ ਪੱਧਰ ਤੇ ਲਿਜਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਪੁਲਿਸ ਭਾਵੇਂ ਸਾਨੂੰ ਜੇਲਾਂ ''ਚ ਬੰਦ ਕਰੇ ਜਾਂ ਸਾਡੇ ਤੇ ਲਾਠੀਚਾਰਜ ਕਰੇ ਪਰ ਇਹ ਸੰਘਰਸ਼ ਮੰਗਾਂ ਦੀ ਮੰਨੇ ਜਾਣ ਤੱਕ ਜਾਰੀ ਰਹੇਗਾ। ਇਸ ਮੌਕੇ ਬਿਕਰਮਜੀਤ ਸਿੰਘ ਲੌਂਗੋਵਾਲ,  ਸੁਰਜੀਤ ਸਿੰਘ ਬਲਾਕ ਪ੍ਰਧਾਨ ਭਵਾਨੀਗੜ ਸਿੱਧੂਪੁਰ, ਜਸਵੀਰ ਸਿੰਘ ਨੰਦਗੜ੍ਹ, ਦਾਰਾ ਸਿੰਘ ਬਾਲਦ ਕਲਾਂ, ਕਰਮਚੰਦ ਪੰਨਵਾਂ, ਕਸ਼ਮੀਰ ਸਿੰਘ ਕਾਕੜਾ, ਗੁਰਬਖਸੀਸ ਸਿੰਘ ਬਾਲਦ ਕਲਾ ਤੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਬਲਵਿੰਦਰ ਸਿੰਘ ਬਡਰੁੱਖਾਂ, ਰੋਹੀ ਸਿੰਘ, ਪ੍ਰੀਤਮ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਧਰਨੇ ਦੌਰਾਨ ਬੁਜਰਗ ਔਰਤਾਂ ਅਤੇ ਨੰਨੇ ਬੱਚੇ ਵੀ ਪਹੁੰਚੇ।