ਪਰਾਲੀ ਸਾੜਨ ਦੇ ਕੇਸਾਂ ਦੀ ਸੇਟੇਲਾਇਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੀਤੀ ਜਾਵੇ ਕਾਰਵਾਈ: DC ਕਪੂਰਥਲਾ

10/23/2023 1:03:12 PM

ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਵੱਲੋਂ ਜਾਰੀ ਹਦਾਇਤਾਂ ਅਧੀਨ ਝੋਨੇ ਦੀ ਪਰਾਲੀ ਦੇ ਜਲ੍ਹਨ ਦੇ ਕੇਸਾਂ ਦੀ ਕਾਰਵਾਈ ਕਰਨ ਲਈ ਜ਼ਿਲ੍ਹਾ ਕਪੂਰਥਲਾ ਵਿੱਚ 41 ਕਲਸਟਰ ਅਫ਼ਸਰ ਅਤੇ 190 ਨੋਡਲ ਅਫ਼ਸਰ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਆਈ ਏ.ਐੱਸ.ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਕਿਸਾਨਾਂ ਨੂੰ ਵੱਡੀ ਪੱਧਰ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਖੇਤੀ ਮਸ਼ੀਨਰੀਜ਼ ਕਿਸਾਨਾ ਨੂੰ ਉਪਲਭਧ ਕਰਵਾਉਣ ਦਾ ਸਰਕਾਰ ਨੇ ਉਪਰਾਲਾ ਕੀਤਾ ਹੈ।

ਦੂਜੇ ਪਾਸੇ ਅਜਿਹੇ ਕਿਸਾਨ, ਜੋ ਕਾਹਲੀ ਵਿੱਚ ਵਾਤਾਵਰਨ ਦੀ ਪਰਵਾਹ ਨਾ ਕਰਦੇ ਹੋਏ ਪਰਾਲੀ ਨੂੰ ਸਾੜਦੇ ਹਨ, ਦੇ ਲਈ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਹੈ ਕਿ ਪਰਾਲੀ ਨੂੰ ਜਮੀਨ ਵਿੱਚ ਵਾਹੁਣ ਤੋਂ ਇਲਾਵਾ ਕਈ ਬੇਲਰਜ਼ ਮਸ਼ੀਨਾ ਵੀ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਪਰਾਲੀ ਨੂੰ ਅੱਗ ਦੇ ਹਵਾਲੇ ਕਰਨ ਤੋਂ ਪਹਿਲਾਂ ਉਹ ਆਪਣੇ ਆਲੇ-ਦੁਆਲੇ ਮਸ਼ੀਨਾਂ ਦੀ ਉਪਲਭਧੀ ਬਾਰੇ ਜਾਣਕਾਰੀ ਖੇਤੀਬਾੜੀ ਵਿਭਾਗ ਜਾਂ ਇਲਾਕੇ ਦੀ ਸਹਿਕਾਰੀ ਸਭਾ ਤੋਂ ਪ੍ਰਾਪਤ ਕਰਨ ਅਤੇ ਪਰਾਲੀ ਦਾ ਸਹੀ ਪ੍ਰਬੰਧਨ ਕਰਨ। 

ਮੁੱਖ ਖੇਤੀਬਾੜੀ ਅਫ਼ਸਰ ਡਾ.ਨਰੇਸ਼ ਗੁਲਾਟੀ ਨੇ ਪਰਾਲੀ ਦੇ ਮਹਤੱਵਪੂਰਨ ਸਰਮਾਏ ਨੂੰ ਨਾ ਸਾੜਨ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿੱਚ ਵਿਭਾਗ ਵੱਲੋਂ ਫੀਲਡ ਸਟਾਫ ਰਾਹੀਂ ਪਿੰਡ-ਪਿੰਡ ਜਾ ਕੇ ਕਿਸਾਨਾ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮਾਂ ਅਨੁਸਾਰ ਸਮੁੱਚਾ ਵਿਭਾਗ ਦਾ ਸਟਾਫ ਹਰ ਰੋਜ਼ ਬਗੈਰ ਕੋਈ ਛੁੱਟੀ ਕੀਤੇ ਪਿੰਡਾ ਵਿੱਚ ਲਗਾਤਾਰ ਟੂਰ ਕਰ ਰਿਹਾ ਹੈ। ਪਿੰਡਾਂ ਦੇ ਗੁਰਦੁਆਰਿਆਂ ਤੋਂ ਅਨਾਉਂਸਮੈਂਟ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।

ਉਹਨਾਂ ਨੇ ਕਿਹਾ ਕਿ ਕਿਸਾਨ ਇਲਾਕੇ ਭਰ ਵਿੱਚ ਕੰਮ ਕਰ ਰਹੇ ਬੈਲਰਜ਼ ਯੂਨਿਟਾਂ ਬਾਰੇ ਮੁਕਮੰਲ ਜਾਣਕਾਰੀ ਆਪਣੇ ਇਲਾਕੇ ਦੇ ਬਲਾਕ ਖੇਤੀਬਾੜੀ ਦਫ਼ਤਰਾਂ ਕੋਲੋ ਪ੍ਰਾਪਤ ਕਰ ਸਕਦੇ ਹਨ। ਇਸ ਲਈ ਕਿਸਾਨ ਕਾਹਲੀ ਨਾ ਕਰਨ ਬਲਕਿ ਸੋਚ ਵਿਚਾਰ ਕਰਦੇ ਹੋਏ ਪਰਾਲੀ ਰੂਪੀ ਸਰਮਾਏ ਦੀ ਸਹੀ ਸੰਭਾਲ ਕਰਨ, ਖੇਤੀਬਾੜੀ ਵਿਭਾਗ ਹਰ ਪੱਖੋ ਕਿਸਾਨਾਂ ਦੀ ਮਦਦ ਲਈ ਬਿਲਕੁੱਲ ਤਿਆਰ ਹੈ।

ਮੁੱਖ ਖੇਤੀਬਾੜੀ ਅਫ਼ਸਰ
ਕਪੂਰਥਲਾ 

 

rajwinder kaur

This news is Content Editor rajwinder kaur