ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੀਤੀ ਗਈ ਗਈ ਜ਼ਰੂਰੀ ਮੀਟਿੰਗ

12/22/2016 4:10:25 PM

ਕਾਲਾ ਅਫਗਾਨਾ (ਬਲਵਿੰਦਰ)—ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਮੰਝਿਆਵਾਲ ਦੀ ਅਗਵਾਈ ਹੇਠ ਇੱਕ ਜ਼ਰੂਰੀ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਦੱਸਿਆ ਨੇ ਕਿ ਅੱਜ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਲਈ ਕੋਈ ਵੀ ਠੋਸ ਨੀਤੀ ਨਹੀਂ ਅਪਣਾ ਰਹੀ ਹੈ ਤੇ ਕਿਸਾਨ ਕਰਜ਼ੇ ਦੀ ਮਾਰ ਥੱਲੇ ਆ ਗਏ ਹਨ। ਉਨ੍ਹਾਂ ਪਿੰਡ ਮੰਝਿਆਵਾਲ ਦੇ ਕਿਸਾਨ ਰੂੜ ਸਿੰਘ ਬਾਰੇ ਦੱਸਿਆ ਕਿ ਇਸ ਕਿਸਾਨ ਨੇ 1981 ਵਿੱਚ 56 ਹਜ਼ਾਰ ਰੁਪਏ ਕਾਲਾ ਅਫਗਾਨਾ ਵਿਖੇ ਸਥਾਪਤ ਪੰਜਾਬ ਅਂੈਡ ਸਿੰਧ ਬੈਕ ਤਂੋ ਟਰੈਕਟਰ ਖਰੀਦਣ ਵਾਸਤੇ ਲਏ ਸੀ ਤੇ ਕਿਸਾਨ ਨੇ ਬੈਂਕ ਨੂੰ 174400 ਰੁਪਏ ਵਾਪਸ ਵੀ ਕਰ ਦਿੱਤੇ ਸਨ ਤੇ ਕਿਸਾਨ ਰੂੜ ਸਿੰਘ ਦੀ 24-1-2015 ਨੂੰ ਮੌਤ ਹੋ ਚੁੱਕੀ ਹੈ। ਉਕਤ ਬੈਕ ਨੇ 22 ਜੂਨ 2016 ਨੂੰ ਅਦਾਲਤ ਰਾਹੀ ਡਿਗਰੀ 7 ਲੱਖ ਤੋਂ ਉਪਰ ਕਰਕੇ ਕੁਰਕੀ ਦਾ ਨੋਟਿਸ ਭੇਜ ਦਿੱਤਾ ਹੈ। ਇਸ ਦਾ ਭਾਰਤੀ ਕਿਸਾਨ ਯੂਨੀਅਨ ਨੇ ਸਖਤ ਵਿਰੋਧ ਕਰਦੇ ਹੋਏ ਕਿਸੇ ਵੀ ਅਧਿਕਾਰੀ ਨੂੰ ਇਸ ਤੋਂ ਪਹਿਲਾਂ ਜ਼ਮੀਨ ਵਿੱਚ ਵੜਨ ਨਹੀ ਦਿੱਤਾ ਸੀ। ਹੁਣ ਫਿਰ ਅੱਜ ਨੈਬ ਫਤਿਹਗੜ੍ਹਚੂੜੀਆਂ ਨੇ ਦੁਬਾਰਾ ਨੋਟਿਸ ਕੁਰਕੀ ਦਾ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਿਸਾਨ ਦੀ ਕਿਸੇ ਵੀ ਹਾਲਤ ਵਿੱਚ ਕੁਰਕੀ ਨਹੀ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਫੈਸਲਾ ਹੈ ਕਿ ਕਿਸਾਨ ਦੇ ਕਰਜ਼ੇ ਬਦਲੇ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਨਾਂ ਹੀ ਧੱਕਾ ਹੋਣ ਦਿੱਤਾ ਜਾਵੇਗਾ। ਕੁਰਕੀ ਦੀ ਕਾਰਵਾਈ ਦੌਰਾਨ ਕੋਈ ਵੀ ਕਿਸੇ ਕਿਸਮ ਦੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਲਈ ਵਿਭਾਗ ਤੇ ਸਰਕਾਰ ਜ਼ਿੰਮੇਵਾਰ ਹੋਵੇਗਾ।