ਖੇਤੀਬਾੜੀ ਧੰਦੇ ’ਚ ਖਪਦਾ 'ਡੀਜ਼ਲ' ਅਤੇ ਸਰਕਾਰੀ ਅਣਦੇਖੀ ਦਾ ਸ਼ਿਕਾਰ ਕਿਸਾਨਾਂ ਦੀ ਤਰਾਸਦੀ

08/18/2020 12:19:44 PM

ਭਾਰਤ ਦੇ ਖੇਤੀਬਾੜੀ ਦੇ ਧੰਦੇ ਵਿਚ ਡੀਜ਼ਲ ਦੀ ਵਰਤੋਂ ਸਭ ਤੋਂ ਵੱਧ ਕਿਸਾਨਾਂ ਵਲੋਂ ਕੀਤੀ ਜਾ ਰਹੀ ਹੈ ਅਤੇ ਹੁਣ ਵੀ ਹੋ ਰਹੀ ਹੈ। ਇਸ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਲਾਭ ਜਾਂ ਸਹੂਲਤ ਦੇਣ ਲਈ ਉਨ੍ਹਾਂ ਨੂੰ ਸਸਤੇ ਮੁੱਲ ਦਾ ਡੀਜ਼ਲ ਅਜੇ ਤੱਕ ਨਹੀਂ ਦਿੱਤਾ। ਜਿਸ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਦੇਸ਼ ਅੰਦਰ ਇਕ ਸਾਲ ’ਚ ਬਲਣ ਵਾਲੇ ਡੀਜ਼ਲ ’ਚੋਂ ਇਕੱਲੇ ਖੇਤੀਬਾੜੀ ਧੰਦੇ ਵਿਚ ਹੀ 13 ਫੀਸਦੀ ਡੀਜ਼ਲ ਖਪਦਾ ਹੈ। ਉਦਯੋਗਾਂ ਵਿਚ ਇਹ ਅੰਕੜਾ 8 ਫੀਸਦੀ ਅਤੇ ਰੇਲਵੇ ਵਿੱਚ 3 ਫੀਸਦੀ ਹੈ।

ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

ਦੱਸ ਦੇਈਏ ਕਿ ਕਿਸਾਨਾਂ ਨੂੰ ਰਾਹਤ ਦੇਣ ਲਈ 2 ਜੂਨ 2020 ਨੂੰ ਝੋਨੇ ਸਮੇਤ 14 ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਦਾ ਐਲਾਨ ਕੀਤਾ ਗਿਆ। ਦੂਜੇ ਪਾਸੇ ਸਾਉਣੀ ਦੀਆਂ ਫਸਲਾਂ ਵਿਚ ਝੋਨੇ ਦੀ ਬਿਜਾਈ ਸਭ ਤੋਂ ਵੱਧ ਹੁੰਦੀ ਹੈ। ਸਰਕਾਰ ਨੇ ਝੋਨੇ ਦੀ ਐੱਮ. ਐੱਸ.ਪੀ. ਵਿੱਚ 53 ਰੁਪਏ ਦਾ ਵਾਧਾ ਕੀਤਾ ਹੈ। ਉਦੋਂ ਤੋਂ ਡੀਜ਼ਲ ਦੀ ਕੀਮਤ ਵਿਚ ਪ੍ਰਤੀ ਲੀਟਰ 7 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ।

ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਮਤਲਬ ਇਕ ਪਾਸੇ ਸਰਕਾਰ ਵਲੋਂ ਐੱਮ.ਐੱਸ.ਪੀ ਵਿਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾਅਵਾ ਵੀ ਕੀਤਾ ਹੈ ਕਿ ਉਹ ਕਿਸਾਨਾਂ ਨੂੰ ਰਾਹਤ ਵੀ ਦੇਣਗੇ ਪਰ ਜਦੋਂ ਲਾਗਤ ਹੀ ਵੱਧ ਜਾਵੇਗੀ ਤਾਂ ਐੱਮ.ਐੱਸ.ਪੀ ਵਿੱਚ 53 ਰੁਪਏ ਦਾ ਵਾਧਾ ਕੀ ਲਾਭ ਦੇਵੇਗਾ?

ਪੜ੍ਹੋ ਇਹ ਵੀ ਖਬਰ - ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

rajwinder kaur

This news is Content Editor rajwinder kaur