ਜਾਣੋ ਅਜੌਕੇ ਸਮੇਂ ’ਚ ਸਰ-ਜ਼ਮੀਨ ਤੋਂ ਪ੍ਰਵਾਸ ਕਰਨਾ ਕਿੰਨਾ ਕੁ ਹੈ ਜਾਇਜ਼ ?

04/02/2021 1:09:13 PM

ਅੱਜ ਅਸੀਂ ਕਿਹੜੇ ਦੌਰ ਦੀ ਗੱਲ ਕਰੀਏ? ਅਸੀਂ ਕਦੇ ਬਿਰਹੋਂ ਦੀ ਅੱਗ ਵਿੱਚ ਸੜ੍ਹਦਾ ਹੋਇਆ ਕਦੇ ਕੋਈ ਪਰਵਾਨਾ ਹੀ ਨਹੀਂ ਵੇਖਿਆ ਪਰ ਗੱਲ ਇਹ ਵੀ ਹੈ ਕਿ ਵੇਖੀਏ ਵੀ ਕਿਸ ਤਰ੍ਹਾਂ? ਅਸੀਂ ਅਜੇ ਤੱਕ ਇਹੋ ਜਿਹੀ ਦੂਰਦ੍ਰਿਸ਼ਟੀ ਦੇ ਮਾਲਕ ਹੀ ਨਹੀਂ ਬਣ ਸਕੇ ਕਿ ਅਸੀਂ ਅਜਿਹਾ ਕੁਝ ਸੋਚਣ ਦੇ ਕਾਬਲ ਵੀ ਹੋ ਸਕੀਏ। ਆਦਮੀ ਫਜ਼ੂਲ ਦੀ ਜੱਕੋ-ਤੱਕੀ ਵਿੱਚ ਇਸ ਕਦਰ ਮਸ਼ਗੂਲ ਹੈ ਕਿ ਉਹ ਆਪਣੇ ਆਪੇ ਨੂੰ ਸਮਝਣ ਵਿੱਚ ਵੀ ਅਜੇ ਬੇਸਮਝ ਜਿਹਾ ਪ੍ਰਤੀਤ ਹੁੰਦੈ। ਰੰਗੀਨੀਆਂ ਨਾਲ ਭਰੀ ਇਸ ਧਰਤ ਤੋਂ ਪਰੇ ਹੋਰ ਕਿਸੇ ਗ੍ਰਹਿ ਦੀ ਅਸੀਂ ਉਦਾਹਰਣ ਵੀ ਨਹੀਂ ਦੇ ਸਕਦੇ, ਜਿੱਥੇ ਕਿਤੇ ਅਸੀਂ ਆਪਣੇ ਜਾਇਆ ਦੀ ਧਰਾਤਲੀ ਨੂੰ ਪਛਾੜ ਕੇ ਕਿਸੇ ਅਨੋਖੇ ਸੁੱਖ ਦੀ ਕਾਮਨਾ ਕਰ ਸਕੀਏ। ਪਹਿਲ ਤਾਂ ਇਹ ਹੋਣੀ ਚਾਹੀਦੀ ਕਿ ਜਿਸ ਕੁੱਖ ਨੇ ਇਹ ਜੀਵਨ ਦਿੱਤਾ ਉਸ ਨੂੰ ਭੁੱਲਣਾ ਤੇ ਉਸ ਬਾਬਤ ਬੇਤੁਕੀਆਂ ਬਾਤਾਂ ਪਾਉਣੀਆਂ ਸਮਝੋ ਬਾਹਰ ਤਾਂ ਕੀ ਕਹੀਏ ਸਗੋਂ ਸਾਨੂੰ ਇਹ ਲਾਹਨਤਾਂ ਪਾਉਂਦੀ ਨਜ਼ਰੀਂ ਆਉਂਦੀ ਹੈ। ਕੁੱਲ ਦੁਨੀਆਂ ’ਤੇ ਇਸ ਗਲਤਫ਼ਹਿਮੀ ਦਾ ਸ਼ਿਕਾਰ ਬਹੁਤ ਘੱਟ ਜਾਏ ਹੋਣਗੇ, ਜਿਹੜੇ ਆਪਣੀ ਜਨਮਭੂਮੀ ਨੂੰ ਕਦੇ ਦਰਕਾਰਦੇ ਹੋਣਗੇ। 

ਪੜ੍ਹੋ ਇਹ ਵੀ ਖ਼ਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਬਹੁਤਿਆਂ ਦੀ ਜੇਕਰ ਨਾ ਸੁਣੀਏ ਤਾਂ ਵੀ ਦਿਨ ਵਿੱਚ ਦੋ-ਚਾਰ ਜਣਿਆਂ ਨਾਲ ਵਿਚਰਨ ’ਤੇ ਇਹ ਸੁਣਨ ਨੂੰ ਅਕਸਰ ਮਿਲ ਹੀ ਜਾਂਦਾ ਹੈ ਕਿ ਭਾਈ ਇੱਥੇ ਤਾਂ ਮੇਰੇ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਜਾਪਦਾ ਹੈ। ਇਸ ਲਈ ਮੈਂ ਤਾਂ ਉਨ੍ਹਾਂ ਨੂੰ 12ਵੀਂ ਜਮਾਤ ਤੋਂ ਬਾਅਦ ਪੜ੍ਹਣ ਲਈ ਵਿਦੇਸ਼ ਭੇਜਣਾ ਹੈ ਭਾਵ ਆਈਲੈਟਸ ਦੇ ਰਾਹੇ ਪਾਉਣਾ ਹੈ। ਫਿਰ ਸਾਥੋਂ ਕੋਹਾਂ ਦੂਰ ਆਪਣੀ ਵਿਰਾਸਤ ਤੋਂ ਦੂਰ ਆਪੇ ਕਮਾਉਣ ਅਤੇ ਆਪੇ ਪੜ੍ਹਣ। ਸੋਚਣ ਵਾਲੀ ਗੱਲ ਹੈ ਕਿ ਕਿਵੇਂ ਕੋਈ ਆਪਣੇ ਜੰਮਿਆਂ ਨੂੰ ਪਰਦੇਸੀਂ ਭੇਜਣ ਲਈ ਝੱਟਪੱਟ ਰਾਜ਼ੀ ਹੋ ਜਾਂਦਾ ਹੈ। ਆਖਰਕਾਰ ਮਾਂ ਕਿਵੇਂ ਆਪਣੇ ਦੁੱਧ-ਪੁੱਤਰ ਨੂੰ ਆਪਣੇ ਤੋਂ ਦੂਰ ਕਰਨ ਲਈ ਰਾਜ਼ੀ ਹੋ ਜਾਂਦੀ ਹੈ?

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਖ਼ੌਫਨਾਕ ਵਾਰਦਾਤ : ਪੈਸੇ ਦੇਣ ਤੋਂ ਮਨ੍ਹਾਂ ਕਰਨ ’ਤੇ ਸਿਰੀ ਸਾਹਿਬ ਨਾਲ ਕੀਤਾ ਬਜ਼ੁਰਗ ਦਾ ਕਤਲ

ਮੈਂ ਇਸ ਨਤੀਜੇ ਬਾਰੇ ਪਹਿਲਾਂ ਖ਼ਿਆਲ ਉਦੋਂ ਕੀਤਾ, ਜਦੋਂ ਜਿੰਦ ਦੇ ਟੁਕੜੇ ਨੂੰ ਆਪਣੀਆਂ ਅੱਖਾਂ ਤੋਂ ਉਹਲੇ ਹੋਣ ਦਿੱਤਾ। ਇਹ ਸਭ ਜ਼ਿਹਨ ਵਿੱਚ ਉਦੋਂ ਆਉਂਦਾ, ਜਦੋਂ ਸੱਤ ਸਮੁੰਦਰੋਂ ਦੂਰ ਸਾਡੇ ਜਾਇਆਂ ਦੀ ਕੋਈ ਮਨਹੂਸ ਖ਼ਬਰ ਸਾਡੇ ਕੰਨੀਂ ਆ ਪੈਂਦੀ ਹੈ। ਸੋਚਾਂ ਵਿੱਚ ਚੁੱਭੀਆਂ ਲਾਉਂਦਾ ਫਿਰ ਦਿਮਾਗ ਵਿੱਚ ਹਵਾਈਆਂ ਉਡਾਉਂਦਾ ਹੈ ਅਤੇ ਸੋਚਦੈ ਕਾਸ਼..!

ਅਖ਼ਬਾਰਾਂ ਦੀਆਂ ਸੁਰਖੀਆਂ ’ਤੇ ਸੋਸ਼ਲ ਮੀਡੀਆ ਵਿੱਚ ਚਿੱਟੇ ਦੁੱਧ ਵਰਗਾ ਸੱਚ ਵਿਖਾਉਣ ਵਾਲੀਆਂ ਖ਼ਬਰਾਂ ਜਦੋਂ ਪੜ੍ਹੀਆਂ ਸੁਣੀਆਂ ਜਾਂਦੀਆਂ ਹਨ ਤਾਂ ਸਹਿਜੇ ਹੀ ਮਨ ਵਿੱਚ ਖ਼ਿਆਲ ਆਉਂਦਾ ਕਿ ਵਾਕਿਆ ਹੀ ਸਾਡੀਆਂ ਧੀਆਂ-ਭੈਣਾਂ ਨਾਲ ਸੱਤ ਸਮੁੰਦਰ ਪਾਰ ਅਜਿਹੀਆਂ ਵਾਰਦਾਤਾਂ ਹੁੰਦੀਆਂ ਹਨ। ਕੀ ਸੱਚਮੁੱਚ ਆਪਣੀ ਮਾਂ ਕੋਲ ਮਖਮਲ ਦੀ ਰਜ਼ਾਈ ਵਿੱਚ ਲਿਪਟ ਕੇ ਰਹਿਣ ਵਾਲੀਆਂ ਸਾਡੀਆਂ ਨਾਜ਼ੁਕ ਆਂਦਰਾਂ ਵਰਗੀਆਂ ਨੂੰ ਜੰਗਲਾਂ ਵਿੱਚ ਭਟਕਣਾ ਪੈਂਦਾ ਹੈ ਜਾਂ ਫਿਰ ਦੋ ਵਕਤ ਦੀ ਰੋਟੀ ਖਾਤਰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਜਰਨੇ ਪੈਂਦੇ ਹਨ? ਕੀ ਵਾਕਿਆ ਉਨ੍ਹਾਂ ਨੂੰ 16-16 ਘੰਟੇ ਕੰਮ ਵਿੱਚ ਸਿਰ ਜੁਟਾਉਣਾ ਪੈਂਦਾ ਹੈ?

ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ

ਮੈਂ ਨਹੀਂ ਸਮਝਦਾ ਕਿ ਵਤਨੋਂ ਦੂਰ ਜਾਣਾ ਕਿਸੇ ਬਹੁਤ ਵੱਡੀ ਮਜਬੂਰੀ ਦੀ ਉਪਜ ਹੈ। ਸ਼ਾਇਦ ਜਾਂ ਤਾਂ ਇਹ ਅਥਾਹ ਮਾਇਆ ਦੀ ਭੁੱਖ ਦਾ ਕਾਰਨ ਹੋ ਸਕਦਾ ਹੈ ਜਾਂ ਆਪਣਿਆਂ ਨੂੰ ਜਾਣ-ਬੁੱਝ ਕੇ ਛੱਡ ਕੇ ਪਰਾਇਆਂ ਦੇ ਦੇਸ਼ ਜਾ ਕੇ ਫਿਰੰਗਸਾਜ਼ੀ ਵਿੱਚ ਰੰਗੇ ਜਾਣ ਦੀ ਫਿਤਰਤ ਹੋ ਸਕਦੀ ਹੈ। ਦੌਰ-ਏ-ਆਈਲੈਟਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਰਮ ਆਉਂਦੀ ਹੈ ਕਿ ਮੇਰੇ ਸੋਹਣੇ ਪੰਜਾਬ ਦੀ ਸਰਜ਼ਮੀਨ ਅਜੇ ਤੱਕ ਇਸ ਕਾਬਿਲ ਕਿਉਂ ਨਹੀਂ ਬਣ ਸਕੀ ਕਿ ਉਹ ਆਪਣੀ ਔਲਾਦ ਨੂੰ ਮਨਭਾਉਂਦਾ ਸੁੱਖ, ਪਿਆਰ ਦੇਣ ਦੇ ਨਾਲ-ਨਾਲ ਉਸ ਦੀਆਂ ਦੁਨਿਆਵੀ ਲੋੜਾਂ ਪੂਰੀਆਂ ਵੀ ਨਹੀਂ ਕਰ ਸਕਦੀ। 

ਪੜ੍ਹੋ ਇਹ ਵੀ ਖ਼ਬਰ - ਬਿਨਾਂ ਮਾਸਕ ਤੋਂ ਰੈਲੀ ’ਚ ਪੁੱਜੇ ‘ਸੁਖਬੀਰ ਬਾਦਲ’, ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ (ਤਸਵੀਰਾਂ)

ਇਸ ਦਾ ਸਪੱਸ਼ਟ ਕਾਰਨ, ਸਾਡੇ ਸਭ ਦੇ ਮਨ ਵਿੱਚ ਯਕਦਮ ਉੱਭਰ ਕੇ ਸਾਹਮਣੇ ਆਉਂਦਾ ਹੈ, ਉਹ ਹੈ ਅਜੋਕੀਆਂ ਸਰਕਾਰਾਂ ਦੀਆਂ ਨੌਜਵਾਨਾਂ ਦੀ ਜੀਵਨ ਵਿਉਂਤ ਦੇ ਉਲਟ ਨੀਤੀਆਂ ਨੂੰ ਹੋਂਦ ਵਿੱਚ ਲਿਆਉਣਾ ਅਤੇ ਨੌਜਵਾਨ ਪੀੜ੍ਹੀ ਦਾ ਸਰਕਾਰਾਂ ਪ੍ਰਤੀ ਬੇਵਿਸ਼ਵਾਸੀ ਦਾ ਰੁਝਾਨ। ਇਸ ਦਾ ਇਕੱਲਾ ਦੋਸ਼ ਅਸੀਂ ਸਰਕਾਰੀ ਤੰਤਰ ਨੂੰ ਨਹੀਂ ਦੇ ਸਕਦੇ, ਕਿਉਂਕਿ ਦੁਨੀਆ ਦੇ ਇਸ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਅਸੀਂ ਖੁਦ ਵੀ ਹਾਂ। ਇਨ੍ਹਾਂ ਜਾਇਆਂ ਦਾ ਫਿਕਰ ਕੀ ਅਸੀਂ ਨਹੀਂ ਕਰਦੇ? ਜਾਂ ਫਿਰ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਦੇਸ਼ ਵਿੱਚ ਹੀ ਕਾਮਯਾਬ ਹੁੰਦਿਆਂ ਅਸੀਂ ਦੇਖ ਨਹੀਂ ਸਕਦੇ?......ਇਹ ਸਵਾਲ ਕਿੰਨਾ ਕੁ ਜਾਇਜ਼ ਹੈ? ਇਸ ’ਤੇ ਸੋਚ-ਵਿਚਾਰ ਕਰਨਾ ਵੀ ਆਧੁਨਿਕ ਵਿਚਾਰ ਚਰਚਾ ਦਾ ਇੱਕ ਅਹਿਮ ਹਿੱਸਾ ਹੈ।

ਪੜ੍ਹੋ ਇਹ ਵੀ ਖ਼ਬਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ RSS ਖ਼ਿਲਾਫ਼ ਮਤਾ ਪਾਸ, ਦਿੱਤੀ ਇਹ ਚਿਤਾਵਨੀ

ਪੜ੍ਹੋ ਇਹ ਵੀ ਖ਼ਬਰ - Health Tips: ਲੀਵਰ ਤੇ ਕਿਡਨੀ ਦੀ ਸਾਰੀ ਗੰਦਗੀ ਇੱਕ ਵਾਰ ’ਚ ਬਾਹਰ ਕੱਢ ਦਿੰਦੈ ਇਹ ਘਰੇਲੂ ਨੁਸਖ਼ੇ, ਇੰਝ ਕਰੋ ਵਰਤੋਂ

ਇੰਸ. ਗੁਰਪ੍ਰੀਤ ਸਿੰਘ ਚੰਬਲ
ਜ਼ਿਲ੍ਹਾ ਸੈਨਿਕ ਬੋਰਡ,ਪਟਿਆਲਾ
ਸੰਪਰਕ ਨੰ; 98881-40052


rajwinder kaur

Content Editor

Related News