ਜਾਣੋ ਕਿਸਾਨਾਂ ਦੀ ਹਿਮਾਇਤ ਕਰਨ ਵਾਲੀ 'ਰਿਹਾਨਾ' ਦੇ ਬਚਪਨ ਤੋਂ ਪੌਪ ਸਿੰਗਰ ਬਣਨ ਤਕ ਦਾ ਸਫ਼ਰ

02/06/2021 4:03:06 PM

ਮੰਗਲਵਾਰ ਨੂੰ ਆਕਰਸ਼ਕ ਪੌਪ ਸਿੰਗਰ ਰਿਹਾਨਾ ਵਿਸ਼ਵ ਦੀ ਸਭ ਤੋਂ ਪਹਿਲੀ ਸ਼ਖਸੀਅਤ ਬਣੀ ਜਿਸ ਨੇ ਭਾਰਤ ’ਚ ਅੰਦੋਲਨਕਾਰੀ ਕਿਸਾਨਾਂ ਦਾ ਪੱਖ ਲਿਆ। ਇਸ ਤੋਂ ਬਾਅਦ ਜਲਵਾਯੂ ਕਾਰਜਕਰਤਾ ਗ੍ਰੇਟਾ ਥਨਬਰਗ, ਅਭਿਨੇਤਾ ਜਾਨ ਕੁਸਾਕ, ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਅਤੇ ਲੈਬਨਾਨੀ-ਅਮਰੀਕੀ ਮਾਡਲ ਮੀਆਂ ਖਲੀਫਾ ਵੀ ਸਮਰਥਨ ਕਰਨ ਵਾਲੇ ਵਿਅਕਤੀਆਂ ’ਚ ਸ਼ਾਮਲ ਹੋ ਗਈ। 32 ਸਾਲਾ ਸਿੰਗਰ-ਅਭਿਨੇਤਰੀ ਨੇ 101 ਮਿਲੀਅਨ ਤੋਂ ਵੱਧ ਆਪਣੇ ਪ੍ਰਸ਼ੰਸਕਾਂ ਨੂੰ ਟਵੀਟ ਕਰਦੇ ਹੋਏ ਲਿਖਿਆ, ‘‘ਅਸੀਂ ਕਿਸਾਨ ਅੰਦੋਲਨ ਬਾਰੇ ਗੱਲਬਾਤ ਕਿਉਂ ਨਹੀਂ ਕਰ ਰਹੇ।’’ ਸੀ. ਐੱਨ. ਐੱਨ. ਨੇ ਆਪਣੇ ਸਿਰਲੇਖ ’ਚ ਕਿਹਾ ਕਿ ਭਾਰਤ ਨੇ ਨਵੀਂ ਦਿੱਲੀ ਦੇ ਆਲੇ-ਦੁਆਲੇ ਇੰਟਰਨੈੱਟ ਨੂੰ ਕੱਟ ਦਿੱਤਾ ਕਿਉਂਕਿ ਪ੍ਰਦਰਸ਼ਨਕਾਰੀ ਕਿਸਾਨ ਪੁਲਸ ਦੇ ਨਾਲ ਭਿੜ ਗਏ। ਵਿਦੇਸ਼ ਮੰਤਰਾਲਾ ਨੇ ਇਸ ਗੱਲ ਨੂੰ ਦੇਖਦੇ ਹੋਏ ਇਕ ਅਵਿਵਹਾਰਿਕ ਪ੍ਰਤੀਕਿਰਿਆ ਜਾਰੀ ਕੀਤੀ ਜੋ ਕਿ ਸ਼ਖਸੀਅਤਾਂ ਅਤੇ ਹੋਰਾਂ ਵਲੋਂ ਕੀਤੀ ਗਈ ਆਲੋਚਨਾ ਨਾਲ ਸਬੰਧਤ ਸੀ। ਵਿਦੇਸ਼ ਮੰਤਰਾਲਾ ਨੇ ਇਨ੍ਹਾਂ ਨੂੰ ‘‘ਨਾ ਤਾਂ ਸਟੀਕ ਅਤੇ ਨਾ ਹੀ ਜ਼ਿੰਮੇਵਾਰ ਕਰਾਰ ਦਿੱਤਾ।’’

PunjabKesari

ਰਿਹਾਨਾ ਜੋ ਕਿ 600 ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਵਾਲੀ ਸਿੰਗਰ ਅਤੇ ਕਾਰੋਬਾਰੀ ਔਰਤ ਹੈ, ਆਪਣੇ ਮਨੁੱਖੀ, ਪਰਉਪਕਾਰੀ ਅਤੇ ਸੱਭਿਆਚਾਰਕ ਉਦੇਸ਼ਾਂ ਲਈ ਜਾਣੀ ਜਾਂਦੀ ਹੈ। ਰਿਹਾਨਾ ਨੇ ਕਈ ਚੈਰਿਟੀਆਂ ਨੂੰ ਆਪਣਾ ਸਮਰਥਨ ਦਿੱਤਾ ਹੈ ਜਿਸ ’ਚ ਅਲਜ਼ਾਈਮਰਜ਼ ਐਸੋਸੀਏਸ਼ਨ, ਐਂਟਰਟੇਨਮੈਂਟ ਇੰਡਸਟਰੀ ਫਾਊਂਡੇਸ਼ਨ, ਡਿਜ਼ਾਈਨਰ ਅਗੇਂਸਟ ਏਡਜ਼, ਸ਼੍ਰਾਈਨਰ ਹਾਸਪਿਟਲਸ ਫਾਰ ਚਿਲਡਰਨਸ, ਸਟੈਂਡਅਪ ਟੂ ਕੈਂਸਰ, ਦਿ ਬਲੈਕ ਆਈਡ ਪੀਜ਼ ਫਾਊਂਡੇਸ਼ਨ ਅਤੇ ਯੂਨੀਸੈਫ ਸ਼ਾਮਲ ਹੈ। ਰਿਹਾਨਾ ਨੇ ਹਰਿਕੈਨ ਸੈਂਡੀ ਰਿਲੀਫ ਲਈ 1 ਲੱਖ ਡਾਲਰ ਦੀ ਫੂਡ ਬੈਂਕ ਰਾਸ਼ੀ ਵੀ ਦਿੱਤੀ। ਇਸ ਤੋਂ ਇਲਾਵਾ ਪਿਛਲੇ ਸਾਲ ਰਿਹਾਨਾ ਨੇ 5 ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਕੋਰੋਨਾ ਵਾਇਰਸ ਰਾਹਤ ’ਚ ਦਿੱਤੀ। ਮਹਾਮਾਰੀ ਦੇ ਹਮਲੇ ਤੋਂ ਪਹਿਲਾਂ ਰਿਹਾਨਾ ਨੂੰ ਪਰਉਪਕਾਰੀ ਯਤਨਾਂ ਲਈ ਵੀ ਸਨਮਾਨਿਤ ਕੀਤਾ ਗਿਆ। ਰਿਹਾਨਾ ਦਾ ਆਪਣਾ ਸੰਗਠਨ ਕਲਾਰਾ ਐਂਡ ਲਾਏਨਲ ਨੇ ਆਪਣਾ ਬਹੁਤ ਸਾਰਾ ਯੋਗਦਾਨ ਦਿੱਤਾ ਹੈ। ਇਸ ਸੰਗਠਨ ਦਾ ਨਾਂ ਉਸ ਦੇ ਦਾਦਾ-ਦਾਦੀ ਦੇ ਨਾਂ ’ਤੇ ਪਿਆ ਹੈ ਜੋ 60 ਦੇਸ਼ਾਂ ’ਚ ਨੌਜਵਾਨ ਵਿਦਿਆਰਥੀਆਂ ਦੀ ਸਿੱਖਿਆ ਲਈ ਧਨ ਇਕੱਠਾ ਕਰਦਾ ਹੈ।

PunjabKesari


2020 ਐੱਨ. ਏ. ਏ. ਸੀ. ਪੀ. ਇਮੇਜ ਐਵਾਰਡਸ ਜਿਸ ’ਚ ਉਨ੍ਹਾਂ ਨੇ ਰਾਸ਼ਟਰਪਤੀ ਦਾ ਐਵਾਰਡ ਹਾਸਲ ਕੀਤਾ, ਦੇ ਦੌਰਾਨ ਰਿਹਾਨਾ ਨੇ ਕਿਹਾ, ‘‘ਜ਼ਰਾ ਸੋਚੋ ਇਕੱਠੇ ਅਸੀਂ ਕੀ ਕਰ ਸਕਦੇ ਹਾਂ। ਇਸ ਨੂੰ ਅਸੀਂ ਵਿਸ਼ਵ ਨੂੰ ਇਕੱਠੇ ਲਿਆ ਕੇ ਹੀ ਕਰ ਸਕਦੇ ਹਾਂ। ਵੰਡੇ ਰਹਿਣ ਨਾਲ ਅਸੀਂ ਅਜਿਹਾ ਨਹੀਂ ਕਰ ਸਕਦੇ। ਅਸੀਂ ਉਦਾਸੀਨਤਾ ਨੂੰ ਰਿਸਣ ਦੇਣਾ ਨਹੀਂ ਚਾਹੁੰਦੇ। ਜੇਕਰ ਇਹ ਤੁਹਾਡੀ ਸਮੱਸਿਆ ਹੈ, ਇਹ ਮੇਰੀ ਨਹੀਂ।’’2017 ’ਚ ਰਿਹਾਨਾ ਨੇ ਹਾਰਵਰਡ ਯੂਨੀਵਰਸਿਟੀ ਦਾ ਹਿਊਮੈਨਿਟੇਰੀਅਨ ਆਫ ਦਿ ਈਅਰ ਐਵਾਰਡ ਜਿੱਤਿਆ। ਇਹ ਐਵਾਰਡ ਹੋਰ ਲੋਕਾਂ ਜਿਨ੍ਹਾਂ ’ਚ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜੇਈ, ਕੈਲਾਸ਼ ਸਤਿਆਰਥੀ, ਆਰਕਬਿਸ਼ਪ ਡੈਸਮੰਡ ਟੂਟੂ ਅਤੇ ਆਨਸਾਂਗ ਸੂ ਕੀ ਸ਼ਾਮਲ ਹੈ, ਨੂੰ ਵੀ ਮਿਲ ਚੁੱਕਾ ਹੈ। ਰਿਹਾਨਾ ਨੂੰ ਬਾਰਬਾਡੋਸ ਦੇ ਬ੍ਰਿਜਟਾਊਨ ’ਚ ਆਪਣੇ ਚੈਰਿਟੀ ਕੰਮ ਲਈ ਵੀ ਸਨਮਾਨਿਤ ਕੀਤਾ ਗਿਆ। ਰਿਹਾਨਾ ਨੇ ਬ੍ਰੈਸਟ ਕੈਂਸਰ ਰੋਗੀਆਂ ਲਈ ਇਕ ਕੇਂਦਰ ਸਥਾਪਿਤ ਕੀਤਾ ਹੈ। ਹੈਤੀ ’ਚ ਆਏ ਭੂਚਾਲ ਪੀੜਤਾਂ ਲਈ ਵੀ ਉਨ੍ਹਾਂ ਨੇ ਇਕ ਮੁਹਿੰਮ ਚਲਾਈ।

PunjabKesari

ਗਰੀਬੀ ਤੋਂ ਉੱਥਾਨ-ਰਿਹਾਨਾ ਦਾ ਜਨਮ ਬ੍ਰਿਜਟਾਊਨ ’ਚ ਹੋਇਆ। ਉਸ ਦਾ ਬਚਪਨ ਸਮੱਸਿਆਵਾਂ ਨਾਲ ਭਰਿਆ ਸੀ। ਉਸ ਦੇ ਪਿਤਾ ਨੂੰ ਕਈ ਬੁਰੀਆਂ ਆਦਤਾਂ ਸਨ। ਇਸ ਕਾਰਨ ਰਿਹਾਨਾ ਦੀ ਮਾਂ ਨੇ ਸਖਤ ਮਿਹਨਤ ਕੀਤੀ ਤਾਂ ਕਿ ਪਰਿਵਾਰ ਨੂੰ ਪਾਲਿਆ ਜਾ ਸਕੇ। ਇਕ ਸਮਾਂ ਅਜਿਹਾ ਵੀ ਸੀ ਜਦੋਂ ਉਸ ਨੇ ਆਪਣੇ ਪਿਤਾ ਦੇ ਨਾਲ ਟੋਪੀਆਂ ਅਤੇ ਬੈਲਟਾਂ ਵੀ ਵੇਚੀਆਂ। ਟੀ. ਵੀ. ’ਤੇ ਪੀੜਤ ਬੱਚਿਆਂ ਲਈ ਧਨ ਇਕੱਠਾ ਕਰਨ ਦੀਆਂ ਅਪੀਲਾਂ ਨੂੰ ਦੇਖਦੇ ਹੋਏ ਰਿਹਾਨਾ ਨੇ ਸੋਚਿਆ ਕਿ ਮੈਂ ਕਿਸ ਤਰ੍ਹਾਂ ਨਾਲ ਅਫਰੀਕਾ ’ਚ ਸਾਰੇ ਬੱਚਿਆਂ ਨੂੰ ਬਚਾਉਣ ਲਈ ਕਿੰਨੇ 25 ਸੇਂਟਸ ਬਚਾ ਸਕਦੀ ਹਾਂ। ਰਿਹਾਨਾ ਨੇ ਸੋਚਿਆ ਕਿ ਜਦੋਂ ਉਹ ਵੱਡੀ ਅਤੇ ਅਮੀਰ ਹੋਵੇਗੀ ਤਾਂ ਉਹ ਸਾਰੇ ਬੱਚਿਆਂ ਦਾ ਜੀਵਨ ਬਚਾਏਗੀ। ਉਹ ਨਹੀਂ ਜਾਣਦੀ ਸੀ ਕਿ ਨਾਬਾਲਗ ਹੋਣ ਦੌਰਾਨ ਉਹ ਅਜਿਹਾ ਕਿਵੇਂ ਕਰ ਸਕੇਗੀ। ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ ’ਚ ਕੀਤੀ ਅਤੇ ਜਦੋਂ ਉਹ 18 ਸਾਲ ਦੀ ਹੋਈ ਤਾਂ ਉਨ੍ਹਾਂ ਨੇ ਆਪਣੀ ਪਹਿਲੀ ਚੈਰਿਟੀ ਸ਼ੁਰੂ ਕੀਤੀ।

PunjabKesari

ਉਸ ਤੋਂ ਪਹਿਲਾਂ ਆਪਣੀਆਂ ਸਹੇਲੀਆਂ ਨਾਲ 14 ਸਾਲ ਦੀ ਉਮਰ ’ਚ ਰਿਹਾਨਾ ਨੇ ਇਕ ਗਰਲ ਬੈਂਡ ‘ਕੰਟਰਾਸਟ’ ਸ਼ੁਰੂ ਕੀਤਾ। ਇਸ ਗਰੁੱਪ ਤੋਂ ਮਿਊਜ਼ਿਕ ਨਿਰਮਾਤਾ ਇਵਾਨ ਰਿਚਰਡਸ ਬਹੁਤ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਰੈਪਰ ਜੇ. ਜ਼ੈੱਡ ਨਾਲ ਬੈਠਕ ਹੋਈ ਜਿਸ ਨੇ ਰਿਹਾਨਾ ਨੂੰ ਜਲਦ ਹੀ ਸਾਈਨ ਕਰ ਲਿਆ। ਰਿਹਾਨਾ ਦੀ ਪਹਿਲੀ ਐਲਬਮ ‘ਮਿਊਜ਼ਿਕ ਆਫ ਦਿ ਸਨ’ (2005) ਸੀ। ਇਸ ਦੀਆਂ 2 ਮਿਲੀਅਨ ਤੋਂ ਵੱਧ ਕਾਪੀਆਂ ਵਿਕੀਆਂ ਅਤੇ ਗੀਤ ਵਿਸ਼ਵ ਪੱਧਰ ’ਤੇ ਹਿੱਟ ਹੋਏ ਪਰ ਰਿਹਾਨਾ ਨੂੰ ਪ੍ਰਸਿੱਧੀ ਆਪਣੀ ਤੀਸਰੀ ਐਲਬਮ ‘ਗੁੱਡ ਗਰਲ ਗਾਨ ਬੈਡ’ (2007) ਤੋਂ ਮਿਲੀ। ਇਸ ਦੇ ਲਈ ਉਨ੍ਹਾਂ ਨੂੰ ਪਹਿਲਾ ਗ੍ਰੈਮੀ ਐਵਾਰਡ ਮਿਲਿਆ। 31 ਸਾਲ ਦੀ ਉਮਰ ’ਚ ਇਕ ਲਗਜ਼ਰੀ ਫੈਸ਼ਨ ਲੈਵਲ ‘ਫੈਂਟੀ’ ਚਲਾਉਣ ਵਾਲੀ ਉਹ ਪਹਿਲੀ ਅਸ਼ਵੇਤ ਔਰਤ ਬਣੀ। 2020 ’ਚ ਜਦੋਂ ਉਹ ਯੂ. ਕੇ. ਚਲੀ ਗਈ ਤਾਂ ਉਸ ਦੇਸ਼ ’ਚ ਉਹ ਸਭ ਤੋਂ ਧਨਵਾਨ ਮਹਿਲਾ ਸੰਗੀਤਕਾਰ ਬਣ ਗਈ।

ਸੁਆਂਸ਼ੂ ਖੁਰਾਣਾ

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News