ਬ੍ਰਿਟੇਨ ਨੇ ਸਕੂਲੀ ਬੱਚਿਆਂ ਨੂੰ ਕੋਵਿਡ ਦਾ ਟੀਕਾ ਲਗਾਉਣਾ ਕੀਤਾ ਸ਼ੁਰੂ

09/20/2021 10:07:05 PM

ਲੰਡਨ -  ਬ੍ਰਿਟੇਨ ਦੇ ਸਿਹਤ ਵਿਭਾਗ ਨੇ ਸਕੂਲੀ ਬੱਚਿਆਂ ਨੂੰ ਕੋਵਿਡ ਦਾ ਟੀਕਾ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਦੇਸ਼ ਦੇ ਟੀਕਾਕਰਨ ਅਭਿਆਨ ਦੇ ਹਾਲਿਆ ਵਿਸਥਾਰ ਵਿੱਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਰਕਾਰ ਦੁਆਰਾ ਬ੍ਰਿਟੇਨ ਦੇ ਮੁੱਖ ਮੈਡੀਕਲ ਅਧਿਕਾਰੀ ਦੀ ਸਿਫਾਰਿਸ਼ ਪਿਛਲੇ ਹਫ਼ਤੇ ਸਵੀਕਾਰ ਕੀਤੇ ਜਾਣ ਤੋਂ ਬਾਅਦ ਇਸ ਉਮਰ ਵਰਗ (12 ਤੋਂ 15 ਸਾਲ) ਦੇ ਕਰੀਬ 30 ਲੱਖ ਬੱਚੇ ਫਾਈਜ਼ਰ/ਬਾਇਓਨਟੈਕ ਦੇ ਟੀਕੇ ਦੀ ਇੱਕ ਖੁਰਾਕ ਲੈਣ ਦੇ ਪਾਤਰ ਹੋ ਗਏ ਹਨ।

ਇਹ ਵੀ ਪੜ੍ਹੋ - ਬਾਈਡੇਨ ਪ੍ਰਸ਼ਾਸਨ ਦਾ ਵੱਡਾ ਐਲਾਨ, ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਤੋਂ ਹਟਾਈ ਯਾਤਰਾ ਪਾਬੰਦੀ

ਇੰਗਲੈਂਡ ਅਤੇ ਸਕਾਟਲੈਂਡ ਨੇ ਇਸ ਹਫ਼ਤੇ ਆਪਣੇ ਸਕੂਲਾਂ ਵਿੱਚ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਵੇਲਸ ਅਤੇ ਉੱਤਰੀ ਆਇਰਲੈਂਡ ਵਿੱਚ ਅਗਲੇ ਹਫ਼ਤੇ ਤੋਂ ਟੀਕਾਕਰਨ ਸ਼ੁਰੂ ਹੋਵੇਗਾ। ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਦੱਸਿਆ, ‘‘12 ਤੋਂ 15 ਸਾਲ ਦੇ ਬੱਚਿਆਂ ਨੂੰ ਅੱਜ ਤੋਂ ਟੀਕਾ ਲਗਵਾਉਂਦੇ ਹੋਏ ਵੇਖਣਾ ਬਹੁਤ ਸੁਖਦ ਹੈ... ਬੱਚਿਆਂ ਨੂੰ ਕੋਵਿਡ ਤੋਂ ਬਚਾਉਣ ਅਤੇ ਉਨ੍ਹਾਂ ਦੀ ਸਿੱਖਿਆ ਦੇ ਰਸਤੇ ਵਿੱਚ ਆ ਰਹੀ ਅੜਚਨ ਨੂੰ ਘੱਟ ਕਰਨ ਦੇ ਆਪਣੇ ਵਾਅਦੇ ਨੂੰ ਸਰਕਾਰ ਪੂਰਾ ਕਰ ਰਹੀ ਹੈ।''

ਉਨ੍ਹਾਂ ਕਿਹਾ, ‘‘ਟੀਕੇ ਨੇ ਲੋਕਾਂ ਦੀ ਜੀਵਨ ਰੱਖਿਆ ਅਤੇ ਇਨਫੈਕਸ਼ਨ ਦੀ ਦਰ ਨੂੰ ਘੱਟ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਅਤੇ ਉਹ 12 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ/ਬਾਲਗਾਂ ਲਈ ਸਾਡੇ ਪ੍ਰਸਿੱਧ ਮੈਡੀਕਲ ਰੈਗੂਲੇਟਰ ਦੇ ਸੁਰੱਖਿਆ ਅਤੇ ਪ੍ਰਭਾਵ ਦੇ ਸਖ਼ਤ ਮਾਨਦੰਡਾਂ 'ਤੇ ਖਰਾ ਉਤੱਰਿਆ ਹੈ। ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਕਿਹਾ ਕਿ ਇਸ ਹਫ਼ਤੇ ਤੋਂ ਅਣਗਿਣਤ ਸਕੂਲਾਂ ਵਿੱਚ ਟੀਕਾਕਰਨ ਸ਼ੁਰੂ ਹੋ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News