ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ 'ਚ ਹੋਇਆ ਵਾਧਾ

06/02/2020 1:12:07 PM

ਬਿੰਦਰ ਸਿੰਘ ਖੁੱਡੀ ਕਲਾਂ 

ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਕੰਮ ਕਰਦੇ ਵੱਖ-ਵੱਖ ਵਰਗਾਂ ਦੇ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ 'ਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਵਿਭਾਗ ਨੇ ਆਮ ਬਦਲੀਆਂ ਦੀ ਨੀਤੀ ਜਾਰੀ ਕਰਦਿਆਂ ਬਦਲੀਆਂ ਦੇ ਇਛੁੱਕ ਅਧਿਆਪਕਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਸੀ। ਆਨਲਾਈਨ ਅਰਜ਼ੀਆਂ ਲਈ ਲੋੜੀਂਦੇ ਨਤੀਜੇ ਉਪਲਬਧ ਨਾਂ ਹੋਣ ਕਾਰਨ ਪਹਿਲਾਂ ਅਪਲਾਈ ਕਰਨ ਦੀ ਮਿਤੀ ਵਧਾ ਕੇ ਦੋ ਜੂਨ ਕੀਤੀ ਗਈ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਸਾਲਾਨਾ ਨਤੀਜੇ ਦੀ ਘੋਸ਼ਣਾ ਉਨੱਤੀ ਮਈ ਨੂੰ ਹੋਣ ਕਾਰਨ ਆਨਲਾਈਨ ਅਰਜ਼ੀਆਂ ਲਈ ਲੋੜੀਂਦਾ ਡਾਟਾ ਅਧਿਆਪਕਾਂ ਨੂੰ ਸਮੇਂ ਸਿਰ ਪ੍ਰਾਪਤ ਨਹੀਂ ਹੋ ਸਕਿਆ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਨਜਿੱਠਣ ਵਾਲੇ "ਪੰਜਾਬ ਮਾਡਲ" ਦੀ ਚਰਚਾ ਅਮਰੀਕਾ ਤੱਕ, ਜਾਣੋਂ ਕਿਉਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਸਿੱਖਿਆ ਵਿਭਾਗ ਦੀ ਡਿਜ਼ੀਟਲ ਸਿੱਖਿਆ ਵਿਦਿਆਰਥੀਆਂ ਲਈ ਖੋਲ੍ਹੇਗੀ ਨਵੇਂ ਰਾਹ

ਬਦਲੀ ਲਈ ਆਨਲਾਈਨ ਅਪਲਾਈ ਕਰਨ ਸਮੇਂ ਹਰ ਅਧਿਆਪਕ ਨੇ ਕਈ ਤਰਾਂ ਦੀ ਹੋਰ ਜਾਣਕਾਰੀ ਅਪਲੋਡ ਕਰਨ ਦੇ ਨਾਲ ਨਾਲ ਪਿਛਲੇ ਸ਼ੈਸਨ ਦੌਰਾਨ ਪੜ੍ਹਾਈਆਂ ਬੋਰਡ ਜਮਾਤਾਂ ਦੇ ਨਤੀਜੇ ਵੀ ਅਪਲੋਡ ਕਰਨੇ ਹਨ। ਅੰਕਾਂ ਦੀ ਮੈਰਿਟ ਦੇ ਆਧਾਰ 'ਤੇ ਹੋਣ ਵਾਲੀਆਂ ਆਮ ਬਦਲੀਆਂ ਦੌਰਾਨ ਸਾਲਾਨਾ ਨਤੀਜਿਆਂ ਦੇ ਅੰਕ ਵੀ ਮੈਰਿਟ ਦਾ ਹਿੱਸਾ ਬਣਨੇ ਹਨ। ਇਹ ਸਾਲਾਨਾ ਨਤੀਜੇ ਸਕੂਲ ਮੁਖੀ ਵੱਲੋਂ ਹਰ ਅਧਿਆਪਕ ਦੀ ਸਾਲਾਨਾ ਕਾਰਗੁਜ਼ਾਰੀ ਰਿਪੋਰਟ (ਏ.ਸੀ.ਆਰ) ਵਿੱਚ ਦਰਸਾਏ ਜਾਂਦੇ ਹਨ। ਪਰ ਬੋਰਡ ਦੇ ਸਾਲਾਨਾ ਨਤੀਜੇ ਥੋੜ੍ਹੇ ਦਿਨ ਪਹਿਲਾਂ ਹੀ ਐਲਾਨੇ ਜਾਣ ਕਾਰਨ ਸਕੂਲ਼ ਮੁਖੀਆਂ ਵੱਲੋਂ ਹਾਲੇ ਤੱਕ ਏ.ਸੀ.ਆਰਜ਼ ਤਿਆਰ ਕਰਨ ਦਾ ਕੰਮ ਮੁਕੰਮਲ ਨਹੀਂ ਕੀਤਾ ਜਾ ਸਕਿਆ।

ਬਦਲੀਆਂ ਲਈ ਅਪਲਾਈ ਕਰਨ ਦੇ ਇਛੁੱਕ ਅਧਿਆਪਕਾਂ ਨੂੰ ਏ.ਸੀ.ਆਰ ਮਿਲਣ 'ਚ ਹੋਈ ਦੇਰੀ ਨੂੰ ਵੇਖਦਿਆਂ ਵਿਭਾਗ ਵੱਲੋਂ ਆਨਲਾਈਨ ਅਰਜ਼ੀਆਂ ਦੇਣ ਦੀ ਆਖਰੀ ਮਿਤੀ 'ਚ ਵਾਧਾ ਕੀਤਾ ਗਿਆ ਹੈ। ਵਿਭਾਗ ਦੀ ਆਨਲਾਈਨ ਬਦਲੀ ਨੀਤੀ ਅਧੀਨ ਆਉਂਦੇ ਸਮੂਹ ਵਰਗਾਂ ਦੇ ਅਧਿਆਪਕ ਹੁਣ ਬਦਲੀ ਲਈ ਪੰਜ ਜੂਨ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਦੁਆਬੇ ਦਾ ਕੇਂਦਰੀ ਨਗਰ ‘ਜਲੰਧਰ’, ਜਾਣੋ ਕਿਵੇਂ ਪਿਆ ਇਹ ਨਾਂ

ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਲਈ ਫਾਇਦੇਮੰਦ ‘ਦੇਸੀ ਘਿਓ’, ਥਕਾਵਟ ਅਤੇ ਕਮਜ਼ੋਰੀ ਨੂੰ ਵੀ ਕਰੇ ਦੂਰ

rajwinder kaur

This news is Content Editor rajwinder kaur