ਵਿਦਿਆਰਥੀਆਂ ਦੀ ਜ਼ਿੰਦਗੀ ਲਈ ਸਭ ਤੋਂ ਮਹੱਤਵਪੂਰਨ ਹੁੰਦੈ ‘ਸਾਦਾ ਜੀਵਨ’, ਜਾਣੋ ਕਿਵੇਂ ਅਤੇ ਕਿਉਂ

10/07/2020 3:36:33 PM

ਬਲਜਿੰਦਰ ਮਾਨ
9815018947

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸੁੰਦਰਤਾ ਨੂੰ ਗਹਿਣਿਆਂ ਦੀ ਲੋੜ ਨਹੀਂ ਹੁੰਦੀ। ਇਸੇ ਤਰ੍ਹਾਂ ਜੇਕਰ ਸਾਡਾ ਜੀਵਨ ਸੰਜਮੀ ਅਤੇ ਸਾਦਾ ਹੈ ਤਾਂ ਅਸੀਂ ਜੀਵਨ ਦੀਆਂ ਕਈ ਪ੍ਰਕਾਰ ਦੀਆਂ ਦੁਸ਼ਵਾਰੀਆਂ ਤੋਂ ਬਚੇ ਰਹਿੰਦੇ ਹਾਂ। ਪਰ ਜੀਵਨ ਨੂੰ ਚੱਜ ਨਾਲ ਜਿਊਣ ਲਈ ਕਿਸੇ ਪ੍ਰਕਾਰ ਦੀ ਲਿੱਪਾ ਪੋਚੀ ਦੀ ਲੋੜ ਨਹੀਂ। ਸੱਚ ਨੂੰ ਛੁਪਾਇਆ ਨਹੀਂ ਜਾ ਸਕਦਾ। ਉਹ ਆਪਣੇ ਆਪ ਕਦੀ ਨਾ ਕਦੀ ਪ੍ਰਗਟ ਹੋ ਜਾਂਦਾ ਹੈ, ਕਿਉਂਕਿ ਉਸਦਾ ਇਕੋ ਰੂਪ ਹੈ। ਉਹ ਸਦਾ ਬਹਾਰ ਹੈ। ਸਾਨੂੰ ਸਦਾ ਬਹਾਰ ਜੀਵਨ ਵਾਸਤੇ ਜੀਵਨ ਜਿਊਣ ਦੇ ਸਾਦੇ ਢੰਗ ਅਪਣਾਉਣ ਦੀ ਲੋੜ ਹੈ।

ਪੜ੍ਹੋ ਇਹ ਵੀ ਖਬਰ - Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ

ਸਾਦੇ ਰਹਿਣ ਦੀ ਸੌਖ ਬੜੀ
ਜਿਹੜੇ ਲੋਕ ਸਾਦਾ ਜੀਵਨ ਅਪਣਾਉਂਦੇ ਹਨ, ਉਹ ਸਦਾ ਸੌਖੇ ਰਹਿੰਦੇ ਹਨ। ਜਿਨ੍ਹਾਂ ਨੇ ਫੈਸ਼ਨ ਨੂੰ ਅਪਣਾਉਣਾ ਹੈ, ਉਹ ਸਦਾ ਸੈਲੂਨਾਂ ਦੇ ਚੱਕਰਾਂ ਵਿਚ ਆਪਣਾ ਧਨ ਤੇ ਸਮਾਂ ਜਾਇਆ ਕਰੀ ਜਾਂਦੇ ਹਨ। ਪ੍ਰਮਾਤਮਾ ਨੇ ਹਰ ਮਨੁੱਖ ਨੂੰ ਇਕ ਵਿਲੱਖਣ ਜੀਵ ਸਿਰਜਿਆ ਹੈ। ਤੁਸੀਂ ਵੇਖੋ ਅਸੀਂ ਸਾਰੇ ਇਕ ਦੂਜੇ ਤੋਂ ਰੰਗ ਰੂਪ ਅਤੇ ਹੋਰ ਕਈ ਗੁਣਾਂ ਵਿਚ ਵੱਖਰੇ ਹਾਂ ਪਰ ਇਸ ਦੇ ਬਾਵਜੂਦ ਸਭ ਇਨਸਾਨ ਹਾਂ। ਇਸ ਲਈ ਜਿਹਨਾਂ ਆਪਣੇ ਮਨ ਬੁੱਧੀ ਨੂੰ ਸ਼ਿੰਗਾਰ ਲਿਆ, ਉਨ੍ਹਾਂ ਨੂੰ ਕਿਸੇ ਫੈਸ਼ਨ ਦੀ ਲੋੜ ਨਹੀਂ ਪੈਂਦੀ।

ਪੜ੍ਹੋ ਇਹ ਵੀ ਖਬਰ - ਜਬਰ ਜ਼ਨਾਹ ਮਾਮਲਿਆਂ 'ਚ ਦੇਸ਼ ਭਰ ’ਚੋਂ ਪਹਿਲੇ ਨੰਬਰ ’ਤੇ ਹੈ ‘ਰਾਜਸਥਾਨ’ : NCRB (ਵੀਡੀਓ)

ਬੁੱਧੀਮਾਨ ਲੋਕ ਸਾਦਾਪਨ ਨਹੀਂ ਛੱਡਦੇ
ਭਾਰਤ ਦੇ ਉੱਘੇ ਵਿਗਿਆਨੀ ਅਤੇ ਸਾਬਕਾ ਰਾਸ਼ਟਰਪਤੀ ਡਾ.ਏ. ਪੀ. ਜੇ. ਅਬਦੁਲ ਕਲਾਮ ਨੇ ਆਪਣੇ ਸਾਦੇਪਨ ਅਤੇ ਅਸਲੀਅਤ ਨੂੰ ਬਦਲਣ ਦਾ ਕਦੀ ਯਤਨ ਨਹੀਂ ਕੀਤਾ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਇਸੇ ਰੂਪ ਵਿਚ ਆਨੰਦ ਮਿਲਦਾ ਹੈ। ਭਾਵੇ ਉਹ ਵਿਗਿਆਨੀ ਦੀ ਕਰਸੀ ਤੋਂ ਉੱਠਕੇ ਗਿਆਰਵੇਂ ਰਾਸ਼ਟਰਪਤੀ ਦੀ ਕੁਰਸੀ ਤੱਕ ਪੁੱਜ ਗਏ। ਉਨ੍ਹਾਂ ਦੇ ਹੇਅਰ ਸਟਾਈਲ ਬਾਰੇ ਅਕਸਰ ਅਜਿਹੀਆਂ ਚਰਚਾਵਾਂ ਹੁੰਦੀਆਂ ਰਹੀਆਂ। ਤੁਸੀਂ ਦੇਖਿਆ ਹੋਵੇਗਾ ਕਿ ਅੱਜ ਤੱਕ ਦੇ ਸਭ ਵਿਗਿਆਨੀ ਅਤੇ ਨੋਬਲ ਪੁਰਸਕਾਰ ਜਿੱਤਣ ਵਾਲੇ ਸ੍ਰੀ ਰਵਿੰਦਰ ਨਾਥ ਟੈਗੋਰ ਵਰਗੇ ਸਾਦੇ ਹੀ ਰਹੇ ਹਨ।

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਤੇ ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ
 
ਕੁਦਰਤ ਦੇ ਪਸਾਰੇ ਵਿਚ ਸਾਦਗੀ ਹੈ
ਜਦੋਂ ਅਸੀਂ ਆਪਣੇ ਆਲੇ ਦੁਆਲੇ ਝਾਤੀ ਮਾਰਦੇ ਹਾਂ ਤਾਂ ਕੁਦਰਤ ਨੇ ਆਪਣੇ ਪਸਾਰੇ ਵਿਚ ਸਾਦਾਪਨ ਪੈਦਾ ਕੀਤਾ ਹੈ। ਤੁਸੀਂ ਵੇਖੋ ਕੋਈ ਵੀ ਪੌਦਾ ਅਤੇ ਫੁੱਲਾਂ ਦੀ ਬਣਤਰ ਬਿਲਕੁਲ ਸਿੱਧੀ ਜਾਂ ਵਿੰਗੀ ਨਹੀਂ । ਉਸ ਵਿਚ ਕੁਦਰਤੀ ਤਰੀਕੇ ਨਾਲ ਮਹਿਕ ਦਾ ਸੰਚਾਰ ਹੋਇਆ ਪਿਆ ਹੈ। ਫੁੱਲ ਪੱਤੀਆਂ ਦੇ ਰੰਗਾਂ ਦਾ ਕਮਾਲ ਵੀ ਸਾਨੂੰ ਆਪਣੇ ਮੂਲ ਨਾਲ ਜੁੜੇ ਰਹਿਣ ਦੀ ਨਸੀਹਤ ਕਰਦਾ ਹੈ। ਜਿਹੜੇ ਸਾਦੇ ਢੰਗ ਨਾਲ ਕੁਦਰਤੀ ਬਨਸਪਤੀ ਪਨਪ ਰਹੀ ਹੈ ,ਉਸੇ ਤਰ੍ਹਾਂ ਸਾਨੂੰ ਕੁਦਰਤੀ ਰੂਪ ਦੀ ਸੰਭਾਲ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ।
 
ਮਹਿਲ ਦੇਖ ਕੇ ਆਪਣੀ ਕੁੱਲੀ ਨਾ ਢਾਹੋ

ਇਸ ਦੁਨੀਆ 'ਤੇ ਕਿਸੇ ਚੀਜ਼ ਦਾ ਅੰਤ ਨਹੀਂ। ਅੱਤ ਦੀ ਗਰੀਬੀ ਅਤੇ ਅੱਤ ਦੀ ਅਮੀਰੀ ਇਥੇ ਦੇਖੀ ਜਾ ਸਕਦੀ ਹੈ। ਇਸ ਲਈ ਸਾਨੂੰ ਹਰ ਕੰਮ ਵਿਚ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਕਈ ਵਾਰ ਕੁਝ ਬੰਦੇ ਵੱਡਿਆਂ ਦੀ ਰੀਸ ਕਰਕੇ ਆਪਣਾ ਝੁੱਗਾ ਚੌੜ ਕਰਾ ਬੈਠਦੇ ਹਨ। ਆਪਣੀ ਜੇਬ ਅਨੁਸਾਰ ਹੀ ਖਰਚਿਆ ਨੂੰ ਨਿਯੋਜਤ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
 
ਇੱਛਾਵਾਂ ਨੂੰ ਕਾਬੂ ਰੱਖੋ
ਸਾਦੇ ਜੀਵਨ ਵਾਸਤੇ ਸਾਨੂੰ ਆਪਣੀਆਂ ਇਛਾਵਾਂ 'ਤੇ ਕਾਬੂ ਰੱਖਣਾ ਪਵੇਗਾ। ਜਿੰਨੀਆ ਲਾਲਸਾਵਾਂ ਵਧਾਈ ਜਾਵਾਂਗੇ ਉਨਾਂ ਹੀ ਦੁਖੀ ਹੋਈ ਜਾਵਾਂਗੇ। ਜਦੋਂ ਇਹ ਪੂਰੀਆਂ ਨਹੀ ਹੁੰਦੀਆ ਫਿਰ ਆਦਮੀ ਕਰਜ਼ੇ ਦਾ ਸਹਾਰਾ ਲੈਂਦਾ ਹੈ। ਪਰ ਵਿੱਤੋ ਵੱਧ ਲਿਆ ਕਰਜ਼ਾ ਆਖਰ ਜਾ ਕੇ ਜਾਨ ਦਾ ਖੌਅ ਬਣ ਜਾਂਦਾ ਹੈ। ਜੋ ਕੁਝ ਸਾਡੇ ਕੋਲ ਹੈ ਉਸਦੀ ਸਹੀ ਤੇ ਸੁਚੱਜੀ ਵਰਤੋਂ ਨਾਲ ਉਸਨੂੰ ਹੋਰ ਵਿਕਸਤ ਕੀਤਾ ਜਾ ਸਕਦਾ ਹੈ। ਸਬਰ ਅਤੇ ਸੰਜਮ ਨਾਲ ਸਭ ਕੁਝ ਸੰਭਵ ਹੋ ਸਕਦਾ ਹੈ।
 
ਦਿਖਾਵੇ ਤੋਂ ਬਚੋ
ਨੌਜਵਾਨ ਪੀੜੀ ਵਿਚ ਇਹ ਪ੍ਰਬਲ ਇੱਛਾ ਹੁੰਦੀ ਹੈ ਕਿ ਉਸਨੂੰ ਕੋਈ ਦੇਖੇ। ਇਸ ਵਾਸਤੇ ਉਹ ਮਹਿੰਗੇ ਕੱਪੜੇ ਅਤੇ ਵਾਹਨ ਖਰੀਦਣ ਲਈ ਮਾਪਿਆਂ ਦੇ ਗਲ਼ ਅਗੂੰਠਾ ਦਿੰਦੇ ਹਨ। ਅਸਲ ਜੀਵਨ ਵਿਚ ਇਹ ਸਾਡੇ ਮਨ ਦਾ ਵਹਿਮ ਹੁੰਦਾ ਹੈ ਕਿ ਕੋਈ ਸਾਨੂੰ ਵੇਖ ਰਿਹਾ ਹੈ। ਤੁਸੀਂ ਬਜ਼ਾਰ ਵਿਚ ਜਾਂ ਦਫ਼ਤਰ ਵਿਚ ਦੇਖੋ ਕਿਸੇ ਕੋਲ ਵਿਹਲ ਹੀ ਨਹੀਂ ਕਿ ਉਹ ਆਲਾ ਦੁਆਲਾ ਦੇਖ ਸਕੇ। ਸਭ ਦੀ ਇਕ ਦੌੜ ਲੱਗੀ ਹੋਈ ਹੈ ਤੇ ਉਹ ਉਸੇ ਦੌੜ ਵਿਚ ਇਕ ਮਸ਼ੀਨ ਵਾਂਗ ਚੱਲੀ ਜਾ ਰਿਹਾ ਹੈ। ਇਸ ਲਈ ਦਿਖਾਵੇ ਨੂੰ ਛੱਡ ਸਾਨੂੰ ਉਹ ਲਿਬਾਸ ਪਾਉਣਾ ਚਾਹੀਦਾ ਹੈ ਜੋ ਸਾਡੇ ਤਨ ਨੂੰ ਅਰਾਮਦਾਇਕ ਰੱਖੇ ਅਤੇ ਬਾਕੀਆਂ ਨੁੰ ਸੋਬਰ ਅਤੇ ਸੁਭਾਵਿਕ ਲੱਗੇ।

ਪੜ੍ਹੋ ਇਹ ਵੀ ਖਬਰ - Beauty Tips : ਚਮਕਦਾਰ ਚਿਹਰਾ ਪਾਉਣ ਲਈ ਹਲਦੀ ’ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਹੋਣਗੇ ਫਾਇਦੇ
 
ਸਾਦੇ ਜੀਵਨ ਦੇ ਲਾਭ ਹੀ ਲਾਭ

ਕਈ ਵਾਰ ਅਸੀਂ ਬਿਨਾ ਸੋਚੇ ਉਹ ਚੀਜ਼ਾਂ ਵੀ ਖਰੀਦੀ ਜਾਂਦੇ ਹਾਂ ਜਿਹਨਾਂ ਦੀ ਸਾਨੂੰ ਕਦੀ ਲੋੜ ਹੀ ਨਹੀਂ ਪੈਂਦੀ। ਜਦੋਂ ਸਾਡੇ ਕੋਲ ਵਸਤਾਂ ਅਤੇ ਵਸਤਰਾਂ ਦੀ ਬਹੁਲਤਾ ਹੋ ਜਾਂਦੀ ਹੈ ਫਿਰ ਉਨ੍ਹਾਂ ਦੀ ਸਾਂਭ ਸੰਭਾਲ ਦੀ ਚਿੰਤਾ ਖਾਣ ਲੱਗ ਪੈਂਦੀ ਹੈ। ਥੋੜ੍ਹੀਆਂ ਵਸਤਾਂ ਨੂੰ ਸਾਂਭਣ ਲਈ ਕੋਈ ਉਚੇਚ ਨਹੀਂ ਕਰਨੀ ਪੈਂਦੀ। ਇਸ ਨਾਲ ਸਾਡਾ ਸਮਾਂ ਤੇ ਸਾਧਨ ਬਚਦੇ ਹਨ । ਜਦੋਂ ਸਾਡੇ ਕੋਲ ਸਮਾਂ ਤੇ ਸਾਧਨ ਬਚ ਜਾਣ ਤਾਂ ਅਸੀਂ ਉੁਨ੍ਹਾਂ ਦੀ ਵਰਤੋਂ ਆਪਣੇ ਮਾਨਸਿਕ ਤੇ ਸਰੀਰਕ ਵਿਕਾਸ ਦੇ ਲੇਖੇ ਲਾ ਸਕਦੇ ਹਾਂ।
 
ਸਾਦਗੀ ਵਿਚ ਸੁਰੱਖਿਆ ਛਿਪੀ ਹੁੰਦੀ ਹੈ
ਤੁਸੀਂ ਪੜ੍ਹਿਆ ਹੋਵੇਗਾ ਕਈ ਵਾਰ ਪਾਏ ਭੜਕੀਲੇ ਕੱਪੜੇ ਕਈ ਤਰ੍ਹਾਂ ਦੇ ਮਸਲਿਆਂ ਨੂੰ ਜਨਮ ਦੇ ਦਿੰਦੇ ਹਨ। ਇਸ ਕਰਕੇ ਸਾਨੂੰ ਖਾਣ ਪੀਣ, ਰਹਿਣ ਸਹਿਣ ,ਬੋਲ ਚਾਲ ਅਤੇ ਹਰ ਕਾਰਜ 'ਚ ਸਾਦੇ ਹੀ ਰਹਿਣਾ ਚਾਹੀਦਾ ਹੈ। ਇਸ ਨਾਲ ਜਿਥੇ ਸਾਡੇ ਧਨ ਦੀ ਬੱਚਤ ਹੁੰਦੀ ਹੈ ਉਥੇ ਸਾਡੀ ਮਾਨਸਿਕ ਦਸ਼ਾ ਵੀ ਸੰਤੁਲਿਤ ਰਹਿੰਦੀ ਹੈ। ਕਈ ਵਾਰ ਗਹਿਣੇ ਪਾ ਕੇ ਉਨ੍ਹਾਂ ਦੀ ਚਿੰਤਾ ਵਿਚ ਅਸੀਂ ਗੁਆਚੇ ਰਹਿੰਦੇ ਹਾਂ।  ਬੱਚਤ ਨਾਲ ਸਾਡਾ ਭਵਿੱਖ ਸੁਰੱਖਿਅਤ ਹੋ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਡਰਾਇਵਰਾਂ ਦੀਆਂ ਅੱਖਾਂ ਦੀ ਘੱਟ ਰੌਸ਼ਨੀ ਭਾਰਤ ਦੇ ਸੜਕੀ ਹਾਦਸਿਆਂ ਦਾ ਵੱਡਾ ਕਾਰਨ, ਜਾਣੋ ਕਿਉਂ
 
ਨਵੀਂ ਪਨੀਰੀ ਨੂੰ ਖਾਸ ਲੋੜ ਹੈ

ਆਰਥਿਕ ਮੰਦਹਾਲੀ ਅਤੇ ਕੋਰੋਨਾ ਸੰਕਟ ਨਾਲ ਜੂਝ ਰਹੇ ਦੇਸ਼ ਵਾਸੀਆਂ, ਖਾਸ ਕਰਨ ਨਵੀਂ ਪਨੀਰੀ ਨੂੰ ਆਪਣੇ ਜੀਵਨ ਵਿੱਚ ਸਾਦਗੀ ਨੂੰ ਅਪਣਾਉਣ ਦੀ ਖਾਸ ਜ਼ਰੂਰਤ ਹੈ। ਇਹ ਮਜ਼ਬੂਰੀ ਨਹੀਂ ਸਗੋਂ ਚੰਗੇਰੇ ਜੀਵਨ ਲਈ ਜ਼ਰੂਰੀ ਹੈ। ਮਨ ਤਨ ਦੀ ਨਿਰਮਲਤਾ ਨਾਲ ਸਾਡੇ ਅੰਦਰ ਸਾਦਗੀ ਪ੍ਰਤੀ ਲਗਨ ਪੈਦਾ ਹੋ ਜਾਂਦੀ ਹੈ। ਬਾਕੀ ਅੱਜ ਤੱਕ ਕਦੀ ਕਿਸੇ ਨੇ ਜੱਗ ਨਹੀ ਜਿੱਤਿਆ। ਲੋੜ ਹੈ ਜੀਵਨ ਨੂੰ ਸੁਖਾਲੇ ਢੰਗ ਨਾਲ ਜਿਊਣ ਦਾ ਸਲੀਕਾ ਸਿੱਖਣ ਦੀ। ਇਹ ਸੱਚ ਹੈ ਕਿ ਸਾਦਾ ਜੀਵਨ ਸੁਖੀ ਜੀਵਨ ਹੁੰਦਾ ਹੈ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ


rajwinder kaur

Content Editor

Related News