ਸਿੱਖ ਸਾਹਿਤ ਵਿਸ਼ੇਸ਼ ਕਹਾਣੀ-3 : ਮੱਧਕਾਲ ਦਾ ਸੂਫ਼ੀ ਕਵੀ ਸ਼ੇਖ ਬਾਬਾ ਫ਼ਰੀਦ ਜੀ

05/01/2020 10:42:54 AM

ਅਲੀ ਰਾਜਪੁਰਾ  
94176 79302

ਬਾਬਾ ਫ਼ਰੀਦ ਜੀ ਦਾ ਜਨਮ 1173 ਈ. ਨੂੰ ਸੂਬਾ ਮੁਲਤਾਨ ਦੇ ਪਿੰਡ ਖੋਤਵਾਲ ਵਿਖੇ ਪਿਤਾ ਜਮਾਲੁਦੀਨ ਸੁਲੇਮਾਨ ਦੇ ਘਰ ਮਾਤਾ ਮਰੀਅਮ ਦੀ ਕੁੱਖੋਂ ਹੋਇਆ। ਮਾਤਾ ਮਰੀਅਮ ਰੱਬੀ ਰੰਗ ਵਿਚ ਰੰਗੀ ਕੋਮਲ ਸੁਭਾਅ ਦੀ ਮਾਲਕਣ ਸੀ। ਵਿਦਵਾਨ ਮੈਕਾਲਿਫ, ਸਿੱਖ ਰਿਲੀਜਨ ਅਨੁਸਾਰ ਬਾਬਾ ਫ਼ਰੀਦ ਜੀ ਨੇ ਪੰਜ ਵਰ੍ਹਿਆਂ ਦੀ ਬਾਲ ਉਮਰ ਵਿਚ ਹੀ ਕੁਰਾਨ-ਏ-ਪਾਕ ਕੰਠ ਕਰ ਲਿਆ ਸੀ। ਬਾਬਾ ਫ਼ਰੀਦ ਜੀ ਦੀ ਸ਼ਖ਼ਸੀਅਤ ਉੱਤੇ ਮਾਤਾ ਮਰੀਅਮ ਦਾ ਪ੍ਰਭਾਵ ਸੀ। ਸ਼ੇਖ਼ ਸ਼ਰਾਬੁੱਦੀਨ ਸੁਹਰਾਵਰਦੀ, ਸ਼ੇਖ ਅਜਲ ਸ਼ੀਰੀਜ਼ੀ, ਸ਼ੇਖ ਸੈਫੂਦੀਨ ਬਾਖ਼ਜ਼ਰੀ ਖਵਾਜਾ, ਕੁਤਬੁਦੀਨ, ਬਖਤਿਆਰ ਕਾਕੀ, ਬਹਾਉਦੀਨ ਜ਼ਕਰੀਆ ਮੁਲਤਾਨੀ ਧਵੀਜਾ ਮੁਈਅਨੁਦੀਨ ਚਿਸਤੀ ਆਦਿਕ ਮਹਾਨ ਚਿੰਤਕਾਂ ਦਰਵੇਸ਼ਾਂ ਦੀ ਸੰਗਤ ਮਾਣੀ। ਮੁਲਤਾਨ, ਕੰਧਾਰ ਤੇ ਕਾਬੁਲ ਤੋਂ ਵਿੱਦਿਆ ਗ੍ਰਹਿਣ ਕੀਤੀ ਤੇ ਕੰਧਾਰ, ਕਾਬੁਲ, ਨੇਸ਼ਾਪੁਰ, ਬਗਦਾਦ, ਦਿੱਲੀ, ਬੁਖਾਰਾ ਅਤੇ ਪਾਕਪਟਨ ਦੀ ਯਾਤਰਾ ਕੀਤੀ। ਭਾਸ਼ਾਈ ਤੌਰ ਉਤੇ ਬਾਬਾ ਫ਼ਰੀਦ ਜੀ ਨੂੰ ਅਰਬੀ, ਫਾਰਸੀ, ਮੁਲਤਾਨੀ, ਲਹਿੰਦੀ ਅਤੇ ਉਰਦੂ ਭਾਸ਼ਾ ਦਾ ਗਿਆਨ ਸੀ।

ਫ਼ਰੀਦ ਜੀ ਦੀ ਮਾਤਾ ਦਾ ਅਸਲ ਨਾਂ 'ਕਰਸੂਮ' ਸੀ ਤੇ 'ਕਰਸੂਮ' ਦੀ ਮਾਤਾ ਹਜਰਤ ਅਲੀ ਦੇ ਖ਼ਾਨਦਾਨ ਵਿਚੋਂ ਸਨ। ਇਨ੍ਹਾਂ ਦੇ ਦਾਦਾ ਜੀ ਸ਼ੇਖ ਸ਼ਈਬ ਪਹਿਲਾਂ ਪਿੰਡ ਦੇ ਕਾਜ਼ੀ ਸਨ। ਕਾਜ਼ੀ ਸ਼ੇਖ ਸ਼ਈਬ ਦੇ ਤੁਰ ਜਾਂ ਪਿੱਛੋ ਉਨ੍ਹਾਂ ਦਾ ਸਪੁੱਤਰ ਜਮਾਲੁਦੀਨ ਪਿੰਡ ਦਾ ਕਾਜ਼ੀ ਬਣਿਆ। ਬਾਬਾ ਫ਼ਰੀਦ ਜੀ ਦੇ ਨਾਨਾ ਵਜੀਰੁਦੀਨ ਖੁਜੰਦੀਨ ਸੀ। 

ਪੜ੍ਹੋ ਇਹ ਵੀ ਖਬਰ - ਜਾਣੋ ਕੋਰੋਨਾ ਵਾਇਰਸ ਟੈਸਟਿੰਗ ਕਿੱਟਾਂ ਦੇ ਘਪਲੇ ਦਾ ਆਖਰ ਕੀ ਹੈ ਸੱਚ (ਵੀਡੀਓ)

ਪੜ੍ਹੋ ਇਹ ਵੀ ਖਬਰ - ਜਗਬਾਣੀ Tribute : ਖੁੱਲ੍ਹਮ ਖੁੱਲ੍ਹਾ 'ਰਿਸ਼ੀ ਕਪੂਰ'

ਪੜ੍ਹੋ ਇਹ ਵੀ ਖਬਰ - ਮਜ਼ਦੂਰ ਦਿਹਾੜਾ : ਸਰਕਾਰਾਂ ਦੀ ਮਾੜੀ ਯੋਜਨਾਬੰਦੀ ਨੇ ਮਜ਼ਦੂਰਾਂ ਦਾ ਸਮੁੱਚਾ ਵਿਕਾਸ ਨਹੀਂ ਹੋਣ ਦਿੱਤਾ

ਆਪ ਜੀ ਨੇ ਆਪਣੇ ਅੱਬਾ ਜਾਨ ਤੇ ਅੰਮੀ ਨਾਲ ਲਗਭਗ 16 ਸਾਲਾਂ ਦੀ ਉਮਰ ਵਿਚ ਹੱਜ ਕਰ ਲਿਆ ਸੀ। ਗਿਆਨੀ ਤਰਲੋਕ ਸਿੰਘ ਦੀ ਪੁਸਤਕ ਜਨਮ ਸਾਖੀ 'ਸ਼ੇਖ ਫਰੀਦ ਜੀ' ਅਨੁਸਾਰ ਬਾਬਾ ਜੀ ਦੀਆਂ ਤਿੰਨ ਸ਼ਾਦੀਆਂ ਹੋਈਆਂ। ਪਹਿਲੀ ਪਤਨੀ ਬੀਬੀ ਹਜਬਰਾ ਸੀ ਉਰ ਦਿੱਲੀ ਦੇ ਮੁਲਤਾਨ ਬਲਬਨ ਦੀ ਧੀ ਸੀ। ਦੂਜੀ ਪਤਨੀ 'ਸ਼ਾਰਦਾ' ਅਤੇ ਤੀਜੀ ਸੁਪਤਨੀ 'ਸ਼ੱਕਰ' ਸੀ। ਬਾਬਾ ਜੀ ਦੇ ਘਰ ਪੰਜ ਪੁੱਤਰ ਸ਼ੇਖ ਸ਼ਹਾਬੁਦੀਨ, ਸ਼ੇਖ ਬਦਰੁਦੀਨ, ਸ਼ੇਖ ਨਿਜਾਮੁਦੀਨ, ਸ਼ੇਖ ਬਕੂਬ ਅਤੇ ਸ਼ੇਖ ਅਬਦੁੱਲਾ, ਤਿੰਨ ਲੜਕੀਆਂ ਬੀਬੀ ਫਾਤਮਾ ਮੌਲਾਨਾ, ਬੀਬੀ ਫਾਤਮਾ ਮਸਤੂਰਾ ਅਤੇ ਸ਼ਰੀਫ ਨੇ ਜਨਮ ਲਿਆ। ਮਾਤਾ ਮਰੀਅਮ ਨੇ ਲੰਮੀ ਉਮਰ ਭੋਗ ਕੇ ਜਹਾਨੋਂ ਕੂਚ ਕੀਤਾ।  

ਇਕਬਾਲ ਸਿੰਘ ਦੀ ਲਿਖਤ ਅਨੁਸਾਰ 'ਸ਼ੇਖ ਇਬਰਾਹੀਮ, ਬਿਨ ਸ਼ੇਖ ਮੁਹੰਮਦ ਜਿਨ੍ਹਾਂ ਨੂੰ ਅਜੋਕੇ ਸਮੇਂ ਫ਼ਰੀਦ ਸਾਨੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਕਿ ਜੋ ਬਾਬਾ ਫ਼ਰੀਦ ਸਾਹਿਬ ਦੀ ਔਲਾਦ ਵਿਚੋਂ ਬਾਰ੍ਹਵੇਂ ਗੱਦੀ-ਨਸ਼ੀਨ ਸਨ। ਇਹ ਗੁਰੂ ਨਾਨਕ ਜੀ ਦੇ ਸਮਕਾਲੀ ਸਨ, ਗੁਰੂ ਨਾਨਕ ਦੇਵੀ ਜੀ ਨੇ ਇਨ੍ਹਾਂ ਪਾਸੋਂ ਹੀ ਕਲਾਮ ਹਾਸਿਲ ਕੀਤੇ। ਜਿਹੜੇ ਇਸ ਸਮੇਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਵਿਚ ਦਰਜ ਹਨ। ਇਹ ਹਜ਼ਰਤ ਗੱਦੀ- ਨਸ਼ੀਨ 950 ਹਿਜਰੀ ਮੁਤਾਬਕ 1533 ਈ. ਵਿਚ ਹੋਇਆ, ਉਸ ਵਕਤ ਉਨ੍ਹਾਂਦੀ ਉਮਰ 45 ਸਾਲ ਮਲੂਮ ਹੁੰਦੀ ਹੈ। 

PunjabKesari

ਸ਼ੇਖ ਇਬਰਾਹੀਮ ਦਾ ਫ਼ਰੀਦ ਲਕਬ ਅਤੇ ਤਖ਼ੱਲਸ ਦੀ ਪ੍ਰਸਿੱਧੀ ਫ਼ਰੀਦ ਸਾਨੀ ਦੀ ਦੱਸੀ ਹੈ ਤੇ ਉਰਫਾ ਦਾ ਵੀ ਮਤਲਬ ਇਸ ਨਾਮ ਵਾਲ਼ੇ ਨਾਲ ਹੈ ਜਿਨ੍ਹਾਂ ਦਾ ਲਕਬ ਜਾਂ ਉਰਫ ਸਾਨੀ ਹੈ। ਇਸ ਦਾ ਭਾਵ ਇਹ ਹੋਇਆ ਕਿ ਉਨ੍ਹਾਂ ਦੇ ਸੁਭਾਅ ਅਤੇ ਆਚਰਣ ਨਾਲ ਬਾਬਾ ਸਾਹਿਬ ਮੇਲ ਖਾਂਦੇ ਸਨ। ਇਸ ਲਿਖਤ ਦੇ ਰਚੇਤਾ ਵੱਲੋਂ ਲਿਖਿਆ ਮਿਲਦਾ ਹੈ ਕਿ ਬਾਬਾ ਫ਼ਰੀਦ ਜੀ ਦੀਆਂ ਚਾਰ ਸ਼ਾਦੀਆਂ ਹੋਈਆਂ ਪਹਿਲੀ ਸ਼ਾਦੀ ਸ਼ਹਿਜ਼ਾਦੀ ਹਜਰਬਰਾ, ਦੂਜੀ ਸ਼ਾਦੀ ਬੀਬੀ ਸ਼ਾਰਦਾ, ਤੀਜੀ ਸ਼ਾਦੀ ਬੀਬੀ ਸ਼ਕਰ,ਚੌਥੀ ਪਤਨੀ ਪੀਰੇ ਮੁਰਸ਼ਦ ਖ਼ਵਾਦਾ ਬਖ਼ਤਿਆਰ ਕਾਕੀ ਦੀ ਵਿਧਵਾ ਸੀ। ਜਿਸ ਉੱਤੇ ਆਪ ਨੇ ਪੀਰ ਜੀ ਦੇ ਹੁਕਮ ਨਾਲ ਚਾਦਰ ਪਾਈ। ਮਸਊਦ ਜੀ ਵੱਡੇ ਪਰਿਵਾਰ ਦੇ ਸਨ। ਫ਼ਕੀਰੀ ਕਰਦਿਆਂ ਇਹ ਮਹਾਨ ਤੇ ਪ੍ਰਸਿੱਧ ਹਸਤੀ ਪਤਨੀਆਂ ਨੂੰ ਪਿਆਰ ਦੇਣੋਂ ਪਿੱਛੇ ਨਹੀਂ ਹਟੇ। ਆਪ ਦੀਆਂ 4 ਪਤਨੀਆਂ ਤੋਂ 17 ਬੱਚੇ ਭਾਵ 8 ਲੜਕੇ 9 ਲੜਕੀਆਂ ਪੈਦਾ ਹੋਈਆ।' ਉਂਝ ਬਾਬਾ ਫ਼ਰੀਦ ਜੀ ਦਾ ਪਿਛੋਕੜ ਕਾਬਲ ਦੇ ਸ਼ਾਹੀ ਖਾਨਦਾਨ ਨਾਲ ਜੁੜਦਾ ਹੈ। ਮਹਿਮੂਦ ਗਜ਼ਨਵੀ ਦੀ ਭੈਣ ਫ਼ਰੀਦ ਜੀ ਦੀ ਦਾਦੀ ਸੀ।

ਜਗਬਾਣੀ ਵਲੋਂ ਪ੍ਰਸਾਰਿਤ ਕੀਤੀ ਜਾ ਰਹੀ ਸਿੱਖ ਸਾਹਿਬ ਵਿਸ਼ੇਸ਼ ਕਹਾਣੀ-‘ਮੱਧਕਾਲ ਦਾ ਸੂਫ਼ੀ ਕਵੀ ਸੇਖ਼ ਬਾਬਾ ਫ਼ਰੀਦ ਜੀ’ ਦੀ ਬਾਕੀ ਦੀ ਕਹਾਣੀ ਤੁਸੀਂ ਅਗਲੀ ਕੜੀ ’ਚ ਪੜ੍ਹ ਸਕਦੇ ਹੋ ...


rajwinder kaur

Content Editor

Related News