ਭਾਰਤ ਦਾ ਵੀਰ ਸਪੂਤ ‘ਸ਼ਹੀਦ ਊਧਮ ਸਿੰਘ’

07/31/2020 11:14:18 AM

ਭਾਰਤੀ ਇਤਿਹਾਸ ਅਣਗਿਣਤ ਯੋਧਿਆਂ ਅਤੇ ਕ੍ਰਾਂਤੀਕਾਰੀਆਂ ਦੀ ਸ਼ਹਾਦਤ ਦਾ ਗਵਾਹ ਰਿਹਾ ਹੈ। ਇਨ੍ਹਾਂ ਵਿਚੋਂ ਇਕ ਨਾਂ ਸ਼ਹੀਦ-ਏ-ਆਜ਼ਮ ਊਧਮ ਸਿੰਘ ਦਾ ਵੀ ਹੈ, ਜਿਨ੍ਹਾਂ ਨੇ ਅੱਜ ਦੇ ਦਿਨ ਭਾਵ 31 ਜੁਲਾਈ 1940 ਨੂੰ ਫਾਂਸੀ ਦੇ ਫੰਦੇ ਨੂੰ ਹੱਸਦੇ-ਹੱਸਦੇ ਚੁੰਮਿਆ ਅਤੇ ਦੇਸ਼ ਦੀ ਖਾਤਰ ਕੁਰਬਾਨ ਹੋ ਗਏ। ਇਹ ਉਹ ਵੀਰ ਯੋਧਾ ਸੀ, ਜਿਸ ਨੇ 13 ਅਪ੍ਰੈਲ 1919 ਦੇ ਹੱਤਿਆ ਕਾਂਡ ਦਾ ਬਦਲਾ ਲੈਣ ਦਾ ਪ੍ਰਣ ਲਿਆ ਸੀ ਅਤੇ ਉਸ ਨੂੰ ਪੂਰਾ ਵੀ ਕੀਤਾ।

ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਪਿੰਡ ਸੁਨਾਮ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਟਹਿਲ ਸਿੰਘ ਜੰਮੂ ਅਤੇ ਮਾਤਾ ਦਾ ਨਾਮ ਨਰੈਣ ਕੌਰ ਸੀ। ਇਨ੍ਹਾਂ ਦਾ ਬਚਪਨ ਦਾ ਨਾਂਅ ਸ਼ੇਰ ਸਿੰਘ ਸੀ। ਇਨ੍ਹਾਂ ਦੀ ਮਾਂ ਇਨ੍ਹਾਂ ਦੇ ਜਨਮ ਤੋਂ 2 ਸਾਲ ਬਾਅਦ 1901 ਨੂੰ ਅਤੇ ਪਿਤਾ 8 ਸਾਲ ਬਾਅਦ 1907 ਨੂੰ ਗੁਜਰ ਗਏ। ਸਿਰਫ ਅੱਠ ਸਾਲ ਦੀ ਉਮਰ ਵਿੱਚ ਹੀ ਸ਼ੇਰ ਸਿੰਘ ਅਨਾਥ ਹੋ ਗਏ। ਇਨ੍ਹਾਂ ਅਤੇ ਇਨ੍ਹਾਂ ਦੇ ਵੱਡੇ ਭਰਾ ਮੁਕਤਾ ਸਿੰਘ ਨੂੰ ਅੰਮ੍ਰਿਤਸਰ ਦੇ ਖਾਲਸਾ ਅਨਾਥ ਘਰ ਵਿਚ ਦਾਖਲ ਕਰਵਾਇਆ ਗਿਆ। ਕੁੱਝ ਸਾਲ ਬਾਅਦ ਇਨ੍ਹਾਂ ਦੇ ਭਰਾ ਦੀ ਵੀ ਮੌਤ ਹੋ ਗਈ। ਇਨ੍ਹਾਂ ਨੇ 1918 ਨੂੰ ਮੈਟ੍ਰਿਕ ਪਾਸ ਕੀਤੀ ਅਤੇ 1919 ਨੂੰ ਇਹ ਇਥੋਂ ਚਲੇ ਗਏ।

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਜਦੋਂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਵਿਚ ਵੀਹ ਹਜ਼ਾਰ ਪ੍ਰਦਰਸ਼ਨਕਾਰੀ ਅੰਗਰੇਜ਼ਾਂ ਦੇ ਰੋਲਟ ਐਕਟ ਦੇ ਵਿਰੋਧ ਵਿੱਚ ਇਕੱਠੇ ਹੋਏ ਉਸ ਸਮੇਂ ਉਧਮ ਸਿੰਘ ਉਸ ਵਿਸ਼ਾਲ ਸਭਾ ਲਈ ਪਾਣੀ ਦੀ ਵਿਵਸਥਾ ਕਰ ਰਹੇ ਸਨ। ਇਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਅੰਗਰੇਜ਼ਾਂ ਨੇ ਨਿਹੱਥੇ ਭਾਰਤੀਆਂ ਤੇ ਗੋਲੀਆਂ ਚਲਾਈਆਂ ਅਤੇ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ। ਮਰਨ ਵਾਲਿਆਂ ਵਿਚ ਆਜ਼ਾਦੀ ਦਾ ਸਪਨਾ ਵੇਖ ਰਹੇ ਬੁੱਢੇ, ਦੁੱਧ-ਮੁੰਹੇ ਬੱਚੇ, ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਵਾਲੇ ਨੌਜਵਾਨ ਸ਼ਾਮਲ ਸਨ। ਇਸ ਘਟਨਾ ਨੇ ਊਧਮ ਸਿੰਘ ਨੂੰ ਝਕਝੋਰ ਦਿੱਤਾ ਅਤੇ ਉਨ੍ਹਾਂ ਨੇ ਅੰਗਰੇਜ਼ਾਂ ਤੋਂ ਇਸ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਇਸ ਘਟਨਾ ਲਈ ਇਨ੍ਹਾਂ ਨੇ ਜਨਰਲ ਮਾਈਕਲ ਓ ਡਵਾਇਰ, ਜੋ ਉਸ ਸਮੇਂ ਪੰਜਾਬ ਪ੍ਰਾਂਤ ਦਾ ਗਵਰਨਰ ਸੀ, ਉਸ ਨੂੰ ਜ਼ਿੰਮੇਵਾਰ ਠਹਿਰਾਇਆ, ਕਿਉਂਕਿ ਉਸ ਨੇ 90 ਹਜ਼ਾਰ ਸਿਪਾਹੀਆਂ ਨੂੰ ਲੈ ਕੇ ਜਲ੍ਹਿਆਂਵਾਲੇ ਬਾਗ ਨੂੰ ਹਰ ਤਰਫ ਤੋਂ ਘੇਰ ਲਿਆ ਸੀ ਅਤੇ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਈਆਂ ਸਨ।

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

ਇਸ ਘਟਨਾ ਤੋਂ ਬਾਅਦ ਊਧਮ ਸਿੰਘ ਭਾਰਤ ਛੱਡ ਕੇ ਅਮਰੀਕਾ ਚਲੇ ਗਏ। ਉਨ੍ਹਾਂ ਨੇ 1924 ਵਿੱਚ ਬੱਬਰ ਅਕਾਲੀ ਲਹਿਰ ਬਾਰੇ ਜਾਣਿਆ ਅਤੇ ਵਾਪਸ ਭਾਰਤ ਪਰਤ ਆਏ। ਉਹ ਇਕ ਪਿਸਤੌਲ ਵੀ ਲੈ ਕੇ ਆਏ ਸਨ, ਜਿਸ ਕਾਰਨ ਅੰਮ੍ਰਿਤਸਰ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਿਨਾਂ ਲਾਈਸੈਂਸ ਵਾਲੀ ਪਿਸਤੌਲ ਰੱਖਣ ਕਾਰਨ ਉਨ੍ਹਾਂ ਨੂੰ ਚਾਰ ਸਾਲ ਦੀ ਜੇਲ੍ਹ ਹੋਈ। ਅੰਮ੍ਰਿਤਸਰ ਵਿੱਚ ਹੀ ਉਨ੍ਹਾਂ ਨੇ ਇਕ ਦੁਕਾਨ ਖੋਲ੍ਹੀ, ਜਿਸ ਉੱਤੇ ਰਾਮ ਮੁਹੰਮਦ ਸਿੰਘ ਆਜ਼ਾਦ ਨਾਂ ਦਾ ਬੋਰਡ ਲਗਾਇਆ। ਉਨ੍ਹਾਂ ਦਾ ਇਹ ਨਾਂ ਏਕਤਾ ਅਤੇ ਸਮਭਾਵ ਦਾ ਪ੍ਰਤੀਕ ਸੀ, ਕਿਉਂਕਿ ਇਸ ਵਿੱਚ ਸਾਰੇ ਧਰਮਾਂ ਦੇ ਨਾਂ ਮੌਜੂਦ ਸਨ।

ਪੜ੍ਹੋ ਇਹ ਵੀ ਖਬਰ - ਕੈਨੇਡਾ ਜਾਣ ਦੇ ਚਾਹਵਾਨ ਸਿਖਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ‘Two Step Visa System’

ਜਨਰਲ ਮਾਈਕਲ ਓਡਵਾਇਰ ਨੂੰ ਸਜ਼ਾ ਦੇਣ ਦੇ ਆਪਣੇ ਮਿਸ਼ਨ ਦੀ ਖਾਤਿਰ ਵੱਖ-ਵੱਖ ਨਾਵਾਂ ਨਾਲ ਅਫ਼ਰੀਕਾ, ਬ੍ਰਾਜੀਲ ਅਤੇ ਅਮਰੀਕਾ ਗਏ। 1934 ਵਿਚ ਊਧਮ ਸਿੰਘ ਲੰਦਨ ਪਹੁੰਚੇ ਅਤੇ ਉੱਥੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ। ਓਥੇ ਉਨ੍ਹਾਂ ਨੇ ਇਕ ਕਾਰ ਅਤੇ 6 ਗੋਲੀਆਂ ਵਾਲੀ ਇੱਕ ਰਿਵਾਲਵਰ ਖ਼ਰੀਦੀ।

ਊਧਮ ਸਿੰਘ ਨੂੰ ਭਾਰਤੀਆਂ ਦੀ ਮੌਤ ਦਾ ਬਦਲਾ ਲੈਣ ਦਾ ਮੌਕਾ 1940 ਵਿੱਚ ਮਿਲਿਆ। 13 ਮਾਰਚ 1940 ਨੂੰ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਲੰਡਨ ਦੇ ਕੈਕਸਟਨ ਹਾਲ ਵਿਚ ਬੈਠਕ ਸੀ ਜਿੱਥੇ ਮਾਇਕਲ ਓਡਵਾਇਰ ਨੇ ਵੀ ਭਾਸ਼ਣ ਦੇਣਾ ਸੀ। ਊਧਮ ਸਿੰਘ ਉਸ ਦਿਨ ਉੱਥੇ ਪਹੁੰਚੇ ਅਤੇ ਆਪਣੇ ਰਿਵਾਲਵਰ ਨੂੰ ਕਿਤਾਬ ਵਿਚ ਲੁਕਾ ਲਿਆ। ਮੌਕਾ ਮਿਲਣ ’ਤੇ ਉਨ੍ਹਾਂ ਨੇ ਮਾਇਕਲ ਓਡਵਾਇਰ ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਊਧਮ ਸਿੰਘ ਉਸ ਜਗ੍ਹਾ ਤੋਂ ਭੱਜੇ ਨਹੀਂ ਬਲਕਿ ਆਪਣੇ ਆਪ ਨੂੰ ਗ੍ਰਿਫ਼ਤਾਰ ਕਰਵਾ ਲਿਆ।

ਪੜ੍ਹੋ ਇਹ ਵੀ ਖਬਰ - ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

ਊਧਮ ਸਿੰਘ ’ਤੇ ਮੁੱਕਦਮਾ ਚਲਾਇਆ ਗਿਆ ਅਤੇ 4 ਜੂਨ 1940 ਨੂੰ ਉਨ੍ਹਾਂ ਨੂੰ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। 31 ਜੁਲਾਈ 1940 ਨੂੰ ਉਨ੍ਹਾਂ ਨੂੰ ਪੇਂਟਨਵਿਲੇ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਉਧਮ ਸਿੰਘ ਨੂੰ ਸ਼ਹੀਦ-ਏ-ਆਜ਼ਮ ਦੀ ਉਪਾਧੀ ਦਿੱਤੀ ਗਈ, ਜੋ ਸਰਦਾਰ ਭਗਤ ਸਿੰਘ ਨੂੰ ਸ਼ਹਾਦਤ ਤੋਂ ਬਾਅਦ ਮਿਲੀ ਸੀ। ਸੰਨ 1974 ਵਿਚ ਬ੍ਰਿਟੇਨ ਨੇ ਉਨ੍ਹਾਂ ਦੀਆਂ ਅਸਥੀਆਂ ਭਾਰਤ ਨੂੰ ਸੌਂਪ ਦਿੱਤੀਆਂ। ਇਸ ਘਟਨਾ ਨੇ ਦੇਸ਼ ਦੇ ਅੰਦਰ ਕ੍ਰਾਂਤੀਕਾਰੀ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ। ਊਧਮ ਸਿੰਘ ਦੀ ਜੀਵਨੀ ਤੇ 1977 ਅਤੇ 2000 ਵਿੱਚ ਫਿਲਮਾਂ ਵੀ ਬਣੀਆਂ ਅਤੇ ਉਨ੍ਹਾਂ ਦੇ ਨਾਂ ’ਤੇ ਉਤਰਾਖੰਡ ਦੇ ਇਕ ਜ਼ਿਲ੍ਹੇ ਦਾ ਨਾਂ ਊਧਮ ਸਿੰਘ ਰੱਖਿਆ ਗਿਆ।

ਅੱਜ ਦਾ ਨੌਜਵਾਨ ਬਹੁਤ ਬੁਰੀ ਤਰ੍ਹਾਂ ਨਾਲ ਸਮਾਜਿਕ ਕੁਰੀਤੀਆਂ ਤੋਂ ਪ੍ਰਭਾਵਿਤ ਹੋ ਚੁੱਕਾ ਹੈ ਅਤੇ ਨਸ਼ਿਆਂ ਦੀ ਦਲਦਲ ਵਿੱਚ ਧਸ ਗਿਆ ਹੈ। ਅਜੋਕੇ ਯੁੱਗ ਵਿਚ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦਾ ਸੰਘਰਸ਼ ਮਈ ਜੀਵਨ ਸਾਨੂੰ ਸਭ ਨੂੰ ਸੱਚੀ ਦੇਸ਼ ਭਗਤੀ ਅਤੇ ਕੁਰਬਾਨੀ ਦੀ ਬੇਮਿਸਾਲ ਸਿੱਖਿਆ ਦਿੰਦਾ ਹੈ ।

ਪੜ੍ਹੋ ਇਹ ਵੀ ਖਬਰ - ਦਿਮਾਗ ਨੂੰ ਸ਼ਾਂਤ ਰੱਖਣਾ ਹੈ ਬਹੁਤ ਜ਼ਰੂਰੀ, ਨਹੀਂ ਤਾਂ ਹੋ ਸਕਦੈ ਇਨ੍ਹਾਂ ਬੀਮਾਰੀਆਂ ਦਾ ਖਤਰਾ

ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਨਵਾਂਸ਼ਹਿਰ
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ
9914459033

rajwinder kaur

This news is Content Editor rajwinder kaur