ਸ੍ਵੈ-ਮੁਲਾਂਕਣ ਦੀ ਆਦਤ ਹੀ ਤਲਾਸ਼ ਸਕਦੀ ਹੈ ਤਰੱਕੀ ਦੇ ਨਵੇਂ ਰਾਹ

08/28/2020 2:16:38 PM

ਰੰਗ ਹਰਜਿੰਦਰ, ਪੰਜਾਬੀ ਮਾਸਟਰ
9501400377
 

ਜਿਸ ਤਰ੍ਹਾਂ ਸ੍ਵੈ-ਨਿਰਭਰ ਹੋ ਜਾਣਾ ਮਨੁੱਖ ਦੇ ਜੀਵਨ ਦੀ ਇੱਕ ਅਹਿਮ ਪ੍ਰਾਪਤੀ ਹੈ, ਉਸੇ ਤਰ੍ਹਾਂ ਸ੍ਵੈ-ਅਧਿਐਨ ਅਤੇ ਸ੍ਵੈ-ਮੁਲਾਂਕਣ ਕਰਨਾ ਵੀ ਮਨੁੱਖੀ ਜੀਵਨ ਦੀ ਇੱਕ ਕਲਾ ਹੈ। ਸਾਡੀ ਸਭ ਦੀ ਇਹ ਫਿਤਰਤ ਬਣ ਚੁੱਕੀ ਹੈ, ਜਦੋਂ ਵੀ ਅਸੀਂ ਕਿਸੇ ਦੂਸਰੇ ਮਨੁੱਖ ਦੇ ਸੰਪਰਕ ਵਿੱਚ ਆਉਂਦੇ ਹੈ ਤਾਂ ਅਸੀਂ ਉਸ ਦੀ ਸ਼ਕਲ, ਅਕਲ, ਲਿਆਕਤ, ਸਿਆਣਪ, ਭਾਸ਼ਾ ਆਦਿ ਦੀ ਪਰਖ ਕਰਨ ਲੱਗ ਜਾਂਦੇ ਹਾਂ ਤਾਂ ਕਿ ਉਸ ਨੂੰ ਚੰਗੀ ਤਰ੍ਹਾਂ ਜਾਣ ਸਕੀਏ। ਕਈ ਮਨੁੱਖ ਹਮੇਸ਼ਾ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਉਹ ਪਹਿਲੀ ਨਜ਼ਰੇ ਹੀ ਦੂਜਿਆਂ ਦੇ ਜੀਵਨ ਦਾ ਐਕਸ-ਰੇ ਕਰ ਦਿੰਦੇ ਹਨ। ਇਸ ਦੇ ਉਲਟ ਮਨੁੱਖ ਕਦੇ ਵੀ ਆਪਣੇ ਆਪ ਨੂੰ ਜਾਣਨ-ਪਰਖਣ ਦੀ ਲੋੜ ਮਹਿਸੂਸ ਨਹੀਂ ਕਰਦਾ ਜਦੋਂ ਕਿ ਧਾਰਮਿਕ, ਸਮਾਜਿਕ, ਰਾਜਨੀਤਿਕ ਜਾਂ ਵਿੱਦਿਅਕ ਖੇਤਰ ਵਿੱਚ ਮੰਜ਼ਿਲ ਦੀ ਪ੍ਰਾਪਤੀ ਲਈ ਮਨੁੱਖ ਨੂੰ ਸ੍ਵੈ-ਪੜਚੋਲ ਜਾਂ ਆਤਮ-ਚਿੰਤਨ ਦੀ ਲੋੜ ਵਧੇਰੇ ਹੈ।

ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ

ਰੱਬ ਦੀ ਪ੍ਰਾਪਤੀ
ਸਿੱਖ ਧਰਮ ਸਮੇਤ ਵੱਖ-ਵੱਖ ਧਰਮਾਂ ਦੇ ਰਹਿਬਰਾਂ ਨੇ ਮਨੁੱਖ ਨੂੰ ਹਮੇਸ਼ਾ ਆਤਮ-ਚਿੰਤਨ ਜਾਂ ਸ੍ਵੈ-ਮੁਲਾਂਕਣ ਕਰਨ ਦੀ ਸਿੱਖਿਆ ਦਿੱਤੀ ਹੈ। ਰੱਬ ਦੀ ਪ੍ਰਾਪਤੀ ਗਿਆਨ ਦੀ ਇੱਕ ਅਵਸਥਾ ਹੈ ਭਾਵ ਕਿ ਆਪਣੇ ਆਪ ਬਾਰੇ ਗਿਆਨ ਹਾਸਲ ਕਰ ਲੈਣਾ ਹੀ ਰੱਬ ਦੀ ਪ੍ਰਾਪਤੀ ਹੈ। ਸੂਫ਼ੀ ਕਵੀ ਬਾਬਾ ਫ਼ਰੀਦ ਜੀ ਲਿਖਦੇ ਹਨ-

ਫਰੀਦਾ ਜੇ ਤੂੰ ਅਕਲ ਲਤੀਫੁ, ਕਾਲੇ ਲਿਖ ਨ ਲੇਖ ।।
ਆਪਨੜੇ ਗਿਰੀਵਾਨ ਮਹਿ, ਸਿਰੁ ਨੀਵਾਂ ਕਰਿ ਦੇਖ ।।

ਸ਼ੁੱਕਰਵਾਰ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਪੂਰੀ ਹੋਵੇਗੀ ਤੁਹਾਡੀ ਹਰੇਕ ਮਨੋਕਾਮਨਾ

ਭਾਵ-ਹੇ ਮਨੁੱਖ ਜੇ ਤੂੰ ਬਹੁਤ ਤੀਖਣ ਬੁੱਧੀ ਵਾਲ਼ਾ ਹੈ ਤਾਂ ਦੂਜਿਆਂ ਦੇ ਮੰਦੇ-ਚੰਗੇ ਗੁਣ-ਔਗੁਣਾ ਦੀ ਪਰਖ-ਪੜਚੋਲ ਕਰਨ ਦੀ ਥਾਂ ਆਪਣਾ ਸਿਰ ਨੀਵਾਂ ਕਰਕੇ ਆਪਣੇ ਅੰਦਰ ਝਾਤੀ ਮਾਰ ਤੇ ਆਪਣੀ ਪੜਚੋਲ ਕਰ ਭਾਵ ਕਿ ਆਪਣੇ ਆਪ ਨੂੰ ਜਾਣ ਕਿ ਤੂੰ ਕੀ ਹੈਂ।

ਇਸ ਤਰ੍ਹਾਂ ਹੀ ਸੂਫ਼ੀ ਕਵੀ ਸ਼ਾਹ ਹੁਸੈਨ ਜੀ ਲਿਖਦੇ ਹਨ-
ਬੰਦੇ ਆਪਿ ਨੂੰ ਪਛਾਣੁ,
ਜੇ ਤੈਂ ਆਪਣਾ ਆਪਿ ਪਛਾਤਾ,
ਸਾਈਂ ਦਾ ਮਿਲਣ ਅਸਾਨੁ।

ਭਾਵ-ਹੇ ਮਨੁੱਖ ਆਪਣੇ-ਆਪ ਦੀ ਪਛਾਣ ਕਰ, ਜੇ ਤੂੰ  ਆਪਣੇ ਆਪ ਦੀ ਪਛਾਣ ਕਰ ਲਵੇਂਗਾ ਤਾਂ ਸਾਈ ਦਾ ਮਿਲਣਾ ਅਸਾਨ ਭਾਵ ਸੌਖਾ ਹੋ ਜਾਵੇਗਾ, ਇਸ ਲਈ ਤੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣ ਲੈ।

 ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ

ਜਦੋਂ ਅਸੀਂ ਪੂਰੀ ਇਕਾਗਰਤਾ ਨਾਲ਼ ਆਪਣੇ ਆਪ ਦੇ ਸਨਮੁਖ ਹੁੰਦੇ ਹਾਂ ਭਾਵ ਕਿ ਜਿੰਨੀ ਉਤਸੁਕਤਾ ਨਾਲ ਅਸੀਂ ਦੂਜਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਓਨੀ ਹੀ ਸ਼ਿੱਦਤ ਅਤੇ ਇਕਾਗਰਤਾ ਨਾਲ ਜਦੋਂ ਅਸੀਂ ਆਪਣੇ ਮਨ ਦੇ ਸਨਮੁਖ ਹੁੰਦੇ ਹਾਂ ਤਾਂ ਸਾਡੇ ਲਈ ਗਿਆਨ ਦੇ ਨਵੇਂ ਦਰਵਾਜੇ ਖੁਲ੍ਹਦੇ ਹਨ। ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਆਤਮ-ਚਿੰਨਤ ਦੀ ਵਧੇਰੇ ਜ਼ਰੂਰਤ ਹੈ।
 
ਸੁਨਹਿਰੇ ਭਵਿੱਖ ਦੀ ਲੋੜ
ਜਿਸ ਤਰ੍ਹਾਂ ਨਹਾ-ਧੋ ਕੇ, ਸੋਹਣੇ ਕੱਪੜੇ ਪਾ ਕੇ, ਵਾਲ ਵਾਹ ਕੇ, ਆਪਣੇ ਆਪ ਨੂੰ ਵਾਰ-ਵਾਰ ਸ਼ੀਸ਼ੇ ਵਿੱਚ ਦੇਖ ਕੇ  ਮੋਰ ਵਾਂਗ ਕਦੇ ਖ਼ੁਸ਼ ਹੁੰਦੇ ਅਤੇ ਕਦੇ ਝੂਰਦੇ ਹਾਂ। ਜਿਵੇਂ ਲੋਕਾਂ ਸਾਹਵੇਂ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਵਾਰ-ਵਾਰ ਸਵਾਰਦੇ ਹਾਂ ਉਸੇ ਤਰ੍ਹਾਂ ਅੰਦਰ ਝਾਤੀ ਮਾਰ ਕੇ ਅੰਦਰ ਦੇ ਸੁਹੱਪਣ ਦੀ ਵੀ ਪਰਖ ਕਰਨ ਦੀ ਵੀ ਲੋੜ ਹੁੰਦੀ ਹੈ। ਜਿਸ ਤਰ੍ਹਾ ਸ਼ੀਸ਼ੇ ਸਾਹਵੇਂ ਖੜ੍ਹ ਕੇ ਲੱਭੀਆਂ ਕਮੀਆਂ ਨੂੰ ਢਾਹ-ਢਾਹ ਕੇ ਨਵਾਂ ਰੂਪ ਦਿੰਦੇ ਹਾਂ ਉਸੇ ਤਰ੍ਹਾਂ ਅੰਦਰ ਦੀ ਪਰਖ ਕਰਕੇ ਲੱਭੀਆਂ ਕਮੀਆਂ ਨੂੰ ਵੀ ਭੰਨ੍ਹ-ਤੋੜ ਕੇ ਸਵਾਰਿਆ ਜਾ ਸਕਦਾ ਹੈ। ਸ੍ਵੈ-ਮੁਲਾਕਣ ਤੋਂ ਬਾਅਦ ਜਦੋਂ ਅਸੀਂ ਆਪਣੇ ਬਾਰੇ ਚੰਗੀ ਤਰ੍ਹਾਂ ਜਾਣ ਲੈਂਦੇ ਹਾਂ ਤਾਂ ਅਤੀਤ ਵਿੱਚ ਕੀਤੀਆਂ ਗ਼ਲਤੀਆਂ ਦੀ ਦੁਹਰਾਈ ਨਹੀਂ ਕਰਦੇ ਅਤੇ ਸੁਨਹਿਰੇ ਭਵਿੱਖ ਲਈ ਆਪਣੇ-ਆਪ ਨੂੰ ਤਰਾਸ਼ਕੇ, ਸੰਵਾਰ ਕੇ ਪੇਸ਼ ਕਰਦੇ ਹਾਂ।

ਕੀ ਤੁਸੀਂ ਵੀ ਵਧਦੇ ਭਾਰ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਖਾਓ ਇਹ ਫ਼ਲ, 15 ਦਿਨਾਂ 'ਚ ਦਿਖੇਗਾ ਅਸਰ

ਸ੍ਵੈ-ਮੁਲਾਕਣ ਦਾ ਮਹੱਤਵ
ਵਿਦਿਆਰਥੀ ਜੀਵਨ ਵਿੱਚ ਸ੍ਵੈ-ਮੁਲਾਕਣ ਦਾ ਮਹੱਤਵ ਹੋਰ ਵੀ ਵਧੇਰੇ ਹੁੰਦਾ ਹੈ। ਵਿਦਿਆਰਥੀ ਜੀਵਨ ਵਿੱਚ ਵਾਧਾ ਅਤੇ ਵਿਕਾਸ ਦੋਵੇਂ ਪ੍ਰਕਿਰਿਆਵਾਂ ਨਾਲ-ਨਾਲ ਚੱਲਦੀਆਂ ਹਨ। ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵੀ ਬਾਕੀ ਸਮੇਂ ਤੋਂ ਵੱਧ ਹੁੰਦੀ ਹੈ। ਸਿਆਣੇ ਕਹਿੰਦੇ ਹਨ ਕਿ ਬੱਚੇ ਕੋਰੇ ਵਰਕੇ ਹੁੰਦੇ ਹਨ, ਉਨ੍ਹਾਂ ਉੱਪਰ ਜੋ ਕੁਝ ਮਰਜ਼ੀ ਲਿਖਿਆ ਜਾ ਸਕਦਾ ਹੈ ਪਰ ਅਸਲ ਸੱਚ ਇਹ ਹੈ, ਵਿਦਿਆਰਥੀ ਕੋਰੇ ਵਰਕੇ ਨਹੀਂ ਹੁੰਦੇ ਸਗੋਂ ਗਿਆਨ ਦੇ ਭਰੇ ਗ੍ਰੰਥ ਹੁੰਦੇ ਹਨ। ਅਥਾਹ ਗਿਆਨ ਬੱਚਿਆਂ ਵਿੱਚ ਭਰਿਆ ਪਿਆ ਹੁੰਦਾ ਹੈ, ਬਸ ਉਸ ਗਿਆਨ ਨੂੰ ਹੰਗਾਲਣ ਦੀ ਲੋੜ ਹੁੰਦੀ ਹੈ, ਉਨ੍ਹਾਂ ਗਿਆਨ ਦੇ ਸੋਮਿਆਂ ਨੂੰ ਫਰੋਲਣ ਦੀ ਜ਼ਰੂਰਤ ਹੁੰਦੀ ਹੈ।

‘ਸਰੋਂ ਦਾ ਤੇਲ’ ਖਾਣਾ ਬਣਾਉਣ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਲਈ ਹੈ ਰਾਮਬਾਣ ਇਲਾਜ, ਇੰਝ ਕਰੋ ਵਰਤੋਂ

ਕਈ ਵਾਰ ਰਸਮੀਂ ਪ੍ਰੀਖਿਆਵਾਂ ਅਜਿਹੇ ਛੁਪੇ ਗਿਆਨ ਨੂੰ ਦੇਖਣ ਦੇ ਅਸਮਰੱਥ ਰਹਿ ਜਾਂਦੀਆਂ ਹਨ। ਬੇਸ਼ੱਕ ਰਸਮੀਂ ਪ੍ਰੀਖਿਆਵਾਂ ਨਾਲ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਹੁੰਦੀ ਰਹਿੰਦੀ ਹੈ ਪਰ ਰਸਮੀਂ ਪ੍ਰੀਖਿਆਵਾਂ ਨੂੰ ਹੋਰ ਵੀ ਬਹੁਤ ਸਾਰੇ ਬਾਹਰੀ ਤੱਤ ਪ੍ਰਭਾਵਿਤ ਕਰਦੇ ਹਨ।ਰਸਮੀਂ ਪ੍ਰੀਖਿਆਵਾਂ ਵਿੱਚ ਵਿਦਿਆਰਥੀ ਦੇ ਸਿਰਫ਼ ਕਿਤਾਬੀ ਗਿਆਨ ਦੀ ਪਰਖ ਕੀਤੀ ਜਾ ਸਕਦੀ ਹੈ, ਉਨ੍ਹਾਂ ਦੀ ਬੁੱਧੀ ਦੀ ਸਹੀ ਪਰਖ ਨਹੀਂ ਹੋ ਸਕਦੀ। ਵਿਦਿਆਰਥੀਆਂ ਅੰਦਰ ਲੁਕੀਆਂ ਹੋਈਆਂ ਹੋਰ ਅਨੇਕ ਪ੍ਰਤੀਭਾਵਾਂ ਹੁੰਦੀਆਂ ਹਨ ਜਿਹੜੀਆਂ ਇਸ ਤਰ੍ਹਾਂ ਦੀਆਂ ਰਸਮੀਂ ਪ੍ਰੀਖਿਆ ਪ੍ਰਣਾਲੀ ਵਿੱਚ ਪਰਖ ਕਰਨੀਆਂ ਸੰਭਵ ਨਹੀਂ ਹਨ। ਇਸ ਲਈ ਆਪਣੇ ਸਹੀ ਗਿਆਨ ਦੀ ਪਰਖ ਲਈ ਵਿਦਿਆਰਥੀਆਂ ਨੂੰ ਸ੍ਵੈ-ਮੁਲਾਂਕਣ ਦੀ ਵਧੇਰੇ ਜ਼ਰੂਰਤ ਹੁੰਦੀ ਹੈ। ਸ੍ਵੈ-ਮੁਲਾਂਕਣ ਨਾਲ ਹੀ ਵਿਦਿਆਰਥੀ ਆਪਣੇ ਆਪ ਦੀ ਸਹੀ ਪਰਖ ਕਰ ਸਕਦੇ ਹਨ। ਜਿਹੜੇ ਵਿਦਿਆਰਥੀ ਆਪਣੇ ਅੰਦਰ ਦੀ ਪ੍ਰਤਿਭਾ ਨੂੰ ਪਛਾਣ ਲੈਂਦੇ ਹਨ ਉਹ ਤਰੱਕੀ ਦੇ ਨਵੇਂ ਰਸਤੇ ਤਲਾਸ਼ ਕਰ ਲੈਂਦੇ ਹਨ। ਸ੍ਵੈ-ਮੁਲਾਕਣ ਆਪਣੇ ਆਪ ਨੂੰ ਜਾਣਨਾ ਹੈ, ਆਪਣੀ ਪਰਖ ਆਪ ਕਰਨਾ ਹੈ।
 
ਅਜੋਕੇ ਸਮੇਂ ਵਿੱਚ ਜਦੋਂ ਸਾਰੀ ਦੁਨੀਆਂ ਕੋਵਿਡ-19 ਵਰਗੀ ਭਿਆਨਕ ਬੀਮਾਰੀ ਨਾਲ ਜੂਝ ਰਹੀ ਹੈ ਵਿਦਿਆਰਥੀਆਂ ਲਈ ਇਹ ਮੁਲਾਂਕਣ ਪ੍ਰਕਿਰਿਆ ਹੋਰ ਵੀ ਮਹੱਤਵਪੂਰਨ ਸਿੱਧ ਹੋ ਸਕਦੀ ਹੈ। ਵਿੱਦਿਅਕ ਸੰਸਥਾਵਾਂ ਬੰਦ ਹਨ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਕਰਕੇ ਕੀਤੇ ਕੰਮ ਜਾਂ ਕੀਤੀ ਪੜ੍ਹਾਈ ਦਾ ਅਜਿਹੇ ਸਮੇਂ ਵਿੱਚ ਸਹੀ ਤਰੀਕੇ ਨਾਲ਼ ਮੁਲਾਕਣ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ ਇਸ ਲਈ ਵਿਦਿਆਰਥੀਆਂ ਨੂੰ ਸ੍ਵੈ-ਮੁਲਾਂਕਣ ਦੀ ਆਦਤ ਪਾ ਲੈਣੀ ਚਾਹੀਦੀ ਹੈ ਤਾਂ ਹੀ ਉਹ ਬਾਕੀ ਵਿਦਿਆਰਥੀਆਂ ਨਾਲੋਂ ਇਸ ਦੌੜ ਵਿੱਚ ਅੱਗੇ ਲੰਘ ਸਕਦੇ ਹਨ। ਵਿਦਿਆਰਥੀਆਂ ਨੂੰ ਸ੍ਵੈ-ਮੁਲਾਕਣ ਦੀ ਆਦਤ ਹੀ ਉਨ੍ਹਾਂ ਲਈ ਸਫ਼ਲਤਾ ਦੇ ਨਵੇਂ ਦਰਵਾਜ਼ੇ ਖੋਲ੍ਹ ਸਕਦੀ ਹੈ।


rajwinder kaur

Content Editor

Related News