ਸਾਡਾ ਪੰਜਾਬ ਸੋਨੇ ਦੀ ਚਿੜੀ ਹੈ ਪਰ ਸਾਡੇ ਲੋਕਾਂ ਤੇ ਹੁਕਮਰਾਨਾਂ ਦੀ ਸੋਚ ਸੋਨੇ ਵਰਗੀ ਨਹੀਂ!

10/29/2020 4:55:49 PM

ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444 

ਪੰਜਾਬ ..ਪੰਜ+ਆਬ ਤੋਂ ਬਣਿਆ ਭਾਵ ਪੰਜ ਦਰਿਆਵਾਂ ਦਾ ਪੰਜਾਬ। ਸਾਡਾ ਇਹ ਪੰਜਾਬ ਅੱਜ ਪਾਣੀ ਪੱਖੋਂ ਵੀ ਪਿਛੜਿਆ ਜੇਹਾ ਜਾਪ ਰਿਹਾ ਹੈ, ਕਾਰਨ ਵੰਡਣ ਵਾਲਿਆਂ ਦੀ ਸੋਚ ਮਾੜੀ ਨਿਕਲੀ। ਪੰਜਾਬ ਦਾ ਪਾਣੀ ਹੋਰਨਾਂ ਸੂਬਿਆਂ ਨੂੰ ਫ਼ਰੀ ਸੇਵਾ ਦੇ ਤੌਰ ’ਤੇ ਜਾ ਰਿਹਾ ਹੈ ਤੇ ਪੰਜਾਬ ਦੇ ਲੋਕ ਧਰਤੀ ਦੀ ਛਾਤੀ ਨੂੰ ਪਾੜਕੇ ਪਾਣੀ ਥੱਲ੍ਹੇ ਤੋਂ ਕੱਢ ਰਹੇ ਨੇ। ਪੰਜਾਬ ਦੇ ਪਾਣੀਆਂ ਉੱਤੇ ਆਖਿਰ ਪੰਜਾਬ ਦੇ ਲੋਕਾਂ ਦਾ ਹੱਕ ਕਿਉਂ ਨਹੀਂ? ਪੰਜਾਬ ਦੇ ਲੋਕਾਂ ਲਈ ਨਹਿਰੀ ਦਰਵਾਜ਼ੇ ਕਿਉਂ ਨਹੀਂ ਖੁੱਲ੍ਹਦੇ? ਜੇ ਖੁੱਲ੍ਹਦੇ ਵੀ ਹਨ ਤਾਂ ਹੜਾ ਵੇਲ੍ਹੇ ਕਿਉਂ ਖੋਲ੍ਹੇ ਜਾਂਦੇ ਹਨ? ਕੀ ਪੰਜਾਬ ਦੇ ਹਿੱਸੇ ਸਿਰਫ਼ ਤੇ ਸਿਰਫ਼ ਤਬਾਹੀ ਹੀ ਆਵੇਗੀ? ਅਖ਼ੀਰ ਪੰਜਾਬ ਦੇ ਸਿਆਸਤਦਾਨਾਂ ਨੇ ਪੰਜਾਬ ਦੀ ਉੱਨਤੀ ਲਈ ਆਪਣਾ ਬਣਦਾ ਯੋਗਦਾਨ ਕਿਉਂ ਨਹੀਂ ਪਾਇਆ?

ਪੜ੍ਹੋ ਇਹ ਵੀ ਖਬਰ - 40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰੇਕ ਵਿਗੜਿਆ ਕੰਮ, ਘਰ ’ਚ ਆਵੇਗਾ ਧਨ

ਹੱਕਾਂ ਲਈ ਮੋਰਚੇ ਲੱਗਾ ਰਿਹੈ ਪੰਜਾਬ ਦਾ ਅੰਨਦਾਤਾ
ਅੱਜ ਸਾਡੇ ਪੰਜਾਬ ਦਾ ਅੰਨਦਾਤਾ ਕਿਸਾਨ ਆਪਣੇ ਹੱਕਾਂ, ਪੂਰੀ ਲੁਕਾਈ ਲਈ ਥਾਂ-ਥਾਂ ਮੋਰਚੇ ਲਾਈ ਬੈਠਾ ਹੈ। ਉਹ ਚਾਹੇ ਪੈਟਰੋਲ ਪੰਪ ਹੋਣ, ਰੇਲਵੇਂ ਟਰੈਕ ਹੋਣ, ਸੰਭੂ ਮੋਰਚਾ, ਪੰਜਾਬ ਦੇ ਟੂਲ ਪਲਾਜ਼ਾ ਆਦਿ ’ਤੇ ਸਾਡੇ ਕਿਸਾਨ ਆਗੂ ਮੋਰਚੇ ਸੰਭਾਲੀ ਬੈਠੇ ਹਨ। ਜੇਕਰ ਵੇਖਿਆ ਜਾਵੇ ਤਾਂ ਇਸ ਮੋਰਚੇ ਵਿੱਚ ਛੋਟੇ ਬੱਚਿਆਂ ਦੇ ਨਾਲ-ਨਾਲ ਬਜ਼ੁਰਗ ਜਨਾਨੀਆਂ ਵੀ ਆਪਣੀ ਭੂਮਿਕਾ ਨਿਭਾਉਂਦੀਆਂ ਨਜ਼ਰ ਆ ਰਹੀਆਂ ਹਨ। ਪਰ ਕੀ ਇਹ ਸਾਡੇ ਲੀਡਰਾਂ ਦੀ ਨਲਾਇਕੀ ਤੇ ਪੰਜਾਬ ਨਾਲ ਇੱਕ ਤਰਾਂ ਦਾ ਪੱਖਪਾਤ ਨਹੀਂ ਕੀਤਾ ਜਾ ਰਿਹਾ? ਕੀ ਅਸੀਂ ਇਮਾਨਦਾਰੀ ਨਹੀਂ ਵਿਖਾਈ ਜਾਂ ਸਾਡੇ ਸਿਆਸਤਦਾਨਾਂ ਨੇ ਕਦੇ ਆਪਣੀ ਡਿਊਟੀ ਸਮਝੀ ਨਹੀਂ? ਇਹ ਲੋਕ ਸਾਡੇ ਭਲੇ ਲਈ ਬਣਾਏ ਸੀ ਜਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਉੱਤੇ ਡਾਕੇ ਮਰਵਾਉਣ ਲਈ, ਜੋ ਅਸੀਂ ਤੁਸੀਂ ਚੁਣਕੇ ਭੇਜੇ ਸੀ?

ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ

ਸਿਆਸਤਦਾਨਾਂ ਦੀ ਸੋਚ ਦਾ ਮਿਆਰ ਬੇਈਮਾਨੀ ਵੱਲ ਝੁੱਕ ਗਿਆ
ਕੀ ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰਨਗੇ? ਪੰਜਾਬ ਦੀ ਗੱਲ ਕਰਨਗੇ? ਕਦੇ ਸੋਚਿਆ ਸੀ ਕੀ ਇਹ ਵਫ਼ਾਦਾਰੀ ਵਿਖਾਉਣ ਦੇ ਬਦਲੇ ਆਪਣੇ ਆਪ ਜੇ ਜ਼ਮੀਰ ਨੂੰ ਵੇਚ ਦੇਂਣਗੇ। ਆਪਣੀਆਂ ਜਾਇਦਾਤਾਂ ਬਣਾਉਣ ਲਈ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਹੀ ਬਲ਼ੀ ਦੇ ਦੇਂਣਗੇ। ਭਾਵ ਪੰਜਾਬ ਨੂੰ ਕੋਡੀਆ ਦੇ ਭਾਅ ਵੇਚ ਦੇਂਣਗੇ। ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਿਨਾਂ ਸ਼ਰਤ ਪੰਜਾਬ ਦੇ ਭਲੇ ਗੱਲ ਕਰਿਆ ਬਗ਼ੈਰ ਹੀ ਆਪਣਿਆਂ ਨੂੰ ਖੁਸ਼ ਕਰਨ ਲਈ ਪੰਜਾਬ ਦੇ ਭਵਿੱਖ ਨੂੰ ਦਾਅ ’ਤੇ ਲਗਾ ਦੇਂਣਗੇ। ਇਨ੍ਹਾਂ ਨੇ ਕੁਦਰਤ ਪ੍ਰਤੀ ਕੋਈ ਇਮਾਨਦਾਰੀ ਤੱਕ ਨਹੀਂ ਵਿਖਾਈ। ਇੱਕ ਗੱਲ ਸਮਝ ਤੋਂ ਬਾਹਰ ਹੁੰਦੀ ਪਈ ਹੈ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਸੋਚਣ ਸ਼ਕਤੀ ਮਰ ਗਈ ਹੈ ਜਾਂ ਸਾਡੇ ਸਿਆਸਤਦਾਨਾਂ ਦੀ ਸੋਚ ਦਾ ਮਿਆਰ ਬੇਈਮਾਨੀ ਵੱਲ ਜ਼ਿਆਦਾ ਝੁੱਕ ਗਿਆ ਹੈ? ਕੀ ਪੈਸੇ ਅਸੀਂ ਅਮਰ ਹੋਣ ਲਈ ਕਮਾ ਰਹੇ ਹਾਂ ਜਾਂ ਆਪਣੀ ਭੁੱਖ ਨੂੰ ਮਾਰਨ ਦਾ ਯਤਨ ਕਰ ਰਹੇ ਹਾਂ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਪੰਜਾਬ ਦੇ ਲੋਕ ਕਦੇ ਪੰਜਾਬ ਪ੍ਰਤੀ ਵਫ਼ਾਦਾਰ ਨਹੀਂ ਸੀ
ਸਾਡੇ ਪੰਜਾਬ ਦਾ ਭਵਿੱਖ ਬਾਹਰਲੇ ਮੁਲਕਾਂ ਵਿੱਚ ਗ਼ੁਲਾਮੀ ਦੇ ਰੂਪ ਵਿੱਚ ਜਾਂ ਉਸ ਦੇਸ਼ ਨੂੰ ਤੱਰਕੀ ਵੱਲ ਲੈਕੇ ਜਾਣ ਲਈ ਯੋਗਦਾਨ ਪਾ ਰਿਹਾ ਹੈ। ਸਾਡੇ ਖ਼ਾਲੀ ਹੁੰਦੇ ਜਾ ਰਹੇ ਪੰਜਾਬ ਦੀ ਕੋਈ ਗੱਲ ਕਰਨੋ ਅਸਮਰੱਥ ਸਾਡੇ ਲੋਕ ’ਤੇ ਲੀਡਰ ਚੁੱਪੀ ਧਾਰੀ ਬੈਠੇ ਪੰਜਾਬ ਉੱਜੜਨ ਦੀ ਰਾਹ ਵੇਖ ਰਹੇ ਹਨ। ਮੂੰਹ ਵਿੱਚ ਜ਼ੁਬਾਨ ਹੁੰਦਿਆਂ ਹੋਇਆਂ ਵੀ ਅਸੀਂ ਗੁੰਗੇ ਲੱਗ ਰਹੇ ਹਾਂ। ਅਸੀਂ ਉੱਚੀ ਸੋਚ ਰੱਖਣ ਵਾਲੇ ਵੀ ਅੱਜ ਬੇਅਕਲੇ ਜਿਹੇ ਹੋਏ ਪਏ ਹਾਂ। ਜਦ ਪਤਾ ਹੈ ਇੱਕ ਦਿਨ ਮਰਨਾ ਹੀ ਹੈ ਤਾਂ ਘੁੱਟ ਘੁੱਟ ਕੇ ਕਿਉਂ ਮਰਨਾ? ਕਹਿੰਦੇ ਨੇ ਕੀ ਮਰਨਾ ਵੀ ਏਦਾਂ ਦਾ ਮਰੀਏ ਕੀ ਮੌਤ ਵੀ ਫ਼ਕਰ ਕਰੇ। ਅਸਲ ਵਿੱਚ ਪੰਜਾਬ ਦੇ ਲੋਕ ਕਦੇ ਪੰਜਾਬ ਪ੍ਰਤੀ ਵਫ਼ਾਦਾਰ ਨਹੀਂ ਸੀ। ਜੇ ਪੰਜਾਬ ਦੇ ਲੋਕ ਜਾਂ ਅੱਗੇ ਤੁਰਨ ਵਾਲੇ ਸਿਆਸੀ ਲੋਕਾਂ ਨੇ ਵਫ਼ਾਦਾਰੀ ਵਿਖਾਈ ਹੁੰਦੀ ਤਾਂ ਅੱਜ ਪੰਜਾਬ ਦੁਨੀਆਂ ਦਾ ਨੰਬਰ ਇੱਕ ਸੂਬਾ ਹੋਣਾ ਸੀ। ਆਖ਼ਰਕਾਰ ਪੰਜਾਬ ਕੋਲ ਘਾਟ ਕਿ ਸੀ। ਕੁਦਰਤ ਪੰਜਾਬ ’ਤੇ ਪੂਰੀ ਤਰ੍ਹਾਂ ਮਿਹਰਵਾਨ ਸੀ ਤੇ ਅੱਜ ਵੀ ਹੈ ਪਰ ਸਾਡੇ ਸਮਾਜ ਦੀ ਸੋਚ ਗ਼ੁਲਾਮੀ ਤੇ ਲਾਲਚ ਵਿੱਚ ਬੱਝੀ ਪਈ ਹੈ। ਅਸੀਂ ਆਪਣੀ ਸੋਚ ਤੋਂ ਅਜ਼ਾਦ ਨਹੀਂ ਹੋਏ, ਬੇਈਮਾਨਾਂ ਕੋਲੋਂ ਕਿੱਥੇ ਅਜ਼ਾਦ ਹੋ ਜਾਵਾਂਗੇ। 

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਜਾਣਦੇ ਹੋ ਕਿ ਘਰਾਂ 'ਚ ਵਰਤੀਆਂ ਜਾਂਦੀਆਂ ਇਨ੍ਹਾਂ ਚੀਜ਼ਾਂ ਦੀ ਖੋਜ ਕਿਸਨੇ ਅਤੇ ਕਦੋਂ ਕੀਤੀ?

ਅੱਜ ਕਿਸਾਨ ਧਰਨਿਆਂ ’ਤੇ ਬੈਠੇ ਹੋਏ ਹਨ। ਨੌਜਵਾਨ ਰੁਜ਼ਗਾਰ ਲਈ ਬਾਹਰਲੇ ਮੁਲਕ ਜਾ ਰਹੇ ਹਨ। ਕਾਮਿਆਂ ਨੂੰ ਆਪਣੇ ਹੱਕਾਂ ਲਈ ਹਰ ਰੋਜ਼ ਧਰਨੇ ਹੜਤਾਲਾਂ ਕਰਨੀਆਂ ਪੈ ਰਹੀਆਂ ਹਨ। ਸਿਹਤ ਸਹੂਲਤਾਂ ਜ਼ੀਰੋ ਹੁੰਦੀਆਂ ਜਾ ਰਹੀਆਂ ਹਨ। ਪੜ੍ਹਾਈ ਨਾ ਹੋਣ ਕਰਕੇ ਸਰਕਾਰੀ ਸਕੂਲਾਂ ਨੂੰ ਜਿੰਦਰੇ ਲੱਗ ਰਹੇ ਹਨ। ਹਰੇਕ ਵਿਅਕਤੀ ਸੋਚ ਰਿਹਾ ਹੈ ਕਿ ਸਾਡਾ ਆਉਣ ਵਾਲਾ ਭਵਿੱਖ ਕਿ ਹੋਵੇਗਾ? ਸਾਡੇ ਲੋਕਾਂ ਦੀ ਸੋਚ ਕਿੱਧਰ ਨੂੰ ਪਸਾਰ ਕਰੇਗੀ। ਸਾਡੇ ਹੁਕਮਰਾਨ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਕੀ ਸੇਧ ਦੇਣਗੇ। ਬਹੁਤ ਸਾਰੇ ਸਵਾਲਾਂ ਦੇ ਜ਼ਵਾਬ ਅਧੂਰੇ ਛਾਤੀਆਂ ਵਿੱਚ ਪੜਥਲੀ ਮਚਾ ਰਹੇ ਹਨ।

ਪੜ੍ਹੋ ਇਹ ਵੀ ਖਬਰ - ਹਾਏ ਓ ਰੱਬਾ : ਸਾਨੂੰ ਤਾਂ ਆਲੂ-ਗੰਢਿਆਂ ਦੀ ਮਹਿੰਗਾਈ ਮਾਰ ਗਈ!

ਗੱਲ ਲੋਕਾਂ ਦੀ ਨਹੀਂ ਪੂਰੇ ਪੰਜਾਬ ਦੀ ਹੈ। ਸਾਡੇ ਪੰਜਾਬ ਦੇ ਭਵਿੱਖ ਦੀ ਹੈ, ਪੰਜਾਬ ਦੀ ਖੁਸ਼ਹਾਲੀ ਦੀ ਹੈ, ਪੰਜਾਬ ਨੂੰ ਹੁਨਰਮੰਦ ਤੇ ਰੁਜ਼ਗਾਰ ਦੇ ਖ਼ੇਤਰ ਵਿੱਚ ਇੱਕ ਅਹਿਮ ਸਥਾਨ ਦਿਵਾਉਣ ਦੀ ਹੈ, ਗੱਲ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਸਾਂਭਣ ਦੀ, ਅਸਲੀਅਤ ਵਿੱਚ ਪੰਜਾਬ ਦੇ ਹਰੇਕ ਮੁੱਦੇ ਨੂੰ ਵਿਚਾਰਣ ਦੀ ਗੱਲ ਹੈ। ਪਹਿਲਾਂ ਹਰੇਕ ਫ਼ਾਇਦਾ ਪੰਜਾਬ ਲਈ ਸੋਚਣ ਤੇ ਪੰਜਾਬ ਲਈ ਕੁਝ ਲੈਕੇ ਆਉਣ ਦੀ ਗੱਲ ਹੈ ਪਰ ਇਹ ਸੋਚ ਰੱਖਣ ਵਾਲੇ ਵਿਰਲੇ ਹੀ ਪੰਜਾਬ ਨੂੰ ਮਿਲਣਗੇ। ਪੰਜਾਬ ਦੇ ਲੋਕਾਂ ਦੀ ਕਿਸੇ ਨੂੰ ਲੁੱਟਕੇ ਤੇ ਕਿਸੇ ਦਾ ਵਿਸ਼ਵਾਸ਼ ਤੋੜਕੇ ਕੀਤੀ ਤੱਰਕੀ ਵੀ ਕਿਸ ਕੰਮ ਦੀ, ਕੰਮ ਉਹ ਕਰੀਏ ਜਿਸ ਵਿੱਚ ਸਭ ਦਾ ਭਲਾ ਹੋਵੇ, ਆਪਣੇ ਆਪ ਲਈ ਤਾਂ ਜਾਨਵਰ ਤੇ ਪਸ਼ੂ ਵੀ ਕਰੀ ਜਾਂਦੇ ਹਨ। ਹੁਣ ਵੀ ਵੇਲਾ ਹੈ, ਮੇਰੇ ਪੰਜਾਬ ਵਾਸੀਆਂ ਤੇ ਪੰਜਾਬ ਦੇ ਅਖੌਤੀ ਹੁਕਮਰਾਨਾਂ ਲਈ, ਕੀ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਇਮਾਨਦਾਰੀ ਦਾ ਪੱਲ੍ਹਾ ਫ਼ੜ ਲੈਣ ਤੇ ਮੇਰਾ ਪੰਜਾਬ ਫ਼ਿਰ ਖੁਸ਼ਹਾਲੀ ਦੀ ਲੀਹ ’ਤੇ ਆ ਜਾਵੇ।

 


rajwinder kaur

Content Editor

Related News