ਆਖਿਰ ਕਦੋਂ ਤੱਕ ਚੜ੍ਹਦੇ ਰਹਿਣਗੇ ਸਿਆਸਤ ਦੀ ਭੇਂਟ ਪਿੰਡਾਂ ਦੇ ਵਿਕਾਸ..?

07/03/2020 11:18:45 AM

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444

ਜੇਕਰ ਗੱਲ ਸਿਆਸਤ ਦੀ ਕੀਤੀ ਜਾਵੇ ਤਾਂ ਇਹ ਭੈੜੀ ਸਿਆਸਤ ਘਰ ਤੋਂ ਸ਼ੁਰੂ ਹੋ ਕੇ ਪੂਰੇ ਦੇਸ਼ ਵਿੱਚ ਆਪਣਾ ਭੈੜਾ ਰੂਪ ਧਾਰਨ ਕਰ ਚੁੱਕੀ ਹੈ। ਇਸ ਭੈੜੀ ਸਿਆਸਤ ਦੇ ਨਤੀਜੇ ਸਾਨੂੰ ਆਮ ਹੀ ਕਿਸੇ ਨਾ ਕਿਸੇ ਰੂਪ ਵਿਚ ਵੇਖਣ ਨੂੰ ਮਿਲ ਹੀ ਜਾਂਦੇ ਹਨ। 

ਦੱਸ ਦੇਈਏ ਕਿ ਸਿਆਸਤ ਦਾ ਸਭ ਤੋਂ ਜ਼ਿਆਦਾ ਲਾਭ ਸਿਆਸੀ ਬੰਦੇ ਜਾਂ ਸਾਡੇ ਸਿਆਸਤਦਾਨ ਹੀ ਲੈਂਦੇ ਹਨ। ਦੂਸਰੀ ਗੱਲ ਲੈਣ ਵੀ ਕਿਉਂ ਨਾ, ਕਿਉਂਕਿ ਸਾਡੇ ਲੋਕ ਕਿਸੇ ਦੀ ਗੱਲ ਸੁਣਦੇ ਜ਼ਿਆਦਾ ਅਤੇ ਸਮਝਦੇ ਘੱਟ ਹਨ ਜਾਂ ਕਹਿ ਲਵੋਂ ਸੁਣਦੇ ਘੱਟ ਹਨ ਅਤੇ ਵਿਚਾਰਦੇ ਬਿਲਕੁੱਲ ਵੀ ਨਹੀਂ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਲੋਕ ਇਨ੍ਹਾਂ ਸਿਆਸਤਦਾਨਾਂ ਦੇ ਮੋਹਰੇ ਹੁੰਦੇ ਹਨ। ਸਿਆਸੀ ਬੰਦੇ ਅਤੇ ਉਨ੍ਹਾਂ ਦੇ ਅੱਗੇ ਚਮਚੇ ਹੁੰਦੇ ਹਨ, ਪਿੰਡਾਂ ਵਿੱਚੋਂ ਚੁਣੇ ਹੋਏ ਫੋਕੀ ਵਾਹ ਵਾਹ ਦੇ ਭੁੱਖੇ ਸਰਪੰਚ, ਪੰਚ, ਜ਼ਿਲ੍ਹਾ ਪ੍ਰੀਸ਼ਦ, ਜ਼ਿਲ੍ਹਾ ਪ੍ਰਧਾਨ, ਚੇਅਰਮੈਨ, ਪਹਿਲਾਂ ਅਤੇ ਇਨ੍ਹਾਂ ਨੂੰ ਇਨ੍ਹਾਂ ਅਹੁਦਿਆਂ ਲਈ ਸਾਲ, ਡੇਢ ਸਾਲ ਉਂਝ ਹੀ ਤਰਸਾਉਂਦੇ ਰਹਿੰਦੇ ਹਨ। ਸਰਪੰਚ, ਪੰਚ, ਚੁਣਨ ਤੋਂ ਬਾਅਦ ਦੋ ਢਾਈ ਸਾਲ ਪਿੱਛੋਂ ਚੇਅਰਮੈਨ, ਜ਼ਿਲਾ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਅਹੁਦਿਆਂ ਦੀ ਵੰਡ ਹੁੰਦੀ ਹੈ।

ਸਰਕਾਰ ਇਸ ਤਰਾਂ ਆਪਣੇ ਦੋ ਢਾਈ ਸਾਲ ਲੰਘਾਕੇ, ਫੇਰ ਕਿਤੇ ਚਮਚਿਆਂ ਦੀ ਝੋਲ਼ੀ ਜਾਕੇ ਇਨ੍ਹਾਂ ਅਹੁਦਿਆਂ ਦੀ ਖ਼ੈਰ ਪਾਉਂਦੀ ਹੈ। ਇੱਕ ਗੱਲ ਬਹੁਤ ਹੀ ਹੈਰਾਨ ਕਰਦੀ ਹੈ, ਕੋਈ ਸਮਾਂ ਸੀ, ਜਦੋਂ ਪਿੰਡਾਂ ਦੀਆਂ ਪੰਚਾਇਤਾਂ ਹੀ ਆਪਣੇ ਹਲਕਿਆਂ ਦੇ ਵਿਧਾਇਕਾਂ ਦੀ ਚੋਣ ਕਰਦੀਆਂ ਸਨ। ਹੁਣ ਉਲਟ ਹੁੰਦਾ ਪਿਆ ਇਹ ਹੈ ਕਿ ਹੁਣ ਵਿਧਾਇਕ ਹੀ ਪਿੰਡਾਂ ਵਿੱਚ ਪੰਚ, ਸਰਪੰਚ, ਪ੍ਰਧਾਨ, ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ ਮੈਬਰਾਂ ਅਤੇ ਹੋਰ ਅਹੁਦਿਆਂ ਦੀ ਵੰਡ ਕਰਦੇ ਹਨ।

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਵਿਧਾਇਕ ਆਪਣੇ ਆਪਣੇ ਹਲਕਿਆਂ ਵਿੱਚ ਡੀ. ਸੀ., ਥਾਣਿਆਂ ਵਿੱਚ ਐੱਸ.ਐੱਚ .ਓ.ਤੱਕ ਆਪਣੀ ਮਰਜ਼ੀ ਅਨੁਸਾਰ ਅਤੇ ਆਪਣੇ ਹੁਕਮ ਮਨਾਉਣ ਅਤੇ ਮੰਨਣ ਵਾਲਿਆਂ ਨੂੰ ਆਪਣੀ ਛੱਤਰ ਛਾਇਆ ਹੇਠ ਲਗਵਾਉਂਦੇ ਹਨ। ਇਨ੍ਹਾਂ ਕੋਲੋਂ ਆਪਣੀ ਮਰਜ਼ੀ ਮੁਤਾਬਕ ਆਪਣੇ ਅਤੇ ਆਪਣੀ ਪਾਰਟੀ ਦੇ ਬੰਦਿਆਂ ਦੇ ਕੰਮ ਕਰਵਾਉਂਦੇ ਰਹਿੰਦੇ ਹਨ।

ਇਸ ਸਭ ਦਾ ਕਾਰਨ ਸਾਡੇ ਆਮ ਲੋਕਾਂ ਦੀ ਚੁੱਪ ’ਤੇ ਸਾਡਾ ਇੱਕ ਨਾ ਹੋਣਾ ਹੈ। ਇਹ ਸਾਡੇ ਉੱਤੇ ਆਪਣੇ ਹੁਕਮ ਮਨਵਾਉਂਦੇ ਰਹਿੰਦੇ ਹਨ। ਸਾਨੂੰ ਸਭ ਨੂੰ ਸੁਣਨ ਨੂੰ ਮਿਲਦਾ ਹੈ ਕੀ ਜਿਸ ਦੀ ਸਰਕਾਰ ਹੋਵੇ ਅਤੇ ਵਿਰੋਧੀ ਧਿਰ ’ਤੇ ਝੂਠੇ ਪਰਚੇ ਹੋਣੇ ਜਾਂ ਕਰਵਾਉਣੇ ਲਾਜ਼ਮੀ ਹਨ। ਆਖ਼ਿਰ ਕਿਉਂ ਅਤੇ ਕਿਸ ਲਈ।

...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

ਇਨ੍ਹਾਂ ਸਿਆਸਤਦਾਨਾਂ ਦਾ ਕੁਝ ਨਹੀਂ ਜਾਣਾ, ਜੇਕਰ ਫ਼ਰਕ ਪੈਣਾ ਹੈ ਤਾਂ ਸਾਡੇ ਭਾਈਚਾਰੇ ਤੇ ਸਾਡੀ ਆਪਸੀ ਸਾਂਝ ਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੋਣਾ ਹੈ ਕਿ ਸਾਡੇ ਪਿੰਡਾਂ ਦੇ ਵਿਕਾਸ ਇਸ ਪਾਰਟੀਬਾਜ਼ੀ ਦੀ ਭੇਂਟ ਚੜ੍ਹ ਜਾਂਦੇ ਹਨ ਅਤੇ ਚੜ੍ਹੇ ਵੀ ਹਨ। ਜਿਸ ਦਾ ਨਤੀਜਾ ਤੁਸੀਂ ਆਪਣੇ ਆਪਣੇ ਪਿੰਡ ਵੇਖ ਹੀ ਲਿਆ ਹੋਣਾ ਏ।

ਸਰਕਾਰ ਚਾਹੇ ਕੋਈ ਵੀ ਹੋਵੇ ਤੁਹਾਡੀ ਕੀਮਤ ’ਤੇ ਪਛਾਣ ਤੁਹਾਡੀ ਆਪਣੀ ਵੋਟ ਹੈ ਅਤੇ ਤੁਹਾਨੂੰ ਇਹ ਸਿਰਫ਼ ਵੋਟਾਂ ਤੱਕ ਹੀ ਪਛਾਣਦੇ ਹਨ। ਉਸ ਪਿੱਛੋਂ ਤੁਹਾਨੂੰ ਆਪਣਾ ਵੇਰਵਾ ਦਿੰਦਿਆਂ ਨੂੰ ਪੰਜ ਸਾਲ ਲੰਘ ਜਾਂਦੇ ਹਨ ਅਤੇ ਤੁਹਾਡੇ ਕੰਮ ’ਤੇ ਵਿਕਾਸ ਸਾਰੇ ਅਗਲੀ ਵਾਰ ਵੋਟਾਂ ਤੱਕ ਅਧੂਰੇ ਰੱਖ ਲਏ ਜਾਂਦੇ ਹਨ। ਦੂਜਾ ਚਰਣ ਤੁਹਾਡੇ ਕੋਲ ਇਨ੍ਹਾਂ ਦੇ ਚਮਚਿਆਂ ’ਤੇ ਚੁਣੇ ਹੋਏ, ਲੋਕਾਂ ਤੱਕ ਰਹਿ ਜਾਂਦਾ ਹੈ। ਉਹ ਆਪਣਾ ਵੱਖਰੇ ਢੰਗ ਤੋਂ ਸਿਆਸੀ ਕੀੜਾ ਸ਼ਾਂਤ ਕਰਦੇ ਹਨ।

ਬਹੁਤ ਸਾਰੇ ਪਿੰਡਾਂ ਵਿੱਚ ਅਤੇ ਘੱਟ ਰਹਿਣ ਵਾਲੀ ਥਾਂ ਹੋਣ ਕਰਕੇ ਪਤਾ ਨਹੀਂ ਕਿੰਨੇ ਹੀ ਸਾਲ ਹੋ ਗਏ ਹੋਣਗੇ ,ਕੀ ਪਲਾਟਾਂ ਦੇ ਨਾਮ ਨਾਲ ਹੀ ਵੋਟਾਂ ਲੈ ਜਾਂਦੇ ਹਨ। ਕਈਆਂ ਨੂੰ ਕੱਚੇ ਮਕਾਨਾਂ ਦੇ ਪੈਸੇ ਦਿਵਾਉਣ ਦਾ ਲਾਰਾ ਲਾਕੇ ਵੋਟਾਂ ਲੈ ਜਾਂਦੇ ਹਨ ਤੇ ਪਿੱਛੋਂ ਪਿੰਡਾਂ ਦੀ ਸਾਰ ਲੈਣਾ ਹੀ ਭੁੱਲ ਜਾਂਦੇ ਹਨ।

ਗੁਣਾਂ ਦਾ ਭੰਡਾਰ ਹੈ 'ਪਪੀਤਾ', ਵਧਾਉਂਦਾ ਹੈ ਇਨ੍ਹਾਂ ਰੋਗਾਂ ਨਾਲ ਲੜਨ ਦੀ ਸਮਰਥਾ

ਇੱਕ ਸਕੀਮ ਮਨਰੇਂਗਾ ਸੈਂਟਰ ਸਰਕਾਰ ਦੀ ਚੱਲ ਰਹੀ ਹੈ, ਜਿਸ ਵਿੱਚ ਹਰੇਕ ਵਿਅਕਤੀ ਭਾਵ ਪਿੰਡ ਵਾਸੀ ਲੋੜਬੰਦ ਨੱਬੇ ਦਿਨ ਦਾ ਰੁਜ਼ਗਾਰ ਲੈ ਸਕਦੇ ਹਨ। ਉਸਦੇ ਨਾਮ ਉੱਤੇ ਹੀ ਵੋਟਾਂ ਵਟੋਰ ਲੈਂਦੇ ਹਨ ਤੇ ਜਿੱਤ ਕੇ ਸਾਰ ਲੈਣਾ ਭੁੱਲ ਜਾਂਦੇ ਹਨ। ਇਸ ਮਨਰੇਂਗਾ ਸਕੀਮ ਅਧੀਨ ਵੀ ਬਹੁਤ ਸਾਰੇ ਪਿੰਡਾਂ ਵਿੱਚ ਆਮ ਲੋਕਾਂ ਦਾ ਸੋਸ਼ਣ ਹੀ ਹੁੰਦਾ ਹੈ। ਬਹੁਤ ਸਾਰੇ ਸਰਪੰਚ ਆਪਣੇ ਆਪਣੇ ਘਰਾਂ ਵਿੱਚ ਮਨਰੇਂਗਾ ਮਜ਼ਦੂਰਾਂ ਤੋ ਕੰਮ ਲੈਂਦੇ ਰਹਿੰਦੇ ਹਨ ਜਾਂ ਆਪਣੇ ਹੀ ਘਰਦਿਆਂ ਤੇ ਪਾਰਟੀ ਦੇ ਮੈਬਰਾਂ ਦੀਆਂ ਕਾਪੀਆਂ ਲੈ ਕੇ ਝੂਠੀਆਂ ਹਾਜ਼ਰੀਆ ਦੇ ਨਾਮ ਉੱਤੇ ਸਰਕਾਰ ਨੂੰ ਚੂਨਾ ਲਾਈ ਜਾਂਦੇ ਹਨ। ਇਹ ਵੀ ਸਿਆਸੀ ਬੰਦਿਆਂ ਦੀ ਸ਼ੈਅ ਉੱਤੇ ਹੁੰਦਾ ਰਹਿੰਦਾ ਹੈ।

ਗੱਲ ਮੁੜ ਘੁੜ ਕੇ ਉਹ ਹੀ ਆ ਜਾਂਦੀ ਹੈ ਕਿ ਨੁਕਸਾਨ ਸਾਡੇ ਪਿੰਡਾਂ ਤੇ ਪਿੰਡਾਂ ਵਾਲਿਆਂ ਦਾ ਹੁੰਦਾ ਹੈ। ਪਾਰਟੀ ਬਣਾਉ, ਪਿੰਡ ਦੇ ਭਲੇ ਲਈ, ਪਿੰਡ ਦੇ ਵਿਕਾਸ ਲਈ, ਨੇਤਾ ਜ਼ਰੂਰ ਚੁਣੋ, ਚੰਗਾ ਤੇ ਸੂਝਵਾਨ ਤੇ ਪਿੰਡ ਦੇ ਲੋਕਾਂ ਨੂੰ ਨਾਲ ਲੈਕੇ ਚੱਲਣ ਵਾਲਾ, ਜੋ ਪਿੰਡ ਦੇ ਲੋਕਾਂ ਨਾਲ ਸਿਆਸਤ ਖੇਡੇ ਜਾਂ ਸਿਆਸਤ ਨਾਲ ਆਪਸੀ ਸਾਂਝ ਨੂੰ ਤੋੜੇ ਉਸ ਨੂੰ ਮੂੰਹ ਤਾਂ ਕੀ ਲਾਉਣਾ ਪਿੰਡ ਵਿੱਚ ਵੀ ਵੜਨ ਨਾ ਦਿਉ।

ਆਖ਼ਿਰ ਮੇਰੇ ਪਿੰਡਾਂ ਦੇ ਭੋਲ਼ੇ ਤੇ ਸੱਚੇ ਸੁੱਚੇ ਲੋਕਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਆਪਣੇ ਪਿੰਡ ਦੇ ਵਿੱਚੋ ਭੈੜੀ ਸਿਆਸਤ ਤੇ ਸਿਆਸੀ ਲੋਕਾਂ ਤੋਂ ਜਿੰਨੀ ਛੇਤੀ ਤੁਸੀਂ ਖੈਹੜਾ ਜਾਂ ਪੱਲ੍ਹਾ ਛੁਡਾ ਲਵੋਂਗੇ। ਉਨਾਂ ਹੀ ਚੰਗਾ ਪਿੰਡ ਤੇ ਸਾਡੇ ਭਾਈਚਾਰੇ ਲਈ ਹੋਵੇਂਗਾ।ਨਹੀਂ ਤੇ ਇਹਨਾਂ ਸਿਆਸਤ ਦੇ ਭੁਖਿਆ ਨੇ ਤੁਹਾਡੇ ਬੱਚਿਆਂ ਤੇ ਭਾਇਆ ਦੇ ਬੱਚਿਆਂ ਤੱਕ ਵੀ ਨਹੀਂ ਵਰਤਣ ਦੇਣਾ।

ਰੋਜ਼ ਖਾਓ ਅਦਰਕ ਦਾ ਇਕ ਟੁਕੜਾ, ਫਿਰ ਹੋਣਗੇ ਇਹ ਫ਼ਾਇਦੇ

ਇਨ੍ਹਾਂ ਲਈ ਤੁਸੀਂ ਸਿਰਫ਼ ਇੱਕ ਵੋਟ ’ਤੇ ਇੱਕ ਸੰਖਿਆ ਦੇ ਮਾਤਰ ਹੋ ਤੇ ਆਪਣੇ ਪਰਿਵਾਰ ਲਈ ਇੱਕ ਪੂਰੀ ਦੁਨੀਆਂ ਸੋ ਪਾਰਟੀਬਾਜ਼ੀ ਕਰੋਂ, ਚੰਗੇ ਕੰਮ ਦੀ, ਜੋ ਪਿੰਡੋਂ ਬਾਹਰ ਵੀ ਵਿਕਾਸ ਦੇ ਨਾਮ ਦੀਆਂ ਗੱਲਾਂ ਹੋਣ। ਵਿਕਾਸ ਕਰੋ ਆਪਣੇ ਆਪਣੇ ਪਿੰਡ ਦਾ, ਐਵੇਂ ਨਹੀਂ ਹਰੇਕ ਦੇ ਪਿੱਛੇ ਲੱਗ ਜਾਈਦਾ।

ਆਖ਼ਰੀ ਗੱਲ ਹਿਸਾਬ ਮੰਗੋ ਪਿੱਛਲੇ ਪੰਜ ਸਾਲਾਂ ਦੇ ਵਿਕਾਸ ਦਾ ਤੇ ਸਵਾਲ ਪੁਛੋ ਆਪਣੇ ਆਪਣੇ ਪਿੰਡ ਵਿੱਚ ਕੰਮ ਨਾ ਹੋਣ ਦੇ। ਜੇਕਰ ਤੁਸੀਂ ਸਵਾਲ ਪੁਛੋਗੇ ਤਾਂ ਹੀ ਜਿਤੋਗੇ, ਨਹੀਂ ਤਾਂ ਬਿੱਲੀ ਨੂੰ ਵੇਖਕੇ ਅੱਖਾਂ ਬੰਦ ਕਰ ਲੈਣਾ। ਬਿੱਲੀ ਦਾ ਕਸੂਰ ਨਹੀਂ ਇਹ ਸਾਰਾ ਕਸੂਰ ਕਬੂਤਰ ਦਾ ਹੈ।

ਸੋ ਅਸੀਂ ਤੁਸੀਂ ਕਬੂਤਰ ਨਹੀਂ ਬਣਨਾ ਅਤੇ ਨਾ ਹੀ ਕਿਸੇ ਨੂੰ ਬਣਨ ਦੇਣਾ ਹੈ। ਪਿੰਡਾਂ ਦੇ ਵਿਕਾਸ ਵਾਰੇ ਸੋਚੋਂ, ਆਪਣੇ ਪਿੰਡ ਦੀ ਤੱਰਕੀ ਵਾਰੇ ਸੋਚੋਂ। ਜੇਕਰ ਪਾਰਟੀ ਬਾਜ਼ੀ ਵਿੱਚ ਹੀ ਪਏ ਰਹੇ ਤਾਂ ਵਿਕਾਸ ਤੇ ਤੱਰਕੀ ਦੀਆਂ ਗੱਲਾਂ ਭੁੱਲ ਜਾਵੋਂ। ਪਿੰਡਾਂ ਵਿੱਚ ਨਾਲੀਆਂ ਤੇ ਗਲੀਆਂ ਪੱਕੀਆਂ ਹੋਣਾ ਹੀ ਵਿਕਾਸ ਨਹੀਂ। ਬਹੁਤ ਸਾਰੇ ਪਿੰਡ ਨਾਲੀਆਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣਾ ਵੀ ਨਰਕ ਹੀ ਭੋਗ ਰਹੇ ਹਨ, ਜਿਸ ਵਿੱਚ ਮੇਰਾ ਪਿੰਡ ਵੀ ਇੱਕ ਹੈ। ਜਿੱਥੇ ਪਾਣੀ ਦਾ ਕੋਈ ਵਿਕਾਸ ਨਹੀਂ ਅਤੇ ਪਾਰਟੀਬਾਜ਼ੀ ਦੀ ਭੇਂਟ ਚੜ੍ਹਿਆ ਹੋਇਆ ਹੈ, ਜਿਸ ਦਾ ਨੁਕਸਾਨ ਪਿੰਡ ਵਾਸੀ ਹੀ ਭੁਗਤ ਰਹੇ ਹਨ।

ਪੁਦੀਨੇ ਦੀ ਖੇਤੀ ਵਿਚ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ‘ਉੱਤਰ ਪ੍ਰਦੇਸ਼’

ਸੋ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਪਿੰਡਾਂ ਦੇ ਵਿੱਚ ਵਿਕਾਸ ਦੀਆਂ ਪਾਰਟੀਆਂ ਬਣਾਈਆਂ, ਨਾ ਕੀ ਸਾਡੇ ਭਾਈਚਾਰੇ ਤੇ ਆਪਸੀ ਸਾਂਝ ਨੂੰ ਤੋੜਨ ਵਾਲੀਆਂ ਪਾਰਟੀਆਂ ਬਣਾਈਆਂ ਏ। ਉਮੀਦ ਕਰਦਾ ਹਾਂ ਕੀ ਤੁਸੀਂ ਆਪਣੇ ਪਿੰਡਾਂ ਦੀ ਤੱਰਕੀ ਲਈ ਪਾਰਟੀ ਤੋਂ ਉੱਪਰ ਉੱਠਕੇ ਆਪਣੇ ਪਿੰਡ ਲਈ ਕੰਮ ਕਰੋਗੇ ਨਾ ਕਿ ਕਿਸੇ ਪਾਰਟੀ ਲਈ।


rajwinder kaur

Content Editor

Related News