ਨੇਪਾਲ 'ਚ 'ਜੀਵਤ ਦੇਵੀ' ਦਾ ਜੀਵਨ ਅਤੇ ਮੁਸ਼ਕਲਾਂ

07/09/2020 2:55:05 PM

ਪੁਜਾਰੀ ਨੂੰ ਸ਼ੱਕ ਸੀ ਕਿ ਪ੍ਰੀਤੀ ਸ਼ਾਕਯ ਖਾਸ ਸੀ। ਪਹਿਲਾਂ ਉਸ ਦੀ ਜਨਮ ਕੁੰਡਲੀ ਸੀ, ਜੋ ਉਸ ਸਮੇਂ ਦੇ ਰਾਜਾ ਨਾਲ ਮੇਲ ਖਾਂਦੀ ਸੀ। ਉਦੋਂ ਤੱਥ ਇਹ ਸੀ ਕਿ ਉਸ ਨੇ ਪੂਰਣਤਾ ਲਈ 32 ਚੰਗੇ ਮਾਪਦੰਡ ਪੂਰੇ ਕੀਤੇ ਸਨ, ਜਿਨ੍ਹਾਂ 'ਚ ਹਿਰਣ ਵਰਗੀਆਂ ਲੱਤਾਂ, ਸ਼ੇਰ ਵਰਗੀ ਛਾਤੀ ਅਤੇ  ਬੱਤਖ ਦੀ ਤਰ੍ਹਾਂ ਆਵਾਜ਼ ਸੀ।

ਆਖਰੀ ਪ੍ਰਮਾਣ 19 ਸਾਲ ਪਹਿਲਾਂ, ਇਕ ਸ਼ੁਭ ਸੰਧਿਆ 'ਤੇ ਆਇਆ ਸੀ। ਪ੍ਰੀਤੀ ਨੂੰ ਰਾਤ ਨੂੰ ਮੰਦਿਰ ਲਿਆਂਦਾ ਗਿਆ। ਰਸਤੇ ਨੂੰ ਸਿਰਫ ਮੋਮਬੱਤੀਆਂ ਨਾਲ ਹੀ ਰੌਸ਼ਨਕੀਤਾ ਗਿਆ, ਮੱਝਾਂ ਦੇ ਕੱਟੇ ਹੋਏ ਸਿਰ ਕੋਲ ਰੱਖੇ ਸਨ। ਉਹ ਸ਼ਾਂਤ ਰਹੀ ਅਤੇ ਇਸ ਤਰ੍ਹਾਂ ਅੰਤਿਮ ਪ੍ਰੀਖਿਆ 'ਚ ਪਾਸ ਹੋਈ ਅਤੇ ਪੁਜਾਰੀਆਂ ਲਈ ਸਾਬਿਤ ਕੀਤਾ ਕਿ ਪ੍ਰੀਤੀ ਇਕ ਸ਼ਕਤੀਸ਼ਾਲੀ ਹਿੰਦੂ ਦੇਵੀ ਦਾ ਅਵਤਾਰ ਸੀ।

ਇਹ 2001 'ਚ ਸੀ, ਜਦੋਂ ਕਾਠਮਾਂਡੂ ਘਾਟੀ 'ਚ ਸਦੀਆਂ ਤੋਂ ਚਲੀ ਆ ਰਹੀ ਪ੍ਰੰਪਰਾ ਦੇ ਅਨੁਕੂਲ, ਉਹ 3 ਸਾਲ ਦੀ ਨਾਜ਼ੁਕ ਉਮਰ 'ਚ ਨਵੀਂ ਕੁਮਾਰੀ ਬਣ ਗਈ ਸੀ।

ਪ੍ਰੀਤੀ ਉਸ ਰਾਤ ਨੂੰ ਯਾਦ ਨਹੀਂ ਕਰ ਸਕਦੀ ਪਰ 'ਕੁਮਾਰੀ ਘਰ' ਵਿਚ ਉਸ ਦੇ ਨਵੇਂ ਪਰਿਵਾਰ ਵਲੋਂ ਇਸ ਦੇ ਬਾਰੇ ਦੱਸਿਆ ਗਿਆ ਸੀ, ਜਿਥੇ ਪ੍ਰੀਤੀ ਦਾ ਉਸ ਤੋਂ ਪਹਿਲਾਂ ਦੀਆਂ ਹੋਰ ਯੁਵਾ ਦੇਵੀਆਂ ਵਾਂਗ ਪਾਲਣ-ਪੋਸ਼ਣ ਕੀਤਾ ਗਿਆ।

ਬਾਅਦ 'ਚ ਉਸ ਦੇ ਆਪਣੇ ਮਾਤਾ-ਪਿਤਾ ਨੇ ਉਸ ਨੂੰ ਦੱਸਿਆ ਕਿ ਉਹ ਕਿੰਨਾ ਮਾਣ ਮਹਿਸੂਸ ਕਰਦੇ ਹਨ ਪਰ ਇਹ ਵੀ, ਕਿ ਕਿਵੇਂ ਉਸ ਦੀ ਮਾਂ ਆਪਣੀ ਛੋਟੀ ਬੇਟੀ ਨੂੰ ਵਿਦਾ ਕਰਦੇ ਸਮੇਂ ਰੋਈ ਸੀ। ਹੋਰ ਨੰਨ੍ਹੇ ਬੱਚਿਆਂ ਦੇ ਜੀਵਨ ਦੇ ਉਲਟ, ਉਸ ਤੋਂ ਬਾਅਦ ਪ੍ਰੀਤੀ ਲਈ ਚੀਜ਼ਾਂ ਬਹੁਤ ਅਨੁਸ਼ਾਸਿਤ ਬਣ ਗਈਆਂ।

ਗੌਤਮ ਸ਼ਾਕਯ ਕਹਿੰਦੇ ਹਨ, ਉਸ ਨੂੰ ਹਮੇਸ਼ਾ ਸਾਵਧਾਨ ਰਹਿਣਾ ਪੈਂਦਾ ਸੀ, ਕਿਉਂ ਇਕ ਦੇਵੀਆਂ ਦੇ ਅਵਤਾਰਾਂ ਨੂੰ ਅਜਿਹੀ ਝਰੀਟ ਨਹੀਂ ਲੱਗਣੀ ਚਾਹੀਦੀ, ਜਿਸ 'ਚ ਖੂਨ ਰਿਸੇ। ਮਾਨਤਾਵਾਂ ਅਨੁਸਾਰ, ਹਿੰਦੂ ਦੇਵੀ ਫਿਰ ਲੜਕੀ ਦੇ ਸਰੀਰ ਨੂੰ ਛੱਡ ਦਿੰਦੀ ਹੈ।

ਉਨ੍ਹਾਂ ਦਾ ਪਰਿਵਾਰ ਇਸ ਕੁਮਾਰੀ ਘਰ 'ਚ 11 ਪੀੜ੍ਹੀਆਂ ਤੋਂ ਯੁਵਾ ਦੇਵੀਆਂ ਦੀ ਦੇਖਭਾਲ ਕਰ ਰਿਹਾ ਹੈ।

ਉਹ ਦੱਸਦੇ ਹਨ ਕਿ ਦੇਵੀਆਂ ਲਈ ਨਿਯਮਾਂ ਦੇ ਤਹਿਤ ਪ੍ਰੀਤੀ ਸਾਲ 'ਚ ਸਿਰਫ 13 ਵਾਰ ਹੀ ਕੁਮਾਰੀ ਘਰ ਨੂੰ ਛੱਡ ਸਕਦੀ ਹੈ, ਧਾਰਮਿਕ ਸਮਾਰੋਹਾਂ ਲਈ।

PunjabKesari

ਅਜਿਹੇ ਸਮੇਂ 'ਚ ਪ੍ਰੀਤੀ ਨੂੰ ਜੈਕਾਰਿਆਂ ਨਾਲ ਇਕ ਸੁਨਹਿਰੀ ਪਾਲਕੀ ਦੇ ਉੱਪਰ ਬਿਠਾਇਆ ਗਿਆ ਸੀ, ਕਿਉਂਕਿ ਲੋਕ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੇ ਸਨ।

ਇਨ੍ਹਾਂ ਆਯੋਜਨਾਂ ਤੋਂ ਪਹਿਲਾਂ ਬਹੁਤ ਤਿਆਰੀ ਕੀਤੀ ਜਾਂਦੀ ਸੀ, ਜਿਸ ਲਈ ਉਹ ਲਾਲ ਕੱਪੜੇ ਪਹਨਿਦੀ ਅਤੇ ਮੇਕਅੱਪ ਕਰਦੀ। ਉਨ੍ਹਾਂ ਦੇ ਮੱਥੇ 'ਤੇ ਕਾਲੇ, ਸੁਨਿਹਰੇ ਅਤੇ ਚਿੱਟੇ ਰੰਗਾਂ ਨਾਲ ਇਕ ਵੱਡੀ ਅੱਖ ਬਣਾਈ ਗਈ ਸੀ। 

ਪ੍ਰੀਤੀ ਹੁਣ ਦੇਵੀ ਨਹੀਂ ਹੈ ਅਤੇ ਪਿੱਛੇ ਮੁੜਕੇ ਦੇਖਦੀ ਹੈ ਤਾਂ ਉਸ ਨੂੰ ਉਹ ਦਿਨ ਯਾਦ ਆਉਂਦੇ ਹਨ, ਭਾਵੇਂ ਹੀ ਇਹ ਅਜੀਬ ਸੀ। ਉਹ ਯਾਦ ਕਰਦੀ ਹੈ, ''ਪਹਿਲਾਂ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਕਰ ਰਹੀ ਹਾਂ ਪਰ 6 ਜਾਂ 7 ਸਾਲ ਦੀ ਉਮਰ ਤੱਕ ਮੈਨੂੰ ਅਹਿਸਾਸ ਹੋਇਆ ਕਿ ਮੈਂ ਲੋਕਾਂ ਨੂੰ ਆਸ਼ੀਰਵਾਦ ਦੇ ਸਕਦੀ ਹਾਂ। ਇਹ ਚੰਗਾ ਸੀ।'' ਉਹ ਕਦੇ ਵੀ ਉਸ ਹਾਂ ਪੱਖੀ ਊਰਜਾ ਨੂੰ ਮਹਿਸੂਸ ਨਹੀਂ ਕਰਦੀ, ਜੋ ਉਹ ਖੁਦ ਲੋਕਾਂ ਨੂੰ ਦਿੰਦੀ। 

ਆਪਣੇ ਪਾਲਕ ਪਰਿਵਾਰ 'ਚ ਦੇਵੀ ਅਵਤਾਰ ਦੇ ਰੂਪ 'ਚ ਉਹ ਇਕ ਵਿਸ਼ੇਸ਼ ਸਥਾਨ ਰੱਖਦੀ ਅਤੇ ਸਾਰਿਆਂ ਦੇ ਸਾਹਮਣੇ ਭੋਜਨ ਪ੍ਰਾਪਤ ਕਰਦੀ ਸੀ। ਹੋਰ ਬੱਚਿਆਂ ਦੇ ਉਲਟ ਉਸ ਨੂੰ ਕਦੇ ਸਜ਼ਾ ਨਹੀਂ ਦਿੱਤੀ ਗਈ। ਵਧੇਰੇ ਦਿਨ ਆਪਣੇ ਸਿੰਘਾਸਨ 'ਤੇ ਬੈਠਣ ਤੋਂ ਪਹਿਲਾਂ ਹਰੇਕ ਦਿਨ ਉਸ ਨੂੰ ਪਰਿਵਾਰ ਦੀਆਂ ਔਰਤਾਂ ਵਲੋਂ ਨਹਾਇਆ ਅਤੇ ਸ਼ਿੰਗਾਰ ਕੀਤਾ ਜਾਂਦਾ ਸੀ। ਉਪਾਸਕ ਆਉਂਦੇ ਅਤੇ ਉਸ ਦੇ ਸਾਹਮਣੇ ਗੋਡੇ ਟੇਕ ਦਿੰਦੇ, ਉਸ ਲਈ ਵਧੀਆ ਕੱਪੜੇ, ਚਾਕਲੇਟ, ਫਲ ਪੈਸੇ ਅਤੇ ਖਿਡੌਣੇ ਲਿਆਉਂਦੇ।

ਦੁਪਹਿਰ ਸਮੇਂ ਉਹ ਨਿੱਜੀ ਪਾਠ ਪੜ੍ਹਦੀ ਸੀ। ਆਪਣੇ ਭਰਾ-ਭੈਣਾਂ ਨਾਲ ਖੇਡਦੀ ਅਤੇ ਕਦੇ-ਕਦੇ ਟੀ.ਵੀ. ਦੇਖਦੀ ਸੀ। ਉਸ ਨੂੰ ਯਾਦ ਹੈ ਕਿ ਕਈ ਵਾਰ ਉਹ ਚਾਹੁੰਦੀ ਸੀ ਕਿ ਆਪਣੇ ਲਾਲ ਕੱਪੜੇ ਉਤਾਰ ਦੇਵੇ ਅਤੇ ਕੁਝ ਹੋਰ ਫੈਸ਼ਨੇਬਲ ਪਹਿਨੇ। 

ਅਚਾਨਕ ਜਦੋਂ ਉਹ 11 ਸਾਲ ਦੀ ਹੋਈ ਤਾਂ ਸਭ ਕੁਝ ਫਿਰ ਤੋਂ ਬਦਲ ਗਿਆ। ਉਸ ਨੂੰ ਆਪਣੇ ਜੈਵਿਕ ਪਰਿਵਾਰ 'ਚ ਵਾਪਸ ਭੇਜ ਦਿੱਤਾ ਗਿਆ, ਜਿਸ ਨੂੰ ਉਸ ਨੇ ਪਿਛਲੇ 8 ਸਾਲਾਂ ਤੋਂ ਹਫਤੇ 'ਚ ਸਿਰਫ ਇਕ ਵਾਰ ਦੇਖਿਆ ਸੀ।
ਉਸਨੇ ਦੱਸਿਆ, ''ਮੈਨੂੰ ਸਮਝ ਨਹੀਂ ਆਇਆ ਕਿ ਮੈਨੂੰ ਕਿਉਂ ਛੱਡਣਾ ਪਿਆ, ਮੈਂ ਬਹੁਤ ਦੁਖੀ ਸੀ।''

ਉਸ ਸਮੇਂ ਉਸ ਨੂੰ ਇਹ ਨਹੀਂ ਪਤਾ ਸੀ ਕਿ ਪ੍ਰਪੰਰਾ ਮੁਤਾਬਕ ਦੇਵੀ ਹੋਣ ਦੀ ਮਿਆਦ ਮਾਹਵਾਰੀ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਖਤਮ ਹੋ ਜਾਵੇਗੀ।

ਇਕ ਕੁਆਰੀ ਸਿਰਫ ਉਦੋਂ ਤਕ ਕੁਆਰੀ ਹੁੰਦੀ ਹੈ ਜਦੋਂ ਤਕ ਕਿ ਉਸ ਨੂੰ ਪਹਿਲੀ ਮਾਹਵਾਰੀ ਨਾ ਆ ਜਾਵੇ, ਜਿਸ ਨੂੰ ਨੇਪਾਲ 'ਚ ਗੰਦਾ ਮੰਨਿਆ ਜਾਂਦਾ ਹੈ ਅਤੇ ਇਕ ਦੇਵੀ ਹੋਣ ਲਈ ਠੀਕ ਨਹੀਂ ਹੈ। ਹੁਣ 22 ਦੀ ਪ੍ਰੀਤੀ ਜੀਨ ਪਹਿਨਦੀ ਹੈ ਅਤੇ ਅਰਸ਼ਸ਼ਾਸਤਰ ਦੀ ਪੜ੍ਹਾਈ ਕਰਦੀ ਹੈ। ਉਹ ਕਹਿੰਦੀ ਹੈ ਕਿ ਆਮ ਜੀਵਨ 'ਚ ਤਬਦੀਲੀ ਮੁਸ਼ਕਲ ਸੀ। ਉਸ ਨੇ ਆਪਣੇ ਪਰਿਵਾਰ ਨਾਲ ਪਹਿਲੀ ਵਾਰ ਅਜੀਬ ਮਹਿਸੂਸ ਕੀਤਾ।

ਉਹ ਆਪਣੇ ਪੈਰਾਂ ਲਈ ਬਹੁਤ ਗੰਦੇ ਮੰਨੇ ਜਾਣ ਵਾਲੇ, ਜਦੋਂ ਉਹ ਇਕ ਦੇਵੀ ਸੀ, ਸਥਾਨਕ ਮੁਢਲੇ ਸਕੂਲ 'ਚ ਚਲੀ ਗਈ। ਸੜਕਾਂ ਨੂੰ ਦੇਖ ਕੇ ਉਸ ਨੇ ਕਿਹਾ, ''ਮੈਨੂੰ ਡਰ ਸੀ ਕਿ ਕਿਤੇ ਮੈਨੂੰ ਕੁਚਲ ਨਾ ਦਿੱਤਾ ਜਾਵੇ।'' ਇਹ ਪਹਿਲੀ ਵਾਰ ਸੀ, ਜਦੋਂ ਉਸ ਨੇ ਕਾਰਾਂ ਦੇਖੀਆਂ ਸਨ। ਪਹਿਲੀ ਵਾਰ ਉਸ ਦੀ ਮਾਂ ਉਸ ਨੂੰ ਸਕੂਲ ਲੈ ਗਈ ਸੀ।

ਪ੍ਰੀਤੀ ਅਜੇ ਵੀ ਰੈਗੂਲਰ ਕੁਮਾਰੀ ਘਰ ਆਉਂਦੀ ਹੈ। ਜਦੋਂ ਉਸ ਨੇ ਦੇਖਿਆ ਕਿ ਲੋਕ ਦੂਜੀ ਲੜਕੀ ਦੀ ਪੂਜਾ ਕਰ ਰਹੇ ਹਨ ਤਾਂ ਉਸ ਨੂੰ ਪਹਿਲਾਂ ਤਾਂ ਥੋੜ੍ਹੀ ਈਰਖਾ ਹੋਈ ''ਪਰ ਹੁਣ ਸਭ ਠੀਕ ਹੈ। ਮੈਂ ਆਪਣੀ ਆਜ਼ਾਦੀ ਦਾ ਆਨੰਦ ਲੈਂਦੀ ਹਾਂ।''

ਉਪਾਸਕ ਅਤੇ ਸੈਲਾਨੀ ਨਵੀਂ ਦੇਵੀ ਦੀ ਖਿੜਕੀ ਦੇ ਹੇਠਾਂ ਖੜ੍ਹੇ ਹੋ ਜਾਂਦੇ ਹਨ ਅਤੇ ਨਵੀਂ ਕੁਮਾਰੀ ਨੂੰ ਨਿਹਾਰਦੇ ਹਨ।

ਇਕ ਫਰਾਂਸੀਸੀ ਸੈਲਾਨੀ ਕਹਿੰਦਾ ਹੈ, ''ਓਹ, ਵਿਚਾਰੀ ਲੜਕੀ - ਉਹ ਇੰਨੀ ਛੋਟੀ ਹੈ ਅਤੇ ਲਗਭਗ ਕਦੇ ਬਾਹਰ ਨਹੀਂ ਜਾ ਸਕਦੀ।'' ਪ੍ਰੀਤੀ ਨੂੰ ਅਜਿਹੀ ਆਲੋਚਨਾ ਅਜੀਬ ਲੱਗਦੀ ਹੈ। ਵਧੇਰੇ ਹੋਰ ਲੋਕਾਂ ਲਈ, ਦੇਵੀ ਲੜਕੀਆਂ ਨੇਪਾਲੀ ਸੱਭਿਆਚਾਰ ਦਾ ਹਿੱਸਾ ਹਨ, ਸਿਰਫ ਇਕ ਹੀ ਚੀਜ਼ ਉਸ ਨੂੰ ਪਸੰਦ ਨਹੀਂ ਹੈ, ਜਿਵੇਂ ਕੁਝ ਲੋਕ ਕਹਿੰਦੇ ਹਨ - ਲੜਕੀਆਂ, ਜੋ ਪਹਿਲੀਆਂ ਦੇਵੀਆਂ ਹਨ, ਉਨ੍ਹਾਂ ਨੂੰ ਅਣਵਿਆਹੁਤਾ ਰਹਿਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੇ ਪਤੀਆਂ ਨੂੰ ਜਲਦੀ ਮਰਨ ਦਾ ਸ਼ਰਾਪ ਮਿਲਿਆ ਹੁੰਦਾ ਹੈ। ਉਹ ਕਹਿੰਦੀ ਹੈ, ''ਇਹ ਸੱਚ ਨਹੀਂ ਹੈ, ਕੁਝ ਕੁਆਰੀਆਂ ਨੇ ਵਿਆਹ ਕੀਤਾ ਹੈ ਅਤੇ ਉਨ੍ਹਾਂ ਦੇ ਪਤੀ ਅਜੇ ਵੀ ਜ਼ਿੰਦਾ ਹਨ।''


rajwinder kaur

Content Editor

Related News