ਮੁਖਤਾਰ ਅੰਸਾਰੀ ’ਤੇ ਵੱਡੀ ਕਾਰਵਾਈ, ED ਨੇ ਲਖਨਊ ਸਮੇਤ ਕਈ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ

08/18/2022 11:48:41 AM

ਲਖਨਊ– ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਅੰਸਾਰੀ ਦੇ ਦਿੱਲੀ, ਲਖਨਊ ਅਤੇ ਉੱਤਰ ਪ੍ਰਦੇਸ਼ ਦੇ ਕਰੀਬ 11 ਟਿਕਾਣਿਆਂ ’ਤੇ ਇਹ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਨੇ ਅੰਸਾਰੀ ਅਤੇ ਉਸ ਦੇ ਕਰੀਬੀਆਂ ’ਤੇ ਵੀ ਸ਼ਿਕੰਜਾ ਕੱਸਿਆ ਹੈ। 

ਇਹ ਵੀ ਪੜ੍ਹੋ- ITBP ਦੇ ਸ਼ਹੀਦ ਜਵਾਨਾਂ ਨੂੰ ਉੱਪ ਰਾਜਪਾਲ ਸਿਨਹਾ ਨੇ ਸ਼ਰਧਾਂਜਲੀ ਮਗਰੋਂ ਦਿੱਤਾ ਮੋਢਾ, 7 ਜਵਾਨਾਂ ਨੇ ਗੁਆਈ ਜਾਨ

ਜਾਣਕਾਰੀ ਮੁਤਾਬਕ ਲਖਨਊ ਤੋਂ ਈਡੀ ਦੀ ਇਕ ਟੀਮ ਮੁਖਤਾਰ ਅੰਸਾਰੀ ਦੇ ਮੁਹੰਮਦਾਬਾਦ ਵਾਲੇ ਘਰ ’ਚ ਵੀ ਪਹੁੰਚੀ ਹੈ। ਦੱਸ ਦੇਈਏ ਕਿ ਜਿੱਥੇ-ਜਿੱਥੇ ਛਾਪੇਮਾਰੀ ਹੋ ਰਹੀ ਹੈ, ਉੱਥੇ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਉੱਥੇ ਹੀ ਈਡੀ ਟੀਮ ਵਿਕ੍ਰਮ ਅਗਰਹਰੀ, ਗਣੇਸ਼ ਮਿਸ਼ਰਾ, ਖਾਨ ਬਸ ਸਰਵਿਸ ਦੇ ਮਾਲਕ ਦੇ ਟਿਕਾਣਿਆਂ ’ਤੇ ਵੀ ਪਹੁੰਚੀ। ਈਡੀ ਦੀਆਂ ਕਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਹਾਈ ਕੋਰਟ ਦੀ ਟਿੱਪਣੀ- ਪਤਨੀ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਕਰਨਾ ਮਾਨਸਿਕ ਬੇਰਹਿਮੀ

ਜ਼ਿਕਰਯੋਗ ਹੈ ਕਿ ਮੁਖਤਾਰ ਅੰਸਾਰੀ 'ਤੇ ਪੰਜਾਬ ਦੇ ਮੋਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦਾ ਦੋਸ਼ ਸੀ। ਉਸ ਨੂੰ ਪੰਜਾਬ ਪੁਲਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਮੋਹਾਲੀ ਲਿਆਂਦਾ ਗਿਆ ਸੀ। 24 ਜਨਵਰੀ 2019 ਨੂੰ ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਪਿਛਲੇ ਸਾਲ ਅਪ੍ਰੈਲ 'ਚ ਉਸ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਦੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਸੀ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਜੇਲ੍ਹ ਮੰਤਰੀ ਬੈਂਸ ਨੇ ਗੈਂਗਸਟਰ ਅੰਸਾਰੀ ਨੂੰ VVIP ਟਰੀਟਮੈਂਟ ਦੇਣ ਦਾ ਮੁੱਦਾ ਸਦਨ ​​ਵਿਚ ਚੁੱਕਿਆ ਸੀ, ਜਿਸ ਕਾਰਨ ਸਦਨ ਵਿਚ ਕਾਫੀ ਹੰਗਾਮਾ ਹੋਇਆ ਸੀ। 

ਇਹ ਵੀ ਪੜ੍ਹੋ- MSP ’ਤੇ 22 ਅਗਸਤ ਨੂੰ ਹੋਵੇਗੀ ਕਮੇਟੀ ਦੀ ਪਹਿਲੀ ਬੈਠਕ, SKM ਨੇ ਕਿਹਾ- ਸਾਨੂੰ ਕੋਈ ਉਮੀਦ ਨਹੀਂ

Tanu

This news is Content Editor Tanu