ਸੱਚ ਕਿਹਾ, ‘ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦਾ ਮਾਂ ਪਿਓ ਦਾ ਸਹਾਰਾ’

09/11/2020 4:15:51 PM

ਸੰਜੀਵ ਸਿੰਘ ਸੈਣੀ, ਮੋਹਾਲੀ

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਮਾਂ-ਬਾਪ ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਸਾਡੇ ਬੱਚੇ ਆਪਣੇ ਪੈਰਾਂ ’ਤੇ ਖੜ੍ਹਾ ਹੋ ਜਾਣ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਘਰ ਦੇ ਜਿੰਦਰੇ ਹੁੰਦੇ ਹਨ। 

ਅੱਜ ਕੱਲ ਦਿਨੋ ਦਿਨ ਹਰੇਕ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਹੋ ਰਿਹਾ ਹੈ। ਬਜ਼ੁਰਗਾਂ ਵੱਲੋਂ ਕੀਤੀ ਜਾਣ ਵਾਲੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੁੰਦੀ। ਇਸੇ ਕਰਕੇ ਕਈ ਬੱਚਿਆਂ ਨੇ ਤਾਂ ਆਪਣੇ ਮਾਂ-ਬਾਪ ਬਿਰਧ ਆਸ਼ਰਮ ’ਚ ਭੇਜ ਦਿੱਤੇ ਹਨ। ਕਹਿੰਦੇ ਹਨ ਕਿ ਫਾਲਤੂ ਬੋਲਦੇ ਹਨ। ਅਸੀਂ ਗੁਰਦੁਆਰਾ ਸਾਹਿਬ ’ਚ ਜਾ ਕੇ ਚਾਹੇ ਜਿੰਨੀ ਮਰਜ਼ੀ ਸੇਵਾ ਕਰ ਲਈਏ, ਜੇ ਘਰ ਦੇ ਬਜ਼ੁਰਗ ਦੁਖੀ ਹਨ ਤਾਂ ਕੋਈ ਫ਼ਾਇਦਾ ਨਹੀਂ ਗੁਰੂ ਘਰ ਦੀ ਸੇਵਾ ਕਰਨ ਦਾ। 

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਬਹੁਤ ਸਾਰੇ ਬੱਚੇ ਤਾਂ ਅਜਿਹੇ ਹਨ, ਜਿਨ੍ਹਾਂ ਨੇ ਬਜ਼ੁਰਗਾਂ ਨੂੰ ਇੱਕ ਘਰ ਦੇ ਕੋਨੇ ਵਿੱਚ ਸੁੱਟ ਰੱਖਿਆ ਹੈ। ਅੱਜ ਕੱਲ੍ਹ ਦੀਆਂ ਨੂੰਹਾਂ ਤੋਂ ਤਾਂ ਰੱਬ ਬਖਸ਼ੇ, ਉਨ੍ਹਾਂ ਦੀ ਇਹ ਸੋਚ ਹੈ ਕਿ ਉਨ੍ਹਾਂ ਦਾ ਭਰਾ ਉਨ੍ਹਾਂ ਦੇ ਮਾਂ ਬਾਪ ਦੀ ਚੰਗੀ ਸੇਵਾ ਕਰੇ। ਪਰ ਆਪ ਉਨ੍ਹਾਂ ਨੂੰ ਸੱਸ ਸਹੁਰਾ ਦੀ ਸੇਵਾ ਨਾ ਕਰਨੀ ਪਏ। ਕਈਆਂ ਨੂੰਹ ਤਾਂ ਸੱਸ ਸਹੁਰੇ ਨੂੰ ਝੂਠੀ ਥਾਲੀ ਵਿੱਚ ਖਾਣਾ ਦਿੰਦੀਆਂ ਹਨ। 

ਬਜ਼ੁਰਗਾਂ ਦੀ ਪੈਨਸ਼ਨ ਨਾਲ ਤਾਂ ਪਿਆਰ ਹੈ ਪਰ ਬਜ਼ੁਰਗਾਂ ਨਾਲ ਪਿਆਰ ਨਹੀਂ। ਮਹੀਨੇ ਦੇ ਪਹਿਲੇ ਹਫ਼ਤੇ ਦਾ ਪਾਪਾ ਜੀ ਮੰਮੀ ਜੀ ਕਰਦੀਆਂ ਹਨ, ਕਿਉਂਕਿ ਪੈਨਸ਼ਨ ਲੈਣੀ ਹੁੰਦੀ ਹੈ ਜਦੋਂ ਪੈਨਸ਼ਨ ਹੱਥ ਵਿੱਚ ਆ ਜਾਂਦੀ ਹੈ ਫਿਰ ਬੁੱਢਾ ਬੁੱਢੀ ਹੋ ਜਾਂਦੇ ਹਨ। ਨੂੰਹਾਂ ਇਹ ਸੋਚਦੀਆਂ ਹਨ ਕਿ ਸੱਸ ਮੂੰਹ ਬੰਦ ਰੱਖੇ ਤੇ ਮੁੱਠੀ ਖੁੱਲ੍ਹੀ ਰੱਖੇ। ਟੋਕਾ ਟਾਕੀ ਨਾ ਕਰੇ । 

ਜਾਣੋ ਗਰਭਵਤੀ ਜਨਾਨੀਆਂ ਕਿਉਂ ਖਾਣਾ ਪਸੰਦ ਕਰਦੀਆਂ ਨੇ ਖੱਟੀਆਂ-ਮਿੱਠੀਆਂ ਚੀਜ਼ਾਂ

ਬਜ਼ੁਰਗ ਘਰ ਨੂੰ ਸਵਾਰਦੇ ਹੀ ਹਨ, ਕੋਈ ਵਿਗਾੜਦੇ ਨਹੀਂ। ਉਹ ਸੋਚਦੇ ਹਨ ਕਿ ਸਾਡੇ ਪੁੱਤ ਦਾ ਕੋਈ ਵੀ ਨੁਕਸਾਨ ਨਾ ਹੋਵੇ। ਸਮਾਂ ਕਿਹੋ ਜਿਹਾ ਆ ਗਿਆ ਹੈ, ਬਜ਼ੁਰਗਾਂ ਨੂੰ ਘਰ ਵਿੱਚ ਰਹਿਣ ਲਈ ਜਗ੍ਹਾ ਨਹੀਂ ਹੈ। ਮੁੰਡੇ ਅਤੇ ਨੂੰਹ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਵਿੱਚ ਬਜ਼ੁਰਗਾਂ ਨੂੰ ਸਮਾਂ ਦੇਣ। ਉਨ੍ਹਾਂ ਕੋਲ ਜਾ ਕੇ ਕੁਝ ਸਮਾਂ ਬੈਠਣ। ਚਲੋ ਰਾਤ ਦੇ ਸਮੇਂ ਖਾਣਾ ਇਕੱਠੇ ਹੋ ਕੇ ਖਾਣਾ ਚਾਹੀਦਾ ਹੈ, ਜਿਸ ਵਿੱਚ ਬਜ਼ੁਰਗਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। 

ਕਮਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖਾਸ ਖ਼ਬਰ, ਇੰਝ ਪਾਓ ਰਾਹਤ

PunjabKesari

ਕਈ ਵਾਰ ਜਦੋਂ ਇਕੱਠੇ ਬੈਠੇ ਹੁੰਦੇ ਹਨ ਤਾਂ ਬਜ਼ੁਰਗ ਬਹੁਤ ਕੁਝ ਸਿਖਾ ਦਿੰਦੇ ਹਨ, ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ। ਬਜ਼ੁਰਗ ਆਪਣਾ ਮਨ ਵੀ ਹੌਲਾ ਕਰ ਲੈਂਦੇ ਹਨ, ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਕਈ ਵਾਰ ਅਜਿਹੀਆਂ ਗੱਲਾਂ ਹੁੰਦੀਆਂ ਹਨ ਕਿ ਉਹ ਆਪਣੇ ਪੁੱਤ ਨਾਲ ਸਾਂਝੀਆਂ ਕਰ ਲੈਂਦੇ ਹਨ। ਫਿਰ ਇਹੀ ਬਜ਼ੁਰਗ ਬਾਹਰ ਜਾ ਕੇ ਦੱਸਦੇ ਹਨ ਕਿ ਸਾਡਾ ਪੁੱਤ ਤੇ ਨੂੰਹ ਬਹੁਤ ਚੰਗੇ ਹਨ। ਸਾਡੀ ਬਹੁਤ ਸੇਵਾ ਕਰਦੇ ਹਨ। ਜੋ ਵੀ ਅਸੀਂ ਕਹਿੰਦੇ ਹਨ ਸਾਨੂੰ ਉਹ ਚੀਜ਼ ਮੁਹੱਈਆ ਕਰਵਾ ਦਿੰਦੇ ਹਨ। 

 ਬਿਊਟੀ ਟਿਪਸ: ਇਨ੍ਹਾਂ ਕਾਰਨਾਂ ਕਰਕੇ ਚਿਹਰੇ ’ਤੇ ਪੈ ਸਕਦੇ ਹਨ ਦਾਗ-ਧੱਬੇ ਅਤੇ ਛਾਈਆਂ

ਕੱਲ ਨੂੰ ਬੱਚਿਆਂ ਨੇ ਵੀ ਬਜ਼ੁਰਗ ਹੋਣਾ ਹੈ, ਇਹ ਸਮਾਂ ਉਨ੍ਹਾਂ ’ਤੇ ਵੀ ਆਉਣਾ ਹੈ। ਜਿਸ ਤਰ੍ਹਾਂ ਦਾ ਵਿਵਹਾਰ ਅਸੀਂ ਆਪਣੇ ਮਾਂ ਬਾਪ ਨਾਲ ਕਰਾਂਗੇ ,ਕੱਲ੍ਹ ਨੂੰ ਸਾਡੀ ਔਲਾਦ ਵੀ ਸਾਡੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੇਗੀ। ਕਹਿੰਦੇ ਹਨ ਪ੍ਰਮਾਤਮਾ ਹਰ ਜਗ੍ਹਾ ਨਹੀਂ ਜਾ ਸਕਦਾ। ਇਸ ਲਈ ਬਜ਼ੁਰਗਾਂ ਦਾ ਸਤਿਕਾਰ ਕਰੀਏ ਇਨ੍ਹਾਂ ਦੀ ਕਦਰ ਕਰੀਏ ।

PunjabKesari


rajwinder kaur

Content Editor

Related News