ਕੋਝੀ ਮਾਨਸਿਕਤਾ ਦਾ ਸਿੱਟਾ ਹੈ ਡਿੱਗਦਾ ਜਾ ਰਿਹਾ ‘ਲਿੰਗ ਅਨੁਪਾਤ’, ਜਾਣੋ ਕਿਵੇਂ (ਵੀਡੀਓ)

10/07/2020 6:36:05 PM

ਜਲੰਧਰ (ਬਿਊਰੋ) - ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵਲੋਂ ਜਨਾਨੀਆਂ ਪ੍ਰਤੀ ਹੋ ਰਹੇ ਅਪਰਾਧ ਮਾਮਲਿਆਂ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਇਨ੍ਹਾਂ ਅਪਰਾਧ ਮਾਮਲਿਆਂ ਤੋਂ ਇੱਕ ਗੱਲ ਜ਼ਾਹਿਰ ਹੁੰਦੀ ਹੈ ਕਿ ਭਾਰਤ 'ਚ ਜਿੱਥੇ ਜਨਾਨੀ ਨੂੰ ਦੇਵੀ ਕਹਿ ਕੇ ਪੂਜਿਆ ਜਾਂਦਾ ਹੈ, ਓਥੇ ਹੀ ਬੇਤਹਾਸ਼ਾ ਤਸ਼ੱਦਦ ਵੀ ਕੀਤਾ ਜਾਂਦਾ ਹੈ। ਮਰਦ ਪ੍ਰਧਾਨ ਸਮਾਜਿਕ ਸ਼ੈਲੀ ਵਿੱਚ ਜਨਾਨੀਆਂ ਪ੍ਰਤੀ ਨਾ-ਬਰਾਬਰੀ ਅਤੇ ਨੀਵਾਂ ਦਰਜਾ, ਜਨਾਨੀਆਂ ਪ੍ਰਤੀ ਵਧ ਰਹੀ ਹਿੰਸਾ ਅਤੇ ਜ਼ੁਲਮ, ਦਾਜ ਅਤੇ ਹੋਰ ਖਰਚੀਲੇ ਰੀਤੀ ਰਿਵਾਜ਼ ਸਮਾਜਿਕ ਤੇ ਸੱਭਿਆਚਾਰਕ ਮੁੱਦੇ ਹਨ। 

ਪੜ੍ਹੋ ਇਹ ਵੀ ਖਬਰ - Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ

ਇਸ ਤੋਂ ਇਲਾਵਾ ਕੁੜੀਆਂ ਨੂੰ ਪਰਿਵਾਰ ’ਤੇ ਬੋਝ ਅਤੇ ਪੁੱਤਰ ਨੂੰ ਆਮਦਨੀ ਦਾ ਸਰੋਤ ਸਮਝਿਆ ਜਾਂਦਾ ਹੈ। ਨਤੀਜਨ ਦੇਸ਼ 'ਚ ਲਿੰਗ ਅਨੁਪਾਤ 'ਚ ਲਗਾਤਾਰ ਅੰਤਰ ਵਧਦਾ ਜਾ ਰਿਹਾ ਹੈ। ਦੇਸ਼ ਦੇ ਉੱਤਰ ਪੱਛਮੀ ਸੂਬਿਆਂ ਪੰਜਾਬ ਅਤੇ ਹਰਿਆਣਾ 'ਚ ਵੀ ਲਿੰਗ ਅਨੁਪਾਤ ਦੀ ਦਰ ਜਨਾਨੀਆਂ ਦੇ ਉਲਟ ਹੀ ਰਹੀ ਹੈ। ਇਹ ਘਟਦਾ ਲਿੰਗ ਅਨੁਪਾਤ ਸਮਾਜਿਕ ਵਿਕਾਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। 

ਪੜ੍ਹੋ ਇਹ ਵੀ ਖਬਰ -ਡਰਾਇਵਰਾਂ ਦੀਆਂ ਅੱਖਾਂ ਦੀ ਘੱਟ ਰੌਸ਼ਨੀ ਭਾਰਤ ਦੇ ਸੜਕੀ ਹਾਦਸਿਆਂ ਦਾ ਵੱਡਾ ਕਾਰਨ, ਜਾਣੋ ਕਿਉਂ (ਵੀਡੀਓ)

ਦੂਜੇ ਪਾਸੇ ਸਾਲ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਪੰਜਾਬ 'ਚ ਲਿੰਗ ਅਨੁਪਾਤ ਘਟਕੇ 846 ਰਹਿ ਗਿਆ, ਜੋ 1991 ਦੌਰਾਨ 875 ਸੀ। ਹਰਿਆਣਾ ਵਿੱਚ ਇਹ 879 ਤੋਂ ਘਟਕੇ 830 ਤੱਕ ਰਹਿ ਗਿਆ। ਜਦੋਂ ਕਿ ਘੱਟ ਵਿਕਸਿਤ ਉੱਤਰ ਪੂਰਬੀ ਰਾਜ ਮਿਜ਼ੋਰਮ ,ਮੇਘਾਲਿਆ ,ਅਰੁਣਾਚਲ ਪ੍ਰਦੇਸ਼ , ਨਾਗਾਲੈਂਡ ਅਤੇ ਅਸਾਮ 'ਚ ਬਾਲ ਲਿੰਗ ਅਨੁਪਾਤ 971-960 ਦੇ ਵਿਚਕਾਰ ਰਿਹਾ। ਦੇਸ਼ ਦੇ ਮੁੱਖ ਵੱਡੇ ਸੂਬਿਆਂ ਵਿੱਚ ਪੰਜਾਬ ਅਤੇ ਹਰਿਆਣਾ ਸਭ ਤੋਂ ਹੇਠਲੇ 24ਵੇਂ -25ਵੇਂ ਸਥਾਨ ਤੇ ਰਹੇ। ਇਸਤੋਂ ਇਲਾਵਾ ਹੋਰ ਜਾਣਕਾਰੀ ਹਾਸਲ ਕਰ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ... 

ਪੜ੍ਹੋ ਇਹ ਵੀ ਖਬਰ -ਧਨ ’ਚ ਵਾਧਾ ਤੇ ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ


rajwinder kaur

Content Editor

Related News