ਪ੍ਰਨੀਤ ਕੌਰ ਤੇ ਸੋਨੀ ਨੇ ਮਨਮੋਹਨ ਸਿੰਘ ਨੂੰ ਕਿਹਾ 'ਦੇਸ਼ ਅੱਜ ਵੀ ਉਨ੍ਹਾਂ ਨੂੰ ਕਰ ਰਿਹੈ ਯਾਦ'

11/10/2019 10:04:29 AM

ਜਲੰਧਰ (ਧਵਨ) – ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਅਤੇ ਰਾਜ ਦੇ ਉੱਚ ਸਿਖਿਆ ਬਾਰੇ ਮੰਤਰੀ ਓ. ਪੀ. ਸੋਨੀ ਨੇ ਅੰਮ੍ਰਿਤਸਰ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜੀ ਆਇਆ ਆਖਿਆ । ਮਨਮੋਹਨ ਸਿੰਘ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਦੀ ਅਗਵਾਈ ਕਰਨ ਲਈ ਪਹੁੰਚੇ ਹੋਏ ਸਨ । ਇਸ ਮੌਕੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਮਨਮੋਹਨ ਸਿੰਘ ਦਾ ਅਭਿਨੰਦਨ ਕਰਦੇ ਹੋਏ ਕਿਹਾ ਕਿ ਅੱਜ ਪੂਰਾ ਦੇਸ਼ ਸਾਬਕਾ ਸਾਂਝੀ ਅਗਾਂਹਵਧੂ ਗੱਠਜੋੜ (ਯੂ. ਪੀ. ਏ.) ਸਰਕਾਰ ਦੀਆਂ ਆਰਥਿਕ ਨੀਤੀਆਂ ਨੂੰ ਚੇਤੇ ਕਰ ਰਿਹਾ ਹੈ। ਦੇਸ਼ ਦੀ ਆਰਥਿਕ ਸਥਿਤੀ ਕਾਫ਼ੀ ਖ਼ਰਾਬ ਚੱਲ ਰਹੀ ਹੈ। ਜੀ. ਡੀ. ਪੀ. ਦੀ ਦਰ ਲਗਾਤਾਰ ਡਿਗਦੀ ਜਾ ਰਹੀ ਹੈ। ਅਜਿਹੀ ਸਥਿਤੀ 'ਚ ਦੇਸ਼ ਦੇ ਲੋਕ ਅੱਜ ਮੁੜ ਮਨਮੋਹਨ ਸਿੰਘ ਜੀ ਨੂੰ ਚੇਤੇ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ 'ਚ ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਲੋਕਾਂ ਦੀ ਖ਼ਰੀਦ ਸ਼ਕਤੀ ਲਗਾਤਾਰ ਹੇਠਾਂ ਜਾ ਰਹੀ ਹੈ। ਬਾਜ਼ਾਰ 'ਚ ਅੱਜ ਹਰ ਵਰਗ ਮੌਜੂਦਾ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਕਾਰਨ ਦੁਖੀ ਹੈ ਕਿਉਂਕਿ ਨਾ ਤਾਂ ਬਾਜ਼ਾਰ 'ਚ ਵਪਾਰੀ ਦਾ ਸਾਮਾਨ ਵਿਕ ਰਿਹਾ ਹੈ ਅਤੇ ਨਾ ਹੀ ਨਵੀਂ ਮੰਗ ਦੀ ਸਿਰਜਣਾ ਹੋ ਰਹੀ ਹੈ। ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਇਸ ਮੌਕ਼ੇ ਬੋਲਦੇ ਹੋਏ ਕਿਹਾ ਕਿ ਮਨਮੋਹਨ ਸਿੰਘ ਨੇ ਆਪਣੇ ਅਹਿਦ 'ਚ ਪੰਜਾਬ ਨੂੰ ਖੁੱਲ੍ਹ ਕੇ ਗਰਾਂਟਾਂ ਦੇ ਗੱਫੇ ਦਿੱਤੇ । ਪੰਜਾਬ 'ਚ ਭਾਵੇਂ ਉਸ ਸਮੇਂ ਅਕਾਲੀ ਪਾਰਟੀ ਦੀ ਸਰਕਾਰ ਸੀ ਪਰ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਨਾਲ ਕਦੇ ਕੋਈ ਵਿਤਕਰਾ ਨਹੀਂ ਕੀਤਾ।

ਮਨਮੋਹਨ ਸਿੰਘ ਨੇ ਆਪਣੀ ਤਕ਼ਰੀਰ 'ਚ ਇਸ ਗੱਲ 'ਤੇ ਪ੍ਰਸੰਨਤਾ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਹੀ ਆਰਥਿਕ ਨੀਤੀਆਂ ਨੂੰ ਲਾਗੂ ਕੀਤਾ ਹੈ ਜਿਸ ਨਾਲ ਪੰਜਾਬ ਆਉਣ ਵਾਲੇ ਦਿਨਾਂ 'ਚ ਆਰਥਿਕ ਤੌਰ 'ਤੇ ਮਜ਼ਬੂਤ ਹੋ ਕੇ ਉਭਰੇਗਾ। ਪੰਜਾਬ ਸਰਕਾਰ ਨੇ ਨਵੇਂ ਕ਼ਰਜ਼ੇ ਲੈਣ 'ਤੇ ਜਿਹੜੀ ਰੋਕ ਲਾਈ ਹੋਈ ਹੈ ਉਸ ਦੇ ਚੰਗੇ ਨਤੀਜੇ ਭਵਿੱਖ 'ਚ ਸਾਹਮਣੇ ਆਉਣਗੇ ।

rajwinder kaur

This news is Content Editor rajwinder kaur