ਚੰਗਾ ਘਰਬਾਰ ਨਹੀਂ ਸਗੋਂ ਚੰਗਾ ਜੀਵਨ ਸਾਥੀ ਹੋਵੇ ਮੇਰਾ!

11/05/2020 1:42:54 PM

ਅੱਜ ਰੁਪਾਲੀ ਸੁਖ ਨਾਲ 24 ਸਾਲਾਂ ਦੀ ਹੋ ਗਈ ਸੀ। ਸਕੂਲ ਤੋਂ ਕਾਲਜ ਤੱਕ ਦੇ ਸਫ਼ਰ ਤੋਂ ਰੁਪਾਲੀ ਨੂੰ ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦਾ ਵੀ ਕਾਫ਼ੀ ਤਜਰਬਾ ਹੋ ਗਿਆ ਸੀ। ਉਸ ਦੀਆਂ ਸਭ ਤੋਂ ਵਧੀਆਂ ਦੋਸਤ ਕਿਤਾਬਾਂ ਸਨ। ਬਾਕੀ ਹਰ ਰੋਜ਼ ਕਾਲਜ ਦੀ ਲਾਇਬਰੇਰੀ ਵਿੱਚੋਂ ਉਹ ਕਿਤਾਬਾਂ ਦੇ ਨਾਲ-ਨਾਲ ਰੋਜ਼ਾਨਾ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਨੂੰ ਵੀ ਬਹੁਤ ਬਾਰੀਕੀ ਨਾਲ ਪੜ੍ਹਦੀ। ਚੰਗੇ ਵਿਚਾਰਾਂ ਨਾਲ ਆਪਣੇ ਹੀ ਸਵਾਲਾਂ ਦੇ ਜਵਾਬ ਲੱਭਦੀ ਤੇ ਆਪਣੇ ਮਨ ਦੇ ਤੇਜ਼ ਤਰਾਰ ਵਿਚਾਰਾਂ ਨੂੰ ਠੱਲ੍ਹ ਪਾਉਂਦੀ।

ਪੜ੍ਹੋ ਇਹ ਵੀ ਖਬਰ- ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

ਉੱਝ ਕਾਲਜ ’ਚ ਪੜ੍ਹਦਿਆਂ ਉਸ ਦੀ ਸਤਿ ਸ੍ਰੀ ਅਕਾਲ ਕੁੜੀਆਂ ਤੇ ਮੁੰਡਿਆਂ ਨਾਲ ਆਮ ਹੀ ਸੀ, ਕਿਉਂਕਿ ਉਸਦੇ ਸਹਿਪਾਠੀ ਜੋ ਹੋਏ। ਇਸ ਦੇ ਬਾਵਜੂਦ ਉਸ ਦੇ ਸਭ ਤੋਂ ਵਧੀਆਂ ਦੋਸਤ ਸਨ ਕਿਤਾਬਾਂ ਤੇ ਉਸਦੇ ਮਾਪੇ, ਜੋ ਉਸਨੂੰ ਚੰਗਾ ਮਾੜਾ ਤੇ ਅਪਣੇਪਨ ਦਾ ਅਹਿਸਾਸ ਕਰਵਾਉਂਦੇ ਸਨ। ਉਹ ਉਸ ਨਾਲ ਪਿਆਰ ਵੀ ਬਿਨਾਂ ਕਿਸੇ ਸਵਾਰਥ ਤੋਂ ਕਰਦੇ ਸਨ, ਕਿਉਂਕਿ ਇੱਕ ਮਾਪੇ ਅਤੇ ਕਿਤਾਬਾਂ ਹੀ ਹਨ, ਜੋ ਲਾਲਚ ਅਤੇ ਸਵਾਰਥ ਤੋਂ ਬਿਨਾਂ ਸਾਡਾ ਮਾਰਗ ਦਰਸ਼ਨ ਕਰਦੇ ਹਨ। ਨਹੀਂ ਤਾਂ ਬਹੁਤਿਆਂ ਨੂੰ ਹੱਸਣ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ। ਪੜ੍ਹਾਈ ਦੇ ਨਾਲ-ਨਾਲ ਰੁਪਾਲੀ ਨੇ ਸਿਲਾਈ ਕਟਾਈ ਵਿੱਚ ਵੀ ਆਪਣੇ ਆਪ ਨੂੰ ਜਾਂ ਆਪਣੇ ਅੰਦਰਲੇ ਹੁਨਰ ਨੂੰ ਖ਼ੂਬ ਪਛਾਣ ਲਿਆ ਸੀ। ਮਾਪਿਆਂ ਦੀ ਸਿਆਣੀ ਤੇ ਸੁਚੱਜੀ ਧੀ ਸੀ ‘ਰੁਪਾਲੀ’। ਧੀ ਘੱਟ ਪੁੱਤ ਨਾਲੋਂ ਵਧੇਰੇ ਹੌਂਸਲਾ ਸੀ ਉਸਦੇ ਮਾਪਿਆਂ ਨੂੰ।

ਪੜ੍ਹੋ ਇਹ ਵੀ ਖਬਰ- ਜੇਕਰ ਤੁਸੀਂ ਵੀ ‘ਐਂਕਰਿੰਗ’ ’ਚ ਬਣਾਉਣਾ ਚਾਹੁੰਦੇ ਹੋ ਆਪਣਾ ਚੰਗਾ ਭਵਿੱਖ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉੱਝ ਰੁਪਾਲੀ ਘਰ ਵਿਚੋਂ ਵੱਡੀ ਹੋਣ ਕਾਰਨ ਆਪਣੀ ਜ਼ਿੰਮੇਵਾਰੀ ਅਤੇ ਛੋਟੇ ਭੈਣ ਭਰਾ ਪ੍ਰਤੀ ਆਪਣੇ ਸਾਰੇ ਫ਼ਰਜ਼ ਸਮਝਦੀ ਸੀ ਤੇ ਧਿਆਨ ਰੱਖਦੀ ਸੀ। ਰੁਪਾਲੀ ਇਹ ਜਾਣਦੀ ਸੀ ਕੀ ਜੋ ਵੀ ਉਹ ਚੰਗਾ ਮਾੜਾ ਕਰੇਗੀ, ਉਸਦਾ ਪ੍ਰਭਾਵ ਉਸਦੇ ਮਾਪਿਆਂ ਦੇ ਨਾਲ-ਨਾਲ ਉਸਦੇ ਭੈਣ ਭਰਾ ’ਤੇ ਵੱਧ ਪਵੇਗਾ। ਇਸ ਲਈ ਉਹ ਆਪਣੇ ਮਨ ਨੂੰ ਸਾਫ਼ ਤੇ ਕੋਰੇ ਕਾਗਜ਼ ਦੀ ਤਰਾਂ ਰੱਖਦੀ ਸੀ। ਕਾਲਜ ਪੜ੍ਹਦਿਆਂ ਉਸਨੇ ਬਹੁਤ ਸਾਰੀਆਂ ਸਹੇਲੀਆਂ ਦੇ ਬੁਆਏ ਫਰੈਂਡ ਵੀ ਬਣੇ ਹੋਏ ਵੇਖੇ। ਉਸ ਨੇ ਕਾਗਜ਼ੀ ਰਿਸ਼ਤੇ ਟੁੱਟਦੇ ਵੀ ਵੇਖੇ ਪਰ ਉਸਦੀ ਸੋਚ ਮਾਪਿਆਂ ਵੱਲੋਂ ਚੁਣੇ ਹੋਏ ਜੀਵਨ ਸਾਥੀ ਤੋਂ ਉਮੀਦਾਂ ਰੱਖਦੀ ਸੀ। ਰੁਪਾਲੀ ਰੂਹਾਂ ਦੇ ਰਿਸ਼ਤਿਆਂ ’ਤੇ ਭਰੋਸਾ ਰੱਖਦੀ ਸੀ, ਤਨ ਦੇ ਰਿਸ਼ਤਿਆਂ ’ਤੇ ਨਹੀਂ। ਅਸਲੀਅਤ ਵਿੱਚ ਰਿਸ਼ਤੇ ਰੂਹਾਂ ਤੋਂ ਬਣੇ ਹੋਣੇ ਚਾਹੀਦੇ ਹਨ, ਤਨ ਦੀਆਂ ਤਾਂ ਰੂਪ ਰੇਖਾਵਾਂ ਉਮਰ ਦੇ ਨਾਲ ਬਦਲਦੀਆਂ ਰਹਿੰਦੀਆਂ ਹਨ। ਰੂਹਾਂ ਦੇ ਸੱਚੇ ਸੁੱਚੇ ਰਿਸ਼ਤੇ ਪਰਮਾਤਮਾ ਦੀ ਕਚਿਹਰੀ ਵਿੱਚ ਪਾਕ ਮੰਨੇ ਜਾਂਦੇ ਹਨ ਪਰ ਜੇ ਕੋਈ ਸਮਝੇ ਤਾਂ।

ਪੜ੍ਹੋ ਇਹ ਵੀ ਖਬਰ- ਅਹਿਮ ਖ਼ਬਰ : ਯੂ.ਜੀ.ਸੀ ਵਲੋਂ ਜਾਰੀ ਕੀਤੀਆਂ ਗਈਆਂ ਫਰਜ਼ੀ ਯੂਨੀਵਰਸਿਟੀਆਂ 

ਰੁਪਾਲੀ ਲਈ ਵੱਡੇ-ਵੱਡੇ ਘਰਾਂ ਦੇ ਰਿਸ਼ਤੇ ਆ ਰਹੇ ਸਨ। ਗੱਲ ਸੀ ਉਸਦੀ ਪਸੰਦ ਅਤੇ ਨਾ ਪਸੰਦ ਦੀ। ਉਸਦੀ ਮਾਂ ਨੇ ਇੱਕ ਦਿਨ ਰੁਪਾਲੀ ਨੂੰ ਕੋਲ ਬਿਠਾਉਂਦੇ ਪੁੱਛਿਆ...ਰੁਪਾਲੀ ਪੁੱਤ ਤੇਰੇ ਦਿਲ ਵਿੱਚ ਕੋਈ ਗੱਲ ਜਾਂ ਕੁਝ ਹੋਰ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ, ਮੈਂ ਤੇਰੇ ਪਾਪਾ ਨਾਲ ਆਪੇ ਗੱਲ ਕਰ ਲਵਾਂਗੀ, ਘਰਬਾਰ ਚੰਗਾ ਹੋਵੇ। ਰੁਪਾਲੀ ਨੇ ਮੁੜਵਾ ਜਵਾਬ ਦਿੰਦੇ ਕਿਹਾ.. ਨਹੀਂ ਬੇਬੇ ਏਦਾਂ ਦੀ ਕੋਈ ਵੀ ਗੱਲ ਨਹੀਂ। ਮੈਂ ਤਾਂ ਅੱਜ ਤੱਕ ਕਿਸੇ ਵੀ ਮੁੰਡੇ ਵਾਰੇ ਕਦੇ ਕੋਈ ਖ਼ਿਆਲ ਜਾਂ ਸੁਫ਼ਨਾ ਵੀ ਨਹੀਂ ਵੇਖਿਆ, ਜੇ ਵੇਖਿਆ ਹੈ ਤਾਂ ਆਪਣੇ ਭੈਣ ਭਰਾ ਤੇ ਮਾਪੇ, ਹੋਰ ਕੁੱਝ ਨਹੀਂ ਵੇਖਿਆ। ਰੁਪਾਲੀ ਦੀ ਬੇਬੇ ਨੇ ਫ਼ਕਰ ਨਾਲ ਰੁਪਾਲੀ ਦਾ ਮੱਥਾ ਚੁੰਮਦੇ ਹੋਏ ਕਿਹਾ, ਮੇਰਾ ਸਿਆਣਾ ਪੁੱਤ, ਮੈਨੂੰ ਤੇਰੇ ਤੋਂ ਇਹੋ ਉਮੀਦ ਸੀ।

ਪੜ੍ਹੋ ਇਹ ਵੀ ਖਬਰ- Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਰੁਪਾਲੀ ਦੀ ਬੇਬੇ ਨੇ ਕਿਹਾ ਕੀ ਤੇਰੀ ਮਾਸੀ, ਜੋ ਮੁੰਡਾ ਰਿਸ਼ਤੇ ਲਈ ਆਖ ਰਹੀ ਹੈ, ਕੀ ਉਸ ਲਈ ਮੈਂ ਹਾਂ ਕਰਦਿਆਂ? ਨਾਲੇ ਤੇਰੀ ਮਾਸੀ ਆਖ ਰਹੀ ਸੀ, ਮੁੰਡੇ ਦਾ ਕੰਮ ਕਾਰ ਵਧੀਆ ਹੈ ਅਤੇ ਘਰਬਾਰ ਵੀ ਬਹੁਤ ਚੰਗਾ ਹੈ। ਰੁਪਾਲੀ ਨੇ ਆਪਣੀ ਬੇਬੇ ਦੀ ਬੁੱਕਲ ਵਿੱਚ ਆਪਣੇ ਆਪ ਨੂੰ ਲੁਕਾਉਂਦੇ ਹੋਏ ਨਰਮ ਜੇਹੀ ਅਵਾਜ਼ ਵਿੱਚ ਕਿਹਾ... ਬੇਬੇ ਮੇਰੇ ਲਈ ਘਰਬਾਰ ਵਧੀਆਂ ਨਾ ਵੇਖੀਂ ,ਮੇਰੇ ਲਈ ਮੇਰਾ ਹਮਸਫ਼ਰ ਚੰਗਾ ਲੱਭਣਾ। ਮੈਂ ਜ਼ਿੰਦਗੀ ਘਰਬਾਰ ਦੇ ਸਹਾਰੇ ਨਹੀਂ ਲੰਘਾਉਣੀ, ਜ਼ਿੰਦਗੀ ਚੰਗੇ ਹਮਸਫ਼ਰ ਦੇ ਸਹਾਰੇ ਲੰਘਦੀ ਹੈ। ਅਸਲ ਜ਼ਿੰਦਗੀ ਵਿੱਚ ਉਹ ਮੈਨੂੰ ਸਮਝਣ ਵਾਲਾ ਹੋਵੇ, ਮੇਰੀ ਪਸੰਦ ਨਾ ਪਸੰਦ ਦਾ ਖ਼ਿਆਲ ਰੱਖਣ ਵਾਲਾ ਹੋਵੇ, ਚੰਗੇ ਘਰਬਾਰ ਨੇ ਥੋੜੀ ਨਾ ਗੱਲਾਂ ਕਰਨੀਆਂ ਨੇ। ਰੁਪਾਲੀ ਦੀ ਬੇਬੇ ਨੇ ਰੁਪਾਲੀ ਦਾ ਜਵਾਬ ਸੁਣਕੇ ਕਿਹਾ ਧੀਏ ਤੂੰ ਤਾਂ ਸਾਡੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਹੁਣ ਅਸੀਂ ਪੂਰੀ ਕੋਸ਼ਿਸ਼ ਕਰਾਂਗੇ... ਘਰਬਾਰ ਤੋਂ ਪਹਿਲਾਂ ਚੰਗੇ ਮੁੰਡੇ ਦੀ ਭਾਲ ਕਰਾਂਗੇ।

ਪੜ੍ਹੋ ਇਹ ਵੀ ਖਬਰ- ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਰੁਪਾਲੀ ਨੇ ਖੁਸ਼ ਹੁੰਦਿਆਂ ਆਪਣੀ ਮਾਂ ਨੂੰ ਸ਼ੁਕਰੀਆ ਕਹਿੰਦਿਆਂ ਘੁੱਟਕੇ ਜੱਫੀ ਪਾਈ ਤੇ ਬੇਬੇ ਹੱਸਦੀ ਹੋਈ ਆਖ ਰਹੀ ਸੀ, ਛੱਡ ਵੀ ਦੇ ਹੁਣ ਕਮਲੀ ਨਾ ਹੋਵੇ, ਮੇਰੀ ਕੋਈ ਹੱਡੀ ਹੀ ਨਾ ਤੋੜ ਦੇਵੀਂ, ਦੋਵੇਂ ਹੱਸ ਰਹੀਆਂ ਸੀ ਤੇ ਭੈਣ ਭਰਾ ਹੱਸਣ ਦਾ ਕਾਰਨ ਪੁੱਛ ਰਹੇ ਸੀ।

ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ- 98550 36444


rajwinder kaur

Content Editor

Related News