ਲੇਖ : ਨਫਰਤੀ ਚੈਨਲਾਂ ਬਾਬਤ ਬਜਾਜ ਤੇ ਪਾਰਲੇ-ਜੀ ਦੇ ਦੂਰਗਾਮੀ ਫੈਸਲੇ।

10/16/2020 11:48:09 AM

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ ਨੰਬਰ :9855259650
Abbasdhaliwal72@gmail.com 

ਭਾਰਤ ਦਾ ਮੈਨ ਸਟਰੀਮ ਮੀਡੀਆ ਪਿਛਲੇ ਸੱਤ ਅੱਠ ਵਰਿਆਂ ਤੋਂ ਲਗਾਤਾਰ ਆਪਣੀਆਂ ਫਰਜ਼ੀ ਅਤੇ ਪਰੀ-ਪਲਾਨ ਬਹਿਸਾਂ ਰਾਹੀਂ ਦੇਸ਼ ਅੰਦਰ ਜੋ ਨਫਰਤ ਦਾ ਮਾਹੌਲ ਪੈਦਾ ਕਰਦਾ ਆ ਰਿਹਾ ਹੈ। ਮੇਰੇ ਖਿਆਲ ਵਿੱਚ ਉਸ ਇਤਿਹਾਸ ਵਿਚ ਕੋਈ ਉਦਾਹਰਣ ਨਹੀਂ ਮਿਲਦੀ । ਇਹ ਕਿ ਲਗਾਤਾਰ ਅਖੌਤੀ ਕਿਸਮ ਦੇ ਮੀਡੀਆ ਦੇ ਜਹਿਰੀਲੇ ਪ੍ਰੋਗਰਾਮਾਂ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਦੇਸ਼ ਦੇ ਲੋਕਾਂ ਵਿਚਕਾਰ ਇਕ ਵਿਸ਼ੇਸ਼ ਧਰਮ ਦੇ ਲੋਕਾਂ ਵਿਰੁੱਧ ਇਕ ਨਫਰਤ ਅਤੇ ਬੇ-ਵਿਸ਼ਵਾਸੀ ਦੀ ਉੱਚੀ ਦੀਵਾਰ ਖੜੀ ਹੋ ਗਈ ਹੈ। ਨਤੀਜੇ ਵਜੋਂ ਅੱਜ ਕੁੱਝ ਮੁੱਠੀ ਭਰ ਲੋਕ ਨਾ ਸਿਰਫ ਮਜਲੂਮ ਲੋਕਾਂ ਤੇ ਜੁਲਮ ਅਤੇ ਜਿਆਦਤੀਆਂ ਦੇ ਪਹਾੜ ਢਾਹੁੰਦੇ ਹਨ ਸਗੋਂ ਆਪਣੇ ਕੁਕਰਮਾ ਨੂੰ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕਰਨਾ ਵੀ ਜਿਵੇਂ ਫਖਰ ਸਮਝਦੇ ਹਨ। 

ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ

ਇਹ ਕਿ ਲਗਾਤਾਰ ਨਿਊਜ਼ ਚੈਨਲਾਂ ’ਤੇ ਪ੍ਰਸਾਰਿਤ ਹੋਣ ਵਾਲੀਆਂ ਜ਼ਹਿਰੀਲੀਆਂ ਬਹਿਸਾਂ ਨੇ ਉਨ੍ਹਾਂ ਦੇ ਜ਼ਹਿਨਾਂ ’ਚ ਜ਼ਹਿਰ, ਬੇਸ਼ਰਮੀ ਅਤੇ ਢੀਠ-ਪੁਣਾ ਇਸ ਕਦਰ ਭਰ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਬੁਰੇ ਭਲੇ ਵਿਚ ਫਰਕ ਕਰਨ ਦੀ ਤਮੀਜ ਤੱਕ ਨਹੀਂ ਰਹੀ ਬਲਕਿ ਉਹ ਕਿਸੇ ਵਹਿਸ਼ੀ ਜਾਨਵਰ ਤੋਂ ਅੱਗੇ ਲੰਘ ਚੁੱਕੇ ਹਨ। ਸੱਤਾ ਦੇ ਲੋਭੀਆਂ ਨੇ ਪਿਛਲੇ ਕੁਝ ਸਾਲਾਂ ’ਚ ਸੋਸ਼ਲ ਮੀਡੀਆ ਉਪਰ ਟਰੋਲਰਾਂ ਦੀ ਇਕ ਫੌਜ ਤਿਆਰ ਕੀਤੀ ਹੈ ਜੋ ਹਰ ਉਸ ਆਵਾਜ਼ ਨੂੰ ਨਿਸ਼ਾਨਾ ਬਣਾਉਂਦੇ ਹਨ, ਜੋ ਹੱਕ, ਸੱਚ ਲਈ ਲਈ ਉਠਦੀ ਹੈ। 

ਇਨ੍ਹਾਂ ਟਰੋਲਰਾਂ ਨੂੰ ਹੱਲਾਸ਼ੇਰੀ ਦੇਣ ਵਿੱਚ ਜਿੱਥੇ ਸਿਆਸੀ ਪਾਰਟੀਆਂ ਦੀ ਪੁਸ਼ਤਪਨਾਹੀ ਹਾਸਲ ਹੈ ਉਥੇ ਹੀ ਇਨ੍ਹਾਂ ਨੂੰ ਉਤਸ਼ਾਹਿਤ ਕਰਨ ’ਚ ਕੁਝ ਬਿਕਾਊ ਨਿਊਜ਼ ਚੈਨਲਾਂ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਮੀਰ ਫਰੋਸ਼ ਪੱਤਰਕਾਰ ਅਤੇ ਅਖੌਤੀ ਚੈਨਲ ਅੱਜ ਆਪਣੀ ਟੀ. ਆਰ. ਪੀ., ਵਧਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਪਿਛਲੇ ਦਿਨੀਂ ਮਹਾਰਾਸ਼ਟਰ ਪੁਲਸ ਨੇ ਭਲੀਭਾਂਤੀ ਉਕਤ ਨਿਊਜ਼ ਚੈਨਲਾਂ ਦੇ ਟੀ.ਆਰ.ਪੀ. ਘੁਟਾਲੇ ਤੋਂ ਪਰਦਾ ਚੁੱਕਿਆ ਹੈ। ਪੁਲਸ ਦੁਆਰਾ ਕੀਤੇ ਟੀ. ਆਰ. ਪੀ. ਖੁਲਾਸੇ ਉਪਰੰਤ ਲੋਕਾਂ ਦੀਆਂ ਨਜ਼ਰਾਂ ਵਿੱਚ ਉਕਤ ਮੀਡੀਆ ਚੈਨਲਾਂ ਦੀ ਵਿਸ਼ਵਨਿਯਤਾ ਨੂੰ ਭਾਰੀ ਢਾਹ ਲੱਗੀ ਹੈ। 

ਹੁਣ ਹਾਲਾਤ ਇਹ ਹਨ ਕਿ ਆਮ ਲੋਕਾਂ ਦੇ ਨਾਲ-ਨਾਲ ਵੱਡੇ ਉਦਯੋਗਿਕ ਘਰਾਣਿਆਂ ਨੇ ਵੀ ਨਿਊਜ਼ ਚੈਨਲਾਂ ਦੀ ਕਾਰਜਸ਼ੈਲੀ ਤੇ ਪ੍ਰਸ਼ਨ ਚੁੱਕ ਰਹੇ ਹਨ। ਨਤੀਜੇ ਵਜੋਂ ਅੱਜ ਇਕ ਤੋਂ ਬਾਅਦ ਇਕ ਵੱਡੇ ਬ੍ਰਾਂਡਾਂ ਨੇ ਆਪਣੇ ਇਸ਼ਤਿਹਾਰ ਉਕਤ ਅਖੌਤੀ ਨਿਊਜ਼ ਚੈਨਲਾਂ ਨੂੰ ਦੇਣ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਸੰਦਰਭ ਵਿਚ ਸਭ ਤੋਂ ਪਹਿਲਾਂ ਬਜਾਜ ਸਮੂਹ ਨੇ ਆਪਣਾ ਇਕ ਮਹੱਤਵਪੂਰਨ ਫੈਸਲਾ ਲੈਂਦਿਆਂ 'ਨਫ਼ਰਤ ਅਤੇ ਅਪਮਾਨਜਨਕ ਭਰਪੂਰ ' ਸਮੱਗਰੀ ਦਿਖਾਉਣ ਵਾਲੇ ਤਿੰਨ ਚੈਨਲਾਂ ਨੂੰ ਆਪਣੀ ਇਸ਼ਤਿਹਾਰੀ ਸ਼੍ਰੇਣੀ ’ਚੋਂ ਬਲੈਕਲਿਸਟ ਕੀਤਾ ਹੈ। ਇਸ ਸੰਦਰਭ ਵਿੱਚ ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਦਾ ਪਿਛਲੇ ਦਿਨੀਂ ਇਕ ਇੰਟਰਵਿਊ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ "ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਨਫ਼ਰਤ ਦੇ ਅਧਾਰ 'ਤੇ ਬਣੇ ਭਾਰਤ ਦੇ ਵਾਰਸ ਬਣਨ।"

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ ਦੌਰਾਨ ਪਿਛਲੇ ਦਿਨੀਂ ਸੀ.ਐੱਸ.ਕੇ. ਦੀ ਮਾੜੀ ਕਾਰਗੁਜ਼ਾਰੀ ਦੇ ਚਲਦਿਆਂ ਮਹਿੰਦਰ ਸਿੰਘ ਧੋਨੀ ਦੀ ਪੰਜ ਸਾਲਾ ਬੇਟੀ ਨੂੰ ਆਨਲਾਈਨ ਥਰੈਟ (ਧਮਕੀਆਂ) ਕਰਨ ਦੀਆਂ ਬੇਹੱਦ ਗੰਭੀਰ ਅਤੇ ਸ਼ਰਮਨਾਕ ਧਮਕੀਆਂ ਸਾਹਮਣੇ ਆਈਆਂ ਸਨ। ਇਸ ਉਪਰੰਤ ਧੋਨੀ ਦੇ ਕਰੀਬੀ ਦੋਸਤ ਸਮਝੇ ਜਾਂਦੇ ਰਾਜੀਵ ਬਜਾਜ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਅਨੁਸਾਰ ਉਕਤ ਬੇਹੁਦਗੀ ਤੋਂ ਉਹ ਡਾਢੇ ਦੁਖੀ ਹੋਏ। ਇਹੋ ਵਜ੍ਹਾ ਹੈ ਕਿ ਉਨ੍ਹਾਂ ਗਲਫ ਨਿਊਜ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਸਦੇ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਕਿ ਬਜਾਜ ਆਟੋ ‘ਹੇਟ’ ਨੂੰ ਉਤਸ਼ਾਹਤ ਨਹੀਂ ਕਰਨਗੇ। ਰਾਜੀਵ ਬਜਾਜ ਨੇ ਕਿਹਾ, “ਐੱਮ.ਐੱਸ. ਧੋਨੀ ਇਕ ਕਰੀਬੀ ਦੋਸਤ ਹਨ ਅਤੇ ਮੈਨੂੰ ਉਸ ਵੇਲੇ ਦੁੱਖ ਹੋਇਆ ਜਦੋਂ ਉਸਦੀ ਪੰਜ ਸਾਲਾ ਧੀ, ਜੋ ਮੇਰੇ ਪਰਿਵਾਰ ਦਾ ਹਿੱਸਾ ਹੈ, ਨੂੰ ਧਮਕੀ ਦਿੱਤੀ ਗਈ ਸੀ। ਮੈਂ ਕਿਹਾ ਇਹ ਹੀ ਹੈ ਬਜਾਜ ਆਟੋ ਸਮਾਜ ਵਿਚ ਨਫ਼ਰਤ ਫੈਲਾਉਣ ਦਾ ਸਮਰਥਨ ਨਹੀਂ ਕਰਦਾ ਅਤੇ ਇਕ ਮਜ਼ਬੂਤ ​​ਬ੍ਰਾਂਡ ਉਹ ਨੀਂਹ ਹੈ ਜਿਸ 'ਤੇ ਤੁਸੀਂ ਕਾਰੋਬਾਰ ਤਿਆਰ ਕਰਦੇ ਹੋ। "

ਪੜ੍ਹੋ ਇਹ ਵੀ ਖਬਰ - Health tips : ਬੱਚਿਆਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜਾਂ, ਕੰਪਿਊਟਰ ਵਾਂਗ ਤੇਜ ਚਲੇਗਾ ‘ਦਿਮਾਗ’

ਜ਼ਿਕਰਯੋਗ ਹੈ ਕਿ ਬਜਾਜ ਬਰਾਂਡ ਬ੍ਰਾਂਡ ਨਿਊਜ਼ ਚੈਨਲਾਂ ਤੋਂ ਇਸ਼ਤਿਹਾਰ ਵਾਪਸ ਲੈਣ ਵਾਲਾ ਪਹਿਲਾ ਬ੍ਰਾਂਡ ਹੈ। ਇਸ ਤੋਂ ਬਾਅਦ ਪਾਰਲੇ ਜੀ ਬਿਸਕੁਟ ਬਣਾਉਣ ਵਾਲੀ ਪਾਰਲੇ ਪ੍ਰੋਡਕਟਸ ਨੇ ਐਲਾਨ ਕੀਤਾ ਕਿ "ਉਹ ਨਫ਼ਰਤ ਭਰੇ ਅਤੇ ਹਮਲਾਵਰ ਭਾਰਤੀ ਮੀਡੀਆ ਚੈਨਲਾਂ 'ਤੇ ਆਪਣੇ ਉਤਪਾਦਾਂ ਦੀ ਮਸ਼ਹੂਰੀ ਨਹੀਂ ਕਰਵਾਉਣਗੇ। "

ਬਜਾਜ ਨੇ ਇੰਟਰਵਿਊ ਦੌਰਾਨ ਅੱਗੇ ਕਿਹਾ ਕਿ ਇਕ ਦੋਸਤ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਉਨ੍ਹਾਂ ਦੇ ਦੋਸਤ ਨੇ ਕਿਹਾ ਕਿ 'ਇਸ ਨਫ਼ਰਤ ਨੂੰ ਫੰਡ ਦੇਣਾ ਬੰਦ ਕਰ ਦਿਓ। 'ਮੇਰੇ ਲਈ, ਇਹ ਇਕ ਅਕਲਮੰਦੀ ਵਾਲਾ ਫੈਸਲਾ ਸੀ, ਕਿਉਂਕਿ ਮੇਰੇ ਅਤੇ ਮੇਰੇ ਭਰਾ ਦੇ ਬੱਚੇ ਕਦਾਚਿਤ ਇਕ ਅਜਿਹੇ ਭਾਰਤ ਅਤੇ ਇਕ ਅਜਿਹੇ ਸਮਾਜ ਨੂੰ ਸਵੀਕਾਰ ਨਹੀਂ ਕਰਨਗੇ, ਜਿਸ ਵਿਚ ਅਜਿਹੇ ਲੋਕ ਹਨ, ਜੋ ਅਜਿਹੀ ਨਫ਼ਰਤ ਫੈਲਾਉਂਦੇ ਹਨ।" ਦੱਸਣਯੋਗ ਹੈ ਕਿ ਰਾਜੀਵ ਬਜਾਜ ਉਨ੍ਹਾਂ ਗਿਣੇ ਚੁਣੇ ਕਾਰੋਬਾਰੀਆਂ ’ਚੋਂ ਹਨ, ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਨੋਟਬੰਦੀ ਫੈਸਲੇ ਦੀ ਵੀ ਖੁੱਲ੍ਹ ਕੇ ਆਲੋਚਨਾ ਕੀਤੀ ਸੀ। 

ਪੜ੍ਹੋ ਇਹ ਵੀ ਖਬਰ - ਡਾਕਟਰਾਂ ਮੁਤਾਬਕ : ਲੰਬਾ ਸਮਾਂ ਕੋਵਿਡ ਰਹਿਣ ਨਾਲ ਸਰੀਰ ਦੇ ਵੱਖ-ਵੱਖ ਹਿੱਸੇ ਹੁੰਦੇ ਹਨ ਪ੍ਰਭਾਵਿਤ (ਵੀਡੀਓ)

ਬਜਾਜ ਉਪਰੰਤ ਬਿਸਕੁਟ ਬਣਾਉਣ ਲਈ ਮਸ਼ਹੂਰ ਕੰਪਨੀ ਪਾਰਲੇ-ਜੀ ਨੇ ਵੀ ਨਫਰਤ ਫੈਲਾਉਣ ਵਾਲੇ ਨਿਊਜ਼ ਚੈਨਲਾਂ ਨੂੰ ਇਸ਼ਤਿਹਾਰ ਨਾ ਦੇਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਅੱਜ ਤੋਂ ਉਹ ਵੀ ਉਨ੍ਹਾਂ ਟੀ ਵੀ ਚੈਨਲਾਂ 'ਤੇ ਇਸ਼ਤਿਹਾਰ ਨਹੀਂ ਦੇਣਗੇ ਜੋ ਸਨਸਨੀ ਪੈਦਾ ਕਰਦੇ ਹਨ ਅਤੇ ਨਫ਼ਰਤ ਫੈਲਾਉਂਦੇ ਹਨ।  

ਇਸ ਸੰਬੰਧੀ ਪਾਰਲੇ-ਜੀ ਦੇ ਇਕ ਸੀਨੀਅਰ ਅਧਿਕਾਰੀ ਕ੍ਰਿਸ਼ਨ ਰਾਓ ਬੁੱਧ ਦਾ ਕਹਿਣਾ ਹੈ ਕਿ ਕੰਪਨੀ ਨੇ ਅਜਿਹੇ ਸਾਰੇ ਨਿਊਜ਼ ਚੈਨਲਾਂ 'ਤੇ ਇਸ਼ਤਿਹਾਰ ਨਾ ਦੇਣ ਦਾ ਫੈਸਲਾ ਕੀਤਾ ਹੈ, ਜੋ ਅਜਿਹੀ ਸਮੱਗਰੀ ਦਿਖਾਉਂਦੇ ਹਨ, ਜੋ ਸਮਾਜ ਵਿਚ ਜ਼ਹਿਰ ਅਤੇ ਨਫਰਤ ਫੈਲਾਉਂਦਿਆਂ ਅਮਨ ਸ਼ਾਂਤੀ ਨੂੰ ਭੰਗ ਕਰਦੇ ਹਨ। ਕ੍ਰਿਸ਼ਨਾ ਰਾਓ ਨੇ ਅੱਗੇ ਕਿਹਾ ਕਿ ਇਹ ਫੈਸਲਾ ਇਨ੍ਹਾਂ ਨਿਊਜ਼ ਚੈਨਲਾਂ ਨੂੰ ਸਿੱਧਾ ਸੰਦੇਸ਼ ਦੇਣਾ ਹੈ ਕਿ ਉਨ੍ਹਾਂ ਨੂੰ ਆਪਣੀ ਸਮੱਗਰੀ ਵਿਚ ਸੁਧਾਰ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਜੋੜਾਂ ਦਾ ਦਰਦ ਤੇ ਭਾਰ ਘਟਾਉਣ ’ਚ ਮਦਦ ਕਰਦੈ ‘ਨਾਰੀਅਲ ਦਾ ਤੇਲ’, ਜਾਣੋ ਹੋਰ ਵੀ ਫਾਇਦੇ

ਬਜਾਜ ਅਤੇ ਪਾਰਲੇ-ਜੀ ਦੇ ਉਕਤ ਫੈਸਲਿਆਂ ਦੀ ਅਜਕਲ੍ਹ ਸੋਸ਼ਲ ਮੀਡੀਆ 'ਤੇ ਖੂਬ ਤਾਰੀਫਾਂ ਹੋ ਰਹੀਆਂ ਹਨ। ਲੋਕ ਖੁੱਲ੍ਹ ਕੇ ਸੋਸ਼ਲ ਮੀਡੀਆ ’ਤੇ ਉਕਤ ਕੰਪਨੀਆਂ ਦੁਆਰਾ ਕੀਤੀਆਂ ਪਹਿਲਕਦਮੀਆਂ ਦੀ ਪ੍ਰਸ਼ੰਸਾ ਕਰ ਰਹੇ ਹਨ। ਇਥੋਂ ਤਕ ਕਿ ਬਹੁਤ ਸਾਰੇ ਲੋਕ ਪਾਰਲੇ ਜੀ ਦਾ ਧੰਨਵਾਦ ਕਰ ਰਹੇ ਹਨ। 

ਇਸ ਗੱਲ ਨੂੰ ਲੈ ਕੇ ਜਿੱਥੇ ਭਾਰਤ ਦੇ ਅਮਨ ਪਸੰਦ ਲੋਕ ਬਜਾਜ ਦੇ ਫੈਸਲੇ ਦੀ ਤਾਰੀਫ ਕਰ ਰਹੇ ਹਨ ਉਥੇ ਹੀ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਬਜਾਜ ਦੀ ਸ਼ਲਾਘਾ ਕਰਦਿਆਂ ਆਪਣੇ ਇਕ ਟਵੀਟ ਚ ਕਿਹਾ" ਬਜਾਜ ਕੰਪਨੀ ਨੇ ਤਿੰਨ ਨਿਊਜ਼ ਚੈਨਲਾਂ ਤੋਂ ਇਸ਼ਤਿਹਾਰ ਵਾਪਿਸ ਲੈ ਲਏ ਹਨ। ਕਿਉਂਕਿ ਉਹ ਨਫਰਤ ਭਰੇ ਜਹਿਰੀਲੇ ਕਂਟੇਂਟ ਨੂੰ ਉਤਸ਼ਾਹਿਤ ਕਰ ਰਹੇ ਸਨ ਉਨ੍ਹਾਂ ਨੇ ਮੁਨਾਫੇ ਤੋਂ ਜ਼ਿਆਦਾ ਮਾਨਵਤਾ ਤਰਜੀਹ ਦਿੱਤੀ ਹੈ। ਸਲਾਮ!" 

ਜਦੋਂਕਿ ਪ੍ਰਸਿੱਧ ਗੀਤਕਾਰ ਜਾਵੇਦ ਅਖਤਰ ਨੇ ਰਾਜੀਵ ਬਜਾਜ ਦੇ ਸੰਦਰਭ ਵਿਚ ਕਿਹਾ ਕਿ ਉਹ ਇਕ ਲਾਈਕ ਔਲਾਦ ਹੈ, ਜਿਸ ਲਈ ਦਿਲ ਇੱਜ਼ਤ (ਸਨਮਾਨ) ਭਰ ਗਿਆ ਹੈ। 

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਬੇਸ਼ੱਕ ਹਾਲ ਦੀ ਘੜੀ ਉਕਤ ਦੋ ਉਦਯੋਗਿਕ ਘਰਾਣਿਆਂ ਨੇ ਨਫਰਤ ਫੈਲਾਉਣ ਵਾਲੇ ਚੈਨਲਾਂ ਨੂੰ ਇਸ਼ਤਿਹਾਰਾਂ ਨਹੀਂ ਦੇਣ ਦਾ ਫੈਸਲਾ ਕੀਤਾ ਹੈ। ਪਰ ਆਉਣ ਵਾਲੇ ਸਮੇਂ ਵਿਚ ਯਕੀਨਨ ਇਸ ਦੇ ਬਹੁਤ ਸਾਰੇ ਸਾਕਾਰਾਤਮਕ ਅਤੇ ਦੂਰਗਾਮੀ ਨਤੀਜੇ ਆਉਣ ਦੀ ਸੰਭਾਵਨਾ ਹੈ । 

ਬਾਕੀ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਤਰ੍ਹਾਂ ਗੰਦਗੀ ਨੂੰ ਗੰਦਗੀ ਨਾਲ ਨਹੀਂ ਧੋਇਆ ਜਾ ਸਕਦਾ ਇਸੇ ਤਰ੍ਹਾਂ ਨਫਰਤ ਨੂੰ ਨਫਰਤ ਨਾਲ ਨਹੀਂ ਜਿੱਤਿਆ ਜਾ ਸਕਦਾ। ਅਸਲ ਵਿੱਚ ਗੰਦਗੀ ਨੂੰ ਸਾਫ ਪਾਣੀ ਨਾਲ ਹੀ ਧੋਇਆ ਜਾ ਸਕਦਾ ਹੈ ਅਤੇ ਜਦੋਂਕਿ ਨਫਰਤ ਨੂੰ ਪਿਆਰ ਨਾਲ ਸ਼ਿਕਸਤ ਦਿੱਤੀ ਜਾ ਸਕਦੀ ਹੈ। 

ਸਾਡੇ ਅਖੌਤੀ ਲੀਡਰਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਬੇਇਨਸਾਫੀ ਅਤੇ ਜ਼ੁਲਮ ਨਾਲ ਲੋਕਾਂ ਦੇ ਸਿਰ ਤੇ ਲੰਮੇ ਅਰਸੇ ਤੱਕ ਰਾਜ ਨਹੀਂ ਕੀਤੇ ਜਾ ਸਕਦੇ ਅਤੇ ਹਾਂ ਹਰ ਜ਼ਾਲਿਮ ਨੂੰ ਉਸ ਲਾਠੀ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਵਿਚ ਆਵਾਜ਼ ਨਹੀਂ ਹੁੰਦੀ। 


rajwinder kaur

Content Editor

Related News