50 ਫੁੱਟ ਡੂੰਘੀ ਖੱਡ ’ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 2 ਔਰਤਾਂ ਦੀ ਮੌਤ, ਕਈ ਜ਼ਖ਼ਮੀ

07/10/2022 10:05:40 AM

ਗੁਜਰਾਤ– ਗੁਜਰਾਤ ਦੇ ਡਾਂਗ ਜ਼ਿਲ੍ਹੇ ’ਚ ਸ਼ਨੀਵਾਰ ਰਾਤ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ। ਇੱਥੋਂ ਦੇ ਸਾਪੁਤਾਰਾ ਹਿੱਲ ਸਟੇਸ਼ਨ ਕੋਲ ਸ਼ਨੀਵਾਰ ਰਾਤ ਇਕ ਯਾਤਰੀ ਬੱਸ 50 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਹਾਦਸੇ ’ਚ 2 ਔਰਤਾਂ ਦੀ ਮੌਤ ਹੋ ਗਈ ਅਤੇ ਘੱਟੋਂ-ਘੱਟ 30 ਹੋਰ ਜ਼ਖਮੀ ਹੋਏ ਹਨ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ। ਹਾਦਸੇ ’ਚ ਜ਼ਖਮੀ ਲੋਕਾਂ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਏ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਗੁਜਰਾਤ ਦੇ ਡਾਂਗ ’ਚ ਬੱਸ ਖੱਡ ’ਚ ਡਿੱਗੀ
ਓਧਰ ਐੱਸ. ਪੀ. ਰਵੀਰਾਜ ਸਿੰਘ ਜਡੇਜਾ ਨੇ ਦੱਸਿਆ ਕਿ ਹਾਦਸਾ ਸ਼ਨੀਵਾਰ ਰਾਤ ਕਰੀਬ 8 ਵਜੇ ਵਾਪਰਿਆ। ਜਦੋਂ ਸਾਪੁਤਾਰਾ ਤੋਂ ਪਰਤ ਰਹੀ ਬੱਸ ਬੇਕਾਬੂ ਹੋ ਕੇ ਪਲਟ ਗਈ। ਬੱਸ ਰੇਲਿੰਗ ਤੋੜਦੇ ਹੋਏ ਹਿੱਲ ਸਟੇਸ਼ਨ ਤੋਂ ਕਰੀਬ 3 ਕਿਲੋਮੀਟਰ ਦੂਰ 50 ਫੁੱਟ ਹੇਠਾਂ ਖੱਡ ’ਚ ਜਾ ਡਿੱਗੀ। ਉਨ੍ਹਾਂ ਨੇ ਕਿਹਾ ਕਿ ਘਟਨਾ ’ਚ 2 ਔਰਤਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਸੈਲਾਨੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।
ਸੂਰਤ ਤੋਂ ਪਰਤ ਰਹੇ ਸਨ ਯਾਤਰੀ
ਐੱਸ. ਪੀ. ਜਡੇਜਾ ਨੇ ਕਿਹਾ ਕਿ ਸੈਲਾਨੀ ਹਿੱਲ ਸਟੇਸ਼ਨ ਦੀ ਯਾਤਰਾ ਕਰ ਕੇ ਸੂਰਤ ਪਰਤ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਯਾਤਰੀ ਗਰਬਾ ਸਮੂਹ ਦਾ ਹਿੱਸਾ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ’ਚ ਕਰੀਬ 50 ਯਾਤਰੀ ਸਵਾਰ ਸਨ। 


Tanu

Content Editor

Related News