ਦੇਸ਼ ਦੀ ਸ਼ਾਨ ਮੁੰਬਈ ਦਾ ਮਸ਼ਹੂਰ ‘ਰਾਇਲ ਓਪੇਰਾ ਹਾਊਸ’

07/07/2020 2:47:34 PM

ਰਾਜੇਸ਼ ਵਿਕ੍ਰਾਂਤ

ਮੁੰਬਈ ਦਾ ਮਸ਼ਹੂਰ ਰਾਇਲ ਓਪੇਰਾ ਹਾਊਸ ਮੁੰਬਈ ਦਾ ਹੀ ਨਹੀਂ ਦੇਸ਼ ਦੀ ਸ਼ਾਨ ਹੈ। ਸੰਨ 1911 'ਚ ਇਸ ਦਾ ਉਦਘਾਟਨ ਹੋਇਆ ਸੀ। ਉਸ ਤੋਂ ਬਾਅਦ ਇਹ ਕਲਚਰਲ ਡੈਸਟੀਨੇਸ਼ਨ ਬਣ ਗਿਆ। 1993 'ਚ ਓਪੇਰਾ ਹਾਊਸ ਨੂੰ ਬੰਦ ਕਰ ਦਿੱਤਾ ਗਿਆ। 23 ਸਾਲਾਂ ਦੀ ਗੁਮਨਾਮੀ ਤੋਂ ਬਾਅਦ 2016 'ਚ ਇਸ ਨੇ ਫਿਰ ਤੋਂ ਸ਼ੁਰੂ ਕਰ ਦਿੱਤਾ। 

ਉਂਝ ਇਹ ਕੁਝ ਸਾਲ ਪਹਿਲਾਂ ਉਨ੍ਹਾਂ ਇਮਾਰਤਾਂ ਦੀ ਸੂਚੀ 'ਚ ਸ਼ਾਮਲ ਸੀ, ਜੋ ਬਿਨਾ ਦੇਖਭਾਲ ਦੇ ਮਾੜੀ ਹਾਲਾਤ ਅਤੇ ਖਤਰੇ 'ਚ ਸੀ। ਜਦੋਂ ਕਿ ਇਕ ਸਮੇਂ ਸ਼ਹਿਰ ਦਾ ਕਲਚਰਲ ਕ੍ਰਾਊਨ ਜਵੇਲ ਸੀ, ਜਿੱਥੇ ਓਪੇਰਾ, ਨਾਟਕ, ਮਿਊਜ਼ਿਕ, ਕੰਸਰਟ, ਫਿਲਮ ਅਤੇ ਫੈਸ਼ਨ ਸ਼ੋਅ ਦੀਆਂ ਧੁੰਮਾਂਰਹਿੰਦੀਆਂ ਸੀ ਪਰ ਬਦਲਦੇ ਸਮੇਂ ਨਾਲ ਓਪੇਰਾ ਹਾਊਸ ਸੁੰਨਾ ਹੋਣ ਲੱਗਿਆ। 

ਜਨਵਰੀ 1991'ਚ ਇੱਥੇ ਫਿਲਮ ਦਾ ਆਖਰੀ ਸ਼ੋਅ ਹੋਇਆ ਅਤੇ 1993 'ਚ ਸੰਗੀਤਾ ਕਾਠਿਆਵਾੜੀ ਫੈਸ਼ਨ ਸ਼ੋਅ ਆਖਰੀ ਪਬਲਿਕ ਇਵੈਂਟ ਸੀ। 20ਵੀਂ ਸਦੀ 'ਚ ਬਣਿਆ ਇਹ ਓਪੇਰਾ ਹਾਊਸ ਮੱਧ ਯੂਰਪੀ ਸ਼ੈਲੀ 'ਚ ਬਣੀ ਇਕ ਖੂਬਸੂਰਤ ਇਮਾਰਚ ਹੈ, ਜੋ 2012 ਦੀ ਉਸ ਖਾਸ ਕੌਮਾਂਤਰੀ ਇਤਿਹਾਸਿਕ ਇਮਾਰਤਾਂ ਦੀ ਸੂਚੀ 'ਚ ਸ਼ਾਮਲ ਰਿਹਾ, ਜਿਸਦੀ ਦੇਖਭਾਲ ਨਾ ਹੋਣ ਕਰਕੇ ਉਹ ਨਸ਼ਟ ਹੋ ਸਕਦੀ ਸੀ। ਓਪੇਰਾ ਹਾਊਸ ਦੇ ਇਲਵਾ ਵਾਟਸੰਸ ਹੋਟਲ ਨੂੰ ਵੀ ਇਸ ਕੌਮਾਂਤਰੀ ਸੂਚੀ 'ਚ ਜਗ੍ਹਾ ਮਿਲੀ ਸੀ।

ਓਪੇਰਾ ਹਾਊਸ ਦੀ ਕਲਪਨਾ 1908 'ਚ ਕੋਲਕਾਤਾ ਦੇ ਥਿਏਟਰ ਕਲਾਕਾਰ ਮਾਰਿਸ ਬੈਂਡਮਾਨ ਅਤੇ ਕੋਲਾ ਵਪਾਰੀ ਜਹਾਂਗੀਰ ਫ੍ਰਾਮਜੀ ਕਰਾਰਾ ਨੇ ਕੀਤੀ। ਇਸ ਲਈ ਯੂਰਪੀਅਨ ਅਤੇ ਭਾਰਤੀ ਡਿਜ਼ਾਇਨ ਚੁਣੇ ਗਈ ਅਤੇ ਨੀਂਹ 1909 'ਚ ਰੱਖੀ ਗਈ ਪਰ ਨਿਰਮਾਣ ਦਾ ਕੰਮ ਬਹੁਤ ਢਿੱਲਾ ਸੀ। ਮਾਲਕਾਂ ਦੀਆਂ ਚਾਹਤਾਂ ਪੂਰੀਆਂ ਕਰਨ ਲਈ ਕਈ ਚੀਜ਼ਾਂ ਜੋੜੀਆਂ ਗਈਆਂ, ਜਿਨ੍ਹਾਂ 'ਚ ਐਗਜ਼ਾਸਟ ਫੈਨ ਅਤੇ ਰੋਸ਼ਨਦਾਨ ਸ਼ਾਮਲ ਹਨ। ਗੱਡੀ ਸਿੱਧੀ ਗੇਟ ਤੱਕ ਪਹੁੰਚ ਸਕੇ ਇਸ ਲਈ ਲੰਮਾ ਕਾਰੀਡੋਰ ਬਣਾਇਆ ਗਿਆ। ਜਦੋਂ ਬ੍ਰਿਟਿਸ਼ ਸ਼ਾਸਕ ਕਿੰਗ ਜਾਰਜ 5ਵਾਂ ਭਾਰਤ ਆਇਆ ਤਾਂ ਥਿਏਟਰ ਦੇ ਨਾਮ ਦੇ ਨਾਲ ਰਾਇਲ ਜੋੜਨ ਦੀ ਇਜਾਜ਼ਤ ਲਈ ਗਈ। ਉਨ੍ਹਾਂ ਨੇ ਹੀ 1911 'ਚ ਇਸ ਦਾ ਉਦਘਾਟਨ ਕੀਤਾ ਪਰ ਉਦੋਂ ਵੀ ਇਸ ਦਾ ਕੰਮ ਚਲਦਾ ਰਿਹਾ, ਜੋ 1915 'ਚ ਜਾ ਕੇ ਪੂਰਾ ਹੋਇਆ। ਉਸ ਤੋਂ ਬਾਅਦ ਆਸਪਾਸ ਦੇ ਹਾਲ ਨੂੰ ਓਪੇਰਾ ਦੇ ਨਾਂ ਨਾਲ ਜਾਣਿਆ ਜਾਣ ਲੱਗਾ।

ਇਸ ਦੀ ਸ਼ੁਰੂਆਤ ਤਾਂ ਓਪੇਰਾ, ਨਾਟਕ ਅਤੇ ਥਿਏਟਰ ਕੰਸਰਟ ਦੇ ਪ੍ਰਦਰਸ਼ਨ ਨਾਲ ਹੋਈ ਅਤੇ ਇਹ ਜਲਦੀ ਹੀ ਮੁੰਬਈ ਦੀ ਸੰਸਕ੍ਰਿਤਕ ਗਤੀਵਿਧੀਆਂ ਦਾ ਇਹ ਲੋਕਪ੍ਰਿਯ ਹਿੱਸਾ ਬਣ ਗਿਆ। 1917 'ਚ ਹੋਰ ਥਿਏਟਰਾਂ ਦੇ ਵਾਂਗ ਇਹ ਵੀ ਸਿਨੇਮਾ ਦਾ ਅੰਗ ਬਣਿਆ। 1930 ਦੇ ਦਹਾਕੇ 'ਚ ਬੋਲਦੀਆਂ ਫਿਲਮਾਂ ਦੇ ਆਗਮਨ ਤੋਂ ਬਾਅਦ ਓਪੇਰਾ ਹਾਊਸ ਦਾ ਕ੍ਰੇਜ ਵਧ ਗਿਆ ਅਤੇ 1935 'ਚ ਇਸ  ਨੂੰ ਆਇਡੀਅਲ ਪਿਕਚਰਸ ਨੇ ਖਰੀਦ ਕੇ ਇਸ ਦਾ ਮੋਡੀਫੀਕੇਸ਼ਨ ਕਰ ਇਸ ਨੂੰ ਸਿਨੇਮਾ ਸਕ੍ਰੀਨਿੰਗ ਅਤੇ ਫੈਸ਼ਨ ਸ਼ੋਅ ਦੇ ਆਯੋਜਨ ਦੇ ਲਾਇਕ ਬਣਾਇਆ। 

ਆਜ਼ਾਦੀ ਦੇ ਪਹਿਲਾਂ ਤੋਂ ਹੀ ਇਸ ਓਪੇਰਾ ਹਾਊਸ ਦਾ ਮੁੰਬਈ ਦੇ ਸਿਨੇਮਾ ਅਤੇ ਥਿਏਟਰ ਜਗਤ 'ਚ ਕਾਫੀ ਅਹਿਮਿਅਤ ਰਹੀ। ਇੱਥੇ ਬਾਲ ਗੰਧਰਵ,ਕ੍ਰਿਸ਼ਨਾ ਮਾਸਟਰ, ਮਾਸਟਰ ਦੀਨਾਨਾਥ, ਜੋਤਸਨਾ ਭੋਲੇ ਅਤੇ ਪ੍ਰਿਥਵੀ ਰਾਜਕਪੂਰ ਜਿਹੇ ਵੱਡੇ-ਵੱਡੇ ਕਲਾਕਾਰਾਂ ਨੇ ਆਪਣੇ ਸ਼ੋਅ ਕੀਤੇ। 

ਸੰਨ 1952 'ਚ ਗੋਂਡਲ ਦੇ ਮਹਾਰਾਜਾ ਵਿਕਰਮ ਸਿੰਘ ਜੀ ਨੇ ਇਸ ਨੂੰ ਖਰੀਦ ਲਿਆ। 1970 ਅਤੇ 80 ਦੇ ਦਹਾਕੇ 'ਚ ਫਿਲਮ ਸ਼ੋਅ ਦਾ ਇਹ ਲੋਕਪ੍ਰਿਯ ਸਥਾਨ ਸੀ। 80 ਦੇ ਦਹਾਕੇ 'ਚ ਹੋਮ ਵੀਡੀਓ ਦੇ ਆਉਣ ਤੋਂ ਬਾਅਦ ਮੁੰਬਈ ਦੇ ਸਿਨੇਮਾਘਰਾਂ 'ਚ ਅਸਰ ਪਿਆ। ਰਹਿੰਦੀ ਕਸਰ 1990 ਦੇ ਦਹਾਕੇ 'ਚ ਕੇਬਲ ਟੀ.ਵੀ. ਦੇ ਆਗਮਨ ਨੇ ਪੂਰੀ ਕਰ ਦਿੱਤੀ। ਫਿਰ ਤੋਂ ਇਕ ਸਕ੍ਰੀਨ ਵਾਲੇ ਸਿਨੇਮਾ ਘਰਾਂ ਦੇ ਲਈ ਕਾਰੋਬਾਰ ਮੁਸ਼ਕਲ ਹੋ ਗਿਆ ਅਤੇ 1993 'ਚ ਓਪੇਰਾ ਹਾਊਸ ਨੂੰ ਬੰਦ ਕਰ ਦਿੱਤਾ ਗਿਆ। 

ਖੈਰ ਇਤਿਹਾਸਕ ਇਮਾਰਤਾਂ ਦੇ ਲਈ ਕੰਮ ਕਰਨ ਵਾਲੀ ਗੈਰ ਸਰਕਾਰੀ ਸੰਸਥਾ ਵਰਲਡ ਮੈਨਿਊਮੈਂਟ ਫੰਡ ਦੀ ਸੂਚੀ 'ਚ ਓਪੇਰਾ ਹਾਊਸ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਇਸ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਮਿਲੀ ਅਤੇ ਇਸ ਦੇ ਮੁਰੰਮਤ ਦਾ ਕੰਮ ਤੇਜ਼ੀ ਨਾਲ ਹੋਇਆ। 

1995 'ਚ ਇਤਿਹਾਸਕ ਇਮਾਰਤਾਂ ਦੇ ਲਈ ਬਣਾਏ ਗਏ ਨਿਯਮਾਂ ਦੇ ਮੁਤਾਬਕ ਇਸ ਓਪੇਰਾ ਹਾਉੂਸ ਨੂੰ ਦੂਸਰੇ ਦਰਜੇ 'ਚ ਰੱਖਿਆ ਗਿਆ। ਨਿਯਮਾਂ ਦੇ ਹਿਸਾਬ ਨਾਲ ਇਮਾਰਤ ਦੀ ਮੁਰੰਮਤ ਦਾ ਕੰਮ ਮਾਲਕ, ਸਥਾਨਕ ਪ੍ਰਸ਼ਾਸਨ ਅਤੇ ਮਹਾਰਾਸ਼ਟਰ ਸਰਕਾਰ ਦੀ ਜ਼ਿੰਮੇਦਾਰੀ ਹੈ। ਰਾਇਲ ਓਪੇਰਾ ਹਾਊਸ ਜਿਹੀਆਂ ਇਮਾਰਤਾਂ ਅਨੋਖੀਆਂ ਭਾਵੇਂ ਹੀ ਨਾ ਹੋਣ ਪਰ ਭਾਰਤ 'ਚ ਬਹੁਤ ਘੱਟ ਹਨ। ਇਸ ਦੀ ਵਜ੍ਹਾ ਹੈ ਇਸ ਦੀ ਮੱਧ ਯੂਰਪੀ ਸ਼ੈਲੀ। 

ਮੁਰੰਮਤ 'ਚ ਇਸ ਦੇ ਮਾਲਕਾਂ ਮਤਲਬ ਗੋਂਡਲ ਦੇ ਸ਼ਾਹੀ ਪਰਿਵਾਰ ਦੀ ਪ੍ਰਮੁੱਖ ਭੂਮਿਕਾ ਰਹੀ ਅਤੇ ਬੰਦ ਹੋਣ ਦੇ 23 ਸਾਲ ਬਾਅਦ 21 ਅਕਤੂਬਰ 2016 ਨੂੰ ਇਹ ਇਕ ਨਵੀਂ ਸਜਾਵਟ ਨਾਲ ਮੁੰਬਈਵਾਸੀਆਂ ਦੀ ਸੇਵਾ 'ਚ ਕਾਰਜਸ਼ੀਲ ਹੋ ਗਿਆ। ਮੁੰਬਈ 'ਚ ਜਨਮੀ ਬ੍ਰਿਟਿਸ਼ ਕਲਾਕਾਰ ਪੈਟ੍ਰਿਸ਼ਿਆ ਰੋਜ਼ਾਰਿਓ ਅਤੇ ਉਸ ਦੇ ਪਤੀ ਮਾਰਕ ਟ੍ਰਿਪ ਦਾ ਮਿਊਜ਼ਿਕ ਸ਼ੋਅ ਇਸੇ ਨਵੇਂ ਨਕੋਰ ਓਪੇਰਾ ਹਾਊਸ ਦਾ ਪਹਿਲਾ ਸ਼ੋਅ ਸੀ, ਜਿਸ ਨੂੰ ਇਸ ਦੇ ਮਾਲਕਾਂ ਮਹਾਰਾਜ ਜਤਿੰਦਰ ਸਿੰਘ ਜੀ ਜਡੇਜਾ ਅਤੇ ਮਹਾਰਾਣੀ ਕੁਮੁਦ ਕੁਮਾਰੀ ਨੇ ਆਯੋਜਿਤ ਕੀਤਾ ਸੀ। 

rajwinder kaur

This news is Content Editor rajwinder kaur