ਜਾਣੋਂ ਕੀ ਹੁੰਦਾ ਹੈ ਸਿੱਖਿਆ ਵਿੱਚ ਸਹਿਣਸ਼ੀਲਤਾ ਦਾ ਅਸਲੀ ਮਹੱਤਵ

11/18/2020 10:37:02 AM

ਅੰਜੂ ਵ ਰੱਤੀ
ਹੁਸ਼ਿਆਰਪੁਰ

ਸਿੱਖਣ ਸਿਖਾਉਣ ਦੀ ਪ੍ਰਕਿਰਿਆ ਯੁੱਗਾਂ ਯੁਗਾਂਤਰਾਂ ਤੋਂ ਚੱਲੀ ਆ ਰਹੀ ਹੈ। ਆਦਿ ਕਾਲ ਤੋਂ ਵੀ ਪਹਿਲਾਂ ਜਦੋਂ ਜੀਵਨ ਹੋਂਦ ਵਿੱਚ ਆਇਆ, ਸਭ ਤੋਂ ਪਹਿਲਾਂ ਪ੍ਰਾਣੀ ਨੇ ਸਮੇਂ ਅਤੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲਣਾ ਸਿੱਖਿਆ। ਭੁੱਖ ਲੱਗਣ 'ਤੇ ਢਿੱਡ ਭਰਨ ਲਈ ਜੀਵ, ਪ੍ਰਾਣੀ ਅਤੇ ਆਦਿ ਮਾਨਵ ਨੇ ਸ਼ਿਕਾਰ ਕਰਨਾ ਸਿੱਖਿਆ, ਹੌਲੀ-ਹੌਲੀ ਦਿਮਾਗ ਦੇ ਵਿਕਸਿਤ ਹੋਣ ਨੇ ਮਨੁੱਖ ਨੂੰ ਬਾਕੀ ਪ੍ਰਾਣੀਆਂ ਨਾਲੋ ਅਲੱਗ ਅਤੇ ਉੱਤਮ ਬਣਾ ਦਿੱਤਾ। ਆਦਿ ਮਨੁੱਖ ਨੇ ਅੱਗ, ਪਹੀਏ ਅਤੇ ਪੱਥਰ ਦੀ ਵਰਤੋਂ ਕਰਨੀ ਸਿੱਖੀ, ਜਿਸ ਦੀ ਬਦੌਲਤ ਮਨੁੱਖੀ ਜੀਵਨ ਨੇ ਬੇਮਿਸਾਲ ਤਰੱਕੀ ਕੀਤੀ। ਅੱਜ ਧਰਤੀ ਤੋਂ ਬ੍ਰਹਿਮੰਡ ਤੱਕ ਕੋਈ ਸਥਾਨ ਜਾਂ ਵਿਸ਼ਾ ਅਜਿਹਾ ਨਹੀਂ, ਜੋ ਮਨੁੱਖ ਦੀ ਨਜ਼ਰ ਤੋਂ ਓਹਲੇ ਰਹਿ ਗਿਆ ਹੋਵੇ।

ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਅਹਿਮ ਖ਼ਬਰ : ਕੈਨੇਡਾ ਵੀਜ਼ੇ ਲਈ ਅਹਿਤਿਆਤ ਵਾਲੇ ਕਾਲਜਾਂ ਦੀ ਸੂਚੀ ਹੋਈ ਅੱਪਡੇਟ

ਕੰਪਿਊਟਰ ਦੀ ਖੋਜ ਕਰਕੇ ਮਨੁੱਖੀ ਦਿਮਾਗ ਨੇ ਆਪਣਾ ਲੋਹਾ ਮਨਵਾਇਆ ਹੈ। ਇਹ ਸਭ ਕੁਝ ਸਿੱਖਣ ਪਿੱਛੇ ਮਨੁੱਖ ਦੀਆਂ ਜ਼ਰੂਰਤਾਂ ਤਾਂ ਸਨ ਹੀ ਪਰ ਉਸ ਦੀ ਸਹਿਣਸ਼ੀਲਤਾ ਅਤੇ ਜਗਿਆਸਾ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੋਣਾ ਸੀ। ਅੱਜ ਦੇ ਇਸ ਲੇਖ ਵਿੱਚ ਸਿੱਖਿਆ ਦੇ ਖੇਤਰ ਵਿੱਚ ਸਹਿਣਸ਼ੀਲਤਾ ਦੇ ਮਹੱਤਵ ਬਾਰੇ ਗੱਲ ਕਰਦੇ ਹਾਂ। ਸਿੱਖਿਆ ਵਿੱਚ ਸਿੱਖਣਾ ਅਤੇ ਸਿਖਾਉਣਾ ਦੋਨੋਂ ਕਿਰਿਆਵਾਂ ਸਮਾਨੰਤਰ ਚੱਲਦੀਆਂ ਹਨ। ਦੋਨਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਹਿਣਸ਼ੀਲਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸਹਿਣਸ਼ੀਲਤਾ ਦੇ ਨੀਂਹ ਪੱਥਰ 'ਤੇ ਆਤਮਵਿਸ਼ਵਾਸ ਦਾ ਮਹਿਲ ਉੱਸਰਦਾ ਹੈ।

ਪੜ੍ਹੋ ਇਹ ਵੀ ਖਬਰ -  ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

ਪ੍ਰਾਚੀਨ ਕਾਲ ਵਿੱਚ ਸਿੱਖਿਆ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਗੁਰੂ ਦੇ ਆਸ਼ਰਮ ਵਿੱਚ ਜਾਣਾ ਪੈਂਦਾ ਸੀ। ਉਨ੍ਹਾਂ ਨੂੰ ਘਰ, ਪਰਿਵਾਰ, ਐਸ਼-ਆਰਾਮ ਦੀ ਜ਼ਿੰਦਗੀ ਦਾ ਪੂਰਨ ਤੌਰ 'ਤੇ ਤਿਆਗ ਕਰਨਾ ਪੈਂਦਾ ਸੀ। ਗੁਰੂ ਦੇ ਆਸ਼ਰਮ ਵਿੱਚ ਪੜ੍ਹਾਈ ਦੇ ਨਾਲ-ਨਾਲ ਪਾਣੀ ਭਰਨਾ, ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਲਿਆਉਣੀਆਂ, ਪਸ਼ੂ ਚਰਾਉਣੇ, ਆਸ਼ਰਮ ਦੀ ਸਾਫ-ਸਫਾਈ ਕਰਨੀ ਆਦਿ ਕੰਮ ਵੀ ਕਰਨੇ ਪੈਂਦੇ ਸਨ। ਇਹ ਕੰਮ ਜਾਂ ਕਿਰਿਆਵਾਂ ਬੱਚਿਆਂ ਵਿੱਚ ਸ਼ਾਬਦਿਕ ਸਿੱਖਿਆ ਦੇ ਨਾਲ-ਨਾਲ ਆਪਣੇ ਹੰਕਾਰ ਨੂੰ ਤਿਆਗ ਕੇ ਗੁਰੂ ਦਾ ਕਹਿਣਾ ਮੰਨਣ ਅਤੇ ਸਹਿਪਾਠੀਆਂ ਨਾਲ ਸਹਿਯੋਗ, ਮਿਲਵਰਤਨ ਅਤੇ ਸਹਿਣਸ਼ੀਲਤਾ ਵਰਗੇ ਗੁਣ ਸਿੱਖਣ ਵਿੱਚ ਲਾਭਦਾਇਕ ਹੁੰਦੀਆਂ ਸਨ। 

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ 

ਅਧਿਆਪਕਾਂ ਵਿੱਚ ਸਹਿਣਸ਼ੀਲਤਾ
ਸਮੇਂ ਦੇ ਬਦਲਣ ਅਤੇ ਸਿੱਖਿਆ ਦੇ ਆਧੁਨਿਕੀਕਰਨ ਨੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਬਹੁਤ ਬਦਲਾਅ ਲਿਆਉਂਦੇ ਹਨ। ਸਿੱਖਿਆ ਦੇ ਨਾਲ-ਨਾਲ ਬੱਚਿਆਂ ਦੇ ਵਾਧੇ ਅਤੇ ਵਿਕਾਸ ਲਈ ਜਾਂ ਉਸਦੇ ਕੈਰੀਅਰ ਚੋਣ ਲਈ ਲਾਹੇਵੰਦ ਵਿਸ਼ੇ ਅਤੇ ਤਰੀਕੇ ਸਮਝਾਏ ਜਾਂਦੇ ਹਨ। ਅਧਿਆਪਕ ਅਤੇ ਵਿਦਿਆਰਥੀਆਂ ਵਿਚਲੀ ਦੂਰੀ ਖ਼ਤਮ ਹੋ ਚੁੱਕੀ ਹੈ। ਸਿੱਖਿਆ ਨੀਤੀਆਂ ਦੇ ਬਦਲਾਅ ਅਤੇ ਸਿੱਖਿਆ ਸੁਧਾਰ ਕਾਨੂੰਨ ਪਾਸ ਕਰਕੇ ਅਧਿਆਪਕ ਵਰਗ ਨੂੰ ਇਸ ਤਰਾਂ ਤਿਆਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨਾਲ ਦੋਸਤਾਨਾ ਵਿਹਾਰ ਕਰਦਾ ਹੋਇਆ ਵਿਸ਼ਿਆਂ ਨਾਲ ਜਾਣੂ ਕਰਵਾਉਣ ਲਈ ਤਿਆਰ ਰਹੇ।

ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਇਸ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਹਿਣਸ਼ੀਲਤਾ ਤੋਂ ਭਰਪੂਰ ਕੰਮ ਲਵੇ। ਬੇਸ਼ੱਕ ਅਧਿਆਪਕ ਨੂੰ ਆਪਣੇ ਵਿਸ਼ੇ ਨੂੰ ਪੜ੍ਹਾਉਣ ਤੋਂ ਇਲਾਵਾ ਸਕੂਲ ਵਿੱਚ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ ਪਰ ਜਿਸ ਸਮੇਂ ਉਹ ਆਪਣੇ ਵਿਦਿਆਰਥੀਆਂ ਨਾਲ ਹੋਵੇ, ਉਸ ਸਮੇਂ 100% ਉਨ੍ਹਾਂ ਕੋਲ ਹੀ ਹੋਵੇ, ਕਿਉਂਕਿ ਹਰ ਵਿਦਿਆਰਥੀ ਆਪਣੇ ਅਧਿਆਪਕ ਦਾ ਧਿਆਨ ਮੰਗਦਾ ਹੈ। ਅਜਿਹੇ ਸਮੇਂ ਅਧਿਆਪਕ ਦਾ ਫਰਜ਼ ਹੈ ਕਿ ਉਹ ਸ਼ਾਂਤ ਮਨ, ਠਰੰਮੇ ਅਤੇ ਸਹਿਣਸ਼ੀਲਤਾ ਨਾਲ ਆਪਣੇ ਵਿਦਿਆਰਥੀਆਂ ਦੀ ਜਗਿਆਸਾ ਨੂੰ ਸ਼ਾਂਤ ਕਰੇ। ਅਜਿਹੇ ਸਮੇਂ ਅਧਿਆਪਕ ਨੂੰ ਬੱਚਿਆਂ 'ਤੇ ਖਿਝਣ, ਕੁੱਟਣ ਜਾਂ ਉੱਚੀ ਬੋਲਣ ਤੋਂ ਬਚਣਾ ਚਾਹੀਦਾ ਹੈ। ਅਸੀਂ ਦੇਖਦੇ ਹਾਂ ਕਿ ਆਪਣੇ ਗੁਣਾਂ, ਬੋਲਚਾਲ, ਵਿਹਾਰ ਅਤੇ ਸਹਿਣਸ਼ੀਲਤਾ ਵਰਗੇ ਗੁਣਾਂ ਕਾਰਣ ਕਈ ਅਧਿਆਪਕ ਬੱਚਿਆਂ ਦੇ ਰੋਲ ਮਾਡਲ ਬਣ ਜਾਂਦੇ ਹਨ । 

ਪੜ੍ਹੋ ਇਹ ਵੀ ਖਬਰ - ਨਵੇਂ ਖੇਤੀ ਕਾਨੂੰਨਾਂ ਦਾ ਕਮਾਲ, ਮਹਾਰਾਸ਼ਟਰ ਦੇ ਇਸ ਕਿਸਾਨ ਨੂੰ ਮਿਲਿਆ 4 ਮਹੀਨੇ ਦਾ ਬਕਾਇਆ ਪੈਸਾ

ਵਿਦਿਆਰਥੀਆਂ ਵਿੱਚ ਸਹਿਣਸ਼ੀਲਤਾ
ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਸਕੂਲ, ਕਾਲਜ ਜਾਂ ਯੂਨੀਵਰਸਿਟੀਆਂ ਵਿੱਚ ਸਿੱਖਿਆ ਹਾਸਲ ਕਰਦੇ ਸਮੇਂ ਸਹਿਣਸ਼ੀਲਤਾ ਰੱਖਣੀ ਚਾਹੀਦੀ ਹੈ। ਕੋਈ ਵੀ ਵਿਸ਼ਾ, ਖੇਡ ਜਾਂ ਕਲਾ ਇਨਸਾਨ ਮਾਂ ਦੇ ਢਿੱਡ ਵਿੱਚੋਂ ਸਿੱਖ ਕੇ ਪੈਦਾ ਨਹੀਂ ਹੁੰਦਾ। ਉਸ ਨੂੰ ਕਿਸੇ ਯੋਗ ਅਧਿਆਪਕ ਜਾਂ ਗੁਰੂ ਤੋਂ ਹੀ ਸਿੱਖਿਆ ਜਾ ਸਕਦਾ ਹੈ। ਇਸ ਲਈ ਵਿਦਿਆਰਥੀ ਕਦੇ ਵੀ ਕਿਸੇ ਵਿਸ਼ੇ ਪ੍ਰਤੀ ਇਹ ਨਾ ਸੋਚੇ ਕਿ ਇਹ ਤਾਂ ਮੈਨੂੰ ਆ ਹੀ ਨਹੀਂ ਸਕਦਾ। ਕਈ ਵਾਰ ਬੱਚੇ ਇੱਕ-ਦੋ ਵਾਰ ਕੋਸ਼ਿਸ਼ ਕਰਕੇ ਕਾਮਯਾਬ ਨਾ ਹੋਣ ਤੇ ਹਾਰ ਮੰਨ ਲੈਂਦੇ ਹਨ ਕਿ ਹੁਣ ੳਹ ਕਦੀ ਉਹ ਕੰਮ ਕਰ ਹੀ ਨਹੀਂ ਸਕਣਗੇ। ਕਈ ਵਾਰ ਉਹ ਆਪਣੀ ਅਸਫਲਤਾ ਨੂੰ ਬਰਦਾਸ਼ਤ ਨਾ ਕਰਦੇ ਹੋਏ ਜੀਵਨ ਲੀਲਾ ਖ਼ਤਮ ਕਰਨ ਬਾਰੇ ਸੋਚਣ ਲੱਗਦੇ ਹਨ, ਜੋ ਸਭ ਤੋਂ ਗਲਤ ਕੰਮ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - Beauty Tips : 20 ਮਿੰਟਾਂ ''ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’

ਕਦੇ ਵੀ ਆਪਣੀ ਅਸਫਲਤਾ ਨੂੰ ਜ਼ਿੰਦਗੀ ਦਾ ਆਖਰੀ ਪੜਾਅ ਨਹੀਂ ਸਮਝਣਾ ਚਾਹੀਦਾ। ਵਾਰ-ਵਾਰ ਮਿਹਨਤ ਕਰਨ ਵਾਲਾ ਇਨਸਾਨ ਜ਼ਿੰਦਗੀ ਵਿੱਚ ਕਾਮਯਾਬ ਹੋ ਕੇ ਦੂਜਿਆਂ ਲਈ ਉਦਾਹਰਣ ਬਣ ਜਾਂਦਾ ਹੈ। ਹਿੰਦੀ ਦੇ ਮਹਾਨ ਕਵੀ ਹਰੀਵੰਸ਼ ਰਾਏ ਬੱਚਨ ਲਿਖਦੇ ਹਨ,"ਲਹਿਰੋਂ ਸੇ ਡਰ ਕੇ ਨਈਆ ਪਾਰ ਨਹੀਂ ਹੋਤੀ, ਹਿੰਮਤ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ।" 

ਸਹਿਣਸ਼ੀਲਤਾ ਮਨੁੱਖੀ ਕਦਰਾਂ ਕੀਮਤਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਗੁਣ ਹੈ। ਇਸ ਤੋਂ ਬਿਨਾਂ ਸਿੱਖਿਆ ਖੇਤਰ ਵਿੱਚ ਸਿੱਖਣ-ਸਿਖਾਉਣ ਦੀ ਹਰ ਪ੍ਰਕਿਰਿਆ ਅਧੂਰੀ ਹੈ। ਸਹਿਣਸ਼ੀਲ ਵਿਦਿਆਰਥੀ ਵਿਸ਼ਿਆਂ ਦੇ ਕਿਤਾਬੀ ਗਿਆਨ ਦੇ ਨਾਲ-ਨਾਲ ਆਪਣੇ ਯੋਗ ਅਧਿਆਪਕਾਂ ਦੇ ਉੱਚ ਵਿਚਾਰਾਂ ਅਤੇ ਜੀਵਨ ਦਾ ਤਜ਼ਰਬਾ ਵੀ ਹਾਸਿਲ ਕਰ ਲੈਂਦਾ ਹੈ, ਜਿਸ ਨਾਲ ਉਹ ਆਪਣੇ ਭਵਿੱਖ ਲਈ ਇੱਕ ਕਾਮਯਾਬ ਇਨਸਾਨ ਵੱਜੋਂ ਤਿਆਰ ਹੋ ਜਾਂਦਾ ਹੈ। ਇਸੇ ਤਰਾਂ ਇੱਕ ਸਹਿਣਸ਼ੀਲ ਅਧਿਆਪਕ ਆਪਣੀ ਉੱਚ ਸਿੱਖਿਆ, ਤਜਰਬੇ ਅਤੇ ਗੁਣਾਂ ਨਾਲ ਇੱਕ ਸਧਾਰਨ ਜਿਹੇ ਬੱਚੇ ਰੂਪੀ ਕੱਚ ਨੂੰ ਤਰਾਸ਼ ਕੇ ਸਫਲ, ਸੂਝਵਾਨ ਅਤੇ ਯੋਗ ਇਨਸਾਨ ਰੂਪੀ ਅਨਮੋਲ ਹੀਰਾ ਬਣਾ ਸਕਦਾ ਹੈ। ਜ਼ਰੂਰਤ ਹੈ ਸਹਿਣਸ਼ੀਲ ਹੋਣ ਦੀ।

ਪੜ੍ਹੋ ਇਹ ਵੀ ਖਬਰ - ਪਾਕਿਸਤਾਨ 'ਚ ਗ਼ੈਰ ਮਰਦ ਨਾਲ ਸਬੰਧ ਰੱਖਣ ਵਾਲੀ 9 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ


rajwinder kaur

Content Editor

Related News