ਦੁਸਹਿਰੇ ‘ਤੇ ਵਿਸ਼ੇਸ਼ : ਅਸਲ ਸੰਦੇਸ਼ ਅਨੁਸਾਰ ਕਦੋਂ ਹੋਵੇਗੀ ਅਜੋਕੇ ਸਮੇਂ ਦੇ ਰਾਵਣਾਂ ਨੂੰ ਸਾੜਨ ਦੀ ਸ਼ੁਰੂਆਤ?

10/25/2020 6:18:43 PM

ਦੁਸਹਿਰੇ ਦਾ ਤਿਉਹਾਰ ਸ੍ਰੀ ਰਾਮ ਚੰਦਰ ਵੱਲੋਂ ਸੀਤਾ ਮਾਤਾ ਨੂੰ ਰਾਵਣ ਦੀ ਕੈਦ ਵਿੱਚੋਂ ਮੁਕਤ ਕਰਵਾਉਣ ਦੀ ਜਿੱਤ ਨਾਲ ਜੁੜਿਆ ਹੋਇਆ ਕਿਹਾ ਜਾਂਦਾ ਹੈ। ਲੰਕਾ ਦਾ ਉਸ ਸਮੇਂ ਦਾ ਰਾਜਾ ਰਾਵਣ ਧੋਖੇ ਨਾਲ ਸੀਤਾ ਮਾਤਾ ਜੀ ਨੂੰ ਲੈ ਗਿਆ ਅਤੇ ਸ੍ਰੀ ਰਾਮ ਜੀ ਨੇ ਸੀਤਾ ਮਾਤਾ ਨੂੰ ਰਾਵਣ ਦੀ ਕੈਦ ਵਿੱਚੋਂ ਮੁਕਤ ਕਰਵਾਉਣ ਲਈ ਯੁੱਧ ਕੀਤਾ। ਸ੍ਰੀ ਰਾਮ ਜੀ ਵੱਲੋਂ ਸੀਤਾ ਮਾਤਾ ਦੀ ਆਜ਼ਾਦੀ ਨਾਲ ਸਮਾਪਤ ਹੋਏ ਯੁੱਧ ਦੇ ਦਿਨ ਨੂੰ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਕਹਿ ਕੇ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਦਿਨ ਬਦੀ ਦੇ ਪ੍ਰਤੀਕ ਰਾਵਣ ਦੇ ਪੁਤਲੇ ਬਣਾਕੇ ਫੂਕੇ ਜਾਂਦੇ ਹਨ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਜਨਾਨੀਆਂ ਦੀ ਜ਼ਿੰਦਗੀ ਨੂੰ ਦੁਸ਼ਵਾਰ ਬਣਾਉਣ ਵਾਲੇ ਬੰਦੇ
ਅਸੀਂ ਸਦੀਆਂ ਬਾਅਦ ਵੀ ਰਾਵਣ ਦੇ ਪੁਤਲੇ ਫੂਕਣ ਤੋਂ ਅੱਗੇ ਨਹੀਂ ਵਧ ਸਕੇ। ਅਸੀਂ ਮਹਿਜ਼ ਪੁਤਲੇ ਫੂਕ ਕੇ ਆਪਣੇ ਆਪ ਨੂੰ ਜਿੱਤੇ ਸਮਝਣ ਦਾ ਭਰਮ ਪਾਲਣ ਤੋਂ ਅੱਗੇ ਨਹੀਂ ਵਧ ਸਕੇ। ਕੀ ਰਾਵਣ ਹੀ ਇਕੱਲਾ ਬਦੀ ਦਾ ਪ੍ਰਤੀਕ ਸੀ? ਕੀ ਰਾਵਣ ਦੀ ਮੌਤ ਨਾਲ ਸਮਾਜ ਵਿੱਚੋਂ ਬਦੀ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਹੈ? ਨਹੀਂ ਜਨਾਨੀਆਂ ਦੀ ਜ਼ਿੰਦਗੀ ਨੂੰ ਦੁਸ਼ਵਾਰ ਬਣਾਉਣ ਵਾਲੇ ਬਦੀਆਂ ਦੇ ਪ੍ਰਤੀਕ ਰਾਵਣ ਅੱਜ ਵੀ ਮੌਜੂਦ ਹਨ। ਭਲਾ ਸੋਚੋ ਕਿ ਜੇਕਰ ਉਸ ਸਮੇਂ ਰਾਵਣ ਨੇ ਸੀਤਾ ਨਾਲ ਜ਼ਿਆਦਤੀ ਕੀਤੀ ਸੀ ਤਾਂ ਕੀ ਅੱਜ ਦੇ ਸਮੇਂ ਦੀ ਸੀਤਾ ਨਾਲ ਕੋਈ ਜ਼ਿਆਦਤੀ ਨਹੀਂ ਹੋ ਰਹੀ? ਕੀ ਅਜੋਕੇ ਸਮੇਂ ‘ਚ ਜਨਾਨੀਆਂ ਇਨ੍ਹਾਂ ਰਾਵਣਾਂ ਤੋਂ ਮਹਿਫੂਜ਼ ਹਨ? ਕੀ ਅੱਜ ਦੀ ਸੀਤਾ ਅਜੋਕੇ ਰਾਵਣਾਂ ਦੇ ਕਹਿਰ ਦਾ ਦਰਦ ਨਹੀਂ ਹੰਢਾ ਰਹੀ? ਕੀ ਅਜੋਕੇ ਸਮੇਂ ਦੇ ਰਾਵਣਾਂ ਦੀ ਸਤਾਈ ਅੱਜ ਦੀ ਸੀਤਾ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਨਹੀਂ? ਕੀ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਹਿਰਦੇ ਵਲੂੰਧਰਣ ਵਾਲੇ ਜ਼ਿਆਦਤੀ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਰਾਵਣਾਂ ਦਾ ਹਸ਼ਰ ਲੰਕਾ ਦੇ ਰਾਵਣ ਵਾਲਾ ਨਹੀਂ ਸੀ ਹੋਣਾ ਚਾਹੀਦਾ? ਇੱਥੇ ਤਾਂ ਵਾਰਿਸਾਂ ਨੂੰ ਆਪਣੀ ਧੀ ਦੀ ਰਖਵਾਲੀ ਲਈ ਜ਼ਿੰਮੇਵਾਰ ਰਾਵਣਾਂ ਨਾਲ ਯੁੱਧ ਵੀ ਨਹੀਂ ਕਰਨ ਦਿੱਤਾ ਗਿਆ। ਕੀ ਇਸ ਅਭਾਗੀ ਧੀ ਦਾ ਜ਼ਬਰਦਸਤੀ ਰਾਤੋ ਰਾਤ ਕੀਤਾ ਸਸਕਾਰ ਲੰਕਾ ਦੇ ਰਾਵਣ ਦੀ ਜ਼ਿਆਦਤੀ ਨਾਲੋਂ ਕਿਸੇ ਗੱਲੋਂ ਘੱਟ ਹੈ?

ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਅਜੋਕੇ ਰਾਵਣਾਂ ਦੀਆਂ ਕਰਤੂਤਾਂ ਜਾਣਨ ਲਈ ਮਾਰੋ ਇਨ੍ਹਾਂ ਅੰਕੜਿਆਂ ’ਤੇ ਨਜ਼ਰ
ਅਜੋਕੇ ਰਾਵਣਾਂ ਦੀਆਂ ਕਰਤੂਤਾਂ ਜਾਣਨ ਲਈ ਇਨ੍ਹਾਂ ਅੰਕੜਿਆਂ ‘ਤੇ ਨਜ਼ਰ ਜ਼ਰੂਰ ਮਾਰਨੀ ਬਣਦੀ ਹੈ। ਕੌਮੀ ਜ਼ੁਰਮ ਰਿਕਾਰਡ ਬਿਊਰੋ ਦੀ ਸਾਲ 2019 ਦੀ ਰਿਪੋਰਟ ਅਨੁਸਾਰ ਮੁਲਕ ’ਚ 32033 ਜਨਾਨੀਆਂ ਨਾਲ ਜ਼ਬਰਦਸਤੀ ਦੇ ਮਾਮਲੇ ਦਰਜ ਕੀਤੇ ਗਏ। ਇਸ ਰਿਪੋਰਟ ਅਨੁਸਾਰ ਮੁਲਕ ਵਿੱਚ ਜਨਾਨੀਆਂ ਨਾਲ ਜ਼ਬਰਦਸਤੀ ਦੇ ਤਕਰੀਬਨ 88 ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਕੌਮੀ ਜ਼ੁਰਮ ਰਿਕਾਰਡ ਬਿਊਰੋ ਦੀ ਸਾਲ 2019 ਦੀ ਰਿਪੋਰਟ ਅਨੁਸਾਰ ਹਰ ਸੋਲਾਂ ਮਿੰਟਾਂ ‘ਚ 1 ਜਨਾਨੀ ਜ਼ਬਰਦਸਤੀ ਦਾ ਸ਼ਿਕਾਰ ਹੋ ਰਹੀ ਹੈ। ਰਿਪੋਰਟ ਅਨੁਸਾਰ ਰਾਜਸਥਾਨ ਸੂਬੇ ‘ਚ ਸਰੀਰਕ ਸ਼ੋਸਣ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਪੁਲਸ ਕੋਲ ਦਰਜ ਨਾ ਹੋਏ ਮਾਮਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਦਰਜ ਨਾ ਹੋਏ ਮਾਮਲਿਆਂ ਦਾ ਅੰਕੜਾ ਬਹੁਤ ਹੈਰਾਨ ਕਰਨ ਵਾਲਾ ਹੈ। ਕੌਮੀ ਜ਼ੁਰਮ ਰਿਕਾਰਡ ਬਿਊਰੋ ਦੀ 2016 ਦੀ ਰਿਪੋਰਟ ਅਨੁਸਾਰ ਸਰੀਰਕ ਸ਼ੋਸਣ ਦੇ 71 ਫੀਸਦੀ ਮਾਮਲੇ ਪੁਲਸ ਕੋਲ ਦਰਜ ਨਹੀਂ ਹੁੰਦੇ। ਯੂਨਾਈਟੇਡਡ ਨੇਸ਼ਨਜ ਵੱਲੋਂ ਸਤਵੰਜਾ ਮੁਲਕਾਂ ਦੇ ਕੀਤੇ ਸਰਵੇਖਣ ਅਨੁਸਾਰ ਸਰੀਰਕ ਸ਼ੋਸ਼ਣ ਦੇ ਮਹਿਜ਼ 11 ਫੀਸਦੀ ਮਾਮਲੇ ਪੁਲਸ ਕੋਲ ਦਰਜ ਹੁੰਦੇ ਹਨ।

ਪੜ੍ਹੋ ਇਹ ਵੀ ਖਬਰ - ‘O ਬਲੱਡ ਗਰੁੱਪ" ਵਾਲਿਆਂ ਨੂੰ ਹੁੰਦੈ ਕੋਰੋਨਾ ਦਾ ਘੱਟ ਖ਼ਤਰਾ, ਇਨ੍ਹਾਂ ਨੂੰ ਹੁੰਦੈ ਜ਼ਿਆਦਾ (ਵੀਡੀਓ)

ਮੁਲਕ ‘ਚ ਵਾਪਰਨ ਵਾਲੇ ਜ਼ਿਆਦਤੀ ਮਾਮਲਿਆਂ ਦੀ ਸੂਚੀ ਲੰਬੀ
ਮੁਲਕ ‘ਚ ਵਾਪਰਨ ਵਾਲੇ ਜ਼ਿਆਦਤੀ ਮਾਮਲਿਆਂ ਦੀ ਸੂਚੀ ਬਹੁਤ ਲੰਬੀ ਹੈ। ਸਾਲ 1992 ਵਿੱਚ ਸਕੂਲੀ ਕੁੜੀਆਂ ਨਾਲ ਵਾਪਰਿਆ ਸਰੀਰਕ ਸ਼ੋਸਣ ਮਾਮਲਾ ਸਾਡੇ ਸਮਾਜ ਦੇ ਮੱਥੇ ਦਾ ਬਦਨੁਮਾ ਦਾਗ ਹੈ। ਦਿੱਲੀ ‘ਚ ਦੋਸਤ ਮੁੰਡੇ ਨਾਲ ਜਾ ਰਹੀ ਹਵਸ਼ ਦਾ ਸ਼ਿਕਾਰ ਹੋਈ 23 ਵਰ੍ਹਿਆਂ ਦੀ ਕੁੜੀ ਨੂੰ ਆਪਣੀ ਜਾਨ ਗਵਾ ਕੇ ਜਨਾਨੀ ਹੋਣ ਦਾ ਮੁੱਲ ਤਾਰਨਾ ਪਿਆ ਸੀ। 2013 ਵਿੱਚ ਮੁੰਬਈ ਵਿਖੇ ਬਾਈ ਵਰ੍ਹਿਆਂ ਦੀ ਮੁਟਿਆਰ ਨੂੰ 5 ਦਰਿੰਦਿਆਂ ਵੱਲੋਂ ਆਪਣਾ ਸ਼ਿਕਾਰ ਬਣਾਇਆ ਗਿਆ। 2015 ‘ਚ ਪੱਛਮੀ ਬੰਗਾਲ ‘ਚ 71 ਵਰ੍ਹਿਆਂ ਦੀ ਬੁਜ਼ਰਗ ਨੂੰ ਵੀ ਨਾ ਬਖਸ਼ਿਆ ਗਿਆ। ਸਾਲ 2016 ‘ਚ 17 ਸਾਲਾਂ ਦੀ ਕੁੜੀ ਹੋਸਟਲ ’ਚ ਵਾਰਡਨ, ਅਧਿਆਪਕ ਅਤੇ ਪ੍ਰਿੰਸੀਪਲ ਦੀ ਹਵਸ਼ ਦਾ ਸ਼ਿਕਾਰ ਹੋਈ। 2018 ਦੌਰਾਨ ਕਠੂਆ ਦੀ 8 ਵਰ੍ਹਿਆਂ ਦੀ ਬਾਲੜੀ ਨੂੰ ਵੀ ਨਾ ਬਖਸ਼ਿਆ ਗਿਆ।

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਜਾਣਦੇ ਹੋ ਸੜਕ ਅਤੇ ਚੁਰਸਤੇ ’ਤੇ ਲੱਗੇ ‘Stop Sign’ ਦਾ ਇਤਿਹਾਸ? ਪੜ੍ਹੋ ਇਹ ਖ਼ਬਰ

ਖੂਨ ਦੇ ਰਿਸ਼ਤਿਆਂ ’ਚ ਵੀ ਵਾਪਰ ਚੁੱਕਿਆ ਹਨ ਅਜਿਹੀਆਂ ਘਟਨਾਵਾਂ 
ਪਤਾ ਨਹੀਂ ਕਿਉਂ ਅਜੋਕੇ ਸਮੇਂ ਦੀ ਸੀਤਾ ਨਾਲ ਹੋਣ ਵਾਲੀਆਂ ਜ਼ਿਆਦਤੀਆਂ ਸਾਡੇ ਸੀਨੇ ‘ਚ ਕੁੱਝ ਦਿਨਾਂ ਦੀ ਪੀੜਾ ਪੈਦਾ ਕਰਨ ਉਪਰੰਤ ਅਲੋਪ ਹੋ ਜਾਦੀਆਂ ਹਨ। ਮੀਡੀਆ ਵੱਲੋਂ ਕੁੱਝ ਦਿਨ ਪ੍ਰਮੁੱਖਤਾ ਨਾਲ ਵਿਖਾਏ ਜਾਣ ਉਪਰੰਤ ਸਭ ਕੁੱਝ ਭੁੱਲ ਭੁਲਾ ਜਾਂਦਾ ਹੈ। ਅਸੀਂ ਇਨ੍ਹਾਂ ਅਭਾਗਣਾਂ ਲਈ ਮੋਮਬੱਤੀਆਂ ਜਲਾਉਣ ਜਾਂ ਤਕਰੀਰਾਂ ਤੋਂ ਅੱਗੇ ਨਹੀਂ ਵਧ ਸਕੇ। ਅੱਜ ਦੇ ਰਾਵਣਾਂ ਵੱਲੋਂ ਜਨਾਨੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਪਹਿਲਾਂ ਨਾ ਉਮਰ ਵੇਖੀ ਜਾਂਦੀ, ਨਾ ਕੁੱਝ ਹੋਰ। ਬੱਚੀਆਂ ਤੋਂ ਲੈ ਕੇ ਬਜ਼ੁਰਗ ਜਨਾਨੀਆਂ ਨਾਲ ਜ਼ਬਰਦਸਤੀ ਦੀਆਂ ਘਟਨਾਵਾਂ ਅੱਜ ਦੇ ਰਾਵਣਾਂ ਦੀ ਕਾਇਰਤਾ ਦਾ ਪ੍ਰਤੱਖ ਪ੍ਰਮਾਣ ਹਨ, ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਬਾਹਰ ਦੇ ਰਾਵਣਾਂ ਦੀ ਤਾਂ ਗੱਲ ਹੀ ਛੱਡੋ, ਅੱਜਕੱਲ ਤਾਂ ਘਰਾਂ ਵਿੱਚ ਵੀ ਰਾਵਣ ਹਨ। ਖੂਨ ਦੇ ਰਿਸ਼ਤਿਆਂ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।  

ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹਵਾ ਪ੍ਰਦੂਸ਼ਣ ਕਾਰਨ ਸਾਲ 2019 ’ਚ ਭਾਰਤ ਦੇ 1.16 ਲੱਖ ਬੱਚਿਆਂ ਦੀ ਹੋਈ ਮੌਤ (ਵੀਡੀਓ)

ਗੁਨਾਹਗਾਰਾਂ ਦੇ ਪੁਸ਼ਤਪਨਾਹ ਰਾਵਣਾਂ ਤੋਂ ਘੱਟ ਨਹੀਂ
ਕੀ ਜਿਉਂਦੇ ਜਾਗਦੇ ਰਾਵਣਾਂ ਹੱਥੋਂ ਸੰਤਾਪ ਹੰਢਾ ਰਹੀਆਂ ਅਜੋਕੇ ਸਮੇਂ ਦੀਆਂ ਹਜ਼ਾਰਾਂ ਜਨਾਨੀਆਂ ਤਾਂ ਪ੍ਰਤੀ ਸਾਡਾ ਕੋਈ ਫਰਜ਼ ਨਹੀਂ? ਇਨ੍ਹਾਂ ਸ਼ਰਮਨਾਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਵਿੱਚੋਂ ਬਹੁਤਿਆਂ ਦੀ ਪੁਸ਼ਤਪਨਾਹੀ ਰਾਜਸੀ ਲੋਕਾਂ ਵੱਲੋਂ ਕੀਤੇ ਜਾਣ ਦੀ ਸਚਾਈ ਵੀ ਅਕਸਰ ਸਾਹਮਣੇ ਆਉਂਦੀ ਰਹਿੰਦੀ ਹੈ। ਗੁਨਾਹਗਾਰਾਂ ਦੇ ਪੁਸ਼ਤਪਨਾਹ ਵੀ ਰਾਵਣਾਂ ਤੋਂ ਘੱਟ ਨਹੀਂ। ਕਿਸੇ ਵੀ ਦਿਹਾੜੇ ਨੂੰ ਮਨਾਉਣ ਦਾ ਮਨੋਰਥ, ਉਸ ਦਿਹਾੜੇ ਦੇ ਸੰਦੇਸ਼ ‘ਤੇ ਪਹਿਰੇ ਨਾਲ ਪੂਰਾ ਹੋ ਸਕਦਾ ਹੈ। ਦੁਸਹਿਰਾ ਵੀ ਸਾਨੂੰ ਬਦੀ ਨਾਲ ਜੂਝ ਕੇ ਨੇਕੀ ਦਾ ਝੰਡਾ ਬਰਦਾਰ ਬਣਨ ਦਾ ਸੁਨੇਹਾ ਦਿੰਦਾ ਹੈ। ਦੁਸਹਿਰੇ ਮੌਕੇ ਜਨਾਨੀਆਂ ਨਾਲ ਜ਼ਿਆਦਤੀਆਂ ਦੇ ਜ਼ਿੰਮੇਵਾਰ ਰਾਵਣਾਂ ਦੇ ਖਾਤਮੇ ਦਾ ਪ੍ਰਣ ਸਮੇਂ ਦੀ ਮੁੱਖ ਜਰੂਰਤ ਹੈ। ਇਹ ਪ੍ਰਣ ਜਨਾਨੀਆਂ ਲਈ ਸੁਰੱਖਿਅਤ ਸਮਾਜ ਦੀ ਸਿਰਜਣਾ ਦਾ ਆਧਾਰ ਬਣ ਸਕਦਾ ਹੈ।  

ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965

rajwinder kaur

This news is Content Editor rajwinder kaur