ਚੀਨ ਆਪਣੀ ਹਰਕਤਾਂ ਤੋਂ ਬਾਜ਼ ਆ ਜਾਵੇ...

06/26/2020 6:13:21 PM

ਸੰਜੀਵ ਸਿੰਘ ਸੈਣੀ, ਮੋਹਾਲੀ 

15 ਜੂਨ ਨੂੰ ਗਲਵਾਨ ਘਾਟੀ ਵਿੱਚ ਹਿੰਸਕ ਝੜਪ ਮਗਰੋਂ ਚੀਨ ਨੇ ਭਾਰਤ ਦੇ 20 ਜਵਾਨ ਸ਼ਹੀਦ ਕਰ ਦਿੱਤੇ। ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਇਹ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਸ਼ੁਰੂ ਹੋਈ। ਜਿਸ ਨੇ ਅੱਜ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਕਰੋੜਾਂ ਹੀ ਲੋਕ ਇਸ ਬੀਮਾਰੀ ਦੀ ਚਪੇਟ ਵਿੱਚ ਆ ਚੁੱਕੇ ਹਨ। ਅਜੇ ਤਾਂ ਇਸ ਨਾਮੁਰਾਦ ਬੀਮਾਰੀ ਤੋਂ ਕਿਸੇ ਪਾਸੇ ਤੋਂ ਕੋਈ ਸੁੱਖ ਦੀ ਖ਼ਬਰ ਨਹੀਂ ਆ ਰਹੀ ਕਿ ਚੀਨ ਨੇ ਭਾਰਤ ਦੇ ਜ਼ਖ਼ਮ ਹੋਰ ਹਰੇ ਕਰ ਦਿੱਤੇ। 

ਪਿੰਡ ਸੀਚੇਵਾਲ ਨੇ ਇਕ ਹੋਰ ਰਾਸ਼ਟਰੀ ਐਵਾਰਡ ਜਿੱਤ ਕੇ ਸਿਰਜਿਆ ਇਤਿਹਾਸ 

ਵੈਸੇ ਤਾਂ ਚੀਨ" ਹਿੰਦੀ ਚੀਨੀ "ਭਾਈ ਭਾਈ ਦਾ ਰਾਗ ਅਪਣਾਉਂਦਾ ਰਹਿੰਦਾ ਹੈ। ਪਿਛਲੇ ਸਾਲ ਚੀਨ ਦੇ ਰਾਸ਼ਟਰਪਤੀ ਤੇ ਭਾਰਤ ਦਰਮਿਆਨ ਆਰਥਿਕ ਅਤੇ ਸਰਹੱਦੀ ਮਸਲਿਆਂ ’ਤੇ ਸਮਝੌਤਾ ਹੋਇਆ ਸੀ। ਭਾਰਤ ਦੇ ਖੇਤਰ ਅਕਸਾਈ ਚਿਨ੍ਹ ’ਤੇ ਕਬਜ਼ਾ ਕਰਕੇ ਚੀਨ ਨੇ ਅਜਿਹਾ ਸਾਬਤ ਕਰਨ ਦਾ ਯਤਨ ਕੀਤਾ ਹੈ। ਭਾਰਤ ਦੇ ਰਾਜ ਅਰੁਣਾਚਲ ਪ੍ਰਦੇਸ਼ ’ਤੇ ਵੀ ਚੀਨ ਕਬਜ਼ਾ ਕਰਨਾ ਚਾਹੁੰਦਾ ਹੈ। ਜੋ ਇਹ ਚਾਈਨਾ ਡੋਰ ਜੋ ਬਸੰਤ ਪੰਚਮੀ ਤੇ ਨੌਜਵਾਨ ਪਤੰਗ ਉਡਾਉਂਦੇ ਹਨ, ਇਸ ਨੇ ਪਤਾ ਨਹੀਂ ਕਿੰਨੀ ਹੀ ਜਾਨਾਂ ਲੈ ਲਈਆਂ ਹਨ। 

ਦੋ ਕਿਸਾਨ ਭਰਾਵਾਂ ਦੀ ਹੱਢ-ਭੰਨਵੀਂ ਮਿਹਨਤ ਨੇ ਵਧਾਇਆ ਪਿੰਡ 'ਮਹਿਰਾਜ' ਦਾ ਮਾਣ

ਭਾਰਤੀ ਮਾਰਕੀਟ ਵਿੱਚ ਸਾਰਾ ਸਾਮਾਨ ਚੀਨ ਦਾ ਹੀ ਵਿਕਦਾ ਹੈ। ਤਿਉਹਾਰਾਂ ਸੀਜ਼ਨਾਂ ਵਿੱਚ ਚੀਨੀ ਬੱਲਬ ਲਾਈਟਾਂ, ਹੋਰ ਮੂਰਤੀਆਂ ਕਿੰਨਾ ਹੀ ਸਾਮਾਨ ਬਾਜ਼ਾਰਾਂ ਵਿੱਚ ਭਰਿਆ ਹੁੰਦਾ ਹੈ। ਅਸੀਂ ਫਿਰ ਵੀ ਮੂਰਖ ਹਨ, ਜੋ ਅਸੀਂ ਚੀਨੀ ਸਾਮਾਨ ਨੂੰ ਤਰਜੀਹ ਦਿੰਦੇ ਹਨ। ਬਾਜ਼ਾਰਾਂ ਵਿੱਚ ਕਾਪੀਆਂ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਪੈਨ, ਸਟੇਸ਼ਨਰੀ, ਹੋਰ ਸਾਜੋ ਸਾਮਾਨ ਪਤਾ ਨਹੀਂ ਕਿੰਨੀ ਹੀ ਤਰ੍ਹਾਂ ਦੀਆਂ ਸਜਾਵਟਾਂ ਵਾਲਾ ਸਾਮਾਨ ਮਾਰਕੀਟ ਵਿੱਚ ਚੀਨ ਨੇ ਉਤਾਰ ਰੱਖਿਆ ਹੈ। 

ਫਰਿੱਜ ਦੀ ਸਾਫ-ਸਫਾਈ ਕਰ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਜੇ ਅਸੀਂ ਆਪਣੇ ਸਵਦੇਸ਼ ਦੀ ਚੀਜ਼ਾਂ ਦਾ ਪ੍ਰਯੋਗ ਕਰਾਂਗੇ ਤਾਂ ਆਪਣੇ ਆਪ ਹੀ ਚੀਨ ਅਤੇ ਇਸ ਦੀ ਮਾਰ ਪੈਣੀ ਸ਼ੁਰੂ ਹੋ ਜਾਵੇਗੀ। ਕੇਂਦਰੀ ਮੰਤਰੀ ਕੇਂਦਰੀ ਰਾਸ਼ਨ ਤੇ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਵੀ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਰੇਲਵੇ ਤੇ ਹਰਿਆਣਾ ਸਰਕਾਰ ਨੇ ਜੋ ਠੇਕੇ ਕੀਤੇ ਹੋਏ ਸਨ, ਉਹ ਵੀ ਰੱਦ ਕਰ ਦਿੱਤੇ ਹਨ। ਚਾਹੇ ਹੁਣ ਭਾਰਤ ਤੇ ਚੀਨ ਨੇ ਸੀਮਾ ’ਤੇ ਆਪਣੀਆਂ ਫ਼ੌਜਾਂ ਨੂੰ ਪਿੱਛੇ ਹਟਣ ਲਈ ਸਹਿਮਤੀ ਦੇ ਦਿੱਤੀ ਹੈ ਪਰ ਸਾਨੂੰ ਆਪਣੇ 20 ਨੌਜਵਾਨਾਂ ਦੀ ਸ਼ਹਾਦਤ ਨੂੰ ਨਹੀਂ ਭੁੱਲਣਾ ਚਾਹੀਦਾ ।

ਨਾਸ਼ਤੇ ’ਚ ਜ਼ਰੂਰ ਖਾਓ 2 ਅੰਡੇ, ਬਚ ਸਕਦੇ ਹੋ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ


rajwinder kaur

Content Editor

Related News