ਸਿਸੋਦੀਆ ਤੋਂ CBI ਦੀ ਪੁੱਛ-ਗਿੱਛ ਜਾਰੀ, ਵਿਰੋਧ ਪ੍ਰਦਰਸ਼ਨ ਕਰ ਰਹੇ 'ਆਪ' ਨੇਤਾ ਹਿਰਾਸਤ 'ਚ

02/26/2023 3:49:53 PM

ਨਵੀਂ ਦਿੱਲੀ- ਦਿੱਲੀ ਪੁਲਸ ਨੇ ਐਤਵਾਰ ਨੂੰ ਸੀ. ਬੀ. ਆਈ. ਦਫ਼ਤਰ ਨੇੜੇ ਵਿਰੋਧ ਪ੍ਰਦਰਸ਼ਨ ਕਰ ਰਹੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਕੇਜਰੀਵਾਲ ਸਰਕਾਰ 'ਚ ਮੰਤਰੀ ਗੋਪਾਲ ਰਾਏ ਸਮੇਤ 'ਆਪ' ਦੇ ਵੱਖ-ਵੱਖ ਨੇਤਾਵਾਂ ਨੂੰ ਹਿਰਾਸਤ 'ਚ ਲਿਆ। ਸੀ. ਬੀ. ਆਈ. ਦਫ਼ਤਰ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਆਬਕਾਰੀ ਨੀਤੀ ਘਪਲਾ ਮਾਮਲੇ ਵਿਚ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਹੈ ਕਿ ਦੱਖਣੀ ਜ਼ਿਲ੍ਹੇ 'ਚ ਧਾਰਾ-144 ਲਾਗੂ ਕੀਤੀ ਗਈ ਹੈ। ਪੁਲਸ ਮੁਤਾਬਕ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ, ਇਹ ਯਕੀਨੀ ਕਰਨ ਲਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਇਹ ਵੀ ਪੜ੍ਹੋ- ਮਨੀਸ਼ ਸਿਸੋਦੀਆ ਦਿੱਲੀ ਆਬਕਾਰੀ ਨੀਤੀ ਘਪਲੇ ਦੀ CBI ਜਾਂਚ 'ਚ ਹੋਏ ਸ਼ਾਮਲ

'ਆਪ' ਵਿਧਾਇਕ ਕੁਲਦੀਪ ਕੁਮਾਰ ਨੇ ਹਿਰਾਸਤ 'ਚ ਲਏ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਪਰ ਸਾਨੂੰ ਹਿਰਾਸਤ 'ਚ ਲੈ ਲਿਆ ਗਿਆ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪੁਲਸ ਉਨ੍ਹਾਂ ਨੂੰ ਉਨ੍ਹਾਂ ਦੀ ਕਾਰ ਵਿਚ ਲੈ ਕੇ ਜਾ ਰਹੀ ਹੈ।

ਇਹ ਵੀ ਪੜ੍ਹੋ- CBI ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੇ ਜਾਣ 'ਤੇ ਸਿਸੋਦੀਆ ਦਾ ਬਿਆਨ ਆਇਆ ਸਾਹਮਣੇ

ਰਾਏ ਨੇ ਟਵੀਟ ਕੀਤਾ ਕਿ ਮੋਦੀ ਜੀ ਦੀ ਗੁੰਡਾਗਰਦੀ ਸਿਖਰ 'ਤੇ ਹੈ... ਮੈਂ ਬਿਨਾਂ ਕਿਸੇ ਦੀ ਮਦਦ ਨਾਲ ਚੱਲ ਨਹੀਂ ਸਕਦਾ ਪਰ ਪੁਲਸ ਨੇ ਮੇਰੀ ਗੱਡੀ ਨੂੰ ਚਾਰੋਂ ਪਾਸਿਓਂ ਘੇਰ ਕੇ ਜ਼ਬਰਦਸਤੀ ਮੇਰੇ ਸਹਿਯੋਗੀ ਨੂੰ ਗੱਡੀ ਵਿਚੋਂ ਉਤਾਰ ਦਿੱਤਾ। ਪੁਲਸ ਦੇ ਲੋਕ ਮੇਰੀ ਗੱਡੀ 'ਚ ਦਾਖ਼ਲ ਹੋ ਕੇ ਮੈਨੂੰ ਇਕੱਲੇ ਲੈ ਕੇ ਜਾ ਰਹੇ ਹਨ। ਗੁੰਡਾਗਰਦੀ ਦੀ ਹੱਦ ਹੋ ਗਈ ਪਰ ਨਾ ਅਸੀਂ ਡਰਾਂਗੇ, ਨਾ ਅਸੀਂ ਝੁਕਾਂਗੇ।

ਇਹ ਵੀ ਪੜ੍ਹੋ-  ਆਨਰ ਕਿਲਿੰਗ; ਪਿਤਾ ਨੇ ਧੀ ਦੇ ਕੀਤੇ ਦੋ ਟੁਕੜੇ ਫਿਰ ਜੰਗਲ ’ਚ ਸੁੱਟੀ ਲਾਸ਼

ਦੱਸ ਦੇਈਏ ਕਿ ਸੀ. ਬੀ. ਆਈ. ਨੇ ਦਿੱਲੀ ਆਬਕਾਰੀ ਨੀਤੀ ਘਪਲਾ ਮਾਮਲੇ ਵਿਚ ਐਤਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਦੂਜੇ ਦੌਰ ਦੀ ਪੁੱਛ-ਗਿੱਛ ਸ਼ੁਰੂ ਕੀਤੀ ਹੈ। ਸੀ. ਬੀ. ਆਈ. ਦੀ FIR 'ਚ ਦੋਸ਼ੀ ਨੰਬਰ-1 ਸਿਸੋਦੀਆ ਤੋਂ ਇਸ ਤੋਂ ਪਹਿਲਾਂ ਪਿਛਲੇ ਸਾਲ 17 ਅਕਤੂਬਰ ਨੂੰ ਪੁੱਛ-ਗਿੱਛ ਕੀਤੀ ਗਈ ਸੀ। 

 

Tanu

This news is Content Editor Tanu