ਬੀ.ਐੱਡ. ਅਤੇ ETT ਵਿੱਚ ਆਏ ਕਈ ਬਦਲਾਅ, ਜਾਣਨ ਲਈ ਪੜ੍ਹੋ ਇਹ ਖ਼ਬਰ

08/17/2020 12:02:01 PM

ਪੂਜਾ ਸ਼ਰਮਾ 
9914459033

ਰਾਸ਼ਟਰੀ ਸਿੱਖਿਆ ਨੀਤੀ 2020 ਸਿੱਖਿਆ ਦੇ ਮੂਲ ਸਿਧਾਂਤ ਹਰ ਬੱਚੇ ਦੀ ਯੋਗਤਾ ਦੀ ਖਾਸ ਪਛਾਣ ਅਤੇ ਵਿਕਾਸ ਲਈ ਯਤਨ ਕਰਨਾ, ਬੱਚਿਆਂ ਵਿੱਚ ਨੈਤਿਕਤਾ, ਮਨੁੱਖੀ ਕਦਰਾਂ ਕੀਮਤਾਂ ਦਾ ਵਿਕਾਸ ਕਰਨਾ, ਬਦਲਦੇ ਸੰਸਾਰ ਵਿੱਚ ਨਾਗਰਿਕ ਦੀ ਭੂਮਿਕਾ ਅਤੇ ਕਰਤੱਵ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨਾ ਹੈ। ਇਹ ਨੀਤੀ ਵਰਤਮਾਨ ਦੀ 10+2 ਵਾਲੀ ਸਕੂਲੀ ਅਵਸਥਾ ਨੂੰ 3 ਤੋਂ 18 ਸਾਲ ਦੇ ਸਾਰੇ ਬੱਚਿਆਂ ਲਈ ਪਾਠਕ੍ਰਮ ਦੇ ਅਧਾਰ 'ਤੇ 5+3+3+4 ਦੀ ਨਵੀਂ ਵਿਵਸਥਾ ਨੂੰ ਲਾਗੂ ਕਰਨ ਦੀ ਗੱਲ ਕਰਦੀ ਹੈ।

ਪੜ੍ਹੋ ਇਹ ਵੀ ਖਬਰ - ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ
 
ਬੀ.ਐਡ. ਵਿੱਚ ਸ਼ਾਮਲ ਕੀਤੇ ਵਜੀਫੇ
ਪੇਂਡੂ ਖੇਤਰਾਂ ਤੋਂ ਵਿਦਿਆਰਥੀਆਂ ਨੂੰ ਅਧਿਆਪਨ ਖੇਤਰ ਵਿੱਚ ਸ਼ਾਮਲ ਕਰਨ ਲਈ 4 ਸਾਲਾਂ ਬੀ.ਐੱਡ. ਪ੍ਰੋਗਰਾਮ ਵਿਚ ਪੜ੍ਹਾਈ ਲਈ ਵੱਡੀ ਮਾਤਰਾ ਵਿੱਚ ਮੈਰਿਟ ਦੇ ਆਧਾਰ 'ਤੇ ਵਜੀਫਾ ਦੇਸ਼ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਤਰ੍ਹਾਂ ਵਿਦਿਆਰਥੀਆਂ ਲਈ ਨੌਕਰੀਆਂ ਦੇ ਮੌਕੇ ਦਿੱਤੇ ਜਾਣਗੇ, ਜਿਸ ਨਾਲ ਵਿਦਿਆਰਥੀ ਲੋਕਲ ਖੇਤਰ ਦੇ ਰੋਲ ਮਾਡਲ ਦੇ ਰੂਪ ਵਿਚ ਅਤੇ ਯੋਗ ਅਧਿਆਪਕਾਂ ਦੇ ਰੂਪ ਵਿੱਚ ਸੇਵਾ ਨਿਭਾਅ ਸਕਣ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

ਅਗਲੇ ਦੋ ਦਹਾਕਿਆਂ ਵਿੱਚ ਵਿਸ਼ਾਵਾਰ ਅਧਿਆਪਕਾਂ ਦੀ ਖਾਲੀ ਅਸਾਮੀਆਂ ਦਾ ਆਂਕਲਣ ਕਰਨ ਲਈ ਇਕ ਤਕਨੀਕ ਆਧਾਰਿਤ ਅਧਿਆਪਕ ਜ਼ਰੂਰਤ ਯੋਜਨਾ ਦਾ ਕੰਮ ਹਰ ਰਾਜ ਦੁਆਰਾ ਕੀਤਾ ਜਾਵੇਗਾ। ਸਾਲ 2030 ਤੱਕ ਅਧਿਆਪਨ ਲਈ ਘੱਟੋ-ਘੱਟ ਯੋਗਤਾ 4 ਸਾਲਾ ਏਕੀਕ੍ਰਿਤ ਬੀ.ਐੱਡ. ਡਿਗਰੀ ਹੋਵੇਗੀ, ਜਿਸ ਵਿਚ ਵਿਸ਼ਾਲ ਗਿਆਨ ਸਮੱਗਰੀ ਅਤੇ ਅਧਿਆਪਨ ਸਮੱਗਰੀ ਨਾਲ ਪੜ੍ਹਾਈ ਕਰਵਾਈ ਜਾਵੇਗੀ। ਬੀ.ਐੱਡ. ਡਿਗਰੀ ਪ੍ਰਦਾਨ ਕਰਨ ਵਾਲੇ ਇਨ੍ਹਾਂ ਸੰਸਥਾਵਾਂ ਦੁਆਰਾ ਹੀ ਦੋ ਸਾਲਾ ਬੀ. ਐੱਡ. ਕਾਰਜ ਕਰਮ ਵੀ ਪ੍ਰਦਾਨ ਕੀਤੇ ਜਾਣਗੇ। ਇਹ ਸਿਰਫ ਉਨ੍ਹਾਂ ਲਈ ਜ਼ਰੂਰੀ ਹੋਵੇਗਾ, ਜੋ ਪਹਿਲਾਂ ਹੀ ਦੂਸਰੇ ਖਾਸ ਵਿਸ਼ਿਆਂ ਵਿੱਚ ਬੀ. ਏ. ਦੀ ਡਿਗਰੀ ਪ੍ਰਾਪਤ ਕਰ ਚੁੱਕੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਖਾਸ ਵਿਸ਼ੇ ਵਿੱਚ ਚਾਰ ਸਾਲ ਦੀ ਵਿੱਦਿਆ ਪ੍ਰਾਪਤ ਕੀਤੀ ਹੈ, ਉਨ੍ਹਾਂ ਲਈ ਇਕ ਸਾਲਾ ਬੀ. ਐੱਡ. ਕਾਰਜ ਕ੍ਰਮ ਪ੍ਰਦਾਨ ਕੀਤਾ ਜਾਵੇਗਾ। ਚਾਰ ਸਾਲਾ, ਦੋ ਸਾਲਾ ਅਤੇ ਇਕ ਸਾਲ ਬੀ.ਐੱਡ ਕਾਰਜਕ੍ਰਮ ਲਈ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫਾ ਵੀ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਟੀ.ਈ.ਟੀ. ਵਿੱਚ ਬਦਲਾਅ
ਇਸ ਤੋਂ ਇਲਾਵਾ ਅਧਿਆਪਕ ਪਾਤਰਤਾ ਪ੍ਰੀਖਿਆ (ਟੀ.ਈ.ਟੀ) ਸਮੱਗਰੀ ਅਤੇ ਲਿਖਣ ਸਮੱਗਰੀ ਨੂੰ ਵਿਕਸਿਤ ਕਰਨ ਲਈ ਮਜ਼ਬੂਤ ਕੀਤਾ ਜਾਵੇਗਾ। ਸਕੂਲੀ ਸਿੱਖਿਆ ਦੇ ਸਾਰੇ ਲੈਵਲ (ਬੁਨਿਆਦੀ, ਸ਼ੁਰੂਆਤੀ, ਮਿਡਲ ਅਤੇ ਮਾਧਮਿਕ) ਦੇ ਅਧਿਆਪਕਾਂ ਨੂੰ ਸ਼ਾਮਲ ਕਰਦੇ ਹੋਏ ਟੀ.ਈ.ਟੀ. ਦਾ ਵਿਸਥਾਰ ਕੀਤਾ ਜਾਵੇਗਾ। ਵਿਸ਼ਾ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਵਿੱਚ ਉਨ੍ਹਾਂ ਦੇ ਸਬੰਧਤ ਵਿਸ਼ੇ ਵਿੱਚ ਪ੍ਰਾਪਤ ਟੀ.ਈ.ਟੀ. ਜਾਂ ਐੱਨ.ਟੀ.ਏ. ਪ੍ਰੀਖਿਆ ਦੇ ਨੰਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਪੜ੍ਹਾਉਣ ਪ੍ਰਤੀ ਜੋਸ਼ ਅਤੇ ਉਤਸ਼ਾਹ ਨੂੰ ਜਾਂਚਣ ਲਈ ਇੰਟਰਵਿਊ ਜਾਂ ਜਮਾਤ ਵਿੱਚ ਪੜ੍ਹਾਉਣ ਦਾ ਪ੍ਰਦਰਸ਼ਨ ਕਰਨਾ, ਸਕੂਲ ਜਾਂ ਸਕੂਲ ਕੰਪਲੈਕਸ ਵਿੱਚ ਅਧਿਆਪਕ ਭਰਤੀ ਪ੍ਰਕਿਰਿਆ ਦਾ ਜ਼ਰੂਰੀ ਹਿੱਸਾ ਹੋਵੇਗਾ। ਨਿੱਜੀ ਸਕੂਲਾਂ ਵਿਚ ਅਧਿਆਪਕਾਂ ਨੂੰ ਵੀ ਟੀ.ਈ.ਟੀ., ਜਮਾਤ ਵਿੱਚ ਪੜ੍ਹਾਉਣ ਦਾ ਪ੍ਰਦਰਸ਼ਨ ਜਾਂ ਇੰਟਰਵਿਊ ਅਤੇ ਖੇਤਰੀ ਭਾਸ਼ਾ ਦੇ ਗਿਆਨ ਦੇ ਮਾਧਿਅਮ ਨਾਲ ਯੋਗ ਹੋਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਆਯੁਰਵੈਦ ਮੁਤਾਬਕ: ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ 
 
ਐੱਨ.ਸੀ.ਐੱਫ.ਟੀ.ਏ. 2021 ਵਿਵਸਾਇਕ ਸਿੱਖਿਆ ਲਈ ਅਧਿਆਪਕ ਸਿੱਖਿਆ ਪਾਠਕ੍ਰਮ ਨੂੰ ਧਿਆਨ ਵਿੱਚ ਰੱਖੇਗੀ ਅਤੇ ਹਰ 5-10 ਸਾਲਾਂ ਵਿਚ ਇਸਨੂੰ ਸੋਧਿਆ ਜਾਵੇਗਾ।


rajwinder kaur

Content Editor

Related News