ਹਵਾ ਨੂੰ ਦੂਸ਼ਿਤ ਤੇ ਪਾਣੀਆਂ ਨੂੰ ਜ਼ਹਿਰੀਲਾ ਬਣਾਉਣ ਵਾਲਾ ਦੋਸ਼ੀ ਪੰਜਾਬ ਦਾ ਕਿਸਾਨ ਹੈ ਜਾਂ ਕੋਈ ਹੋਰ...?

10/30/2020 6:37:08 PM

ਕਦੇ ਕਦੇ ਤਾਂ ਲੱਗਦਾ ਹੈ ਕੀ ਸਾਡੀਆਂ ਸਰਕਾਰਾਂ ਨੂੰ ਪੰਜਾਬ, ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਨਾਲ ਵਾਹਲਾ ਹੀ ਪਿਆਰ ਹੈ। ਖ਼ਾਸ ਕਰਕੇ ਕੇਂਦਰ ਸਰਕਾਰ ’ਤੇ ਬਹੁਤੀ ਮੇਹਰਵਾਨੀ ਵਿਖ਼ਾ ਰਹੀ ਹੈ, ਪੰਜਾਬ ਉੱਤੇ। ਅਖ਼ੀਰ ਕਿਉਂ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਦੀ ਰਹੀ ਹੈ? ਕਿਉਂ ਪੰਜਾਬ ਦੇ ਬਾਰੇ ਹੀ ਮਾੜੇ ਸੁਫ਼ਨੇ ਅਤੇ ਖ਼ਿਆਲ ਲੈਂਦੀ ਰਹਿੰਦੀ ਹੈ? ਪੰਜਾਬ ਤੇ ਪੰਜਾਬ ਦੇ ਆਮ ਲੋਕ ਸਰਬੱਤ ਦਾ ਭਲਾ ਮੰਗਣ ਵਾਲਿਆਂ ਨਾਲ ਕੇਂਦਰ ਸਰਕਾਰ ਕਿਉਂ ਵਿਤਕਰਾ ਕਰ ਰਹੀ ਹੈ?
 
ਕੇਂਦਰ ਸਰਕਾਰ ਕੋਲ ਕਿਸਾਨੀ ਤੇ ਕਿਸਾਨਾਂ ਦੇ ਦੁੱਖ ਸੁਣਨ ਦੀ ਵਿਹਲ ਨਹੀਂ
ਅੱਜ ਭਾਵੇਂ ਦਿੱਲੀ ਦੀ ਕੇਂਦਰ ਸਰਕਾਰ ਕੋਲ ਕਿਸਾਨੀ ਤੇ ਕਿਸਾਨਾਂ ਦੇ ਦੁੱਖ ਸੁਣਨ ਲਈ ਕੁੱਝ ਪਲ਼ ਦੀ ਵੀ ਵਿਹਲ ਨਹੀਂ, ਸਿਵਾ ਨਫ਼ਰਤ ਫੈਲਾਉਣ ਦੇ ਪਰ ਪੰਜਾਬ ਦੇ ਲੋਕਾਂ ਤੇ ਪੰਜਾਬ ਲਈ ਨਵੇਂ ਨਵੇਂ ਲੋਕ ਵਿਰੋਧੀ ਤੇ ਪੰਜਾਬ ਵਿਰੋਧੀ ਕਾਨੂੰਨ ਜ਼ਰੂਰ ਪਾਸ ਹੋ ਜਾਂਦੇ ਹਨ। ਇਨ੍ਹਾਂ ਲੋਕ ਵਿਰੋਧੀ ਬਿੱਲਾਂ ਕਰਕੇ ਭਾਵੇਂ ਕਿਸੇ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ। ਇਨਸਾਨੀਅਤ ਦਾ ਕਿਉਂ ਨਾ ਕਤਲੇਆਮ ਹੋ ਜਾਵੇ ਪਰ ਜ਼ਿੱਦ ਬੜੀ ਜ਼ਰੂਰ ਰੱਖਣੀ ਹੈ।

ਪੜ੍ਹੋ ਇਹ ਵੀ ਖ਼ਬਰ- ਦੁੱਧ 'ਚ ਤੁਲਸੀ ਦੀਆਂ 3-4 ਪੱਤੀਆਂ ਉਬਾਲ ਕੇ ਪੀਣ ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ

PunjabKesari

ਦਿੱਲੀ ਪੰਜਾਬ ਲਈ ਵਫ਼ਾਦਾਰ ਕਦੇ ਬਣੀ ਹੀ ਨਹੀਂ
ਭਾਜਪਾ ਦੀ ਸਰਕਾਰ ਜਦੋਂ ਦੀ ਸੱਤਾ ਉੱਤੇ ਕਾਬਜ਼ ਹੋਈ ਹੈ, ਪੂਰੇ ਭਾਰਤ ਲਈ ਖ਼ਾਸ ਕਰਕੇ ਆਮ ਲੋਕਾਂ ਤੇ ਕਿਰਤੀਆਂ ਲਈ ਸਿਰਦਰਦੀ ਬਣੀ ਹੋਈ ਹੈ। ਸਭ ਤੋਂ ਪਹਿਲਾਂ ਦਿੱਲੀ ਦੀ ਕੇਂਦਰ ਸਰਕਾਰ ਨੇ ਨੋਟਬੰਦੀ ਕੀਤੀ। ਜੀ.ਐੱਸ.ਟੀ.ਲਾਇਆ, ਚੰਗੇ ਭਲੇ ਕੰਮਾਂ ਕਾਰਾਂ ਨੂੰ ਜਿਵੇਂ ਬਰੇਕਾਂ ਹੀ ਲੱਗ ਗਈਆਂ ਹੋਣ. ਹਰੇਕ ਵਰਗ ਮੁਸ਼ਕਿਲਾਂ ਨਾਲ ਲੜ ਰਿਹਾ ਹੈ। ਕੇਂਦਰ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਭੰਡ ਰਿਹਾ ਹੈ, ਪਰ ਵੇਖਿਆ ਗਿਆ ਹੈ ਕਿ ਦਿੱਲੀ ਕਦੇ ਪੰਜਾਬ ਲਈ ਵਫ਼ਾਦਾਰ ਬਣੀ ਹੀ ਨਹੀਂ ਸਗੋਂ ਹਮੇਸ਼ਾਂ ਹੀ ਪੰਜਾਬ ਨੂੰ ਮੁਕਾਉਣ ਅਤੇ ਥੱਲ੍ਹੇ ਲਾਉਣ ਦੀਆਂ ਨੀਤੀਆਂ ਘੜੀਆਂ ਗਈਆਂ।

ਪੜ੍ਹੋ ਇਹ ਵੀ ਖ਼ਬਰ- Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ

1 ਕਰੋੜ ਜ਼ੁਰਮਾਨਾ ਤੇ 5 ਸਾਲ ਦੀ ਸਜ਼ਾ ਦੇਣ ਦੀ ਵਿਉਂਤਬੰਦੀ
ਹੁਣੇ ਹੁਣੇ ਸੁਣਨ ਵਿੱਚ ਆਇਆ ਹੈ ਕੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਲਈ ਇੱਕ ਹੋਰ ਨਵਾਂ ਫ਼ੁਰਮਾਨ ਲੈ ਕੇ ਆਈ ਹੈ, ਜਿਵੇਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਭਾਵ ਪਰਾਲੀ ਨੂੰ ਅੱਗ ਲਗਾਈ ਤਾਂ ਸਰਕਾਰ ਇੱਕ ਕਰੋੜ ਤੱਕ ਜ਼ੁਰਮਾਨਾ ਤੇ ਪੰਜ ਸਾਲ ਦੀ ਸਜ਼ਾ ਦੇਣ ਦੀ ਵਿਉਂਤਬੰਦੀ ਬਣਾ ਰਹੀ ਹੈ।, ਹਾੜੀ ਦੀ ਫ਼ਸਲ ਹੋਵੇ ਭਾਵੇਂ ਸਾਊਣੀ ਦੀ ਫ਼ਸਲ, ਇਹ ਦੋ ਫ਼ਸਲਾਂ ਨੇ ਜਿਵੇਂ ਪੂਰਾ ਮੁਲਕ ਦੂਸ਼ਿਤ ਕਰਕੇ ਰੱਖ ਦਿੱਤਾ ਹੋਵੇ। ਉੱਝ ਭਾਵੇ ਪੰਜਾਬ ਨੂੰ ਕੋਈ ਚੇਤੇ ਵੀ ਨਾ ਕਰੇ ਪਰ ਇਹ ਦੋ ਫ਼ਸਲਾਂ ਦੌਰਾਨ ਪੰਜਾਬ ਤੇ ਕਿਸਾਨ ਪ੍ਰਦੂਸ਼ਣ ਫੈਲਾਉਣ ਵਾਲੇ ਦੇਸ਼ਾਂ ਵਿੱਚੋਂ ਸਭ ਤੋਂ ਅਗਲੀ ਲਾਈਨ ਵਿੱਚ ਜ਼ਰੂਰ ਖੜ੍ਹਾ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ- ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ

PunjabKesari

ਪੰਜਾਬ ਦਾ ਕਿਸਾਨ ਪ੍ਰਦੂਸ਼ਣ ਫੈਲਾਉਣ ’ਚ ਸਭ ਤੋਂ ਮੋਹਰੀ
ਸਰਵੇਖਣ ਕਰਨ ਵਾਲ਼ੇ ’ਤੇ ਇਹ ਵੀ ਆਖਦੇ ਹਨ ਕੀ ਪੰਜਾਬ ਦੇ ਪਾਣੀਆਂ ਵਾਂਗੂ ਹੁਣ ਪੰਜਾਬ ਦੀ ਹਵਾ ਵੀ ਜ਼ਹਿਰੀਲੀ ਬਣਦੀ ਜਾ ਰਹੀ ਹੈ? ਕੀ ਇਸ ਦਾ ਦੋਸ਼ੀ ਪੰਜਾਬ ਤੇ ਪੰਜਾਬ ਦਾ ਕਿਸਾਨ ਪਾਇਆ ਜਾਵੇਂਗਾ ਜਾਂ ਹੈ? ਕੀ ਸੱਚ ਕੁੱਝ ਹੋਰ ਜੋ ਅਸੀਂ ਤੁਸੀਂ ਵੇਖਦਿਆਂ ਹੋਇਆ ਵੀ ਅਣਦੇਖਿਆ ਕਰ ਰਹੇ ਹਾਂ ਜਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ, ਏਦਾਂ ਕਿਉ..? ਚਲੋ ਸਾਡੇ ਦਿਲ ਦੀ ਤੱਸਲੀ ਲਈ ਮੰਨ ਲੈਂਦੇ ਹਾਂ ਕੀ ਪੰਜਾਬ ਦਾ ਕਿਸਾਨ ਇਨ੍ਹਾਂ ਦੋ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖ਼ਤਮ ਕਰਨ ਲਈ ਪ੍ਰਦੂਸ਼ਣ ਫੈਲਾਉਣ ਲਈ ਸਭ ਤੋਂ ਮੋਹਰੀ ਹੈ। ਖ਼ੇਤੀਬਾੜੀ ਦੀਆਂ ਫ਼ਸਲਾਂ ਤਿਆਰ ਕਰਨ ਲਈ ਵਰਤਣ ਵਾਲੇ ਕੀਟਨਾਸ਼ਕਾਂ ਨਾਲ ਪਾਣੀ ਨੂੰ ਦੂਸ਼ਿਤ ਤੇ ਜ਼ਹਿਰੀਲਾ ਬਣਾ ਰਿਹਾ ਹੈ ਜਾਂ ਬਣਾ ਦਿੱਤਾ ਗਿਆ ਹੈ। ਕੀ ਤੁਸੀਂ ਸਾਰੇ ਸਹਿਮਤੀ ਪ੍ਰਗਟ ਕਰਦੇ ਹੋ ,ਜੇ ਹਾਂ ਤਾਂ ਕਿਉਂ..? 

ਪੜ੍ਹੋ ਇਹ ਵੀ ਖ਼ਬਰ- ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਜ਼ਹਿਰੀਲਾ ਕੈਮੀਕਲ
ਆਓ ਦੂਸਰੇ ਪੱਖ ਬਾਰੇ ਪੰਜਾਬ ਦੇ ਹਾਲਾਤਾਂ ਉੱਤੇ ਨਜ਼ਰ ਘੁਮਾਉਂਦੇ ਹਾਂ। ਪੰਜਾਬ ਵਿੱਚ ਹਜ਼ਾਰਾਂ ਫੈਕਟਰੀਆਂ ਤੇ ਕਾਰਖ਼ਾਨੇ, ਭੱਠੇ, ਭੱਠੀਆਂ, ਬੜੇ ਬੜੇ ਮਿੱਲ ਹਰ ਰੋਜ਼ ਬਿਨਾਂ ਖੜ੍ਹੇ ਬਿਨਾਂ ਰੁਕੇ ਲਗਾਤਾਰ ਚੱਲਦੇ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ੋ ਗਿਣਤੀ ਮਿਣਤੀ ਕੀਤਿਆਂ ਬਿਨਾਂ ਹੀ ਨਾ ਕਿਸੇ ਦੀ ਨਜ਼ਰ ਪੈਣ ਵਾਲਾ ਧੂੰਆਂ ਸਾਡੇ ਸਾਫ਼ ਸੁਥਰੇ ਅਸਮਾਨ ਨੂੰ ਪਲ ਪਲ ਗੰਧਲਾ ਤੇ ਹਵਾ ਨੂੰ ਦੂਸ਼ਿਤ ਕਰ ਰਿਹਾ ਹੈ। ਇਨ੍ਹਾਂ ਫ਼ੈਕਟਰੀਆਂ, ਮਿੱਲਾਂ, ਕਾਰਖਾਨਿਆਂ, ਭੱਠੀਆਂ ਵਿੱਚੋ ਨਿਕਲਣ ਵਾਲਾ ਜ਼ਹਿਰੀਲਾ ਕੈਮੀਕਲ ਲੱਖਾਂ ਟਨ ਹਰ ਰੋਜ ਸਾਡੇ ਪਾਣੀਆਂ ਵਿੱਚ ਘੁਲ਼ ਰਿਹਾ ਹੈ। ਧਰਤੀ ਦੇ ਅੰਦਰ ਰਸ ਰਿਹਾ ਹੈ ਜਾਂ ਇਨ੍ਹਾਂ ਦਾ ਵਹਾਅ ਸਿੱਧੇ ਤੌਰ ’ਤੇ ਸਾਡੇ ਨਦੀਆਂ ਤੇ ਦਰਿਆਵਾਂ ਵਿੱਚ ਸੁੱਟਿਆ ਜਾਂਦਾ ਹੈ। ਜਿਸ ਨਾਲ ਕਈ ਵਾਰੀ ਸਮੁੰਦਰੀ ਜੀਵ ਭਾਵ ਮੱਛੀਆਂ ਮਰ ਵੀ ਗਈਆਂ ਹਨ ਅਤੇ ਮਰ ਰਹੀਆਂ ਹਨ ਪਰ ਚੁੱਪ ਫੇਰ ਵੀ ਕਿਉਂ..?

ਪੜ੍ਹੋ ਇਹ ਵੀ ਖ਼ਬਰ- Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਸਿਆਸੀ ਲੀਡਰਾਂ ਦੀਆਂ ਹੁੰਦੇ ਹਨ ਕਾਰਖ਼ਾਨੇ ਤੇ ਫ਼ੈਕਟਰੀਆਂ 
ਪਰ ਇਹ ਮਹਾਨ ਲੋਕ ਨੇ, ਨਾ ਇਹ ਪਾਣੀਆਂ ਨੂੰ ਜ਼ਹਿਰੀਲਾ ਕਰਦੇ ਹਨ, ਨਾ ਇਨ੍ਹਾਂ ਦਾ ਹਰ ਰੋਜ਼ ਨਿਕਲਣ ਵਾਲਾ ਧੂਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਪਤਾ ਹੈ ਕਿਉਂ ਨਹੀਂ ਕਰਦਾ, ਕਿਉਂਕਿ ਇਹ ਲੋਕ ਬਿਜ਼ਨਸ ਮੈਂਨ ਲੋਕਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਪੰਜਾਬ ਦੀ ਤੱਰਕੀ ਵਿੱਚ ਹਿੱਸਾ ਪਾਉਂਦੇ ਹਨ। ਸਿਆਸੀ ਲੋਕਾਂ ਦਾ ਹੱਥ ਇਨ੍ਹਾਂ ਦੇ ਸਿਰ ਉੱਤੇ ਹਰ ਪਲ ਰਹਿੰਦਾ ਹੈ। ਬਹੁਤੇ ਕਾਰਖ਼ਾਨੇ ਤੇ ਫ਼ੈਕਟਰੀਆਂ ਵੀ ਸਿਆਸੀ ਲੀਡਰਾਂ ਦੀ ਹੁੰਦੀਆਂ ਹਨ। ਇਸ ਲਈ ਇਹ ਨਾ ਪਾਣੀਆਂ ਨੂੰ ਗੰਧਲਾ ਕਰਦੇ ਹਨ ਤੇ ਨਾ ਹਵਾ ਵਿੱਚ ਪ੍ਰਦੂਸ਼ਣ ਫੈਲਾਉਂਦੇ ਹਨ। ਇਹ ਕਾਪਰੇਟ ਘਰਾਣਿਆਂ ਵਿੱਚ ਆਉਂਦੇ ਹਨ, ਜਿਨ੍ਹਾਂ ਦੇ ਸਾਰੇ ਗੁਨਾਹ ਮੁਆਫ਼ ਹਨ ਤੇ ਕਾਨੂੰਨ ਵੀ ਇਨ੍ਹਾਂ ਦੀ ਤਰਫ਼ਦਾਰੀ ਕਰਨ ਲਈ ਹਾਜ਼ਰ ਹੈ।

PunjabKesari

ਫ਼ਸਲਾਂ ਵਾਲਾ ਧੂਆਂ ਕੌੜਾ ਅਤੇ ਕਾਰਖਾਨਿਆਂ, ਮਿੱਲਾਂ, ਫ਼ੈਕਟਰੀਆਂ ਦਾ ਧੂੰਆਂ ਮਿੱਠਾ
ਪਰ ਪਾਣੀਆਂ ਤੇ ਹਵਾ ਨੂੰ ਦੂਸ਼ਿਤ ਕਰਨ ਵਾਲਾ ਕਿਸਾਨ ਹੀ ਹੈ, ਜਿਸ ਦੀਆਂ ਫ਼ਸਲਾਂ ਵਾਲਾ ਧੂਆਂ ਸਭ ਨੂੰ ਕੌੜਾ ਲੱਗਦਾ ਹੈ ਅਤੇ ਕਾਰਖਾਨਿਆਂ, ਮਿੱਲਾਂ, ਫ਼ੈਕਟਰੀਆਂ ਦਾ ਧੂੰਆਂ ਮਿੱਠਾ ਤੇ ਅੰਮ੍ਰਿਤ ਲੱਗਦਾ ਹੈ। ਆਖ਼ਰ ਕਿਉਂ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਨਫ਼ਰਤ ਚੁੱਕੀ ਫ਼ਿਰਦੇ ਹੋ? ਕਿਉਂ ਪੰਜਾਬੀ ਦਿਲਾਂ ਦੇ ਰਾਜੇ ਹੋਕੇ ਵੀ ਕੇਂਦਰ ਸਰਕਾਰ ਦੇ ਦਿਲੀ ਥਾਂ ਨਾ ਬਣਾ ਪਾਏ? ਕਿਉਂ ਪੰਜਾਬ ਦੇ ਹੀ ਹਿੱਸੇ ਦੁੱਖਾਂ ਦੇ ਦਰਿਆ ਆਏ? ਕਿਉਂ ਪੰਜਾਬ ਨੂੰ ਉਜਾੜਨ ਦੀ ਤਿਆਰੀ ਵਾਰ ਵਾਰ ਕੀਤੀ ਜਾਂਦੀ ਹੈ। ਸਵਾਲ ਬਹੁਤ ਨੇ ਪਰ ਜਵਾਬ ਕੋਈ ਨਹੀਂ ਦੇਣ ਵਾਲਾ, ਕਿਉਂਕਿ ਜਵਾਬ ਉਹ ਹੀ ਦੇਂਣਗੇ, ਜੋ ਵਫ਼ਾਦਾਰ ਹੋਂਣਗੇ। ਜਦੋਂ ਨਹਾਉਣ ਲੱਗੇ ਤਾਂ ਵੇਖਿਆ ਕੀ ਹਮਾਮ ਵਿੱਚ ਸਾਰੇ ਦੇ ਸਾਰੇ ਹੀ ਨੰਗੇ ਸੀ। ਜਵਾਬ ਕੌਣ ਦਿੰਦਾ। ਕੀ ਮੈਂ ਕੱਪੜੇ ਪਾਏ ਹੋਏ ਨੇ।

ਪੜ੍ਹੋ ਇਹ ਵੀ ਖ਼ਬਰ- Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’

ਅਖ਼ੀਰ ਵਿੱਚ ਇਹੋ ਕਹਾਂਗਾ ਕੀ ਗੱਲ ਜੇ ਪਰਾਲ਼ੀ ਫ਼ੂਕਣ ਦੀ ਹੈ, ਉਹ ਸਾਲ ਵਿੱਚ ਨੂੰ ਇੱਕ ਵਾਰ ਫੂਕੀ ਜਾਂਦੀ ਹੈ। ਉਸ ’ਤੇ ਪੰਜਾਬ ਦਾ ਕਿਸਾਨ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਜੋ ਫ਼ੈਕਟਰੀਆਂ ਅਤੇ ਮਿੱਲਾਂ ਮਹੀਨੇ ਦੇ 30 ਦਿਨ ਅਤੇ ਸਾਲ ਦੇ 12 ਮਹੀਨੇ ਚੱਲਦੇ ਹਨ, ਕਿ ਸਰਕਾਰ ਉਨ੍ਹਾਂ ਪ੍ਰਤੀ ਜਾਗਰੂਕ ਹੋਵੇਂਗੀ ਜਾਂ ਆਪਣੀ ਬਣਦੀ ਹੋਈ ਡਿਊਟੀ ਤੇ ਭੂਮਿਕਾ ਨਿਭਾਵੇਗੀ ਜਾਂ ਵੋਟਾਂ ਲਈ ਫੰਡਾਂ ਦੇ ਰੂਪ ਵਿੱਚ ਸਿਰਫ਼ ਤੇ ਸਿਰਫ਼ ਪੈਸਾ ਇਕੱਠਾ ਕਰਕੇ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾਵੇਂਗਾ? ਕੀ ਸਰਕਾਰ ਫ਼ੈਕਟਰੀਆਂ, ਕਾਰਖਾਨਿਆਂ, ਮਿੱਲਾਂ ,ਭੱਠੀਆਂ ,ਵਾਲਿਆਂ ਉੱਤੇ ਕੋਈ ਕਾਰਵਾਈ ਕਰੇਂਗੀ ਜਾਂ ਸਭ ਕੁੱਝ ਅੰਦਰ ਖ਼ਾਤੇ ਚੱਲਦਾ ਹੀ ਰਹੇਗਾ। ਦੋਸ਼ੀ ਤੇ ਗੁਨਾਹਗਾਰ ਪੰਜਾਬ ਤੇ ਪੰਜਾਬ ਦਾ ਕਿਸਾਨ ਹੀ ਪਾਇਆ ਜਾਵੇਂਗਾ, ਵਿਚਾਰ ਤੁਹਾਡੇ ਆਪਣੇ ਆਪਣੇ।

ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444

PunjabKesari


rajwinder kaur

Content Editor

Related News