ਵਿੰਬਲਡਨ ਤੋਂ ਪਹਿਲਾਂ ਪ੍ਰਦ੍ਰਸ਼ਨੀ ਮੈਚ ਖੇਡੇਗਾ ਮਰੇ

06/25/2017 2:08:01 AM

ਲੰਡਨ— ਵਿਸ਼ਵ ਦੇ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਆਪਣੇ ਘਰੇਲੂ ਵਿੰਬਲਡਨ ਗਰੈਂਡ ਸਲੈਮ ਦੀ ਤਿਆਰੀਆਂ ਲਈ ਅਗਲੇ ਹਫਤੇ ਹਲੀਲਿਘਮ 'ਚ ਆਸਪੋਲ ਟੈਨਿਸ ਕਲਾਸਿਕ 'ਚ ਦੋ ਪ੍ਰਦਰਸ਼ਨੀ ਮੈਚਾਂ 'ਚ ਹਿੱਸਾ ਲੇਣਗੇ। ਜੁਲਾਈ 'ਚ ਸ਼ੁਰੂ ਹੋਣ ਜਾ ਰਹੀ ਵਿੰਬਲਡਨ ਤੋਂ ਮਰੇ ਲਈ ਇਹ ਮੈਚ ਅਭਿਆਸ ਦੇ ਲਿਹਾਜ ਤੋਂ ਅਹਿਮ ਹੋਵੇਗਾ। 30 ਸਾਲਾ ਮਰੇ ਦਾ ਫਿਲਹਾਲ ਪ੍ਰਦਰਸ਼ਨ ਖਾਸ ਨਹੀਂ ਚੱਲ ਰਿਹਾ ਹੈ ਅਤੇ ਉਸ ਨੇ ਆਪਣੇ ਪੰਜਵੇਂ ਕਲੇ ਟੁਰਨਾਮੈਂਟਾਂ 'ਚ ਇਕ ਵੀ ਜਿੱਤ ਪ੍ਰਾਪਤ ਨਹੀਂ ਕੀਤੀ। ਉਹ ਬਾਰਸੀਲੋਨਾ ਅਤੇ ਫ੍ਰੈਂਚ ਓਪਨ 'ਚ ਸੈਮੀਫਾਈਨਲ 'ਚ ਹਾਰ ਕੇ ਬਾਹਰ ਹੋ ਗਿਆ ਸੀ। ਮਰੇ ਪਿਛਲੇ ਹਫਤੇ ਕਵੀਸ ਕਲੱਬ 'ਚ ਵੀ ਸ਼ੁਰੂਆਤੀ ਰਾਊਂਡ 'ਚ ਹਾਰ ਗਿਆ ਸੀ। ਬ੍ਰਿਟਿਸ਼ ਖਿਡਾਰੀ ਨੇ ਕਿਹਾ ਕਿ ਹਲੀਲਿੰਘਮ ਕਲੱਬ 'ਚ ਵਾਪਸੀ ਕਰਨਾ ਵਧੀਆ ਹੈ। ਵਿੰਬਲਡਨ ਤੋਂ ਪਹਿਲਾਂ ਗ੍ਰਾਸ ਟੂਰਨਾਮੈਂਟ ਦੇ ਅਭਿਆਸ ਦੇ ਲਿਹਾਜ ਨਾਲ ਇਹ ਬਹੁਤ ਅਹਿਮ ਟੂਰਨਾਮੈਂਟ ਹੋਵੇਗਾ। ਹਰਲੀਲਿਘਮ ਕਲੱਬ ਟੂਰਨਾਮੈਂਟ 27 ਜੂਨ ਨੂੰ ਸਮਾਪਤ ਹੋਵੇਗਾ ਜਿਸ ਦੇ ਤਿੰਨ ਦਿਨ ਬਾਅਦ ਤਿੰਨ ਜੁਲਾਈ ਤੋਂ ਵਿੰਬਲਡਨ ਸ਼ੁਰੂ ਹੋਣਾ ਹੈ।