2017 ਮੈਕਬੁੱਕ ਮਾਡਲਸ ''ਚ ਐਪਲ ਦੇਵੇਗੀ ਨਵਾਂ ਪ੍ਰੋਸੈਸਰ : ਰਿਸਰਚ ਨੋਟ

01/18/2017 12:44:36 PM

ਜਲੰਧਰ - KGI ਸਕਿਓਰਿਟੀਜ਼ ਦੇ ਐਨਾਲਿਸਟ ਮਿੰਗ-ਚੀ ਕੁਓ (Ming-Chi Kuo) ਨੇ ਲੇਟੈਸਟ ਰਿਸਰਚ ਨੋਟ ''ਚ ਦੱਸਿਆ ਹੈ ਕਿ ਐਪਲ 2017 ਵਿੱਚ ਲਾਂਚ ਕੀਤੇ ਜਾਣ ਵਾਲੇ ਮੈਕਬੁਕ ਮਾਡਲਸ ''ਚ ਸੇਵੰਥ ਜਨਰੇਸ਼ਨ ਇੰਟੈੱਲ ਕੈਬੀ ਲੇਕ ਪ੍ਰੋਸੈਸਰ ਦੇਣ ਵਾਲੀ ਹੈ। ਉਨ੍ਹਾਂ ਨੇ ਰਿਸਰਚ ਨੋਟ ''ਚ ਲਿਖਿਆ ਹੈ ਕਿ 2017 ''ਚ ਲਾਂਚ ਹੋਣ ਵਾਲੇ 15 ਇੰਚ ਮੈਕਬੁੱਕ ਮਾਡਲ ''ਚ 32 ਜੀ. ਬੀ ਰੈਮ ਮਿਲ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ ਕਿ ਇਹ ਪ੍ਰੋਡਕਟ ਨਵੇਂ ਡਿਜ਼ਾਇਨ ''ਚ ਪੇਸ਼ ਹੋ ਸਕਦਾ ਹੈ ਜਿਸ ''ਚ 2016 ਮਡਾਲ ਵਾਲੀ ਮੌਜੂਦਾ ਟੱਚ ਵਾਰ ਦੇਖਣ ਨੂੰ ਮਿਲੇਗੀ।

 

ਮਿੰਗ-ਚੀ ਕੁਓ ਨੇ 12 ਇੰਚ ਮੈਕਬੁੱਕ ਮਾਡਲ ਨੂੰ ਲੈ ਕੇ ਲਿਖਿਆ ਕਿ ਇਸ ਨੂੰ 16 ਜੀ. ਬੀ ਰੈਮ ਅਤੇ ਲੇਟੈਸਟ ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਪ੍ਰੋਡਕਸ਼ਨ ਇਸ ਸਾਲ ਦੀ ਦੂਜੀ ਤੀਮਾਹੀ ''ਚ ਸ਼ੁਰੂ ਹੋ ਜਾਵੇਗੀ। ਜ਼ਿਤਰਯੋਗ ਹੈ ਕਿ ਮੈਕਬੁੱਕ ਪ੍ਰੋ ਨੂੰ ਪਿਛਲੇ ਸਾਲ ਅਕਤੂਬਰ  ਦੇ ਮਹੀਨੇ ''ਚ ਲਾਂਚ ਕੀਤਾ ਗਿਆ ਸੀ ਅਤੇ ਇਸ ਦੀ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਸੀ।