ਵਰਾਣਾ ਵਿਖੇ ਤਿੰਨ ਰੋਜ਼ਾ ਉਪਨ ਫੁੱਟਬਾਲ ਟੂਰਨਾਮੈਂਟ ਸ਼ੁਰੂ

11/12/2018 5:33:23 PM

ਤਰਨਤਾਰਨ (ਜ. ਬ.)- ਪਿੰਡ ਵਰਾਣਾ ਵਿਖੇ ਬਾਬਾ ਜਸਵੰਤ ਸਿੰਘ ਸਪਰੋਟਸ ਐਂਡ ਵੈਲਫੇਅਰ ਕਲੱਬ ਪਿੰਡ ਵਰਾਣਾ ਵਿਖੇ ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ ਦਾ ਆਰੰਭ ਕਰਵਾਇਆ ਗਿਆ। ਜੋ ਕਿ 10 ਨਵੰਬਰ (ਤਿੰਨ ਦਿਨ) ਚੱਲੇਗਾ। ਜਿਸ ’ਚ ਪੰਡੋਰੀ ਗੋਲਾ ਅਤੇ ਯੋਗਾ ਸਿੰਘ ਵਾਲਾ ਦੀਆਂ ਟੀਮਾਂ ਦੇ ਵਿਚਕਾਰ ਮੈਚ ਸ਼ੁਰੂ ਕਰਵਾਇਆ ਗਿਆ। ਇਹ ਟੂਰਨਾਮੈਂਟ ਨੌਜਵਾਨਾਂ ਨੂੰ ਇਕ ਤਾਂ ਨਸ਼ਿਆਂ ਤੋਂ ਬਚਣ ਵਾਸਤੇ ਅਤੇ ਸਰੀਰ ਦੀ ਤੰਦਰੁਸਤੀ ਵਾਸਤੇ ਸਹੀ ਸੇਦ ਦੇਵੇਗਾ। ਇਸ ਟੂਰਨਾਮੈਂਟ ’ਚ ਪਿੰਡ ਦੇ ਨੌਜਵਾਨਾਂ ਵਿਚ ਭਾਈ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਟੂਰਨਾਮੈਂਟ ਦਾ ਆਰੰਭ ਸਾਬਕਾ ਸਰਪੰਚ ਹਿੰਦਬੀਰ ਸਿੰਘ ਨੇ ਸਾਥੀਆਂ ਸਮੇਤ ਕਰਵਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਸੁਰਿੰਦਰ ਸਿੰਘ, ਮਾ. ਸਤਨਾਮ ਸਿੰਘ, ਵਰਿੰਦਰ ਸਿੰਘ, ਹਰਜੀਤ ਸਿੰਘ, ਪਲਜਿੰਦਰ ਸਿੰਘ, ਹਰਦਿਆਲ ਸਿੰਘ, ਗੁਰਵਿੰਦਰ ਸਿੰਘ, ਮਹਿਲ ਸਿੰਘ, ਰਣਜੀਤ ਸਿੰਘ ਸਿੰਘਾਪੁਰ, ਲਵਪ੍ਰੀਤ ਸਿੰਘ ਰਾਜਾ, ਰਛਪਾਲ ਸਿੰਘ, ਅਮਰਜੀਤ ਸਿੰਘ, ਜਸਦੀਪ ਸਿੰਘ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਬਾਬਾ ਸੋਨੀ ਆਦਿ ਹਾਜ਼ਰ ਸਨ।