ਵਿਧਾਇਕ ਭੁੱਲਰ ਨੇ ਹਲਕੇ ਦੇ ਅੰਦਰ ਲਿਆਂਦੀ ਵਿਕਾਸ ਕੰਮਾਂ ਦੀ ਹਨੇਰੀ: ਮਾਛੀਕੇ

11/12/2018 5:35:30 PM

ਤਰਨਤਾਰਨ (ਸੋਨੀਆ)- ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਹਲਕਾ ਖੇਮਕਰਨ ਵਿਖੇ ਵਿਕਾਸ ਕੰਮਾਂ ਦੀ ਹਨੇਰੀ ਨਾਲ ਹਲਕੇ ਨੂੰ ਇੱਕ ਨਵੀਂ ਦਿੱਖ ਪ੍ਰਦਾਨ ਕਰਨ ਦਾ ਬੀਡ਼ਾ ਚੁੱਕਿਆਂ ਹੈ। ਜਿਸ ਨਾਲ ਜਲਦ ਹੀ ਹਲਕਾ ਖੇਮਕਰਨ ਵਿਕਾਸ ਪੱਖੋਂ ਅਵੱਲ ਦਰਜੇ ਦਾ ਹਲਕਾ ਸਾਬਤ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਮਾਛੀਕੇ ਨੇ ਜਗਬਾਣੀ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਭੁੱਲਰ ਹਲਕਾ ਨਿਵਾਸੀਆਂ ਦੀਆਂ ਮੁਸ਼ਕਲਾਂî ਨੂੰ ਹੱਲ ਕਰਨ ਤੋਂ ਇਲਾਵਾ ਵਿਕਾਸ ਕੰਮਾਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਗ੍ਰਾਂਟਾਂ ਦੇ ਖੁੱਲੇ ਗਫੇ ਲਿਆ ਕੇ ਵਿਕਾਸ ਕੰਮ ਸ਼ੁਰੂ ਕਰਵਾ ਰਹੇ ਹਨ। ਜਿਸ ਨਾਲ ਹਲਕਾ ਨਿਵਾਸੀ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਇਹ ਵਿਕਾਸ ਕੰਮ ਬਨ੍ਹਿਾਂ ਕਿਸੇ ਭੇਦਭਾਵ ਤੋਂ ਕਰਵਾਏ ਜਾ ਰਹੇ ਹਨ। ਜੋ ਅਕਾਲੀ ਦਲ ਪਿਛਲੇ 10 ਸਾਲਾਂ ’ਚ ਵੀ ਨਹੀਂ ਕਰਵਾ ਸੱਕਿਆ।