ਜੇਰੋਧਾ ਨੂੰ ਮਿਊਚੁਅਲ ਫੰਡ ਕਾਰੋਬਾਰ ਲਈ ਸੇਬੀ ਤੋਂ ਸਿਧਾਂਤਕ ਮਨਜ਼ੂਰੀ ਮਿਲੀ

09/02/2021 8:57:15 AM

ਨਵੀਂ ਦਿੱਲੀ- ਬ੍ਰੋਕਿੰਗ ਕੰਪਨੀ ਜੇਰੋਧਾ ਨੂੰ ਸੰਪਤੀ ਪ੍ਰਬੰਧਨ ਕੰਪਨੀ ਦੀ ਸਥਾਪਨਾ ਲਈ ਭਾਰਤੀ ਸਕਿਓਰਿਟੀਜ਼ ਤੇ ਵਟਾਂਦਰਾ ਬੋਰਡ (ਸੇਬੀ) ਤੋਂ ਮਨਜ਼ੂਰੀ ਮਿਲ ਗਈ ਹੈ।

ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਤਿਨ ਕਾਮਤ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਮਤ ਨੇ ਟਵੀਟ ਕੀਤਾ, ''ਸਾਨੂੰ ਏ. ਐੱਮ. ਸੀ. (ਐੱਮ. ਐੱਫ.) ਲਾਇਸੈਂਸ ਦੀ ਸਿਧਾਂਤਕ ਮਨਜ਼ੂਰੀ ਮਿਲ ਗਈ ਹੈ।''

 

ਜੇਰੋਧਾ ਨੇ ਪਿਛਲੇ ਸਾਲ ਫਰਵਰੀ ਵਿਚ ਮਿਊਚੁਅਲ ਫੰਡ ਸੰਚਾਲਨ ਸ਼ੁਰੂ ਕਰਨ ਲਈ ਸੇਬੀ ਕੋਲ ਅਰਜ਼ੀ ਦਾਇਰ ਕੀਤੀ ਸੀ। ਬ੍ਰੋਕਰੇਜ ਕੰਪਨੀ ਨੂੰ ਵੀ ਸੈਮਕੋ ਸਕਿਓਰਿਟੀਜ਼ ਤੇ ਬਜਾਜ ਫਿਨਰਸਵ ਦੀ ਤਰ੍ਹਾਂ ਮਿਊਚੁਅਲ ਫੰਡ ਸ਼ੁਰੂ ਕਰਨ ਦੀ ਸੇਬੀ ਦੀ ਮਨਜ਼ੂਰੀ ਮਿਲੀ ਹੈ। ਕੁਝ ਹੋਰ ਸੰਸਥਾਵਾਂ ਜਿਨ੍ਹਾਂ ਨੇ ਮਿਊਚੁਅਲ ਫੰਡ ਲਾਇਸੈਂਸ ਲਈ ਸੇਬੀ ਨੂੰ ਅਰਜ਼ੀ ਦਿੱਤੀ ਹੈ ਉਨ੍ਹਾਂ ਵਿਚ ਹੈਲੀਓਸ ਕੈਪੀਟਲ ਮੈਨੇਜਮੈਂਟ, ਅਲਕੇਮੀ ਕੈਪੀਟਲ ਮੈਨੇਜਮੈਂਟ, ਫਰੰਟਲਾਈਨ ਕੈਪੀਟਲ ਸਰਵਿਸਿਜ਼, ਯੂਨੀਫਾਈ ਕੈਪੀਟਲ ਅਤੇ ਵਾਈਜ਼ਮਾਰਕੇਟ ਐਨਾਲੇਟਿਕ ਸ਼ਾਮਲ ਹਨ। ਸ਼ੇਅਰ ਬਾਜ਼ਾਰਾਂ ਵਿਚ ਸਮੁੱਚੇ ਉਭਾਰ ਨੇ ਬਹੁਤ ਸਾਰੇ ਨਵੇਂ ਨਿਵੇਸ਼ਕਾਂ ਨੂੰ ਆਕਰਸ਼ਤ ਕੀਤਾ ਹੈ ਅਤੇ ਮਿਊਚੁਅਲ ਫੰਡ ਵੀ ਨਿਵੇਸ਼ਕਾਂ ਦੀ ਖਿੱਚ ਵਿਚ ਇਕ ਰਹੇ ਹਨ। ਐਸੋਸੀਏਸ਼ਨ ਆਫ਼ ਮਿਊਚੁਅਲ ਫੰਡਸ ਇਨ ਇੰਡੀਆ (ਏ. ਐੱਮ. ਐੱਫ. ਆਈ.) ਅਨੁਸਾਰ,  31 ਜੁਲਾਈ ਨੂੰ ਮਿਊਚੁਅਲ ਫੰਡ ਕਾਰੋਬਾਰ 35.35 ਲੱਖ ਕਰੋੜ ਰੁਪਏ ਸੀ।


Sanjeev

Content Editor

Related News