US ਮਾਰਕਿਟ ਚੜ੍ਹੀ, ਡਾਓ 162 ਅੰਕ ਵਧ ਕੇ ਬੰਦ

01/18/2019 8:38:29 AM

ਮੁੰਬਈ — ਅੱਜ ਬਜ਼ਾਰ ਦੇ ਗਲੋਬਲ ਸੰਕੇਤ ਚੰਗੇ ਦਿਖਾਈ ਦੇ ਰਹੇ ਹਨ। ਏਸ਼ੀਆਈ ਬਜ਼ਾਰ 'ਚ ਤੇਜ਼ੀ ਨਾਲ ਕਾਰੋਬਾਰ ਹੋ ਰਿਹਾ ਹੈ। SGX ਨਿਫਟੀ 60 ਅੰਕ ਤੋਂ ਜ਼ਿਆਦਾ ਉੱਪਰ ਨਜ਼ਰ ਆ ਰਿਹਾ ਹੈ। ਚੀਨ ਦੇ ਨਾਲ ਟ੍ਰੇਡ ਟੈਂਸ਼ਨ ਦੇ ਘਟਣ ਦੀਆਂ ਖਬਰਾਂ ਨਾਲ ਅਮਰੀਕੀ ਬਜ਼ਾਰ ਚੜ੍ਹੇ। ਕੱਲ੍ਹ ਦੇ ਕਾਰੋਬਾਰ 'ਚ ਡਾਓ 162 ਅੰਕ ਚੜ੍ਹ ਕੇ ਬੰਦ ਹੋਇਆ ਹੈ।
ਚੀਨ ਦੇ ਉਤਪਾਦਾਂ 'ਤੇ ਟੈਰਿਫ ਢਿੱਲ ਦਿੱਤੇ ਜਾਣ ਦੀਆਂ ਖਬਰਾਂ ਸਨਸ਼ ਹਾਲਾਂਕਿ ਟੈਰਿਫ ਢਿੱਲ ਦੀਆਂ ਖਬਰਾਂ ਦਾ ਵਿੱਤ ਮੰਤਰਾਲੇ ਨੇ ਖੰਡਨ ਕੀਤਾ ਹੈ। ਖਬਰਾਂ ਦੇ ਖੰਡਨ ਦੇ ਬਾਅਦ US ਮਾਰਕਿਟ ਦਾ ਵਾਧਾ ਘੱਟ ਹੋਇਆ। ਫਿਰ ਵੀ ਡਾਓ 162 ਅੰਕ ਚੜ੍ਹ ਕੇ ਬੰਦ ਹੋਇਆ। ਅਜਿਹੇ 'ਚ ਐਸ.ਐਂਡ.ਪੀ. 500 ਅਤੇ ਨੈਸਡੈਕ ਵੀ 0.5 ਫੀਸਦੀ ਤੋਂ ਜ਼ਿਆਦਾ ਚੜ੍ਹ ਕੇ ਬੰਦ ਹੋਣ 'ਚ ਕਾਮਯਾਬ ਰਿਹਾ।