ਅਮਰੀਕੀ ਬਾਜ਼ਾਰਾਂ 'ਚ ਰਿਕਵਰੀ, ਗਲੋਬਲ ਸੰਕੇਤ ਚੰਗੇ

12/07/2018 8:43:51 AM

ਨਵੀਂ ਦਿੱਲੀ—ਬਾਜ਼ਾਰ ਲਈ ਗਲੋਬਲ ਚੰਗੇ ਸੰਕੇਤ ਹਨ। ਅੱਜ ਏਸ਼ੀਆ ਦੀ ਮਜ਼ਬੂਤ ਸ਼ੁਰੂਆਤ ਦੇਖਣ ਨੂੰ ਮਿਲੀ ਹੈ। ਐੱਸ.ਜੀ.ਐਕਸ ਨਿਫਟੀ ਕਰੀਬ 60 ਪੁਆਇੰਟ ਉੱਪਰ ਕਾਰੋਬਾਰ ਕਰ ਰਿਹਾ ਹੈ। ਫੈਡ ਦੀਆਂ ਵਿਆਜ ਦਰਾਂ ਨਹੀਂ ਵਧਾਉਣ ਦੀਆਂ ਖਬਰਾਂ ਨਾਲ ਅਮਰੀਕੀ ਬਾਜ਼ਾਰ 'ਚ ਕੱਲ ਸ਼ਾਨਦਾਰ ਰਿਕਵਰੀ ਦਿਸੀ ਹੈ ਅਤੇ ਡਾਓ ਹੇਠਲੇ ਪੱਧਰਾਂ ਤੋਂ 720 ਅੰਕ ਸੁਧਰ ਕੇ ਬੰਦ ਹੋਇਆ ਹੈ। ਨੈਸਡੈਕ ਵੀ ਕੱਲ ਹਰੇ ਨਿਸ਼ਾਨ 'ਚ ਬੰਦ ਹੋਇਆ ਪਰ ਐੱਸ ਐਂਡ ਪੀ 500 ਇੰਡੈਕਸ ਹਲਕੀ ਕਮਜ਼ੋਰੀ ਨਾਲ ਬੰਦ ਹੋਇਆ ਹੈ।
ਕਰੂਡ ਤੋਂ ਵੀ ਚੰਗੇ ਸੰਕੇਤ ਮਿਲ ਰਹੇ ਹਨ। ਓਪੇਕ ਦੀ ਮੀਟਿੰਗ 'ਚ ਉਤਪਾਦਨ ਕਟੌਤੀ 'ਚ ਆਮ ਰਾਏ ਨਹੀਂ ਬਣਨ ਨਾਲ ਬ੍ਰੈਂਟ 3 ਫੀਸਦੀ ਤੱਕ ਫਿਸਲ ਗਿਆ ਹੈ। ਬ੍ਰੈਂਟ ਦੀ ਕੀਮਤ 60 ਡਾਲਰ ਦੇ ਹੇਠਾਂ ਪਹੁੰਚ ਗਿਆ ਹੈ। ਓਪੇਕ ਮੀਟਿੰਗ 'ਚ ਆਇਲ ਆਊਟਪੁੱਟ ਘਟਾਉਣ 'ਤੇ ਸਹਿਮਤੀ ਬਣੀ ਹੈ। ਅੱਜ ਰੂਸ ਦੇ ਨਾਲ ਮੀਟਿੰਗ ਤੋਂ ਬਾਅਦ ਆਖਰੀ ਫੈਸਲਾ ਹੋਵੇਗਾ। ਉਤਪਾਦਨ ਕਟੌਤੀ ਦੇ ਕੋਟੇ 'ਤੇ ਅਜੇ ਆਮ ਰਾਏ ਨਹੀਂ ਬਣੀ ਹੈ। 
ਅਮਰੀਕੀ ਬਾਜ਼ਾਰਾਂ ਦੀ ਚਾਲ 'ਤੇ ਨਜ਼ਰ ਮਾਰੀਏ ਤਾਂ ਵੀਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 79.40 ਅੰਕ ਭਾਵ 0.32 ਫੀਸਦੀ ਦੀ ਕਮਜ਼ੋਰੀ ਨਾਲ 24,947.67 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 29.83 ਅੰਕ ਭਾਵ 0.42 ਫੀਸਦੀ ਦੇ ਵਾਧੇ ਨਾਲ 7188.26 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 4.11 ਅੰਕ ਭਾਵ 0.15 ਫੀਸਦੀ ਦੀ ਕਮਜ਼ੋਰੀ ਨਾਲ 2,695.95 ਦੇ ਪੱਧਰ 'ਤੇ ਬੰਦ ਹੋਇਆ ਹੈ। 

Aarti dhillon

This news is Content Editor Aarti dhillon