US ਮਾਰਕਿਟ ''ਚ ਵਾਧਾ, ਡਾਓ 141 ਅੰਕ ਚੜ੍ਹ ਕੇ ਬੰਦ

01/17/2019 9:05:58 AM

ਨਵੀਂ ਦਿੱਲੀ—ਗਲੋਬਲ ਸੰਕੇਤਾਂ 'ਤੇ ਨਜ਼ਰ ਮਾਰੀਏ ਤਾਂ ਏਸ਼ੀਆਈ ਬਾਜ਼ਾਰਾਂ ਦਾ ਅੱਜ ਮਿਲੀ-ਜੁਲੀ ਸ਼ੁਰੂਆਤੀ ਹੋਈ ਹੈ। ਐੱਸ.ਜੀ.ਐਕਸ ਨਿਫਟੀ 'ਚ 35 ਅੰਕਾਂ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਬੈਂਕਿੰਗ ਕੰਪਨੀਆਂ ਦੇ ਸ਼ਾਨਦਾਰ ਨਤੀਜਿਆਂ ਦੇ ਬਾਅਦ ਅਮਰੀਕੀ ਬਾਜ਼ਾਰ ਵੀ ਕੱਲ ਵਾਧੇ 'ਤੇ ਬੰਦ ਹੋਇਆ ਹੈ। ਕੱਲ ਦੇ ਕਾਰੋਬਾਰ 'ਚ ਗੋਲਡਮੈਨ ਸੈਕਸ 'ਚ 10 ਸਾਲ ਦੀ ਸਭ ਤੋਂ ਵੱਡੀ ਤੇਜ਼ੀ ਦਰਜ ਕੀਤੀ ਗਈ। ਉੱਧਰ ਬ੍ਰਿਟੇਨ 'ਚ ਟੇਰੇਸਾ 'ਚ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਡਿੱਗ ਗਿਆ ਹੈ। ਦੱਸ ਦੇਈਏ ਕਿ ਬ੍ਰੇਕਿਸਟ ਡੀਲ ਰੱਦ ਹੋਣ ਦੇ ਬਾਅਦ ਲੇਬਰ ਪਾਰਟੀ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਈ ਸੀ। 
ਕੱਲ ਦੇ ਕਾਰੋਬਾਰ 'ਚ ਬੈਂਕਿੰਗ ਸ਼ੇਅਰਾਂ 'ਚ ਚੰਗੇ ਨਤੀਜਿਆਂ ਦੇ ਬਾਅਦ ਯੂ.ਐੱਸ.ਮਾਰਕਿਟ 'ਚ ਮਜ਼ਬੂਤੀ ਦੇਖਣ ਨੂੰ ਮਿਲੀ। ਗੋਲਡਮੈਨ ਸੈਕਸ ਅਤੇ ਬੈਂਕ ਆਫ ਅਮਰੀਕਾ ਦੇ ਨਤੀਜੇ ਚੰਗੇ ਰਹੇ ਹਨ। ਨਤੀਜਿਆਂ ਦੇ ਬਾਅਦ ਗੋਲਡਮੈਨ ਸੈਕਸ 9.5 ਫੀਸਦੀ ਚੜ੍ਹਿਆ। ਕੱਲ 10 ਸਾਲ 'ਚ ਗੋਲਡਮੈਨ ਸੈਕਸ 'ਚ ਸਭ ਤੋਂ ਵੱਡੀ ਤੇਜ਼ ਦੇਖਣ ਨੂੰ ਮਿਲੀ ਹੈ। ਕੱਲ ਦੇ ਕਾਰੋਬਾਰ 'ਚ ਐੱਸ ਐਂਡ ਪੀ 500 ਅਤੇ ਨੈਸਡੈਕਸ ਵੀ ਹਰੇ ਨਿਸ਼ਾਨ 'ਚ ਬੰਦ ਹੋਏ। ਉੱਧਰ ਕਰੂਡ 'ਚ ਵੀ ਉਛਾਲ ਆਇਆ ਹੈ। ਬ੍ਰੈਂਟ 'ਚ 1 ਫੀਸਦੀ ਵਾਧੇ ਦੇ ਨਾਲ 61 ਡਾਲਰ ਦੇ ਪਾਰ ਚੱਲਿਆ ਗਿਆ ਹੈ।

Aarti dhillon

This news is Content Editor Aarti dhillon