SGX ਨਿਫਟੀ 11,450 ਦੇ ਹੇਠਾਂ, ਜਪਾਨ ਦਾ ਨਿੱਕੇਈ 700 ਅੰਕ ਧੜੰਮ

03/25/2019 8:28:34 AM

ਨਵੀਂ ਦਿੱਲੀ—  ਬਾਂਡ ਯੀਲਡ ਘਟਣ ਅਤੇ ਕਮਜ਼ੋਰ ਹੋ ਰਹੀ ਗਲੋਬਲ ਅਰਥਵਿਵਸਥਾ ਦੀ ਚਿੰਤਾ ਵਿਚਕਾਰ ਸ਼ੁੱਕਰਵਾਰ ਅਮਰੀਕੀ ਬਾਜ਼ਾਰ ਭਾਰੀ ਗਿਰਾਵਟ 'ਚ ਬੰਦ ਹੋਏ। ਇਸ ਦਾ ਪ੍ਰਭਾਵ ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਤੇ ਵੀ ਦਿਸ ਰਿਹਾ ਹੈ। ਦੱਖਣੀ ਕੋਰੀਆ, ਜਪਾਨ ਅਤੇ ਆਸਟ੍ਰੇਲੀਆ ਦੇ ਸ਼ੇਅਰਾਂ ਦੇ ਸੂਚਕ 'ਚ 1 ਫੀਸਦੀ ਤੋਂ ਵੀ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਜਰਮਨੀ ਦੇ 10 ਸਾਲ ਦੀ ਬਾਂਡ ਯੀਲਡ ਜ਼ੀਰੋ ਤੋਂ ਹੇਠਾਂ ਡਿੱਗਣ ਮਗਰੋਂ ਆਸਟ੍ਰੇਲੀਆ ਦੀ ਬਾਂਡ ਯੀਲਡ ਵੀ ਘੱਟ ਗਈ।

 

ਸੋਮਵਾਰ ਦੇ ਕਾਰੋਬਾਰ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ ਯਾਨੀ ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 48 ਅੰਕ ਯਾਨੀ 0.42 ਫੀਸਦੀ ਕਮਜ਼ੋਰ ਹੋ ਕੇ 11,421.50 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ। ਸ਼ੰਘਾਈ ਕੰਪੋਜ਼ਿਟ ਤੇ ਨਿੱਕੇਈ ਵੀ ਡਿੱਗ ਕੇ ਕਾਰੋਬਾਰ ਕਰ ਰਹੇ ਹਨ। ਹਾਂਗਕਾਂਗ ਦਾ ਹੈਂਗ ਸੇਂਗ 436 ਅੰਕ ਯਾਨੀ 1.5 ਫੀਸਦੀ ਦੀ ਗਿਰਾਵਟ ਨਾਲ 28,676.66 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। 
ਸ਼ੰਘਾਈ ਕੰਪੋਜ਼ਿਟ 20 ਅੰਕ ਯਾਨੀ 0.6 ਫੀਸਦੀ ਡਿੱਗ ਕੇ 3,084.21 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਪਾਨ ਦਾ ਬਾਜ਼ਾਰ ਨਿੱਕੇਈ 697.07 ਅੰਕ ਯਾਨੀ 3.22 ਫੀਸਦੀ ਦੀ ਭਾਰੀ ਗਿਰਾਵਟ ਨਾਲ 20,930.27 'ਤੇ ਕਾਰੋਬਾਰ ਕਰ ਰਿਹਾ ਹੈ। ਸਟ੍ਰੇਟਸ ਟਾਈਮਜ਼ 'ਚ 1.08 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਇਹ 3,177.47 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 1.57 ਫੀਸਦੀ ਕਮਜ਼ੋਰ ਹੋ ਕੇ 2,152.66 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।