ਦੁਸਹਿਰਾ ਦੀ ਛੁੱਟੀ 'ਤੇ ਸਟਾਕ ਬਾਜ਼ਾਰ ਬੰਦ, ਬੁੱਧਵਾਰ ਨੂੰ ਖੁੱਲ੍ਹਣਗੇ

10/08/2019 11:42:13 AM

ਨਵੀਂ ਦਿੱਲੀ—  ਦੁਸਹਿਰਾ ਦੇ ਮੌਕੇ ਮੰਗਲਵਾਰ ਨੂੰ ਸਟਾਕ ਬਾਜ਼ਾਰ ਤੇ ਕਮੋਡਿਟੀ ਬਾਜ਼ਾਰ 'ਚ ਛੁੱਟੀ ਹੈ। ਦੋਵੇਂ ਹੀ ਬਾਜ਼ਾਰ ਬੁੱਧਵਾਰ ਨੂੰ ਖੁੱਲ੍ਹਣਗੇ। ਸੋਮਵਾਰ ਨੂੰ ਸਟਾਕ ਬਾਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਏ ਸਨ। ਬੀ. ਐੱਸ. ਈ. ਸੈਂਸੈਕਸ 141 ਅੰਕ ਡਿੱਗ ਕੇ 37,531 'ਤੇ ਬੰਦ ਹੋਇਆ ਸੀ। ਨਿਫਟੀ-50 ਵੀ ਤਕਰੀਬਨ 50 ਅੰਕ ਡਿੱਗ ਕੇ 11,126 ਦੇ ਪੱਧਰ 'ਤੇ ਬੰਦ ਹੋਇਆ ਸੀ।
 

ਓਧਰ ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ। ਚੀਨ ਦਾ ਬਾਜ਼ਾਰ ਹਫਤੇ ਭਰ ਦੀ ਛੁੱਟੀ ਤੋਂ ਬਾਅਦ ਖੁੱਲ੍ਹਾ। ਅਮਰੀਕਾ-ਚੀਨ ਵਿਚਕਾਰ ਵਪਾਰ ਨੂੰ ਲੈ ਕੇ ਨਵੇਂ ਦੌਰ ਦੀ ਗੱਲਬਾਤ ਸ਼ੁਰੂ ਹੋਣ ਨੂੰ ਦੇਖਦੇ ਹੋਏ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ। ਹਾਲਾਂਕਿ, ਇਸ ਵਿਚਕਾਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵਪਾਰ ਨੂੰ ਲੈ ਕੇ ਜਲਦ ਕੋਈ ਹੱਲ ਨਿਕਲਣ ਦੀ ਉਮੀਦ ਘੱਟ ਹੈ।
ਉੱਥੇ ਹੀ, ਅਮਰੀਕਾ ਅਤੇ ਜਾਪਾਨ ਨੇ ਇਕ ਵਪਾਰ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜੋ ਅਮਰੀਕੀ ਕਿਸਾਨਾਂ ਲਈ ਬਾਜ਼ਾਰ ਖੋਲ੍ਹਦਾ ਹੈ ਅਤੇ ਟੋਕਿਓ ਨੂੰ ਯਕੀਨ ਦਿਵਾਉਂਦਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਫਿਲਹਾਲ ਆਟੋ ਇੰਪੋਰਟ 'ਤੇ ਨਵੇਂ ਟੈਰਿਫ ਨਹੀਂ ਲਗਾਉਣਗੇ।