ਡਾ. ਅੰਬੇਡਕਰ ਦੀ ਜਯੰਤੀ ਦੇ ਮੌਕੇ ਅੱਜ ਬੰਦ ਰਿਹਾ ਮੁੰਬਈ ਦਾ ਸ਼ੇਅਰ ਬਾਜ਼ਾਰ

04/14/2021 4:38:54 PM

ਮੁੰਬਈ-  ਡਾ. ਭੀਮ ਰਾਓ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਅੱਜ ਛੁੱਟੀ ਰਹੀ। ਭਲਕੇ ਕਾਰੋਬਾਰ ਹੋਵੇਗਾ। ਇਸ ਤੋਂ ਪਿਛਲੇ ਕਾਰੋਬਾਰੀ ਦਿਨ ਬੀ. ਐੱਸ. ਈ. ਸੈਂਸੈਕਸ 660.68 ਅੰਕ ਯਾਨੀ 1.38 ਫ਼ੀਸਦੀ ਚੜ੍ਹ ਕੇ 48,544.06 ਦੇ ਪੱਧਰ 'ਤੇ, ਜਦੋਂ ਕਿ ਨਿਫਟੀ 194 ਅੰਕ ਯਾਨੀ 1.36 ਫ਼ੀਸਦੀ ਦੀ ਛਲਾਂਗ ਲਾ ਕੇ 14,504.80 ਦੇ ਪੱਧਰ 'ਤੇ ਬੰਦ ਹੋਇਆ ਸੀ।

ਮੰਗਲਵਾਰ ਬੈਂਕਿੰਗ, ਆਟੋ, ਫਾਈਨੈਂਸ ਸਰਵਿਸਿਜ਼ ਸੈਕਟਰ ਦੇ ਸ਼ੇਅਰਾਂ ਵਿਚ ਜ਼ੋਰਦਾਰ ਤੇਜ਼ੀ ਦੇ ਦਮ 'ਤੇ ਬਾਜ਼ਾਰ ਨੂੰ ਬੜ੍ਹਤ ਮਿਲੀ। ਉੱਥੇ ਹੀ, ਆਈ. ਟੀ. ਅਤੇ ਫਾਰਮਾ ਸੈਕਟਰ ਵਿਚ ਨਰਮੀ ਦੇਖਣ ਨੂੰ ਮਿਲੀ। ਬੀ. ਐੱਸ. ਈ. ਮਿਡਕੈਪ 1.46 ਫ਼ੀਸਦੀ, ਸਮਾਲਕੈਪ 1.21 ਫ਼ੀਸਦੀ ਅਤੇ ਲਾਰਜਕੈਪ 1.41 ਫ਼ੀਸਦੀ ਦੀ ਮਜਬੂਤੀ ਵਿਚ ਬੰਦ ਹੋਏ ਸਨ।

ਬੀ. ਐੱਸ. ਈ. ਵਿਚ ਅੱਜ ਟਾਪ ਗੇਨਰ ਮਹਿੰਦਰਾ ਐਂਡ ਮਹਿੰਦਰਾ ਰਿਹਾ, ਇਸ ਦੇ ਸ਼ੇਅਰ ਨੇ 8.02 ਫ਼ੀਸਦੀ ਤੇਜ਼ੀ ਦਰਜ ਕੀਤੀ। ਉੱਥੇ ਹੀ ਟਾਪ ਲੂਜ਼ਰ ਟੀ. ਸੀ. ਐੱਸ. ਰਿਹਾ, ਜਿਸ ਨੇ 4.21 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ। ਨਿਫਟੀ ਵਿਚ ਮਹਿੰਦਰਾ ਐਂਡ ਮਹਿੰਦਰਾ ਦਾ ਸਟਾਕ 7.95 ਫ਼ੀਸਦੀ ਦੀ ਤੇਜ਼ੀ ਨਾਲ ਟਾਪ ਗੇਨਰ ਰਿਹਾ, ਜਦੋਂ ਕਿ 4.4 ਫ਼ੀਸਦੀ ਦੀ ਗਿਰਾਵਟ ਨਾਲ ਡਾ. ਰੈਡੀਜ਼ ਟਾਪ ਲੂਜ਼ਰ ਰਿਹਾ। ਨਿਫਟੀ ਦੇ ਸੈਕਟਰਲ ਇੰਡੈਕਸ ਵਿਚ ਸਭ ਤੋਂ ਜ਼ਿਆਦਾ 4.18 ਫ਼ੀਸਦੀ ਦੀ ਤੇਜ਼ੀ ਨਾਲ ਨਿਫਟੀ ਆਟੋ, 3.18 ਫ਼ੀਸਦੀ ਦੀ ਤੇਜ਼ੀ ਨਾਲ ਨਿਫਟੀ ਬੈਂਕ ਰਹੇ। ਉੱਥੇ ਹੀ, ਸੈਕਟਰਲ ਇੰਡੈਕਸ ਵਿਚ ਨਿਫਟੀ ਆਈ. ਟੀ. 3.28 ਫ਼ੀਸਦੀ ਅਤੇ ਨਿਫਟੀ ਫਾਰਮਾ 1.19 ਫ਼ੀਸਦੀ ਦੀ ਗਿਰਾਵਟ ਵਿਚ ਬੰਦ ਹੋਏ।


 


Sanjeev

Content Editor

Related News