SGX ਨਿਫਟੀ 11,370 ਦੇ ਪਾਰ, ਜਪਾਨ ਦੇ ਨਿੱਕੇਈ ''ਚ 0.5% ਉਛਾਲ

03/26/2019 8:31:38 AM

ਨਵੀਂ ਦਿੱਲੀ— ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦਾ ਰੁਖ਼ ਦਿਸ ਰਿਹਾ ਹੈ। ਦੱਖਣੀ ਕੋਰੀਆ, ਜਪਾਨ ਅਤੇ ਹਾਂਗਕਾਂਗ ਦੇ ਸ਼ੇਅਰਾਂ ਦੇ ਸੂਚਕ 'ਚ ਮਜਬੂਤੀ ਦਰਜ ਕੀਤੀ ਗਈ ਹੈ। ਇਸ ਦੇ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ ਯਾਨੀ ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 10 ਅੰਕ ਯਾਨੀ 0.08 ਫੀਸਦੀ ਚੜ੍ਹ ਕੇ 11,375 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ।

ਹਾਲਾਂਕਿ ਸ਼ੰਘਾਈ ਕੰਪੋਜ਼ਿਟ ਹਲਕੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੇਂਗ 141 ਅੰਕ ਯਾਨੀ 0.5 ਫੀਸਦੀ ਦੀ ਤੇਜ਼ੀ ਨਾਲ 28,664.88 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਸ਼ੰਘਾਈ ਕੰਪੋਜ਼ਿਟ 0.21 ਅੰਕ ਯਾਨੀ 0.01 ਫੀਸਦੀ ਡਿੱਗ ਕੇ 3,042.82 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਪਾਨ ਦਾ ਬਾਜ਼ਾਰ ਨਿੱਕੇਈ 385 ਅੰਕ ਯਾਨੀ 1.84 ਫੀਸਦੀ ਦੀ ਮਜਬੂਤੀ ਨਾਲ 21,362.60 'ਤੇ ਕਾਰੋਬਾਰ ਕਰ ਰਿਹਾ ਹੈ। ਸਟ੍ਰੇਟਸ ਟਾਈਮਜ਼ 0.82 ਫੀਸਦੀ ਦੀ ਤੇਜ਼ੀ ਨਾਲ 3,208.90 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.26 ਫੀਸਦੀ ਮਜਬੂਤ ਹੋ ਕੇ 2,150.52 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।