ਸੈਂਸੈਕਸ ''ਚ ਬੀਤੇ ਹਫ਼ਤੇ 800 ਅੰਕ ਦਾ ਉਛਾਲ ਰਿਹਾ, ਨਿਫਟੀ ''ਚ ਵੀ ਤੇਜ਼ੀ

02/14/2021 4:35:52 PM

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਮਿਲੇ-ਜੁਲੇ ਸੰਕੇਤਾਂ ਵਿਚਕਾਰ ਬੀਤੇ ਹਫ਼ਤੇ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਬੜ੍ਹਤ ਅਤੇ ਗਿਰਾਵਟ ਦਾ ਮਿਲਿਆ-ਜੁਲਿਆ ਰੁਖ਼ ਦੇਖਣ ਨੂੰ ਮਿਲਿਆ ਪਰ ਅੰਤ ਵਿਚ ਬੀ. ਐੱਸ. ਈ. ਸੈਂਸੈਕਸ 812.67 ਅੰਕ ਯਾਨੀ 1.60 ਫ਼ੀਸਦੀ ਦੀ ਬੜ੍ਹਤ ਨਾਲ 51,544.33 'ਤੇ ਪਹੁੰਚ ਗਿਆ।

ਕੋਰੋਨਾ ਮਹਾਮਾਰੀ ਕਾਰਨ ਆਰਥਿਕ ਸੁਧਾਰ ਦੀਆਂ ਸੰਭਾਵਨਾਵਾਂ ਰੁਕ ਗਈਆਂ ਸਨ ਅਤੇ ਨਿਵੇਸ਼ਕਾਂ ਦਾ ਉਤਸ਼ਾਹ ਵੀ ਘੱਟ ਗਿਆ ਸੀ ਪਰ ਕੋਰੋਨਾ ਟੀਕਾ ਆਉਣ ਨਾਲ ਨਿਵੇਸ਼ਕਾਂ ਦਾ ਉਤਸ਼ਾਹ ਵਧਿਆ ਹੈ।

ਨੈਸ਼ਨਲ ਸਟਾਕ ਐਕਸਚੇਂਜ ਦੇ ਐੱਨ. ਐੱਸ. ਈ. ਵਿਚ ਵੀ ਬੀਤੇ ਹਫ਼ਤੇ ਤੇਜ਼ੀ ਦੇਖੀ ਗਈ। ਇਸ ਵਿਚ 239.05 ਅੰਕ ਯਾਨੀ 1.6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 15,163.30 ਦੇ ਪੱਧਰ 'ਤੇ ਪਹੁੰਚ ਗਿਆ। ਉੱਥੇ ਹੀ, ਬੀ. ਐੱਸ. ਈ. ਮਿਡਕੈਪ ਵਿਚ ਇਸ ਦੌਰਾਨ 2.56 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸਮਾਲਕੈਪ ਵਿਚ 2.75 ਫ਼ੀਸਦੀ ਦੀ ਤੇਜ਼ੀ ਆਈ। ਬੀਤੇ ਹਫ਼ਤੇ ਦੇ ਅੰਤਿਮ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ ਵਿਚ 12.78 ਅੰਕ ਦੀ ਬੜ੍ਹਤ ਦਰਜ ਹੋਈ ਅਤੇ ਇਹ 51,544.30 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 10 ਅੰਕ ਦੀ ਗਿਰਾਵਟ ਨਾਲ 15,163.30 ਦੇ ਪੱਧਰ 'ਤੇ ਆ ਗਿਆ।


 


Sanjeev

Content Editor

Related News